ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸੋਸ਼ਲ ਸਾਈਟ ਰਾਹੀਂ ਫਿਰ ਹੋਇਆ ਸਿੱਖੀ 'ਤੇ ਹਮਲਾ
ਸੋਸ਼ਲ ਸਾਈਟ ਰਾਹੀਂ ਫਿਰ ਹੋਇਆ ਸਿੱਖੀ 'ਤੇ ਹਮਲਾ
Page Visitors: 2535
ਸੋਸ਼ਲ ਸਾਈਟ ਰਾਹੀਂ ਫਿਰ ਹੋਇਆ ਸਿੱਖੀ 'ਤੇ ਹਮਲਾ

ਕਰਤਾਰਪੁਰ, 16 ਜੁਲਾਈ (ਕੁਲਦੀਪ ਸਿੰਘ ਵਾਲੀਆ) : ਹਰ ਰੋਜ਼ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨਾਂ ਵਲੋਂ ਉਚਾਰੀ ਬਾਣੀ ਜਾਂ ਗੁਰੂ ਸਾਹਿਬ ਦੇ ਸਰੂਪਾਂ ਨਾਲ ਛੇੜਖ਼ਾਨੀ ਹੁੰਦੀ ਆ ਰਹੀ ਹੈ ਪਰ ਕੌਮ ਦੇ ਜਥੇਦਾਰ ਅਖਵਾਉਣ ਵਾਲੇ ਜਾਂ ਸਿੱਖਾਂ ਦੀ ਸਿਰਮੌਰ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਤਰ੍ਹਾਂ ਦੇ ਮਾਮਲੇ ਵਲ ਬਹੁਤਾ ਧਿਆਨ ਨਹੀਂ ਦਿੰਦੇ ਜਿਸ ਕਾਰਨ ਕੋਈ ਨਾ ਕੋਈ ਸਿੱਖ ਕੌਮ ਦਾ ਦੋਖੀ ਇਸ ਤਰ੍ਹਾਂ ਦੀ ਹਰਕਤ ਕਰ ਦਿੰਦਾ ਹੈ।ਇਸੇ ਤਰ੍ਹਾਂ ਦਾ ਮਾਮਲਾ ਫਿਰ ਸੋਸ਼ਲ ਸਾਈਟ 'ਤੇ ਸਾਹਮਣੇ ਆਇਆ ਹੈ ਜਿਸ ਵਿਚ ਇਕ ਨੌਜਵਾਨ ਅਪਣੀ ਆਈ.ਡੀ. ਅੰਕਿਤ ਅੱਕੀ ਉਪਾਧਿਆਏ ਨਾਮ ਤੋਂ ਚਲਾਉਂਦਾ ਹੈ।
ਇਹ ਨੌਜਵਾਨ ਅਪਣੇ ਪੋਸਟ ਵਿਚ ਸਿੱਖਾਂ ਤੇ ਸਿੱਖ ਧਰਮ ਦੇ ਰੂਹਾਨੀ ਕੇਂਦਰੀ ਅਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ ਪ੍ਰਤੀ ਮਾੜੇ ਸ਼ਬਦ ਲਿਖਦਿਆਂ ਕਹਿੰਦਾ ਹੈ ਕਿ ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਦਰਬਾਰ ਸਾਹਿਬ  ਨੂੰ ਕਬਰਿਸਤਾਨ ਬਣਾਉਣ ਦਾ ਵਕਤ ਆ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਅਸੀਂ ਪੜ੍ਹਾਂਗੇ ਕਿ ਹਿੰਦੁਸਤਾਨ ਵਿਚ ਸਵਰਣ ਮੰਦਰ ਤੇ ਸਿੱਖ ਕੌਮ ਕਦੇ ਹੁੰਦੀ ਸੀ। ਅੱਗੇ ਲਿਖਦਾ ਹੈ ਕਿ ਹਮਾਰੇ ਟੁਕੜੋਂ ਪਰ ਪਲਨੇ ਵਾਲੋ, ਹਮਸੇ ਗੱਦਾਰੀ। ਦੁਨੀਆਂ ਦੀ ਸੱਭ ਤੋਂ ਡਰਪੋਕ ਕੌਮ ਸਿੱਖ, ਜਿਸ ਨੇ ਅੱਜ ਤਕ ਕੀੜੀ ਤਕ ਨਹੀਂ ਮਾਰੀ, ਝੂਠਾ ਇਤਿਹਾਸ ਬਹਾਦਰੀ ਭਰਿਆ ਵਿਖਾਇਆ ਗਿਆ ਹੈ। ਇਹ ਗੱਲਾਂ ਇਸ ਨੌਜਵਾਨ ਨੇ ਅਪਣੇ ਪੋਸਟ ਵਿਚ ਕੀਤੀਆਂ ਹਨ। ਇਸ ਨੌਜਵਾਨ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲ ਸਕੀ।
(ਜੇ ਇਕ ਸਿਖ ਸੋਸ਼ਲ ਸਾਇਟ ਤੇ ਕੁਝ ਪੋੰਦਾ ਹੈ , ਓਹ ਅਧੇ ਦਿਨ ਵਿਚ ਫੜਿਆ ਜਾਂਦਾ ਹੈ , ਪਰ ਇਹ ਬੰਦਾ ਸਰਕਾਰ ਨੂੰ ਕਦੇ ਨਹੀੰ ਮਿਲਣਾ ! ਅਕਾਲ ਤਖਤ ਤੇ ਬੈਠੇ , ਬਦਲ ਦੇ ਗੁਲਾਮ ਦਾ ਕਮ ਵੀ ਸਿਖਾਂ ਨੂੰ ਆਪਸ ਵਿਚ ਪਾੜ ਕੇ ਸਿਖੀ ਦਾ ਬੁਰਾ ਕਰਨਾ ਹੀ ਰਹ ਗਿਆ ਹੈ ! ਜੇ ਸਿਖ ਆਪਸ ਵਿਚ ਨਾ ਮਿਲ  ਬੈਠੇ , ਤਾਂ ਇਤਹਾਸ ਓਹੀ ਲਿਖੇਗਾ ਜੋ ਇਹ ਲਿਖ ਰਿਹਾ  ਹੈ ! ਅਮਰ ਜੀਤ ਸਿੰਘ ਚੰਦੀ ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.