ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਨੰਦਗੜ੍ਹ ਵੱਲੋਂ ਬੋਲਿਆ ਗਿਆ ਸੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਖ਼ਮਾਂ ’ਤੇ ਮਿਰਚਾਂ ਵਾਂਗ ਲੱਗਿਆ
ਨੰਦਗੜ੍ਹ ਵੱਲੋਂ ਬੋਲਿਆ ਗਿਆ ਸੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਖ਼ਮਾਂ ’ਤੇ ਮਿਰਚਾਂ ਵਾਂਗ ਲੱਗਿਆ
Page Visitors: 2674
ਨੰਦਗੜ੍ਹ ਵੱਲੋਂ ਬੋਲਿਆ ਗਿਆ ਸੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਖ਼ਮਾਂ ਤੇ ਮਿਰਚਾਂ 
ਵਾਂਗ ਲੱਗਿਆ: ਮੱਖਨ ਸਿੰਘ, ਜਸਪਾਲ ਸਿੰਘ
 ਨੰਦਗੜ੍ਹ ਵੱਲੋਂ ਬੋਲਿਆ ਗਿਆ ਸੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਖ਼ਮਾਂ ਤੇ ਮਿਰਚਾਂਵਾਂਗ ਲੱਗਿਆ। ਇਹ ਸ਼ਬਦ ਜੰਮੂ ਜਿਲ੍ਹਾ ਗੁਰਦੁਆਰਾ ਕਮੇਟੀ ਮੈਂਬਰ ਭਾਈ ਮੱਖਨ ਸਿੰਘ ਅਤੇ 
ਭਾਈ ਜਸਪਾਲ ਸਿੰਘ, ਭਾਈ ਗੁਰਦੇਵ ਸਿੰਘ ਕਰਮਵਾਰ ਕੌਮੀ ਉਪ ਪ੍ਰਧਾਨ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਬਠਿੰਡਾ ਤੇ ਮਾਨਸਾ ਜਿਲ੍ਹੇ ਦੇ ਸ਼੍ਰੋਮਣੀ ਕਮੇਟੀਆਂ 
ਮੈਂਬਰਾਂ ਦੇ ਉਸ ਬਿਆਨ ਤੇ ਟਿੱਪਣੀ ਕਰਦੇ ਹੋਏ ਕਹੇ ਜਿਸ ਵਿੱਚ ਉਨ੍ਹਾਂ ਸੱਚ ਅਤੇ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇ ਰਹੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ 
ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਮੰਗ ਕੀਤੀ। ਇਹ ਦੱਸਣਯੋਗ ਹੈ ਕਿ ਜਥੇਦਾਰ ਨੰਦਗੜ੍ਹ ਗੁਰੂ ਗੋਬਿੰਦ ਸਿੰਘ ਜੀ ਦਾ 
ਪ੍ਰਕਾਸ਼ ਦਿਹਾੜਾ 28 ਦਸੰਬਰ ਨੂੰ ਮਨਾਉਣ ਦੇ ਵਿਰੁੱਧ ਸੀ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਦੋਸ਼ ਕਾਰਣ ਉਸੇ ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦਾ ਸ਼ਹੀਦੀ 
ਦਿਹਾੜਾ ਵੀ ਮਨਾਇਆ ਜਾ ਰਿਹਾ ਹੈ। ਜਥੇਦਾਰ ਨੰਦਗੜ੍ਹ ਦਾ ਕਹਿਣਾ ਹੈ ਕਿ ਪ੍ਰਕਾਸ਼ ਗੁਰਪੁਰਬ ਸਿੱਖਾਂ ਲਈ ਖੁਸ਼ੀ ਅਤੇ ਉਤਸ਼ਾਹ ਦਾ ਮੌਕਾ ਹੁੰਦਾ ਹੈ ਜਦੋਂ ਕਿ ਸ਼ਹੀਦੀ ਦਿਹਾੜੇ 
ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬਹੁਤ ਵੈਰਾਗਮਈ ਮਹੌਲ ਵਿੱਚ ਮਨਾਇਆ ਜਾਂਦਾ ਹੈ ਇਸ ਲਈ ਦੋਵੇ ਸਮਾਗਮ ਇੱਕੋ ਸਮੇਂ ਮਨਾਉਣੇ ਯੋਗ ਨਹੀਂ ਹਨ। 
ਜਥੇਦਾਰ ਨੰਦਗੜ੍ਹ ਵੱਲੋਂ ਵਿਰੋਧ ਦੇ ਬਾਵਯੂਦ ਸ਼੍ਰੋਮਣੀ ਕਮੇਟੀ ਨੇ 27 ਦਸੰਬਰ ਨੂੰ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਕੱਢਿਆ ਜਿਸ ਵਿੱਚ ਜਥੇਦਾਰ ਸਾਹਿਬ ਸ਼ਾਮਲ 
ਨਹੀਂ ਹੋਏ ਅਤੇ ਇਸ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਰਐੱਸਐੱਸ ਦੇ ਏਜੰਟ ਕਹਿ ਦਿੱਤਾ ਸੀ ਕਿਉਂਕਿ ਉਹ ਆਰਐੱਸਐੱਸ ਦੇ ਇਸ਼ਾਰੇ ਤੇ ਨਾਨਕਸ਼ਾਹ ਕੈਲੰਡਰ 
ਖਤਮ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਵਾਉਣ ਵਿੱਚ ਸਹਾਈ ਹੋ ਰਹੇ ਹਨ। ਭਾਈ ਮੱਖਣ ਸਿੰਘ, ਭਾਈ ਜਸਪਾਲ ਸਿੰਘ ਅਤੇ ਭਾਈ ਗੁਰਦੇਵ ਸਿੰਘ ਨੇ ਸਾਂਝੇ ਰੂਪ ਵਿੱਚ 
ਕਿਹਾ ਸ਼੍ਰੋਮਣੀ ਮੈਂਬਰਾਂ ਵੱਲੋਂ ਅਕਾਲ ਤਖ਼ਤਤੇ ਤਲਬ ਕਰਨ ਦੀ ਮੰਗ ਉਸ ਅਖਾਣਤੇ ਪੂਰੀ ਢੁਕਦੀ ਹੈ ਕਿ ਵੈਸੇ ਤਾਂ ਮਿਰਚਾਂ ਲੱਗਣ ਦਾ ਕੋਈ ਮੌਸਮ ਨਹੀਂ ਪਰ ਜਦੋਂ ਕੋਈ ਸੱਚ 
ਬੋਲੇ ਤਾਂ ਝੂਠੇ ਵਿਅਕਤੀਆਂ ਨੂੰ ਮਿਰਚਾਂ ਜਰੂਰ ਲਗਦੀਆਂ ਹਨ। ਉਕਤ ਆਗੂਆਂ ਨੇ ਕਿਹਾ ਜਦੋਂ ਇਨ੍ਹਾਂ ਮੈਂਬਰਾਂ ਨੂੰ ਆਪਣੇ ਵੀਚਾਰਧਾਰਕ ਵਿਰੋਧੀ ਵਿਰੁੱਧ ਕਾਰਵਾਈ ਕਰਵਾਉਣੀ
 ਹੁੰਦੀ ਹੈ ਉਸ ਸਮੇਂ ਤਾਂ ਇਨ੍ਹਾਂ ਲਈ ਤਖ਼ਤ ਸਾਹਿਬਾਨ ਦੇ ਜਥੇਦਾਰ ਸਰਬਉੱਚ ਜਥੇਦਾਰ ਹੁੰਦੇ ਹਨ ਪਰ ਜਦੋਂ ਕੋਈ ਜਥੇਦਾਰ ਨੰਦਗੜ੍ਹ ਸਾਹਿਬ ਵਰਗਾ ਸਿੰਘ ਸਾਹਿਬ ਸ਼੍ਰੋਮਣੀ 
ਕਮੇਟੀ ਮੈਂਬਰਾਂ ਦੀ ਮਾਨਸਿਕ ਗੁਲਾਮੀ ਸਬੰਧੀ ਸੱਚ ਬੋਲ ਦੇਵੇ ਤਾਂ ਇਨ੍ਹਾਂ ਲਈ ਸ਼੍ਰੋਮਣੀ ਕਮੇਟੀ ਸੁਪ੍ਰੀਮ ਸੰਸਥਾ ਬਣ ਜਾਂਦੀ ਹੈ। ਆਗੂਆਂ ਨੇ ਕਿਹਾ ਇਨ੍ਹਾਂ ਮੈਂਬਰਾਂ ਦੇ ਮਾਲਕ
 ਬਾਦਲ ਪ੍ਰਵਾਰ ਕੁਝ ਵੋਟਾਂ ਖਾਤਰ ਗੁਰਮਤਿ ਦੇ ਉਲਟ ਹਿੰਦੂ ਮੰਦਰਾਂ ਵਿੱਚ ਜਾ ਕੇ ਹਵਨ ਕਰਦੇ ਹਨ ਜਗਰਾਤੇ ਕਰਵਾਉਂਦੇ ਹਨ,ਸ਼ਿਵਲਿੰਗ ਦੀ ਪੂਜਾ ਕਰਦੇ ਹਨ, ਗੁਰਮਤਿ 
ਵਿਰੋਧੀ ਡੇਰੇਦਾਰਾਂ ਤੇ ਦੇਹਧਾਰੀ ਗੁਰੂਡੰਮਾਂ ਅਤੇ ਸਮਾਧਾਂ ਅੱਗੇ ਨਤਮਸਤਕ ਹੁੰਦੇ ਹਨ ਪਰ ਉਨ੍ਹਾਂ ਨੂੰ ਕਦੀ ਵੀ ਤਲਬ ਕਰਨ ਦੀ ਮੰਗ ਨਹੀਂ ਕੀਤੀ।
ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਲਾਗੂ ਹੋਣ ਦੇ ਦਿਨ ਤੋਂਅੱਜ ਤੱਕ ਵਿਰੋਧ ਕਰਦੀ ਆ ਰਹੀ ਆਰਐੱਸਐੱਸ ਖਤਮ ਕਰਕੇ ਬਿਕ੍ਰਮੀ ਕੈਲੰਡਰ 
ਲਾਗੂ ਕਰਵਾਉਣ ਤੇ ਤੁਲੀ ਹੋਈ ਹੈ। ਜਿਹੜੇ ਮੈਂਬਰ ਬਿਕ੍ਰਮੀ ਕੈਲੰਡਰ ਲਾਗੂ ਕਰਵਾਉਣ ਵਿੱਚ ਸਹਾਈ ਹੋ ਰਹੇ ਹਨ ਉਹ ਆਪਣੇ ਅੰਤਰ ਆਤਮੇ ਝਾਤੀ ਮਾਰ ਕੇ ਵੇਖ ਲੈਣ ਕਿ 
ਜੇ ਉਹ ਆਰਐੱਸਐੱਸ ਦੇ ਏਜੰਟ ਨਹੀਂ ਤਾਂ ਹੋ ਕੀ ਹਨ? ਉਕਤ ਆਗੂਆਂ ਨੇ ਕਿਹਾ ਅਕਾਲ ਤਖ਼ਤ ਦਾ ਨਾਮ ਤਾ ਇਹ ਸ਼੍ਰੋਮਣੀ ਕਮੇਟੀ ਮੈਂਬਰ ਆਪਣਾ ਅਸਲੀ ਚਿਹਰਾ ਛੁਪਾਉਣ 
ਲਈ ਹੀ ਵਰਤ ਰਹੇ ਹਨ। ਅਕਾਲ ਤਖ਼ਤ ਤੋਂ ਜਾਰੀ ਕੈਲੰਡਰ ਨੂੰ ਮੰਨਣ ਕਰਕੇ ਜਥੇਦਾਰ ਨੰਦਗੜ੍ਹ ਨੂੰ ਤਲਬ ਕਰਨ ਦੀ ਮੰਗ ਕਰਨ ਵਾਲੇ ਦੱਸਣ ਕਿ 2003 ਵਿੱਚ ਵੀ ਸ਼੍ਰੋਮਣੀ
 ਕਮੇਟੀ ਦੇ ਜਨਰਲ ਹਾਊਸ ਵਿੱਚ ਮਤਾ ਪਾਸ ਹੋਣ ਉਪ੍ਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਵਾਨਗੀ ਮਿਲਣ ਉਪ੍ਰੰਤ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕੀਤਾ ਗਿਆ ਸੀ ਪਰ ਉਸ 
ਨੂੰ ਸਿਰਫ ਮੱਕੜ, ਧੁੰਮਾ ਦੀ ਸਿਫਾਰਸ਼ ਤੇ ਕਾਰਜਕਾਰੀ ਕਮੇਟੀ ਨੇ ਕਿਸ ਅਧਾਰ ਤੇ ਬਦਲ ਦਿੱਤਾ? ਵਿਗਾੜਿਆ ਗਿਆ ਉਹ ਕੈਲੰਡਰ ਵੀ ਪੰਜ ਸਿੰਘ ਸਾਹਿਬਾਨ ਦੀ ਥਾਂ 
ਸਿਰਫ ਅਕਾਲ ਤਖ਼ਤ ਦੇ ਜਥੇਦਾਰ ਨੇ ਇਕੱਲੇ ਨੇ ਕਿਵੇਂ ਜਾਰੀ ਕਰ ਦਿੱਤਾ।
 ਫਿਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਹੀ ਸੋਧੇ ਹੋਏ ਕੈਲੰਡਰ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ 26 ਦਸੰਬਰ ਨੂੰ ਵਿਖਾਇਆ ਗਿਆ 
ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਹ ਦਿਹਾੜਾ 28 ਦਸੰਬਰ ਨੂੰ ਕਿਉਂ ਮਨਾਇਆ ਗਿਆ? ਇਸ ਤੋਂ ਇਲਾਵਾ ਗੁਰਪੁਰਬ ਅਤੇ ਸ਼ਹੀਦੀ ਦਿਹਾੜਾ ਵੱਖ ਵੱਖ ਮਨਾਉਣ ਲਈ ਪੰਜ ਸਿੰਘ 
ਸਾਹਿਬਾਨ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਸ਼ ਗੁਰਪੁਰਬ 7 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਸੀ ਤਾਂ ਇਸ ਨੂੰ ਅਗਲੇ ਹੀ ਦਿਨ ਇਕੱਲੇ ਗਿਆਨੀ ਗੁਰਬਚਨ ਸਿੰਘ ਨੇ
 ਕਿਸ ਅਧਾਰ ਤੇ ਬਦਲ ਕੇ ਫਿਰ 28 ਦਸੰਬਰ ਕਰ ਦਿੱਤਾ? ਹੋਰ ਦੇਖੋ ਦੱਸਿਆ ਇਹ ਗਿਆ ਸੀ ਕਿ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਗੁਰਪੁਰਬ ਦੀ 
ਤਰੀਖ 7 ਜਨਵਰੀ ਤੋਂ ਬਦਲ ਕੇ 28 ਦਸੰਬਰ ਕਰਨ ਦੀ ਸਿਫਾਰਸ਼ ਕੀਤਾ ਸੀ ਜਿਸ ਦੇ ਅਧਾਰਤੇ ਤਰੀਖ ਬਦਲੀ ਗਈ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ 28 ਦਸੰਬਰ
 ਨੂੰ ਗੁਰਪੁਰਬ ਮਨਾਉਣ ਦੀ ਸਿਫਾਰਸ਼ ਕਰਨ ਵਾਲੀ ਦਿੱਲੀ ਕਮੇਟੀ ਖ਼ੁਦ 29 ਦਸੰਬਰ ਨੂੰ ਮਨਾ ਰਹੀ ਹੈ।
ਸੋ ਤਲਬ ਕਰਨ ਦੇ ਯੋਗ ਤਾਂ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ, ਦਿੱਲੀ ਕਮੇਟੀ ਅਤੇ ਹਰ ਰੋਜ ਹੀ ਗੁਰਪੁਰਬਾਂ ਦੀਆਂ ਤਰੀਖਾਂ
 ਬਦਲ ਕੇ ਸਿੱਖ ਸੰਗਤਾਂ ਨੂੰ ਭੰਬਲਭੂਸੇ ਵਿੱਚ ਪਾਣ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਲਟਾ ਚੋਰ ਕੌਤਵਾਲ ਕੋ ਡਾਂਟੇਦੀ ਕਹਾਵਤ
 ਵਾਂਗ ਇਹ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਤਲਬ ਕਰਨ ਦੀ ਮੰਗ ਕਰ ਰਹੇ ਹਨ ਜਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਬਣਦੀ ਹੈ।
ਮੱਖਨ ਸਿੰਘ ਜੰਮੂ, ਜਸਪਾਲ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ਵਿੱਚ ਜੰਮੂ ਤੋਂ ਜਥਾ ਲੈ ਕੇ ਪਹਿਲੀ ਜਨਵਰੀ ਨੂੰ 11 ਵਜੇ
 ਪਹੁੰਚਣਗੇ ਤੇ ਸਮੁਚੀਆਂ ਜਥੇਬੰਦੀਆਂ ਨਾਲ ਮਿਲ ਕੇ ਅਕਾਲ ਤਖ਼ਤ ਦ ਜਥੇਦਾਰ ਨੂੰ ਆਪਣੇ ਵੱਲੋਂ ਮੰਗ ਪੱਤਰ ਸੌਂਪਣਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.