ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਭਾਗਵਤ ਫਿਰਕੂ ਟਿੱਪਣੀਆ ਕਰਨ ਦੀ ਬਜਾਏ ਦੇਸ ਦੇ ਵਿਕਾਸ ਲਈ ਯਤਨ ਕਰੇ-ਸਰਨਾ
ਭਾਗਵਤ ਫਿਰਕੂ ਟਿੱਪਣੀਆ ਕਰਨ ਦੀ ਬਜਾਏ ਦੇਸ ਦੇ ਵਿਕਾਸ ਲਈ ਯਤਨ ਕਰੇ-ਸਰਨਾ
Page Visitors: 2531

ਭਾਗਵਤ ਫਿਰਕੂ ਟਿੱਪਣੀਆ ਕਰਨ ਦੀ ਬਜਾਏ ਦੇਸ ਦੇ ਵਿਕਾਸ ਲਈ ਯਤਨ ਕਰੇ-ਸਰਨਾ
                   ਸਿੱਖ ਹਿੰਦੂ ਨਹੀ ਵੱਖਰੀ ਕੌਮ- ਹਰਵਿੰਦਰ ਸਿੰਘ ਸਰਨਾ
     ਦਿੱਲੀ 6 ਸਤੰਬਰ () ਸ਼ੋਮਣੀ ਅਕਾਲੀ ਦਲ ਦਿੱਲੀ ਵੱਲੋ ਦਿੱਲੀ ਸਥਿਤ ਆਰ.ਐਸ.ਐਸ ਦੇ ਦਫਤਰ ਦੇ ਬਾਹਰ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆਤੇ ਜੋਸ਼ ਵਿੱਚ ਆਏ ਵਰਕਰਾਂ ਨੇ ਪੁਲੀਸ ਬੈਰੀਅਰ ਨੂੰ ਤੋੜ ਕੇ ਜਦੋ ਅੱਗੇ ਵੱਧੇ ਤਾਂ ਪੁਲੀਸ ਨੇ ਤਰਸੇਮ ਸਿੰਘ ਖਾਲਸਾ ਤੇ ਭਜਨ ਵਾਲੀਆ ਸਿੰਘ ਸਮੇਤ ਕਈ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਹਨਾਂ ਨੂੰ ਦੇਰ ਸਮਾਂ ਛੱਡ ਦਿੱਤਾ ਗਿਆ।  
      ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂਆ ਤੇ ਵਰਕਰਾਂ ਨੇ ਰਾਸ਼ਟਰੀ ਸੋਇਮ ਸੇਵਕ ਦੇ ਮੁੱਖੀ ਸ੍ਰੀ ਮੋਹਨ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ ਕਹਿਣ ਦੇ ਰੋਸ ਵਜੋ ਦਿੱਲੀ ਸਥਿਤ ਆਰ.ਐਸ.ਐਸ ਦੇ ਦਫਤਰ ਝੰਡੇ ਵਾਲਾ ਚੌਕ ਵਿਖੇ ਜਬਰਦਸਤ ਰੋਸ਼ ਮੁਜਾਹਰਾ ਕੀਤਾ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋ ਮੰਗ ਕੀਤੀ ਕਿ ਉਹ ਭਾਗਵਤ ਨੂੰ ਘੱਟ ਗਿਣਤੀਆ ਸਬੰਧੀ ਅਧਾਰਹੀਣ ਟਿੱਪਣੀਆ ਕਰਨ ਤੋ ਰੋਕੇ ਤਾਂ ਕਿ ਦੇਸ ਦੇ ਮਾਹੌਲ ਨੂੰ ਤਨਾਅਪੂਰਨ ਹੋਣ ਤੋ ਰੋਕਿਆ ਜਾਵੇ।
    ਸ੍ਰ ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਜਿਸਦੇ ਆਪਣੇ ਵੱਖਰੇ ਅਕੀਦੇ ਤੇ ਰੀਤੀ ਰਿਵਾਜ ਹਨ। ਉਹਨਾਂ ਕਿਹਾ ਕਿ ਸਭਿਆਚਾਰਕ,ਸਮਾਜਿਕ ਤੇ ਰਾਜਸੀ ਅਤੇ ਧਾਰਮਿਕ ਤੌਰ ਤੇ ਵੀ ਦੋਹਾਂ ਕੌਮਾਂ ਦੇ ਵੱਖ ਵੱਖ ਰੀਤੀ ਰਿਵਾਜ ਤੇ ਸੰਕਲਪ ਹਨ। ਉਹਨਾਂ ਕਿਹਾ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿ ਕੇ ਸਿੱਖ ਗੁਰੂਆ ਦੁਆਰਾ ਸਿਰਜੇ ਗਏ ਸਿੱਖ ਧਰਮ ਦੀ ਤੌਹੀਨ ਕਰਨਾ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਆਪਣੀ ਤੌਹੀਨ ਤਾਂ ਭਾਂਵੇ ਬਰਦਾਸ਼ਤ ਕਰ ਲਵੇ ਪਰ ਆਪਣੇ ਗੁਰੂ ਦੇ ਅਕੀਦੇ ਦੀ ਤੌਹੀਨ ਕਦਾਚਿਤ ਬਰਦਾਸ਼ਤ ਨਹੀ ਕਰ ਸਕਦਾ ਕਿਉਕਿ ਸਿੱਖ ਕੋਲ ਉਸ ਦੀ ਜਿੰਦਗੀ ਗੁਰੂ ਦੀ ਅਮਾਨਤ ਹੁੰਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਉਸ ਵੇਲੇ ਰੱਖੀ ਸੀ ਜਦੋਂ ਬੰਦੇ ਨੂੰ ਗਾਜਰ ਮੂਲੀ ਸਮਝ ਕੇ ਝਟਕਾ ਦਿੱਤਾ ਜਾਂਦਾ ਸੀ। ਤੱਤਕਾਲੀ ਬਾਬਰ ਬਾਦਸ਼ਾਹ ਨੇ ਜਦੋਂ ਭਾਰਤ 'ਤੇ ਹਮਲਾ ਕਰਕੇ ਹਜਾਰਾ ਦੀ ਗਿਣਤੀ ਵਿੱਚ ਲੋਕਾਂ ਦੇ ਸੱਤਰ ਵਿਛਾ ਦਿੱਤੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ  ਨੇ ਬਾਬਰ ਨੂੰ ਜਾਬਰ ਕਹਿ ਕੇ ਰੱਜ ਕੇ ਭੰਡਿਆ ਸੀ। ਗੁਰੂ ਨਾਨਕ ਦੇਵ ਜੀ ਨੂੰ ਭਾਂਵੇ ਬਾਬਰ ਨੇ ਜੇਲ ਵਿੱਚ ਬੰਦ ਕਰ ਦਿੱਤਾ ਪਰ ਉਹ ਬਾਬਰ ਅੱਗੇ ਝੁਕੇ ਨਹੀ ਸਗੋ ਬਾਬਰ ਨੂੰ ਆਪਣੇ ਵਿਚਾਰਾ ਨਾਲ ਕਾਇਲ ਕਰਕੇ ਉਸ ਨੂੰ ਅਹਿਸਾਸ ਕਰਾ ਦਿੱਤਾ ਸੀ ਕਿ ਉਹ ਜੋ ਵੀ ਕਰ ਰਿਹਾ ਹੈ ਉਹ ਅਕਾਲ ਪੁਰਖ ਦੇ ਨਿਯਮਾਂ ਦੇ ਵਿਰੁੱਧ ਕਰ  ਰਿਹਾ ਹੈ ਤੇ ਬਾਬਰ ਨੇ ਜਿਥੇ ਆਪਣੀ ਗਲਤੀ ਦੀ ਮੁਆਫੀ ਮੰਗੀ ਸੀ ਉਥੇ ਗੁਰੂ ਸਾਹਿਬ ਦੇ ਚਰਨੀ ਹੱਥ ਲਗਾ ਕੇ ਉਹਨਾਂ ਨੂੰ ਬਾਇੱਜਤ ਜੇਲ• ਵਿੱਚੋ ਰਿਹਾਅ  ਵੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਤੇ ਇਸ ਨੂੰ  ਇੱਕ ਵੱਖਰਾ ਸਰੂਪ ਦੇ ਕੇ ਖਾਲਸਾਈ ਫੌਜ ਦਾ ਗਠਨ ਉਸ ਵੇਲੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਜਦੋਂ ਜ਼ੁਲਮ ਦੀ ਹਨੇਰੀ ਚਾਰ ਚੁਫੇਰੇ ਝੁਲੀ ਹੋਈ ਸੀ ਤੇ ਮੁਗਲਾਂ ਵੱਲੋ ਭਾਰਤੀਆ ਤੇ ਅਥਾਹ ਜ਼ੁਲਮ ਹੀ ਨਹੀ ਕੀਤੇ ਜਾ ਰਹੋ ਸਨ ਸਗੋ ਮਨੁੱਖੀ ਅਧਿਕਾਰ ਵੀ ਭਾਰਤੀਆ ਕੋਲ ਖੋਹੇ ਜਾ ਰਹੇ ਸਨ। ਉਹਨਾਂ ਕਿਹਾ ਕਿ ਭਾਗਵਤ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਫਨੇ ਲੈਣੇ ਬੰਦ ਕਰਕੇ ਸਗੋਂ ਸਮੁੱਚੇ ਦੇਸ ਦੇ ਵਿਕਾਸ ਲਈ ਸੋਚਣਾ ਚਾਹੀਦਾ ਹੈ ਤੇ ਭਾਰਤ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਹੀ ਬਣੇ ਰਹਿਣ ਦੇਣਾ ਚਾਹੀਦਾ ਹੈ।
    ਇਸੇ ਤਰ•ਾ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਤੇ ਇਸ ਨੂੰ ਹਿੰਦੂ ਧਰਮ ਨਾਲ ਜੋੜਿਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ, ਜਾਤਾਂ, ਫਿਰਕਿਆ, ਕਬੀਲਿਆ ਆਦਿ ਦੇ ਲੋਕ ਵੱਸਦੇ ਤੇ ਇਹਨਾਂ ਸਾਰਿਆ ਨੂੰ ਮਿਲਾ ਕੇ ਹੀ ਇੱਕ ਗੁਲਦਸਤਾ ਬਣਦਾ ਹੈ। ਉਹਨਾਂ ਕਿਹਾ ਕਿ ਇਸ ਗੁਲਦਸਤੇ ਨੂੰ ਖੇਰੂੰ ਖੇਰੂੰ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨਾਲ ਭਾਈ ਮਰਦਾਨਾ ਜਿਹੜੇ ਮੁਸਲਮਾਨ ਧਰਮ ਨਾਲ ਸਬੰਧਿਤ ਸਨ ਸਾਰੀ ਉਮਰ ਉਹਨਾਂ ਦੇ ਨਾਲ ਰਹੇ ਪਰ ਗੁਰੂ ਸਾਹਿਬ ਨੇ ਕਦੇ ਵੀ ਉਹਨਾਂ ਦੇ ਧਰਮ ਤੇ ਕੋਈ ਵੀ ਟਿੱਪਣੀ ਨਹੀ ਕੀਤੀ ਸੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਦੀ ਗੁਰਬਾਣੀ ਸਮੇਤ 35 ਭਗਤਾਂ ਤੇ ਭੱਟਾਂ ਦੇ ਸ਼ਬਦ ਤੇ ਸਵੱਏ ਦਰਜ ਹਨ ਪਰ ਗੁਰੂ ਸਾਹਿਬ ਨੇ ਉਹਨਾਂ ਨਾਲ ਕਦੇ ਵੀ ਇਹ ਵਿਤਕਰਾ ਨਹੀ ਕੀਤਾ ਸੀ ਕਿ ਕੌਣ ਕਿਹੜੇ ਧਰਮ ਨਾਲ ਸਬੰਧ ਰੱਖਦਾ ਹੈ ਸਗੋ ਉਹਨਾਂ ਦੀ ਰੂਹਾਨੀਅਤ ਨੂੰ ਮੁੱਖ ਰੱਖ ਕੇ ਮੁਬਾਰਕ ਸ਼ਬਦਾਂ ਨੂੰ ਸ੍ਰੀ ਗੂਰੁ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਗਵਤ ਵੱਲੋ ਜਰਮਨ ਵਿੱਚ ਜਰਮਨੀ ਤੇ ਇੰਗਲੈਂਡ ਵਿੱਚ ਰਹਿਣ ਵਾਲੇ ਬਰਤਾਨੀਆ ਕਹਿ ਕਿ ਹਿੰਦੋਸਤਾਨ ਵਿੱਚ ਰਹਿਣ ਵਾਲੇ ਨੂੰ ਹਿੰਦੂ ਦੱਸਣਾ ਭਾਰਤੀ ਸੰਵਿਧਾਨ ਅਨੁਸਾਰ ਪੂਰੀ ਤਰ•ਾ ਗਲਤ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਭਾਗਵਤ ਨੂੰ ਆਪਣੇ ਸ਼ਬਦ ਤੁਰੰਤ ਵਾਪਸ ਲੈ ਕੇ ਘੱਟ ਗਿਣਤੀਆ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ।
     ਆਰ.ਐਸ.ਐਸ ਦੇ ਦਫਤਰ ਤੋ ਥੋੜੀ ਦੂਰ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਤੇ ਬਹੁਤ ਸਾਰੀਆ ਪੰਥਕ ਜਥੇਬੰਦੀਆ ਨੇ ਇਸ ਰੋਸ ਮੁਜਾਹਰੇ ਵਿੱਚ ਭਾਗ ਲਿਆ ਪਰ ਅਕਾਲੀ ਦਲ ਬਾਦਲ ਪੂਰੀ ਤਰ•ਾ ਗੈਰ ਹਾਜਰ ਰਿਹਾ। ਪ੍ਰਸ਼ਾਸ਼ਨ ਨੂੰ ਜਦੋ ਆਸ ਤੋ ਵੱਧ ਸੰਗਤ ਰੋਸ ਮੁਜਾਹਰੇ ਵਿੱਚ ਸ਼ਾਮਲ ਵੇਖਣ ਨੂੰ ਮਿਲੀ ਤਾਂ ਪੁਲੀਸ ਨੂੰ ਹੋਰ ਪੁਲੀਸ ਫੋਰਸ ਮੌਕੇ ਤੇ ਮੰਗਵਾਉਣੀ ਪਈ। ਬਹੁਤ ਸਾਰੇ ਸਿੱਖਾਂ ਨੂੰ ਟਰੈਫਿਕ ਜਾਮ ਹੋ ਜਾਣ ਕਾਰਨ ਆਪਣੀਆ ਗੱਡੀਆ ਰਸਤਿਆ ਵਿੱਚ ਲਗਾ ਕੇ ਮੈਟਰੋ ਰਾਹੀ ਧਰਨੇ ਵਾਲੀ ਥਾਂ ਤੇ ਪੁੱਜਣਾ ਪਿਆ ਅਤੇ ਕਈ ਤਾਂ ਰੋਸਮੁਜਾਹਰਾ ਖਤਮ ਹੋਣ ਉਪਰੰਤ ਵੀ ਆਉਦੇ ਵੇਖੇ ਗਏ।  ਬੀਬੀਆ ਨੇ ਭਾਰੀ ਗਿਣਤੀ ਵਿੱਚ ਹਾਜਰੀ ਲਗਵਾਈ । ਸੰਗਤਾਂ ਵਿੱਚ ਜੋਸ਼ ਇੰਨਾ ਸੀ ਕਿ ਲੋਕ ਇੱਕ ਦੂਸਰੇ ਤੋ ਅੱਗੇ ਹੋ ਕੇ ਆਰ.ਐਸ.ਐਸ ਵਿਰੋਧੀ ਨਾਅਰੇ ਲਗਾ ਤੇ ਆਪਣਾ ਰੋਸ ਪ੍ਰਗਟ ਕਰ ਰਹੇ ਸਨ। ਸ੍ਰ ਸਰਨਾ ਨੇ ਇਸ ਸਮੇਂ ਇਹ ਵੀ ਦੋਸ਼ ਲਾਇਆ ਕਿ ਬਾਦਲ ਦਲ ਦੀਆ ਖਾਕੀ ਨਿੱਕਰਾਂ ਦਾ ਰੰਗ ਇੰਨਾ ਗੂੜਾ ਹੋ ਗਿਆ ਹੈ ਕਿ ਉਹਨਾਂ ਨੇ ਵੱਖ ਵੱਖ ਗੁਰੂਦੁਆਰਿਆ ਦੇ ਬਾਹਰ ਲਗਾਏ ਗਏ ਧਰਨੇ ਸਬੰਧੀ ਪੋਸਟਰ ਵੀ ਫਾੜ ਦਿੱਤੇ ਜਿਸ ਦਾ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।  
ਇਸ ਤੋ ਪਹਿਲਾਂ ਭਾਰੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਹੱਥਾਂ ਵਿੱਚ ਕਈ ਪ੍ਰਕਾਰ ਦੀਆ ਤਖਤੀਆ ਫੜੀਆ ਹੋਈਆ ਸਨ ਜਿਹਨਾਂ ਤੇ ਆਰ.ਐਸ.ਐਸ ਵਿਰੋਧੀ ਤੇ ਮੋਹਨ ਭਾਗਵਤ ਦੇ ਬਿਆਨਾਂ ਦੀ ਨਿਖੇਧੀ ਕੀਤੀ ਵਾਲੇ ਨਾਅਰੇ ਲਿਖੇ ਹੋਏ ਸਨ ਇਹਨਾਂ ਨਾਅਰਿਆ ਵਿੱਚ ,''ਭਾਗਵਤ ਸਭ ਧਰਮਾਂ ਦਾ ਕਰੋ ਸਨਮਾਨ, ਮਤ ਕਰੋ ਕਿਸੀ ਕਾ ਅਪਮਾਨ, ਆਰ.ਐਸ.ਐਸ ਹੋਸ਼ ਮੇ ਆਉ ਔਰੰਗਜੇਬੀ ਸੋਚ ਭੁੱਲ ਜਾਉ, ਸਿੱਖ ਧਰਮ ਅਲੱਗ ਧਰਮ ਹੈ ਆਰ.ਐਸ.ਐਸ ਕੋ ਭਰਮ ਹੈ, ਕੇਸ ਸਿੱਖ  ਦੀ ਸ਼ਾਨ ਅਕਾਲ ਤਖਤ ਸਭ ਤੋ ਮਹਾਨ, ਮੋਹਨ ਭਾਗਵਤ ਹੋਸ਼ ਮੇ ਆਉ, 1947 ਨੂੰ ਫਿਰ ਨਾ ਦੁਰਹਾਉ '' ਆਦਿ ਨਾਅਰੇ ਲਿਖੇ ਹੋਏੇ ਸਨ। ਇਸੇ ਤਰ•ਾ ਸਮੂਹ ਪੰਥ ਵਿਰੋਧੀ ਸ਼ਕਤੀਆ ਨੂੰ ਵੰਗਾਰਦਿਆ ਇਹ ਵੀ ਨਾਅਰਾ ਲਗਾਇਆ ਗਿਆ ਕਿ ,'' ਜੋ ਸਿੱਖਾਂ ਨਾਲ ਟਕਰਾਏਗਾ, ਚੂਰ ਚੂਰ ਹੋ ਜਾਏਗਾ, ਦੇਗ ਤੇਗ ਫਤਹਿ, ਰਾਜ ਕਰੇਗਾ ਖਾਲਸਾ'' ਲਰਗੇ ਨਾਅਰੇ ਵੀ ਲਗਾਏ ਗਏ।
  ਇਸ  ਰੋਸ਼ ਧਰਨੇ ਨੂੰ ਹੋਰਨਾਂ ਤੋ ਇਲਾਵਾ ਦਿਲੀ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ ਤਰਸਮੇ ਸਿੰਘ ਖਾਲਸਾ, ਸਾਬਕਾ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ, ਦਿੱਲੀ ਕਮੇਟੀ ਮੈਂਬਰ ਪ੍ਰਭਜੀਤ ਸਿੰਘ ਜੀਤੀ ਅੱਤੇ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਦਮਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿੱਚ ਇੰਦਰਜੀਤ ਸਿੰਘ ਸੰਤਗੜ, ਐਚ.ਪੀ. ਸਿੰਘ,  ਗੁਰਪ੍ਰੀਤ ਸਿੰਮਘ ਕਰੋਲ ਬਾਗ, ਗੁਰਚਰਨ ਸਿੰਘ ਗਤਕਾ ਮਾਸਟਰ, ਜੋਗਿੰਦਰ ਸਿੰਘ ਗੁਰੂ ਰਾਖਾ, ਕਰਤਾਰ ਸਿੰਘ ਕੋਛੜ, ਦਿੱਲੀ ਕਮੇਟੀ ਮੈਂਬਰ ਹਰਪਾਲ ਸਿੰਘ ਕੋਛੜ ਤੇ ਤੇਜਿੰਦਰਪਾਲ ਸਿੰਘ ਗੋਪਾ, ਜਗਮੋਹਨ ਸਿੰਘ, ਹਰਕੀਰਤ ਸਿੰਘ, ਰਾਜਿੰਦਰ ਸਿੰਘ ਵਾਸਨ, ਮਨਜੀਤ ਸਿੰਘ ਸਰਨਾ, ਭੁਪਿੰਦਰ ਸਿੰਘ ਸਰਨਾ, ਹਰਚਰਨ ਸਿੰਘ, ਕੁਲਜੀਤ ਸਿੰਘ , ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਇਕਾਈ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ, ਤਰਲੋਚਨ ਸਿੰਘ, ਇੰਦਰਜੀਤ ਸਿੰਘ ਲਾਂਬਾ, ਗੁਰਦੀਪ ਸਿੰਘ ਆਦਿ ਵੀ ਨੇ ਵੀ ਸਾਥੀਆ ਸਮੇਤ ਧਰਨੇ ਵਿੱਚ ਭਾਗ ਲਿਆ।

 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.