ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪਿੰਡ ਫ਼ਤਿਹਗੜ੍ਹ ਵਿੱਚ ਅੱਜ ਹੋਵੇਗਾ ਦੋ ਗੁਰਦੁਆਰਿਆਂ ਦਾ ਆਪਸ ਵਿਚ ਰਲੇਵਾਂ
ਪਿੰਡ ਫ਼ਤਿਹਗੜ੍ਹ ਵਿੱਚ ਅੱਜ ਹੋਵੇਗਾ ਦੋ ਗੁਰਦੁਆਰਿਆਂ ਦਾ ਆਪਸ ਵਿਚ ਰਲੇਵਾਂ
Page Visitors: 2393

ਪਿੰਡ ਫ਼ਤਿਹਗੜ੍ਹ ਵਿੱਚ ਅੱਜ ਹੋਵੇਗਾ ਦੋ ਗੁਰਦੁਆਰਿਆਂ ਦਾ ਆਪਸ ਵਿਚ ਰਲੇਵਾਂ
ਇੱਕ ਨਗਰ ਇੱਕ ਗੁਰਦੁਆਰਾ ਮੁਹਿੰਮ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਮਿਲ ਰਿਹਾ ਹੈ ਵੱਡਾ ਹੁੰਗਾਰਾ
ਗੋਬਿੰਦ ਸਿੰਘ ਲੌਂਗੋਵਾਲ , ਭਾਈ ਗਰੇਵਾਲ ਅਤੇ ਪੁੱਜ ਰਹੇ ਹਨ ਉੱਘੇ ਕੀਰਤਨੀ ਜਥੇ
By : ਜਗਦੀਸ਼ ਥਿੰਦ
Saturday, Dec 15, 2018 05:30 AM
ਜਗਦੀਸ਼
ਥਿੰਦ
ਫਾਜ਼ਿਲਕਾ
15 ਦਸੰਬਰ
ਸਿੱਖ ਸਮਾਜ ਚ ਜਾਤ ਪਾਤ ਦੇ ਆਧਾਰਿਤ ਆਪਸੀ ਵੰਡੀਆਂ ਪਾ ਕੇ ਪਿੰਡਾਂ  ਵਿੱਚ ਬਣਾਏ ਜਾ ਰਹੇ ਗੁਰੂਦੁਆਰਾ ਸਾਹਿਬ ਗੁਰੂ ਆਸ਼ੇ ਅਨੁਸਾਰ ਇੱਕ ਕਰਨ ਲਈ ਸ਼ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਵਲੋੰ ਸਿੱਖ ਸਟੂਡੈਟਸ ਫੈਡਰੇਸ਼ਨ ਗਰੇਵਾਲ ਦੇ ਸਹਿਯੋਗ ਨਾਲ ਪਿਛਲੇ ਸਾਲ ਤਁ ਸ਼ੁਰੂ ਕੀਤੀ"ਇੱਕ ਨਗਰ  ਇੱਕ ਗੁਰੂਦੁਆਰਾ " ਮੁਹਿੰਮ ਨੂੰ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੱਡਾ ਹੁੰਗਾਰਾਂ ਮਿਲ ਰਿਹਾ ਹੈ  । ਇਸ ਮੁਹਿੰਮ ਤਹਿਤ ਹੀ ਅੱਜ ਫਾਜਲਿਕਾ ਦੀ ਮੰਡੀ ਲਾਧੂ ਕਾ ਦੇ ਨੇੜੇ ਪਿੰਡ ਫਤਿਹਗੜ੍ਹ ਵਿਖੇ ਦੋ ਗੁਰੂਦੁਆਰਾ ਸਾਹਿਬਾਨ ਦਾ ੲੇਕੀਕਰਨ ਕੀਤਾ ਜਾ ਰਿਹਾ ਹੈ , ਜਿੱਥੇ ਦੋਨਾਂ ਸਥਾਨਾਂ ਨੂੰ ਸੰਭਾਲ ਰਹੇ ਸ਼ਰਧਾਲੂਆਂ ਨੂੰ ਸਹਿਮਤ ਕਰਕੇ  ਇਕ ਗੁਰੂਦੁਆਰਾ  ਕੀਤਾ ਜਾ ਰਿਹਾ ਹੇੈ ।
  ਇਸ ਸਬੰਧੀ ਜਾਣਕਾਰੀ ਜਾਰੀ ਕਰਦਿਆਂ  ਦਿਲਬਾਗ ਸਿੰਘ ਵਿਰਕ ਕੌਮੀ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦੱਸਿਆ ਕਿ  ਸ਼ਰਮੌਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਪ੍ਰਧਾਨ  ਭਾਈ ਗੋਬਿੰਦ ਸਿੰਘ ਲੌਗੋਵਾਲ ,ਸਿੱਖ ਸਟੂਡੈਟਸ ਫੈਡਰੇਸ਼ਨ ਦੇ ਕੌਮੀ ਪਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਵਿਸ਼ੇਸ਼ ਤੋਰ ਪਾਹੁੰਚ ਰਹੇ ਹਨ । ਇਸ ਖੁਸ਼ੀ ਵਿਚ ਇਸ ਪਿੰਡ ਚ ਇਕ ਗੁਰਮਿਤ ਸਮਾਗਮ ਵੀ ਕਰਾਵਿਆ ਜਾ ਰਿਹਾ ਜਿਸ ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ  ਸਾਹਿਬ ਤੋ ਹਾਜੂਰੀ ਰਾਗੀ ,ਕਥਾਵਾਚਕ ਅਤੇ ਢਾਡੀ ਸਿੰਘ ਕਥਾ ਕੀਰਤਨ ਨਾਲ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ । ਇਸ ਮੌਕੇ  ਇਲਾਵਾ ਸ਼ਰਮੌਣੀ ਕਮੇਟੀ  ਮੈਬਰ ਜਥੇਦਾਰ ਸੂਬਾ ਸਿੰਘ ਡੱਬਵਾਲਾ,ਧਰਮ ਪਰਚਾਰ ਕਮੈਟੀ ਦੇ ਮੈਬਰ ਅਵਤਾਰ ਸਿੰਘ ਵਣਵਾਲਾ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜਰੀ ਭਰਨ ਗੀਆਂ ।  ਫੁੱਲਾਂ ਦੀ ਵਰਖਾ ਕਰਦੀਆਂ  ਸੰਗਤਾਂ ਗੁਰੂ ਗਰੰਥ ਸਾਹਿਬ ਜੀ  ਦੇ ਪਾਵਨ ਸਰੂਪ ਇਕ ਤੋੰ ਦੂਜੇ ਗੁਰੂਦਾਆਰਾ ਸਾਹਿਬ ਤੱਕ ਪਹੁਚਾਏ ਜਾਣਗੇ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.