ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਾਨਕ ਸ਼ਾਹ ਫਕੀਰ ਫਿਲਮ ਦੇ ਪ੍ਰੋਡਿੳੂਸਰ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ
ਨਾਨਕ ਸ਼ਾਹ ਫਕੀਰ ਫਿਲਮ ਦੇ ਪ੍ਰੋਡਿੳੂਸਰ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ
Page Visitors: 2323

ਨਾਨਕ ਸ਼ਾਹ ਫਕੀਰ ਫਿਲਮ ਦੇ ਪ੍ਰੋਡਿੳੂਸਰ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ
ਮੈਂ ਆਪਣੇ ਜਿਊਂਦੇ ਜੀਅ ਫਿਲਮ ਲੱਗਣ ਨਹੀਂ ਦੇਵਾਂਗਾ ੲਿਹ ਸਿੱਖ ਕੌਮ ਨਾਲ ਪ੍ਰਣ ਹੈ
ਫ਼ੈਡਰੇਸ਼ਨ ਅਾਗੂ ਨੇ ਕੀਤਾ ਵੱਡਾ ਅੈਲਾਨ
By : ਬਾਬੂਸ਼ਾਹੀ ਬਿਊਰੋ
Sunday, Apr 08, 2018 08:47 PM
ਅੰਮ੍ਰਿਤਸਰ, 08 ਅਪ੍ਰੈਲ 2018: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਅਸਮਾਨੋਂ ਪਾਰ ਹੋ ਚੁੱਕਾ ਹੈ। ਅੱਜ ਇਥੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਐਲਾਨ ਕਰ ਦਿੱਤਾ ਹੈ ਕਿ ਸਿੱਖੀ ਸਿਧਾਂਤਾਂ ਨੂੰ ਤਾੜ-ਤਾੜ ਕਰਨ ਵਾਲੀ ਫਿਲਮ ਨਾਨਕਸ਼ਾਹ ਫਕੀਰ ਨੂੰ ਰੋਕਣ ਲਈ ਅਸੀਂ ਸਿਰ ਧੜ੍ਹ ਦੀ ਬਾਜੀ ਲਾ ਦਿਆਂਗੇ ਤੇ ਚਾਹੇ ਜੋ ਮਰਜੀ ਨੁਕਸਾਨ ਝੱਲਣਾ ਪਵੇ .
ਇਸ ਫਿਲਮ ਨੂੰ ਕਿਸੇ ਵੀ ਹਾਲਾਤ 'ਚ ਸਿਨੇਮਿਆਂ ਚ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਰਿਲੀਜ ਕੀਤੀ ਗਈ ਤਾਂ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕੇ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਸਿੱਖਾਂ ਦੇ ਦੁਸ਼ਮਣਾਂ ਦਾ ਬੀਤੇ ਸਮੇਂ ਹੋਇਆ ਸੀ। 
ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਤੋਂ 40 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਗੁਰੂ ਨਗਰੀ ਅੰਮ੍ਰਿਤਸਰ 'ਚ  ਨਿਰੰਕਾਰੀ ਮੁਖੀ  ਨੇ  ਸਾਡੇ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੀ ਕੋਝੀ ਹਰਕਤ ਕੀਤੀ ਸੀ ਜਿਸ ਦਾ ਹਸ਼ਰ ਉਸ ਨੂੰ ਸਿੰਘਾਂ ਦੀਆਂ ਗੋਲ਼ੀਆਂ ਖਾ ਕੇ ਭੁਗਤਣਾ ਪਿਆ ਸੀ ਤੇ ਅੱਜ ਹਰਿੰਦਰ ਸਿੱਕਾ ਵੀ ਉਸੇ ਰਾਹ ਤੇ ਚੱਲ ਪਿਆ ਹੈ ਜਿਸ ਨੂੰ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇ ਇਹ ਫਿਲਮ ਸਿਨੇਮਿਆਂ ਚ ਚੱਲੀ ਤਾਂ ਸਿਨੇਮੇ ਭੰਨ ਦਿੱਤੇ ਜਾਣਗੇ ਤੇ ਹਰਿੰਦਰ ਸਿੱਕੇ ਨੂੰ ਅਸੀਂ ਅਜਿਹਾ ਸਬਕ ਸਿਖਾਵਾਂਗੇ ਕਿ ਉਸ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ।
ਗੋਪਾਲਾ ਨੇ ਕਿਹਾ ,"ਮੈਂ ਆਪਣੇ ਜਿਊਂਦੇ ਜੀਅ ਇਹ ਫਿਲਮ ਨਹੀਂ ਲੱਗਣ ਦੇਵਾਂਗਾ ਕਿਉਂਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੋਲ ਸਾਡੇ ਸਾਹਮਣੇ ਕੋਈ ਮਨੁੱਖ ਨਿਭਾਅ ਜਾਵੇ ਅਜਿਹਾ ਵਰਤਾਰਾ ਨਹੀਂ ਵਰਤਣ ਦੇਵਾਂਗੇ ਇਹ ਅਸੀਂ ਸਿੱਖ ਕੌਮ ਨਾਲ ਪ੍ਰਣ ਕਰਦੇ ਹਾਂ।"

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.