ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੂੰ ਝਟਕਾ; ਕਈ ਵੈੱਬਸਾਈਟਾਂ ਜਾਮ
ਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੂੰ ਝਟਕਾ; ਕਈ ਵੈੱਬਸਾਈਟਾਂ ਜਾਮ
Page Visitors: 2314

ਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੂੰ ਝਟਕਾ; ਕਈ ਵੈੱਬਸਾਈਟਾਂ ਜਾਮਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੂੰ ਝਟਕਾ; ਕਈ ਵੈੱਬਸਾਈਟਾਂ ਜਾਮ

April 06
16:45 2018

ਜਲੰਧਰ, 6 ਅਪ੍ਰੈਲ (ਪੰਜਾਬ ਮੇਲ)- ਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਈ ਮੰਤਰਾਲਿਆਂ, ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਅਚਾਨਕ ਜਾਮ ਹੋ ਗਈਆਂ। ਇਸ ‘ਚ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲੇ, ਇਲੈਕਸ਼ਨ ਕਮਿਸ਼ਨ, ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲਾ ਦੀਆਂ ਵੈੱਬਸਾਈਟਾਂ ਸ਼ਾਮਲ ਹਨ।
ਇਸ ਦੇ ਨਾਲ ਹੀ ਸ਼ੁੱਕਰਵਾਰ ਸ਼ਾਮ ਨੂੰ ਕਪਿਲ ਸ਼ਰਮਾ ਦੇ ਟਵਿਟਰ ਹੈਂਡਲ ਦੇ ਹੈੱਕ ਹੋਣ ਦੀ ਵੀ ਖਬਰ ਸਾਹਮਣੇ ਆਈ। ਕਪਿਲ ਦੇ ਟਵਿਟਰ ਅਕਾਊਂਟ ‘ਤੇ ਕਈ ਇਤਰਾਜ਼ਯੋਗ ਗੱਲਾਂ ਤੇ ਗਾਲ੍ਹਾਂ ਲਿੱਖੀਆ ਹੋਈਆਂ ਸਨ।
ਰੱਖਿਆ ਮੰਤਰਾਲੇ ਦੀ ਵੈੱਬਸਾਈਟ ਹੈੱਕ, ਲਿਖੇ ਨਜ਼ਰ ਆਏ ਚੀਨੀ ਅੱਖਰ
ਸ਼ੁੱਕਰਵਾਰ ਦੀ ਸ਼ਾਮ ਕਰੀਬ 4.30 ਵਜੇ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਹੈੱਕ ਹੋਣ ਦੀ ਖਬਰ ਸਾਹਮਣੇ ਆਈ। ਵੈੱਬਸਾਈਟ ਦੇ ਹੋਮ ਪੇਜ਼ ‘ਤੇ ਚੀਨੀ ਅੱਖਰ ਦਿਖਾਈ ਦੇ ਰਹੇ ਸਨ। ਵੈੱਬਸਾਈਟ ਨੂੰ ਓਪਨ ਕਰਨ ‘ਤੇ ਮਿਨੀਸਟਰੀ ਆਫ ਡਿਫੈਂਸ (ਅੰਗਰੇਜ਼ੀ ‘ਚ) ਅਤੇ ਹਿੰਦੀ ‘ਚ ਰੱਖਿਆ ਮੰਤਰਾਲੇ ਲਿਖਿਆ ਦਿੱਸ ਰਿਹਾ ਸੀ। ਚੀਨੀ ਅੱਖਰ ਦਿੱਸਣ ਨਾਲ ਤਰ੍ਹਾਂ-ਤਰ੍ਹਾਂ ਦੇ ਸ਼ੱਕ ਜ਼ਾਹਰ ਕੀਤੇ ਜਾ ਰਹੇ ਹਨ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਕਰ ਕੇ ਕਿਹਾ ਕਿ ਐਮਓਡੀ ਵੈੱਬਸਾਈਟ ਦੇ ਮਾਮਲੇ ਨੂੰ ਨੋਟਿਸ ‘ਚ ਲਿਆ ਗਿਆ ਹੈ ਅਤੇ ਉੱਚਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਪਿਲ ਸ਼ਰਮਾ ਦੇ ਟਵਿਟਰ ਅਕਾਊਂਟ ‘ਤੇ ਲਿਖੀਆਂ ਸਨ ਗਾਲ੍ਹਾਂ
ਉੱਧਰ ਨਿੱਤ ਸੁਰਖੀਆਂ ‘ਚ ਰਹਿਣ ਵਾਲੇ ਕਪਿਲ ਸ਼ਰਮਾ ਦਾ ਵੀ ਟਵਿਟਰ ਅਕਾਊਂਟ ਵੀ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਵਾਦਾਂ ਨਾਲ ਗੂੜ੍ਹਾ ਪਿਆਰ ਰੱਖਣ ਵਾਲੇ ਕਪਿਲ ਸ਼ਰਮਾ ਦੇ ਫੈਨਜ਼ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਪਿਲ ਨੇ ਸ਼ਰੇਆਮ ਟਵਿਟਰ ‘ਤੇ ਗਾਲ੍ਹਾਂ ਕੱਢੀਆਂ। ਇਸ ਦੌਰਾਨ ਕਪਿਲ ਨੇ ਲਗਾਤਾਰ 5 ਟਵੀਟਸ ਕੀਤੇ, ਜਿਨ੍ਹਾਂ ‘ਚ ਉਨ੍ਹਾਂ ਨੇ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਇਸ ਦੇ ਨਾਲ ਹੀ ਕਪਿਲ ਨੇ ਸਲਮਾਨ ਨੂੰ ਸਜ਼ਾ ਦਿੱਤੇ ਜਾਣ ‘ਤੇ ਵੀ ਇਤਰਾਜ਼ ਜਤਾਇਆ।
ਇਨ੍ਹਾਂ ਟਵੀਟਸ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਕਪਿਲ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਪਿਲ ਨੇ ਵੀ ਕਰ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਕਪਿਲ ਨੇ ਟਵਿਟਰ ‘ਤੇ ਮੁਆਫੀ ਮੰਗਣ ਤੋਂ ਬਾਅਦ ਫਿਰ ਆਪਣਾ ਟਵੀਟ ਡਿਲੀਟ ਕਰ ਦਿੱਤਾ। ਕੁਝ ਵੀ ਹੋਵੇ ਇਕ ਵਾਰ ਤਾਂ ਸਾਰੇ ਇਹ ਸੋਚ ਕੇ ਹੈਰਾਨ ਸਨ ਕਿ ਆਖਿਰ ਕਪਿਲ ਨੂੰ ਹੋ ਕੀ ਗਿਆ ਹੈ।
ਮਾਮਲਾ ਚਾਹੇ ਸਰਕਾਰੀ ਵੈੱਬਸਾਈਟਾਂ ਡਾਊਨ ਹੋਣ ਦਾ ਹੋਵੇ ਜਾਂ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਹੈੱਕ ਹੋਣ ਦਾ ਚਾਹੇ ਕਪਿਲ ਦਾ ਟਵਿਟਰ ਅਕਾਊਂਟ ਹੈਕ ਹੋਣ ਦਾ, ਇਸ ਲਗਾਤਾਰ ਹੋ ਰਹੀ ਹੈਕਿੰਗ ਨੇ ਸਰਕਾਰ ਦੇ ਨਾਲ-ਨਾਲ ਦੁਨੀਆ ਭਰ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ। ਉਥੇ ਇਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਵੱਡੇ ਸਾਈਬਰ ਹਮਲੇ ਵੱਲ ਇਸ਼ਾਰਾ ਕਰ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.