ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਨਰ ਅਚੇਤ ਪਾਪ ਤੇ ਡਰੁ ਰੇ ॥
ਨਰ ਅਚੇਤ ਪਾਪ ਤੇ ਡਰੁ ਰੇ ॥
Page Visitors: 2496

ਨਰ ਅਚੇਤ ਪਾਪ ਤੇ ਡਰੁ ਰੇ ॥
ਜਬਲਪੁਰ ਪੁੱਜਣ ਤੇ , ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ , ਉਥੇ ਦੀਆਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ ।
ਜਬਲਪੁਰ, ਮਿਤੀ ,23 ਨਵੰਬਰ,2014 ।,  ਅਜ  ਸਿੱਖ ਸੇਵਕ  ਜੱਥਾ ,ਜਬਲਪੁਰ ਅਤੇ ਗੁਰਮਤਿ ਮਿਸ਼ਨ, ਜਬਲਪੁਰ ਜੱਥੇਬੰਦੀਆਂ ਵਲੋ ਗੁਰਮਤਿ ਸਮਾਗਮ ਕਰਵਾਏ  ਗਏ । ਜਿਸ ਵਿਚ  ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ,  ਉਚੇਚੇ ਤੌਰ ਤੇ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਰਨ ਲਈ ਜਬਲਪੁਰ ਪੁੱਜੇ। ਪ੍ਰੋਫੇਸਰ ਸਾਹਿਬ ਦਾ ਸਤਕਾਰ ਅਤੇ ਸੰਨਮਾਨ ,ਕੌਮ ਵਿਚ ਕਿਨ੍ਹਾਂ ਹੈ,  ਇਸ ਦਾ ਅੰਦਾਜਾ ਉਨ੍ਹਾਂ ਨੂੰ ਹਵਾਈ ਅੱਡੇ  ਤੇ ਲੈਣ ਪੁੱਜੀਆਂ ਸੰਗਤਾਂ  ਦੇ ਉਤਸਾਹ ਤੋ ਦਿਸ ਰਿਹਾ ਸੀ। ਕੌਮ ਦੀ ਮਹਾਨ ਸ਼ਖਸ਼ਿਅਤ ਨੂੰ ਜੀ  ਆਇਆਂ ਕਹਣ  ਲਈ,  ਨੌਜੁਆਨ ਕੀ,  ਤੇ ਬਜੁਰਗ ਕੀ,  ਸਾਰੇ ਹੀ ਕਤਾਰਾਂ ਲਾ ਕੇ ਹਵਾਈ ਅੱਡੇ ਦੇ ਬਾਹਰ ਖੜੇ ਸੀ । ਭੋਪਾਲ ਦੀਆਂ  ਸੰਗਤਾਂ ਵਾਂਗ ਜਬਲਪੁਰ ਦੀ ਸੰਗਤ ਵਿਚ ਵੀ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਪ੍ਰਤੀ , ਪਿਆਰ ਅਤੇ ਸਤਕਾਰ ਠਾਠਾਂ ਮਾਰ ਰਿਹਾ ਸੀ।
ਫਗਵਾੜੇ ਨੇੜੇ ਪਿੰਡ ਰਸੂਲਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਕਲ 22 ਨਵੰਬਰ ਨੂੰ  ਗੁਰਬਾਣੀ ਦਾ ਕੀਰਤਨ ਕੀਤਾ ਸੀ । ਅੱਜ ਸਵੇਰੇ ਜਬਲਪੁਰ ਪੁੱਜ ਕੇ ਉਹ  ਦੀਵਾਨ ਹਾਲ ਵਿਚ ਕੀਰਤਨ ਕਰਨ ਚਲੇ ਗਏ।  ਗੁਰੂਬਾਣੀ ਪ੍ਰੇਮੀ ਸੰਗਤਾਂ ਦਾ ਹਜੂਮ ਉਮੜ ਉਮੜ ਕੇ ਦੀਵਾਨ ਹਾਲ ਵਿਚ ਪੁੱਜ ਰਿਹਾ ਸੀ। ਪ੍ਰੋਫੇਸਰ ਸਾਹਿਬ ਨੇ ਗੁਰਬਾਣੀ ਸ਼ਬਦ  
," ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ
॥1॥....." ਅੰਕ 220
 ਦਾ ਕੀਰਨ ਕਰਕੇ ਸੰਗਤਾਂ ਨੂੰ ਨਿਹਾਲ ਕਿਤਾ ।
ਬਹੁਤ ਸਾਰੇ ਵੀਰ ਭੋਪਾਲ ਅਤੇ ਰਾਇਪੁਰ ਤੋਂ ਵੀ ਪ੍ਰੋਫੇਸਰ ਸਾਹਿਬ ਤੋਂ ਗੁਰਬਾਣੀ ਕੀਰਤਨ ਸੁਨਣ ਲਈ ਪੁਜੇ ਸੀ। ਸਿੱਖ ਸੇਵਕ ਜੱਥਾ,ਜਬਲਪੁਰ ਜਥੇਬੰਦੀ  ਦੇ ਸਰਦਾਰ ਗਜਿੰਦਰ ਸਿੰਘ, ਸਰਦਾਰ ਮਨਮੋਹਨ ਸਿੰਘ ਅਤੇ ਹੋਰ ਨੌਜਵਾਨ ਵੀਰ ਅਤੇ ਗੁਰਮਤਿ ਮਿਸ਼ਨ ,ਜਬਲਪੁਰ ,ਜੱਥੇਬੰਦੀ ਦੇ ਸਰਦਾਰ ਜੋਗਾ ਸਿੰਘ, ਸਰਦਾਰ ਰਵਿੰਦਰ ਸਿੰਘ ਜੀ , ਸਰਦਾਰ ਬਲਬੀਰ ਸਿੰਘ , ਮਨਮੀਤ ਸਿੰਘ ਅਤੇ ਹੋਰ ਬਹੁਤ ਸਾਰੀ ਸੰਗਤ ਹਵਾਈ ਅੱਡੇ ਤੇ ਪੁੱਜੇ ਸੀ।ਨੌਜਵਾਨ ਬੱਚੇ ਕਾਰਾਂ ਅਤੇ ਜੀਪਾਂ ਤੇ ਨਿਸ਼ਾਨ ਸਾਹਿਬ ਲਗਾ ਕੇ   ਅੱਗੇ ਅੱਗੇ ਚਲ ਰਹੇ ਸੀ। ਅੱਜ ਦਾ ਪ੍ਰੋਗ੍ਰਾਮ ਚੜ੍ਹਦੀਕਲਾ ਵਿਚ ਹੋਇਆ ਅਤੇ ਸੰਗਤਾਂ ਗੁਰਬਾਣੀ ਕੀਰਤਨ ਸੁਣ ਕੇ ਨਿਹਾਲ ਹੋ ਉਠੀਆਂ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.