ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਮਾਮਲਾ ਦਿੱਲੀ ਫਤਿਹ ਦਿਵਸ ਮਨਾਉਣ ਦਾ !
ਮਾਮਲਾ ਦਿੱਲੀ ਫਤਿਹ ਦਿਵਸ ਮਨਾਉਣ ਦਾ !
Page Visitors: 2524

ਮਾਮਲਾ ਦਿੱਲੀ ਫਤਿਹ ਦਿਵਸ ਮਨਾਉਣ ਦਾ !
ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਨੇ ਦਿੱਲੀ ਫਤਿਹ ਦਿਵਸ ਮਨਾਉਣ ਦੇ ਸਮਾਗਮਾਂ ਸਮੇਂ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਤੋਂ ਕੀਤਾ ਇਨਕਾਰ
ਜਸਬੀਰ ਸਿੰਘ ਪੱਟੀ: ਸਿੱਖ ਪੰਥ ਦੇ ਇਤਿਹਾਸਕ ਦਸਤਾਵੇਜ਼ ਨਾਨਕਸ਼ਾਹੀ ਕੈਲੰਡਰ ਨੂੰ ਆਰ.ਐਸ.ਐਸ ਦਾ ਬਿਕਰਮੀ ਕੈਲੰਡਰ ਬਣਾਉਣ ਤੋਂ ਬਾਅਦ ਇਤਿਹਾਸ ਨੂੰ ਪੁੱਠਾ ਗੇੜ ਦੇਣ ਦਾ ਇੱਕ ਹੋਰ ਉਪਰਾਲਾ ਉਸ ਵੇਲੇ ਅਸਫਲ ਹੋ ਗਿਆ ਜਦੋਂ ਦਿੱਲੀ ਕਮੇਟੀ ਨੇ ਸ਼੍ਰੋਮਣੀ ਬੁੱਢਾ ਦਲ 96 ਕਰੋੜੀ ਵਹੀਰਾਂ ਘੱਤ ਦੇ ਮੁੱਖੀ ਬਾਬਾ ਬਲਬੀਰ ਸਿੰਘ ਵੱਲੋਂ ਦਿੱਲੀ ਫਤਹਿ ਦਿਵਸ ਦੇ ਸਮਾਗਮਾਂ ਲਈ ਬਾਬਾ ਬਘੇਲ ਸਿੰਘ ਨੂੰ ਵਿਸਾਰ ਕੇ ਉਹਨਾਂ ਦੀ ਥਾਂ ਤੇ ਦਿੱਲੀ ਵਿੱਚ ਲਗਾਏ ਜਾਣ ਸੁਆਗਤੀ ਬੋਰਡਾਂ ਤੇ ਸ੍ਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਲਿਖਣ ਲਈ ਇਹ ਕਹਿ ਕੇ ਦਬਾ ਪਾਇਆ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਬੁੱਢਾ ਦਲ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਨਹੀਂ ਕਰੇਗਾ ਪਰ ਦਿੱਲੀ ਕਮੇਟੀ ਨੇ ਬੁੱਢਾ ਦਲ ਦੀ ਇਹ ਸ਼ਰਤ ਮੰਨਣ ਤੋਂ ਕੋਰਾ ਇਨਕਾਰ ਕਰਕੇ ਆਪਣੀ ਛਵੀ ਲੱਗਦੇ ਗ੍ਰਹਿਣ ਤੋਂ ਬਚਾ ਕਰ ਲਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਪਰਮਜੀਤ ਸਿੰਘ ਰਾਣਾ ਨੇ ਫਤਹਿ ਮਾਰਚ ਦੇ ਸਮਾਗਮਾਂ ਦਿੱਲੀ ਵਿੱਚ ਲਗਾਏ ਜਾਣ ਵਾਲੇ ਬੋਰਡਾਂ ਤੇ ਦਿੱਲੀ ਫਤਹਿ ਕਰਨ ਵਾਲਿਆ ਵਿੱਚ ਇੱਕ ਨੰਬਰ ਤੋਂ ਬਾਬਾ ਬਘੇਲ ਸਿੰਘ ਦਾ ਨਾਮ ਲਿਖਣ ਦੀ ਬਜਾਏ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਲਿਖਣ ਦਾ ਕੱਚਾ ਖਰੜਾ ਤਿਆਰ ਕਰਵਾ ਲਿਆ, ਪਰ ਜਦੋਂ ਇਹ ਚੈਕਿੰਗ ਵਾਸਤੇ ਮੀਡੀਆ ਸਲਾਹਕਾਰ ਕੋਲ ਪੁੱਜਾ ਤਾਂ ਉਸ ਨੇ ਇਸ ਖਰੜੇ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ।ਪਰਮਜੀਤ ਸਿੰਘ ਰਾਣਾ ਨੇ ਮੀਡੀਆ ਸਲਾਹਕਾਰ ਨੂੰ ਦੱਸਿਆ ਕਿ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਮੁੱਖੀ ਵੱਲੋ ਧਮਕੀ ਦਿੱਤੀ ਗਈ ਹੈ ਕਿ ਜੇਕਰ ਇੱਕ ਨੰਬਰ ਤੇ ਬਾਬਾ ਜੱਸਾ ਸਿੰਘ ਦਾ ਨਾਮ ਨਾ ਲਿਖਿਆ ਤਾਂ ਉਹ ਇਸ ਸਮਾਗਮ ਵਿੱਚ ਭਾਗ ਨਹੀਂ ਲੈਣਗੇ। ਮੀਡੀਆ ਸਲਾਹਕਾਰ ਨੇ ਕਿਹਾ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਉਹ ਇਤਿਹਾਸ ਨੂੰ ਵਿਗਾੜਨ ਲਈ ਦੋਸ਼ੀ ਨਹੀਂ ਬਣਨਾ ਚਾਹੁੰਦੇ ਕਿਉਕਿ ਪੰਜਾਬ ਨਾਲੋ ਦਿੱਲੀ ਦੇ ਸਿੱਖ ਇਸ ਬਾਰੇ ਵਧੇਰੇ ਜਾਣਕਾਰੀ ਰੱਖਦੇ ਹਨ ਤੇ ਦਿੱਲੀ ਦੀਆ ਸੰਗਤਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ।
ਪਰਮਜੀਤ ਸਿੰਘ ਰਾਣਾ ਨੇ ਮੀਡੀਆ ਸਲਾਹਕਾਰ ਦੀ ਲਾਹ ਪਾਹ ਵੀ ਕੀਤੀ ਕਿ ਤੂੰ ਵੱਡਾ ਇਤਿਹਾਸਕਾਰ ਜੋ ਅਸੀ ਚਾਹਾਗੇ ਉਹੀ ਹੋਵੇਗਾ। ਇੰਨਾ ਕਹਿਣ ਦੀ ਦੇਰ ਸੀ ਕਿ ਮਾਮਲਾ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੱਕ ਪੁੱਜ ਗਿਆ ਤਾਂ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਸ ਬਾਰੇ ਜਥੇਦਾਰ ਅਕਾਲ ਤਖਤ ਨੂੰ ਪੁੱਛ ਲਿਆ ਜਾਵੇ।
ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਬਾਬਾ ਬਲਬੀਰ ਸਿੰਘ ਦਾ ਪੱਖ ਪੂਰਦਿਆ ਕਿਹਾ ਕਿ ਜੇਕਰ ਬਾਬਾ ਬਲਬੀਰ ਸਿੰਘ ਕਹਿੰਦਾ ਹੈ ਤਾਂ ਇੱਕ ਨੰਬਰ ‘ਤੇ ਸ੍ਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਲਿਖ ਦਿੱਤਾ ਜਾਵੇ, ਪਰ ਮੀਡੀਆ ਸਲਾਹਕਾਰ ਇਸ ਗੱਲ ਤੇ ਅੜ ਗਿਆ ਕਿ ਜਥੇਦਾਰ ਇਸ ਬਾਰੇ ਲਿਖਤੀ ਆਦੇਸ਼ ਦੇਵੇ ਤਾਂ ਕਿ ਦਿੱਲੀ ਕਮੇਟੀ ਸੰਗਤਾਂ ਨੂੰ ਜਥੇਦਾਰ ਦੇ ਹੁਕਮਾਂ ਤੋਂ ਜਾਣੂ ਕਰਵਾ ਸਕੇ, ਪਰ ਅਜਿਹਾ ਵੀ ਹੋ ਨਾ ਸਕਿਆ।
ਮੀਡੀਆ ਸਲਾਹਕਾਰ ਨੇ ਜਦੋਂ ਸਾਰਾ ਮਾਜਰਾ ਸ੍ਰ ਮਨਜਿੰਦਰ ਸਿੰਘ ਸਿਰਸਾ ਨੂੰ ਸਮਝਾਇਆ ਕਿ ਇਤਿਹਾਸ ਦੇ ਪੰਨਿਆ 'ਤੇ ਜੇਕਰ ਪੰਛੀ ਝਾਤ ਵੀ ਪਾਈ ਜਾਵੇ ਤਾਂ ਜਦੋ ਬਾਬਾ ਬਘੇਲ ਸਿੰਘ ਨੇ ਦਿੱਲੀ ਫਤਹਿ ਕਰ ਲਈ ਸੀ ਤਾਂ ਉਸ ਸਮੇਂ ਤਾਂ ਸ੍ਰ ਜੱਸਾ ਸਿੰਘ ਆਹਲੂਵਾਲੀਆ ਹਾਲੇ ਕਰਨਾਲ ਵਿੱਚ ਸਨ, ਪਰ ਇਹ ਗੱਲ ਜਰੂਰ ਹੈ ਕਿ ਲਾਲ ਕਿਲੇ ਦੇ ਤਖਤ ਤੇ ਪੰਜੇ ਜਰਨੈਲ ਇਕੱਠੇ ਬੈਠੇ ਹਨ। ਉਹਨਾਂ ਨੇ ਬਾਬਾ ਬਲਬੀਰ ਸਿੰਘ ਨੂੰ ਫੋਨ ਕਰਕੇ ਚਿੱਟੇ ਸ਼ਬਦਾਂ ਵਿੱਚ ਜਵਾਬ ਦੇ ਦਿੱਤਾ ਕਿ ਜੇਕਰ ਉਹ ਨਹੀਂ ਆਵੇਗਾ ਤੇ ਦਿੱਲੀ ਫਤਹਿ ਮਾਰਚ ਦੇ ਸਮਾਗਮ ਫਿਰ ਵੀ ਹੋਣਗੇ, ਪਰ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਇਤਿਹਾਸ ਦੇ ਪੰਨਿਆ 'ਤੇ ਉਹ ਆਪਣਾ ਨਾਮ ਦੋਸ਼ੀਆ ਵਿੱਚ ਨਹੀਂ ਲਿਖਵਾ ਸਕਦੇ।
ਅਖੀਰ ਫੈਸਲਾ ਕੀਤਾ ਗਿਆ ਕਿ ਬਾਬਾ ਬਘੇਲ ਸਿੰਘ ਦਾ ਨਾਮ ਇੱਕ ਨੰਬਰ ਤੇ ਲਿਖਿਆ ਜਾਵੇ ਤੇ ਸ੍ਰ ਜੱਸਾ ਸਿੰਘ ਆਹਲੂਵਾਲੀਆ ਦਾ ਦੋ ਨੰਬਰ ਤੇ ਲਿਖ ਦਿੱਤਾ ਜਾਵੇ। ਇਸ ਫੈਸਲੇ ਨੂੰ ਪ੍ਰਵਾਨ ਕਰਨ ਲਈ ਮਨਜਿੰਦਰ ਸਿੰਘ ਸਿਰਸਾ ਵੱਲੋ ਲਏ ਗਏ ਸਟੈਂਡ ਕਾਰਨ ਹੀ ਬੁੱਢਾ ਦਲ ਨੇ ਪ੍ਰਵਾਨ ਕੀਤਾ, ਪਰ ਦਿੱਲੀ ਕਮੇਟੀ ਜਿਹੜੀ ਪਹਿਲਾਂ ਹੀ ਸੰਗਤਾਂ ਨਾਲ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦ ਪੂਰੇ ਨਾ ਕਰ ਸਕਣ ਕਾਰਨ ਸਕਤੇ ਵਿੱਚ ਹੈ, ਦੇ ਗਲ ਇੱਕ ਹੋਰ ਹੱਤਿਆ ਪੈਦੀ ਪੈਦੀ ਬੜੀ ਮੁਸ਼ਕਲ ਨਾਲ ਬੱਚੀ। ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਦਿੱਲੀ ਦੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਸਰਨਾ ਦੇ ਕਾਲ ਸਮੇਂ ਦੇ ਹੋਏ ਘੱਪਲੇ 15 ਦਿਨਾਂ ਦੇ ਅੰਦਰ ਅੰਦਰ ਬਾਹਰ ਕੱਢ ਕੇ ਉਹਨਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਨੰਗਾ ਕਰਨਗੇ ਪਰ ਦੋ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦਿੱਲੀ ਕਮੇਟੀ ਸਰਨਾ ਭਰਾਵਾਂ ਦਾ ਕੋਈ ਵੀ ਘੱਪਲਾ ਬਾਹਰ ਨਹੀਂ ਕੱਢ ਸਕੀ ਅਤੇ ਸਰਨਾ ਭਰਾ ਵੀ ਕਈ ਵਾਰੀ ਪੱਤਰਕਾਰ ਸੰਮੇਲਨ ਕਰਕੇ ਮੰਗ ਕਰਦੇ ਆ ਰਹੇ ਹਨ ਕਿ ਉਹਨਾਂ ਦੇ 13 ਸਾਲਾ ਤੇ ਇਹਨਾਂ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਜਾਂ ਸੁਪਰੀਮ ਕੋਰਟ ਦੇ ਸਾਬਕਾ ਸਿੱਖ ਜੱਜਾਂ ਦਾ ਇੱਕ ਪੈਨਲ ਬਣਾ ਕੇ ਕੀਤੀ ਜਾਵੇ ਤਾਂ ਸੱਚਾਈ ਆਪਣੇ ਆਪ ਸਾਹਮਣੇ ਆ ਜਾਵੇਗੀ ਕਿ ਪੰਥ ਦਾ ਦੋਸ਼ੀ ਕੌਣ ਹੈ?
 








 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.