ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਾਕਿਸਤਾਨ ‘ਚ ਸਿੱਖ ਔਰਤਾਂ ਲਈ ਖੋਲ੍ਹੇ ਜਾਣਗੇ ਰੁਜ਼ਗਾਰ ਸਿਖਲਾਈ ਕੇਂਦਰ
ਪਾਕਿਸਤਾਨ ‘ਚ ਸਿੱਖ ਔਰਤਾਂ ਲਈ ਖੋਲ੍ਹੇ ਜਾਣਗੇ ਰੁਜ਼ਗਾਰ ਸਿਖਲਾਈ ਕੇਂਦਰ
Page Visitors: 2307

ਪਾਕਿਸਤਾਨ ‘ਚ ਸਿੱਖ ਔਰਤਾਂ ਲਈ ਖੋਲ੍ਹੇ ਜਾਣਗੇ ਰੁਜ਼ਗਾਰ ਸਿਖਲਾਈ ਕੇਂਦਰਪਾਕਿਸਤਾਨ ‘ਚ ਸਿੱਖ ਔਰਤਾਂ ਲਈ ਖੋਲ੍ਹੇ ਜਾਣਗੇ ਰੁਜ਼ਗਾਰ ਸਿਖਲਾਈ ਕੇਂਦਰ

April 09
21:18 2018

ਪੇਸ਼ਾਵਰ, 9 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸਿੱਖ ਔਰਤਾਂ ਲਈ ਰੁਜ਼ਗਾਰ ਸਿਖਲਾਈ ਕੇਂਦਰ ਖੋਲ੍ਹੇ ਜਾਣਗੇ। ਸਿੱਖ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਮਹਿਲਾ ਕਮਿਸ਼ਨ ਦੇ ਯਤਨ ਦੇ ਤਹਿਤ ਇਹ ਕੇਂਦਰ ਖੋਲ੍ਹੇ ਜਾਣਗੇ। ਖੈਬਰ ਪਖਤੂਨਖਵਾ ਮਹਿਲਾ ਕਮਿਸ਼ਨ ਦੀ ਮੈਂਬਰ ਰੂਬੀਨਾ ਮਸੀਹ ਨੇ ਦੱਸਿਆ ਕਿ ਰੁਜ਼ਗਾਰ ਕੇਂਦਰਾਂ ‘ਚ ਸਿੱਖ ਭਾਈਚਾਰੇ ਦੀਆਂ ਔਰਤਾਂ ਨੂੰ ਸਿਖਿਆ ਅਤੇ ਵਿੱਤ ਮਦਦ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਿੱਖ ਔਰਤਾਂ ਨੂੰ ਕਈ ਵਿਦਿਅਕ ਅਤੇ ਵਿੱਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਬਰ ਪਖਤੂਨਖਵਾ ਅੱਤਵਾਦ ਰੋਕੂ ਅਭਿਆਨ ਤੋਂ ਪ੍ਰਭਾਵਿਤ ਹੈ। ਇਸ ਕਾਰਨ ਆਦਿਵਾਸੀ ਖੇਤਰਾਂ ‘ਚ ਸਿੱਖ ਔਰਤਾਂ ਨੂੰ ਘਰ ਛੱਡਣਾ ਪਿਆ। ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਭਾਈਚਾਰੇ ਦੀਆਂ ਔਰਤਾਂ ਦੇ ਬਰਾਬਰ ‘ਚ ਲਿਆਉਣ ਲਈ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਨੂੰ ਧਿਆਨ ‘ਚ ਰੱਖ ਕੇ ਰੁਜ਼ਗਾਰ ਕੇਂਦਰ ਖੋਲਣ ਦਾ ਫੈਸਲਾ ਲਿਆ ਗਿਆ, ਜਿੱਥੇ ਘਰ ਦੇ ਨੇੜੇ ਉਨ੍ਹਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ।
ਸਿੱਖ ਭਾਈਚਾਰੇ ਨੇ ਪੇਸ਼ਾਵਰ ਸ਼ਹਿਰ ਦੇ ਮੁਹੱਲੇ ਜੋਗਨ ਸ਼ਾਹ ‘ਚ ਸਿਖਲਾਈ ਕੇਂਦਰ ਖੋਲਣ ਦਾ ਸੁਝਾਅ ਦਿੱਤਾ ਹੈ। ਇਸ ਤਰ੍ਹਾਂ ਦੇ ਕੇਂਦਰ ਬੁਨੇਰ ਅਤੇ ਹੋਰਨਾਂ ਜ਼ਿਲ੍ਹਿਆਂ ‘ਚ ਖੋਲ੍ਹੇ ਜਾਣਗੇ ਜਿੱਥੇ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.