ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਾਨਕ ਸ਼ਾਹ ਫਕੀਰ ‘ਤੇ ਫਿਲਮ, ‘ਤੇ ਇਤਰਾਜ਼ ਕਿਉਂ ?
ਨਾਨਕ ਸ਼ਾਹ ਫਕੀਰ ‘ਤੇ ਫਿਲਮ, ‘ਤੇ ਇਤਰਾਜ਼ ਕਿਉਂ ?
Page Visitors: 2331

ਨਾਨਕ ਸ਼ਾਹ ਫਕੀਰ ‘ਤੇ ਫਿਲਮ, ‘ਤੇ ਇਤਰਾਜ਼ ਕਿਉਂ ?
ਸੰਪਾਦਕ ਖ਼ਾਲਸਾ ਨਿਊਜ਼ 06 Apr 2018
    ਨਾਨਕ ਸ਼ਾਹ ਫਕੀਰ ਬਾਰੇ ਬਹੁਤ ਰੌਲ਼ਾ ਪੈ ਰਿਹਾ ਹੈ, ਪੈਣਾ ਵੀ ਚਾਹੀਦਾ। ਫਿਲਮ ਬੰਦ ਹੋਣੀ ਚਾਹੀਦੀ ਹੈ... ਪਰ ਕੀ ਫਿਲਮ ਬੰਦ ਹੋਣ ਨਾਲ ਇਸ ਝਮੇਲੇ ਦਾ ਹੱਲ ਹੋ ਜਾਵੇਗਾ?
    ਸੋਭਾ ਸਿੰਘ ਦੀਆਂ ਬਣਾਈਆਂ ਤਸਵੀਰਾਂ ਬਹੁਤਾਤ ਸਿੱਖ ਅਖਵਉਣ ਵਾਲਿਆਂ ਦੇ ਘਰਾਂ 'ਚ ਲੱਗੀਆਂ ਹੋਣਗੀਆਂ... ਕੀ ਉਹ ਮੂਰਤੀ ਨਹੀਂ? ਤੇ ਉਸਦਾ ਵਿਰੋਧ ਕਿਉਂ ਨਹੀਂ?
ਮੂਰਤ ਭਾਂਵੇਂ ਪੱਥਰ ਦੀ ਹੋਵੇ, ਭਾਂਵੇਂ ਕਾਗਜ਼ 'ਤੇ ਹੋਵੇ, ਫਰਕ ਹੈ ਕੋਈ? ਤੇ ਜੇ ਤਸਵੀਰਾਂ ਨਾਲ ਕੋਈ ਕਸ਼ਟ ਨਹੀਂ ਤਾਂ ਫਿਲਮ ਨਾਲ ਕਿਵੇਂ ਹੋ ਗਈ? ਜੇ ਸਮੇਂ ਤਸਵੀਰਾਂ ਦੀ ਹੋਂਦ ਉਪਜਣ ਸਮੇਂ ਇਹ ਰੌਲ਼ਾ ਪਾਇਆ ਹੁੰਦਾ, ਤਾਂ ਕੀ ਇਹ ਦਿਨ ਦੇਖਣੇ ਪੈਂਦੇ?
ਬਹੁਤਾਤ ਰੌਲ਼ਾ ਪਾਉਣ ਵਾਲਿਆਂ ਦੇ ਘਰਾਂ ਵਿੱਚ, ਫੇਸਬੁੱਕ ਤੇ ਵਾਟਸਐਪ ਦੀਆਂ ਡੀ.ਪੀ. ਮਨੋਕਲਪਿਤ ਤਸਵੀਰਾਂ ਦੀਆਂ ਹੁੰਦੀਆ, ਤੇ ਵਿਰੋਧ ਕਰਣ ਵਾਲੀ ਪੋਸਟ ਪਹਿਲਾਂ ਪਾਉਂਦੇ।
    ਜਦੋਂ ਛੋਟੇ ਸਾਹਿਬਜਾਦਿਆਂ ਦੀ ਐਨੀਮੇਸ਼ਨ ਫਿਲਮ ਆਈ ਸੀ, ਤਾਂ ਕਿਸੇ ਨੇ ਵਿਰੋਧ ਨਾ ਕੀਤਾ, ਸਭ ਤੋਂ ਵੱਧ ਚਲੀ ਉਹ ਫਿਲਮ, ਤੇ ਡਾਇਰੈਕਟਰ ਦਾ ਹੌਂਸਲਾ ਵਧਿਆ, ਉਸਨੇ ਦੂਜੀ ਫਿਲਮ ਵੀ ਬਣਾ ਛੱਡੀ।
ਅਗਲੇ ਤਾਂ ਟੋਂਹਦੇ ਨੇ ਕਿ ਇਹ ਜਾਗਦੇ ਕਿ ਨਹੀਂ... ਉਨ੍ਹਾਂ ਨੂੰ ਇਹ ਵੀ ਪਤਾ ਕਿ ਇਹ ਕੌਮ ਫੂਕ ਛੇਤੀ ਛੱਕ ਲੈਂਦੀ, ਅਗਲੇ ਫੂਕ ਛਕਾਉਂਦੇ ਤੇ ਘਰ ਆਪਣਾ ਭਰ ਲੈਂਦੇ... ਤੇ ਇਹ ਅਖਵਾਉਂਦੇ ਸਿੱਖ ਫਿਰ ਰੌਲ਼ਾ ਪਾਉਣਾ ਸ਼ੁਰੂ ਕਰ ਦਿੰਦੇ।
    ਸੌਦਾ ਸਾਧ ਨੇ ਕੀ ਕੀਤਾ ਸੀ, ਪਹਿਲਾਂ ਉਸਨੇ ਗੁਰੂ ਗੋਬਿੰਦ ਸਿੰਘ ਦੀ ਅਖਵਾਈ ਜਾਂਦੀ ਤਸਵੀਰ 'ਚ ਪਹਿਨਾਈ ਗਈ ਪੁਸ਼ਾਕ ਪਹਿਨੀ, ਫਿਰ ਉਸਨੇ ਜਾਮੇ ਇੰਸਾਂ ਪਿਆਇਆ... ਅਖਵਾਏ ਜਾਦੇ ਸਿੱਖਾਂ ਨੇ ਰੌਲ਼ਾ ਪਾਇਆ ਹਾਏ ਸਾਡੇ ਗੁਰੂ ਵਰਗੀ ਪੁਸ਼ਾਕ ਪਾ ਲਈ... ਫਿਰ ਹੋਰ ਉਠਦਾ ਗੁਰੂ ਨਾਨਕ ਦੀ ਅਖਵਾਈ ਜਾਂਦੀ ਮਨੋਕਲਪਿਤ ਤਸਵੀਰ ਨਾਲ ਛੇੜਖਾਨੀ ਕਰਦਾ... ਅਖਵਾਏ ਜਾਂਦੇ ਸਿੱਖ ਫਿਰ ਕਿਰਪਾਨਾਂ ਚੁੱਕੀ ਸੜਕਾਂ 'ਤੇ...
    ਅਖਵਾਏ ਜਾਂਦੇ ਹਿਰਦੇ ਵਲੂਧੰਰੇ ਜਾਣੇ ਸਿੱਖੋ... ਪਹਿਲਾਂ ਇੱਕ ਗੱਲ ਦਾ ਨਿਸ਼ਚਾ ਕਰ ਲਵੋ ਕਿ ਤੁਹਾਡਾ ਗੁਰੂ ਹੈ ਕੌਣ? ਕੀ ਤਸਵੀਰ ਗੁਰੂ ਦੀ ਹੋ ਸਕਦੀ? ਕੀ ਗੁਰੂ ਦਾ ਸਵਾਂਗ ਰਚਿਆ ਜਾ ਸਕਦਾ? ਜੇ ਗੁਰੂ ਦੀ ਤਸਵੀਰ ਹੋ ਸਕਦੀ, ਤਾਂ ਫਿਲਮ ਕਿਉਂ ਨਹੀਂ?
    ਆਪਣਾ ਘਰ ਪਹਿਲਾਂ ਠੀਕ ਕਰੋ... ਇਹ ਨਿਸਚਾ ਪਹਿਲਾਂ ਕਰੋ ਕਿ ਗੁਰੂ ਸਾਡਾ ਸ਼ਬਦ ਹੈ। ਜਦੋਂ ਸਾਰੇ ਨੰਦਸਰੀ ਸਾਧ, ਭੁਚੋ ਮੰਡੀ ਵਾਲਾ ਸਾਧ, ਟਕਸਾਲੀ ਧੂਤੇ, ਦਰਸ਼ਨ ਸਿੰਘ ਢੱਕੀ ਵਾਲਾ, ਸ਼੍ਰੀਚੰਦੀਏ, ਨਾਮਧਾਰੀਏ ਅਤੇ ਹੋਰ ਪਖੰਡੀ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ, ਸਮਾਗਮਾਂ 'ਤੇ ਵੱਡੀਆਂ ਤਸਵੀਰਾਂ ਲਗਾਉਂਦੇ, ਆਪਣੇ ਡੇਰਿਆਂ 'ਤੇ ਮੂਰਤੀਆਂ ਲਗਾਵਉਂਦੇ, ਹੋਰ ਅਨਮਤੀ ਗ੍ਰੰਥਾਂ ਦੇ ਆਸਣ ਲਗਵਾਉਂਦੇ, ਉਦੋਂ ਤਾਂ ਨਹੀਂ ਹਿਰਦੇ ਵਲੂੰਧਰੇ ਜਾਂਦੇ... ਕਿਉਂ?
    ਆਪਣੇ ਘਰਾਂ ਵਿੱਚੋਂ ਤਸਵੀਰਾਂ ਨੂੰ ਪਖੰਡੀ ਬਾਬਿਆਂ ਨੂੰ, ਅਨਮਤੀ ਗ੍ਰੰਥਾਂ ਨੂੰ ਬਾਹਰ ਕੱਢੋ ਤੇ ਗੁਰੂ ਦੇ ਗਿਆਨ ਨੂੰ ਆਪਣੇ ਦਿਮਾਗ ਵਿੱਚ ਵਾੜੋ। ਅਸੀਂ ਤ੍ਰੇੜਾਂ 'ਤੇ ਪਲੱਸਤਰ ਕਰਣ ਦਾ ਜਤਨ ਕਰੀ ਜਾਂਦੇ ਹਾਂ, ਤ੍ਰੇੜਾਂ ਪੈ ਕਿਉਂ ਰਹੀਆਂ ਹਨ, ਇਸਦਾ ਹੱਲ ਨਹੀਂ ਲੱਭ ਰਹੇ। ਨੀਹਾਂ ਕਮਜ਼ੋਰ ਹਨ, ਇਹ ਹੈ ਤ੍ਰੇੜਾਂ ਦਾ ਕਾਰਣ। ਸ਼ਬਦ ਗੁਰੂ ਦੀ ਨੀਂਹ ਰਖੋ, ਗਿਆਨਵਾਨ ਹੋਵੋ, ਤੇ ਤ੍ਰੇੜਾਂ ਕਦੀ ਪੈ ਹੀ ਨਹੀਂ ਸਕਣਗੀਆਂ, ਤੇ ਹਿਰਦਾ ਰੂਪੀ ਘਰ ਕਦੇ ਢਹਿ ਢੇਰੀ ਨਹੀਂ ਹੋਵੇਗਾ। ਜਦੋਂ ਅਖਵਾਉਣ ਵਾਲਾ ਸਿੱਖ ਗਿਆਨਵਾਨ ਹੋ ਗਿਆ, ਤਾਂ ਸਾਰੇ ਝਮੇਲੇ, ਦੁਬਿਧਾਵਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ, ਫਿਰ ਕੋਈ ਹੀਆ ਨਹੀਂ ਕਰੇਗਾ ਨਾ ਤਸਵੀਰ ਬਣਾਉਣ ਦੀ ਨਾ ਫਿਲਮ ਬਣਾਉਣ ਦੀ।
    ਹੂੜਮਤੀਏ, ਧੂਤੇ ਤੇ ਭੇਡਾਂ ਖ਼ਾਲਸਾ ਨਿਊਜ਼ ਤੋਂ ਦੂਰ ਹੀ ਰਹਿਣ... ਖ਼ਾਲਸਾ ਨਿਊਜ਼ ਨਾਨਕ ਸ਼ਾਹ ਫਕੀਰ ਦੇ ਹੱਕ ਵਿੱਚ ਨਹੀਂ, ਪਰ ਕਿਸੇ ਵੀ ਬਖੇੜੇ ਦੀ ਜੜ ਨੂੰ ਬਿਆਨ ਕਰਨਾ ਫਰਜ਼ ਹੈ। ਪੋਸਟ ਨੂੰ ਬਿਨਾਂ ਪੜੇ ਆਪਣੀ ਹੂੜ ਦਿਮਾਗੀ ਉਲਟੀਆਂ ਕਰਣ ਤੋਂ ਪਰਹੇਜ਼ ਕਰਿਓ।
    ਧੰਨਵਾਦ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.