ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸ਼ਰਧਾਂਜਲੀ ਸਮਾਗਮ ਦੌਰਾਨ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਕੀਤਾ ਯਾਦ
ਸ਼ਰਧਾਂਜਲੀ ਸਮਾਗਮ ਦੌਰਾਨ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਕੀਤਾ ਯਾਦ
Page Visitors: 2434

ਸ਼ਰਧਾਂਜਲੀ ਸਮਾਗਮ ਦੌਰਾਨ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਕੀਤਾ ਯਾਦਸ਼ਰਧਾਂਜਲੀ ਸਮਾਗਮ ਦੌਰਾਨ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਕੀਤਾ ਯਾਦ

September 11
10:13 2019

ਫਰਿਜ਼ਨੋ, 11 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਸਿੱਖ ਸੰਘਰਸ਼ ਦੌਰਾਨ ਮਨੁੱਖੀ ਅਧਿਕਾਰਾਂ ਦੇ ਮੁੱਦਈ ਸ. ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਸਿੱਜਦਾ ਕਰਨ ਲਈ ਸ਼ਹੀਦੀ ਸਮਾਗਮ 7 ਸਤੰਬਰ, ਦਿਨ ਸ਼ਨਿੱਚਰਵਾਰ ਨੂੰ ਇੱਥੋਂ ਦੇ ਜਸਵੰਤ ਸਿੰਘ ਖਾਲੜਾ ਨੇਬਰਹੁੱਡ ਪਾਰਕ ਵਿਖੇ ਕੀਤਾ ਗਿਆ। ਸ਼ਹੀਦ ਖਾਲੜਾ ਦੀ ਬਰਸੀ ਦੇ ਸਬੰਧ ਵਿਚ ਕੀਤੇ ਇਸ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਜਪੁਜੀਸਾਹਿਬ ਦਾ ਪਾਠ ਸ. ਮਹਿੰਗਾ ਸਿੰਘ ਗਿੱਲ ਵਲੋਂ ਕੀਤਾ ਗਿਆ, ਇਸ ਤੋਂ ਬਾਅਦ ਦੇਗ ਵਰਤਾਈ ਗਈ। ਬੁਲਾਰਿਆਂ ਨੇ ਸ. ਖਾਲੜਾ ਵਲੋਂ ਸਿੱਖ ਸੰਘਰਸ਼ ਦੌਰਾਨ ਪੁਲਿਸ ਵਲੋਂ ਹਜ਼ਾਰਾਂ ਨੌਜਵਾਨਾਂ ਦੇ ਅੰਨ੍ਹੇ ਕਤਲਾਂ ਅਤੇ ਬੇਪਛਾਣੀਆਂ ਲਾਸ਼ਾਂ ਕਹਿ ਕੇ ਕੀਤੇ ਸਸਕਾਰਾਂ ਦੀ ਸੂਹ ਲਾਉਣ ਸਦਕਾ ਦੁਨੀਆਂ ਸਾਹਮਣੇ ਸਰਕਾਰ ਦੇ ਜ਼ੁਲਮਾਂ ਦਾ ਭਾਂਡਾ ਭੰਨ ਕੇ ਸੱਚ ਸਾਹਮਣੇ ਲਿਆਉਣ ਬਦਲੇ ਦਿੱਤੀ ਸ਼ਹਾਦਤ ਨੂੰ ਭਰੇ ਮਨਾਂ ਨਾਲ ਯਾਦ ਕੀਤਾ। ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਤੇ ਪੰਜਾਬੀ ਰੇਡੀਓ ਯੂ.ਐੱਸ.ਏ. ਦੀ ਤਰਫੋਂ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਾਨ ਕੁਰਬਾਨੀਆਂ ਨਾਲ ਭਰੇ ਸਿੱਖ ਇਤਿਹਾਸ ਵਿਚ ਸ. ਜਸਵੰਤ ਸਿੰਘ ਖਾਲੜਾ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਖਾਲੜਾ ਪਰਿਵਾਰ ਉਨ੍ਹਾਂ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਧੀ ਬੀਬੀ ਨਵਕਿਰਨ ਕੌਰ ਖਾਲੜਾ ਅਤੇ ਪੁੱਤਰ ਜਨਮੀਤ ਸਿੰਘ ਖਾਲੜਾ ਵਲੋਂ ਮੌਜੂਦਾ ਸਮੇਂ ‘ਚ ਵੀ ਪੰਜਾਬ ਅਤੇ ਸਿੱਖਾਂ ਲਈ ਨਿਆਂ ਵਾਸਤੇ ਘਾਲੀ ਜਾ ਰਹੀ ਘਾਲਣਾ ਵੀ ਸਰਾਹੁਣਯੋਗ ਹੈ।
ਇਸ ਸ਼ਰਧਾਂਜਲੀ ਸਮਾਗਮ ਦੌਰਾਨ ਮੁੱਖ ਪ੍ਰਬੰਧਕ ਹਰਦੇਵ ਸਿੰਘ ਸਿੱਧੂ, ਸ. ਕੁਲਵੰਤ ਸਿੰਘ ਖਹਿਰਾ, ਸੁਲੱਖਣ ਸਿੰਘ ਗਿੱਲ, ਹਰਦੀਪ ਸਿੰਘ (ਪੱਪੂ) ਬਰਾੜ, ਅਵਤਾਰ ਸਿੰਘ ਸਰਪੰਚ, ਗੁਰਮੀਤ ਸਿੰਘ ਅਟਵਾਲ, ਬਿੱਲੂ ਢੀਂਡਸਾ, ਦਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਦੀਵਾਨਾ, ਸਰਵਨ ਸਿੰਘ, ਪ੍ਰੀਤਮ ਸਿੰਘ ਸਿੱਧੂ, ਬੀਬੀ ਹਰਜਿੰਦਰ ਕੌਰ ਅਤੇ ਇੰਦਰਜੀਤ ਸਿੰਘ ਬਰਾੜ ਸ਼ਾਮਲ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.