ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੈਰਕ ਨੰਬਰ ਦੋ ਵਿੱਚ ਆਸਾਰਾਮ ਬਾਪੂ ਨਾਲ ਰਾਤ ਗੁਜ਼ਾਰਨਗੇ ਸਲਮਾਨ!
ਬੈਰਕ ਨੰਬਰ ਦੋ ਵਿੱਚ ਆਸਾਰਾਮ ਬਾਪੂ ਨਾਲ ਰਾਤ ਗੁਜ਼ਾਰਨਗੇ ਸਲਮਾਨ!
Page Visitors: 2314

ਬੈਰਕ ਨੰਬਰ ਦੋ ਵਿੱਚ ਆਸਾਰਾਮ ਬਾਪੂ ਨਾਲ ਰਾਤ ਗੁਜ਼ਾਰਨਗੇ ਸਲਮਾਨ!ਬੈਰਕ ਨੰਬਰ ਦੋ ਵਿੱਚ ਆਸਾਰਾਮ ਬਾਪੂ ਨਾਲ ਰਾਤ ਗੁਜ਼ਾਰਨਗੇ ਸਲਮਾਨ!

April 05
21:28 2018

ਜੋਧਪੁਰ, 5 ਅਪ੍ਰੈਲ (ਪੰਜਾਬ ਮੇਲ)- ਹਿਰਣ ਮਾਰਨ ਦੇ ਦੋਸ਼ੀ ਸਲਮਾਨ ਖ਼ਾਨ ਨੂੰ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾਯਾਫ਼ਤਾ ਆਸਾਰਾਮ ਬਾਪੂ ਨਾਲ ਇੱਕੋ ਬੈਰਕ ਵਿੱਚ ਰੱਖਿਆ ਗਿਆ ਹੈ। ਆਸਾਰਾਮ ਵੀ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਤੇ ਸਲਮਾਨ ਖ਼ਾਨ ਦੀ ਵੀ ਅੱਜ 5 ਸਾਲ ਦੀ ਕੈਦ ਦਾ ਇਸੇ ਜੇਲ੍ਹ ਵਿੱਚੋਂ ਸ਼ੁਰੂ ਹੋ ਰਹੀ ਹੈ। ਸਲਮਾਨ ਖ਼ਾਨ ਨੇ ਅੱਜ ਹੀ ਸੈਸ਼ਨ ਕੋਰਟ ਵਿੱਚ ਆਪਣੀ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਅਦਾਲਤ ਕੋਲ ਸਮਾਂ ਨਾ ਹੋਣ ਕਰ ਕੇ ਉਸ ‘ਤੇ ਸੁਣਵਾਈ ਨਹੀਂ ਹੋਈ। ਅਦਾਲਤ ਸਲਮਾਨ ਦੀ ਅਰਜ਼ੀ ‘ਤੇ ਕੱਲ੍ਹ ਨੂੰ ਸਾਢੇ ਦਸ ਵਜੇ ਵਿਚਾਰ ਕਰੇਗੀ। ਇਸ ਤੋਂ ਬਾਅਦ ਸਲਮਾਨ ਖ਼ਾਨ ਨੂੰ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ। ਜੇਲ੍ਹ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਨੂੰ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਆਸਾਰਾਮ ਵੀ ਬੈਰਕ ਨੰਬਰ ਦੋ ਵਿੱਚ ਕੈਦੀ ਹਨ। ਬੈਰਕ ਵਿੱਚ ਚਾਰ ਕਮਰੇ ਹਨ ਅਤੇ ਆਸਾਰਾਮ ਤੇ ਸਲਮਾਨ ਦਾ ਕਮਰਾ ਵੱਖ-ਵੱਖ ਹੋਵੇਗਾ।
...........................................
ਟਿੱਪਣੀ:- ਹਿੰਦੂਵਾਦ ਦਾ ਘਿਰਣਤ ਚਿਹਰਾ ?
          ਅਮਰ ਜੀਤ ਸ਼ਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.