ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸ਼੍ਰੋਮਣੀ ਕਮੇਟੀ ਨੇ ਝੀਂਡਾ ਨੂੰ ਅਕਾਲ ਤਖ਼ਤ 'ਤੇ ਮੱਥਾ ਟੇਕਣ ਤੋਂ ਰੋਕਿਆ
ਸ਼੍ਰੋਮਣੀ ਕਮੇਟੀ ਨੇ ਝੀਂਡਾ ਨੂੰ ਅਕਾਲ ਤਖ਼ਤ 'ਤੇ ਮੱਥਾ ਟੇਕਣ ਤੋਂ ਰੋਕਿਆ
Page Visitors: 2474
ਸ਼੍ਰੋਮਣੀ ਕਮੇਟੀ ਨੇ ਝੀਂਡਾ ਨੂੰ ਅਕਾਲ ਤਖ਼ਤ 'ਤੇ ਮੱਥਾ ਟੇਕਣ ਤੋਂ ਰੋਕਿਆ
  

ਅੰਮ੍ਰਿਤਸਰ 28 ਜੁਲਾਈ (ਜਸਬੀਰ ਸਿੰਘ) ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਨੇ ਆਪਣੀ ਸਮੁੱਚੀ ਕਾਰਜਕਰਨੀ ਕਮੇਟੀ ਤੇ ਹੋਰ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਵੱਲੋ ਕੀਤੇ ਗਏ ਕੜੇ ਪ੍ਰਬੰਧਾਂ ਦੀ ਛੱਤਰੀ ਹੇਠ ਸ਼ਾਤਮਈ ਢੰਗ ਨਾਲ ਸੰਗਤੀ ਰੂਪ ਵਿੱਚ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਧਾਨ ਬਨਣ ‘ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਤੇ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹਨਾਂ ਨੂੰ ਪੰਥ ਵਿੱਚੋ ਛੇਕਿਆ ਗਿਆ ਹੈ ਇਸ ਲਈ ਉਹ ਅਕਾਲ ਤਖਤ ਸਾਹਿਬ ਤੇ ਮੱਥਾ ਨਹੀ ਟੇਕ ਸਕਦੇ ਜਦ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖੜ ਕੇ ਅਰਦਾਸ ਕਰਦਿਆ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਦਿਆ ‘‘ਅੜੇ ਸੋ ਝੜੇ’’ ਦੀ ਸ਼ਬਦਾਵਲੀ ਵਰਤ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ।
ਸ੍ਰ ਜਗਦੀਸ਼ ਸਿੰਘ ਝੀਂਡਾ ਆਪਣੇ ਕਰੀਬ ਪੰਜ ਦਰਜਨ ਸਾਥੀਆ ਸਮੇਤ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਨੇ ਸਭ ਤੋ ਪਹਿਲਾਂ ਸ਼ਹੀਦਾਂ ਦੇ ਅਸਥਾਨ ਗੁਰੂਦੁਆਰਾ ਸਾਰਾਗ
ੜੀਵਿਖੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਤੋ ਬਾਅਦ ਸਤਿਨਾਮ ਵਾਹਿਗੂਰੂ ਦਾ ਜਾਪ ਕਰਦੇ ਹੋਏ ਸੰਗਤੀ ਰੂਪ ਵਿੱਚ ਮੱਥਾ ਟੇਕਣ ਲਈ ਸ੍ਰੀ ਦਰਬਾਰ ਵੱਲ ਪੈਦਲ ਗਏ। ਜੋੜੇ ਲਾਹ ਕੇ ਜਦੋ ਉਹ ਘੰਟਾ ਘਰ ਵਾਲੀ ਬਾਹੀ ਤੋ ਪਰਕਰਮਾ ਵਿੱਚ ਦਾਖਲ ਹੋਣ ਲੱਗੇ ਤਾਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਮੁੱਖੀ ਭਾਈ ਮੋਹਕਮ ਸਿੰਘ ਨੇ ਇਸ ਸਮੁੱਚੀ ਟੀਮ ਦਾ ਸੁਆਗਤ ਕਰਦਿਆ ਉਹਨਾਂ ਨੂੰ ਸਿਰੋਪੇ ਭੇਂਟ ਕੀਤੇ ਜਦ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ‘‘ਬਾਗੜ ਬਿੱਲੀਆ’’ ਦਾ ਤਰਾ ਚੁੱਪ ਚਾਪ ਦੇਖਦੇ ਰਹੇ। ਪਰਕਰਮਾ ਕਰਨ ਤੋ ਬਾਅਦ ਸ੍ਰ ਝੀਡਾ ਤੇ ਉਹਨਾਂ ਦੇ ਸਾਥੀਆ ਨੇ ਕੜਾਹ ਪ੍ਰਸਾਦਿ ਦੀ ਦੇਗ ਭੇਂਟ ਕਰਨ ਉਪਰੰਤ ਭੀੜ ਹੋਣ ਦੇ ਬਾਵਜੂਦ ਵੀ ਸੰਗਤੀ ਰੂਪ ਵਿੱਚ ਮੱਥਾ ਟੇਕਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਵੀ ਕੀਤੀ ਪਰ ਕਿਸੇ ਵੀ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਵਾਲਿਆ ਨੇ ਸਿਰੋਪਾ ਨਹੀ ਦਿੱਤਾ।
ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੱਧੇ ਤਾਂ ਸ਼੍ਰੋਮਣੀ ਕਮੇਟੀ ਦੇ ਪੀ .ਆਰ.ਓ ਕਲਵਿੰਦਰ ਸਿੰਘ ਰਮਦਾਸ ਨੇ ਸ੍ਰ ਝੀਡਾ ਨੂੰ ਕਿਹਾ ਕਿ ਉਹਨਾਂ ਨੂੰ ਪੰਥ ਵਿੱਚੋ ਛੇਕਿਆ ਗਿਆ ਹੈ ਅਤੇ ਉਹਨਾਂ ਦੇ ਅਕਾਲ ਤਖਤ ਦੇ ਉਪਰ ਜਾਣ ਦੀ ਮਨਾਹੀ ਹੈ ਪਰ ਬਾਕੀ ਜਾ ਸਕਦੇ ਹਨ ਪਰ ਬਾਬਾ ਦਾਦੂਵਾਲ ਨੇ ਕਿਹਾ ਕਿ ਜੇਕਰ ਝੀਡਾ ਸਾਹਿਬ ਨਹੀ ਜਾਣਗੇ ਤਾਂ ਕੋਈ ਵੀ ਨਹੀ ਜਾਵੇਗਾ ਸ੍ਰੀ ਅਕਾਲ ਤਖਤ ਦੇ ਸਨਮੁੱਖ ਖੜ ਕੇ ਬਾਬਾ ਦਾਦੂਵਾਲ ਨੇ ਅਰਦਾਸ ਕੀਤੀ ਜਿਸਦੇ ਬੰਧ ਵਿੱਚ ਇਹ ਵੀ ਕਿਹਾ ਕਿ ਗੁਰੂ ਪਾਤਸ਼ਾਹ ਆਪ ਜੀ ਦੀ ਅਪਾਰ ਕਿਰਪਾ ਨਾਲ ਹਰਿਆਣਾ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ ਤੇ ਇਸ ਕਮੇਟੀ ਨੂੰ ਸੇਵਾ ਕਰਨ ਦਾ ਬੱਲ ਤੇ ਬੁੱਧੀ ਬਖਸ਼ੋ। ਇਸ ਦੇ ਨਾਲ ਉਹਨਾਂ ਬੜੀ ਉਚੀ ਅਵਾਜ ਵਿੱਚ ਇਹ ਵੀ ਕਿਹਾ ਕਿ ਇਸ ਕਮੇਟੀ ਨੇ ਸੇਵਾ ਕਰਨੀ ਤੇ ਇਸ ਨਾਲ ਜੋ ‘‘ਅੜੇ ਸੋ ਝੜੇ’’। ਬਾਬਾ ਦਾਦੂਵਾਲ ਦੇ ਇਹ ਸ਼ਬਦ ਸੁਣ ਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਵਿੱਚ ਘੁਸਰ ਮੁਸਰ ਜਰੂਰ ਸ਼ੁਰੂ ਹੋਈ ਪਰ ਸਾਰੀ ਸੰਗਤ ਬੈਠ ਗਈ ਤੇ ਉਹਨਾਂ ਨੇ ਸਤਿਨਾਮ ਵਾਹਿਗੂਰੂ ਦਾ ਜਾਪ ਸ਼ੁਰੂ ਕਰ ਦਿੱਤਾ। ਦੂਸਰੇ ਪਾਸੇ ਸੰਗਤ ਨੂੰ ਜਾਪ ਕਰਨ ਤੋ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬਾਰ ਬਾਰ ਢਾਡੀ ਜੱਥੇ ਨੂੰ ਵਾਰਾਂ ਗਾਉਣ ਲਈ ਕਹਿ ਰਹੇ ਸਨ ਪਰ ਢਾਡੀ ਬਲਜੀਤ ਸਿੰਘ ਕੋਰਾ ਜਵਾਬ ਦਿੰਦਿਆ ਕਿਹਾ ਕਿ ਅਰਦਾਸ ਹੋ ਰਹੀ ਹੈ। ਇੰਨੇ ਚਿਰ ਨੂੰ ਝੀਡਾ ਤੇ ਉਸ ਦੇ ਸਾਥੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂਦੁਆਰੇ ਵਿਖੇ ਮੱਥਾ ਟੇਕਣ ਗਏ ਤਾਂ ਸਮੁੱਚੀ ਮੱਕੜ ਸੈਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ ਪਰ ਨੌਵੇ ਪਾਤਸ਼ਾਹ ਦੇ ਉਸ ਪਵਿੱਤਰ ਅਸਥਾਨ ਤੇ ਮੱਥਾ ਟੇਕ ਕੇ ਝੀਡਾ ਵਾਪਸ ਪਰਤ ਗਏ ਜਿਸ ਅਸਥਾਨ ‘ਤੇ ਨੌਵੇ ਪਾਤਸ਼ਾਹ ਦੀ ਆਮਦ ਸਮੇ ਮਹੰਤ ਸ੍ਰੀ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰਕੇ ਚਲੇ ਗਏ ਸਨ ਤੇ ਗੁਰੂ ਸਾਹਿਬ ਬਾਹਰੋ ਮੱਥਾ ਟੇਕ ਕੇ ਜਾਣ ਤੋ ਪਹਿਲਾਂ ਇਸ ਅਸਥਾਨ ‘ਤੇ ਬੈਠੇ ਸਨ।ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਪੂਰੀ ਤਰਾ ਲੈਸ ਸੀ ਤੇ ਉਹਨਾਂ ਨੂੰ ਇੱਕ ਹੀ ਹਦਾਇਤ ਸੀ ਕਿ ਝੀਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਨਹੀ ਟੇਕਣ ਦੇਣਾ।ਝੀਡੇ ਨੇ ਇਸ ਤੋ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਸੰਗਤੀ ਰੂਪ ਵਿੱਚ ਪ੍ਰਸ਼ਾਦਾ ਛੱਕਿਆ ਕਿ ਝੂਠੇ ਬਰਤਨਾਂ ਦੀ ਸੇਵਾ ਕਰਨ ਉਪਰੰਤ ਸੰਗਤਾਂ ਦੇ ਜੋੜੇ ਵੀ ਝਾੜੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਜਗਦੀਸ਼ ਸਿੰਘ ਝੀਂਡਾ ਨੇ ਜਿਥੇ ਸ਼੍ਰੋਮਣੀ ਕਮੇਟੀ ਵੱਲੋ ਕੀਤੇ ਗਏ ਪ੍ਰਬੰਧਾਂ ਦਾ ਧੰਨਵਾਦ ਕੀਤਾ ਉਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਾ ਜਾਣ ਦੇਣ ਦੀ ਵਾਪਰੀ ਘਟਨਾ ਨੂੰ ਪੂਰੀ ਤਰ੍ਵਾ ਅਣਡਿੱਠ ਕਰਦਿਆ ਕਿਹਾ ਕਿ ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਹੀ ਨਹੀ ਫਿਰ ਰੋਕਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਉਹਨਾਂ ਜਿਥੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਦਾ ਜਿਥੇ ਨਾਅਰਾ ਲਗਾ ਤੇ ਪੂਰੀ ਤਰਾ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੋਣ ਦੀ ਵਚਨਬੱਧਤਾ ਦੁਹਰਾਈ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਜਿਹੜਾ ਮਨੀ ਬਿੱਲ ਪਾਸ ਹੋਣ ਦਾ ਇਹਨਾਂ ਤਿੰਨਾਂ ਵੱਲੋ ਰੌਲਾ ਪਾ ਕੇ ਲੱਖਾਂ ਰੁਪਏ ਗੁਰੂ ਦੀ ਗੋਲਕ ਵਿੱਚੋ ਖਰਚ ਕਰਕੇ ਇਸ਼ਤਿਹਾਰ ਤੇ ਬੈਨਰ ਲਗਾਏ ਹਨ ਉਹ ਸਿੱਖ ਸੰਗਤਾਂ ਨਾਲ ਫਰਾੜ ਕੀਤਾ ਜਾ ਰਿਹਾ ਹੈ ਤੇ ਗੁਰੂ ਦੀ ਗੋਲਕ ਵਿੱਚ ਮਾਇਆ ਪਾਉਣ ਵਾਲੀਆ ਸੰਗਤਾਂ ਨਾਲ ਵਿਸ਼ਵਾਸ਼ਘਾਤ ਹੋ ਰਿਹਾ ਹੈ। ਉਹਨਾਂ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਵੰਗਾਰਦਿਆ ਕਿਹਾ ਕਿ ਹਰਿਆਣਾ ਵਿਧਾਨ ਸਭਾ ਵੱਲੋਂ ਜਿਹੜਾ ਹਰਿਆਣਾ ਦੀ ਵੱਖਰੀ ਕਮੇਟੀ ਦਾ ਬਿੱਲ ਪਾਸ ਕੀਤਾ ਗਿਆ ਹੈ ਉਹ ਪੂਰੀ ਤਰ੍ਵਾ ਹਰਿਆਣਾ ਕਮੇਟੀ ਦਾ ਆਮ ਬਿੱਲ ਹੈ ਅਤੇ ਜੇਕਰ ਸ੍ਰ ਬਾਦਲ ਨੂੰ ਕੋਈ ਸ਼ੱਕ ਹੈ ਤਾਂ ਉਹ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਤਿੰਨ ਸਾਬਕਾ ਸਿੱਖ ਜੱਜਾਂ ਦੀ ਇੱਕ ਕਮੇਟੀ ਬਣਾ ਦੇਣ ਜਿਹੜੀ ਫੈਸਲਾ ਕਰੇਗੀ ਕਿ ਇਹ ਸਧਾਰਨ ਬਿੱਲ ਹੈ ਜਾਂ ਮਨੀ ਬਿੱਲ ਹੈ। ਉਹਨਾਂ ਕਿਹਾ ਕਿ ਜੇਕਰ ਇਹ ਮਨੀ ਬਿੱਲ ਨਿਕਲੇ ਤਾਂ ਉਹ ਕਮੇਟੀ ਭੰਗ ਕਰਕੇ ਘਰਾਂ ਨੂੰ ਚੱਲੇ ਜਾਣਗੇ ਜੇਕਰ ਸਧਾਰਨ ਬਿੱਲ ਨਿਕਲੇ ਤਾਂ ਫਿਰ ਇਹ ਤਿੰਨੋਂ ਮਾਨਯੋਗ ਸਖਸ਼ੀਅਤਾਂ ਅਸਤੀਫੇ ਦੇ ਕੇ ਘਰਾਂ ਵਿੱਚਬੈਠ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਕੀਤੀ ਗਲਤੀ ਦਾ ਪਛੁਤਾਵਾ ਕਰਨ। ਉਹਨਾਂ ਕਿਹਾ ਕਿ ਇਸ ਤੋ ਵੱਡਾ ਕੋਈ ਹੋਰ ਇਨਸਾਫ ਨਹੀ ਹੋ ਸਕਦਾ।
ਹਰਿਆਣੇ ਦੇ ਗੁਰੂਦੁਆਰਿਆ ਵਿੱਚ ਬੈਠੇ ਬਾਦਲ ਦਲੀਆ ਦੇ ਲੱਠਮਾਰਾਂ ਬਾਰੇ ਉਹਨਾਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਜਾਂ ਫਿਰ ਸੀਨਾਜੋਰੀ ਕਰਨ ਦੇ ਹੱਕ ਵਿੱਚ ਨਹੀ ਹਨ ਤੇ ਸਭ ਤੋ ਪਹਿਲਾਂ ਉਹ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਪੱਤਰ ਲਿਖਣਗੇ ਕਿ ਉਹ ਜਿਹੜੇ ਲੱਠਮਾਰ ਬੈਠਾਏ ਹਨ ਉਹਨਾਂ ਨੂੰ ਵਾਪਸ ਬੁਲਾ ਲੈਣ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਇਸ ਬੇਨਤੀ ਬੂਰ ਜਰੂਰ ਪਵੇਗਾ। ਇਹ ਪੁੱਛੇ ਜਾਣ ਤੇ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਵਿੱਚੋ ਛੇਕਿਆ ਗਿਆ ਤੇ ਕੀ ਅੱਜ ਉਹ ਆਪਣੀ ਪੰਥ ਵਿੱਚ ਵਾਪਸੀ ਦਾ ਪੱਤਰ ਜਥੇਦਾਰ ਨੂੰ ਦੇਣਗੇ ? ਉਹਨਾਂ ਜਵਾਬ ਦਿੰਦਿਆ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੇ ਕਿਸੇ ਦੋਸ਼ ਦੇ ਛੇਕਿਆ ਗਿਆ ਅਤੇ ਅੱਜ ਤਾਂ ਉਹ ਸਿਰਫ ਮੱਥਾ ਟੇਕਣ ਲਈ ਹੀ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਉਹ ਸ਼੍ਰੋਮਣੀ ਕਮੇਟੀ ਜਿਸ ਨੂੰ ਸਿੱਖ ਪਾਰਲੀਮੈਂਟ ਮੰਨਦੇ ਹਨ ਦੇ ਪ੍ਰਬੰਧਕਾਂ ਨੂੰ ਵੱਡੇ ਭਰਾ ਹੋਣ ਦੇ ਨਾਤੇ ਹਰਿਆਣਾ ਦੀ ਨਵੀ ਬਣੀ ਕਮੇਟੀ ਦਾ ਸੁਆਗਤ ਕਰਨਾ ਚਾਹੀਦਾ ਹੈ ਅਤੇ 1966 ਤੋ ਹਰਿਆਣਾ ਦੇ ਗੁਰੂਦੁਆਰਿਆ ਦੀਆ ਗੋਲਕਾਂ ਇਥੇ ਪੁੱਜਦੀਆ ਰਹੀਆ ਅਤੇ ਇਹ ਵੱਡੀਆ ਵੱਡੀਆ ਇਮਾਰਤਾਂ ਉਸ ਮਾਇਆ ਨਾਲ ਉਸਾਰੀਆ ਗਈਆ ਹਨ ਇਸ ਲਈ ਇੱਕ ਸਰਾਂ ਹਰਿਆਣੇ ਕਮੇਟੀ ਦੇ ਹਵਾਲੇ ਕਰਨੀ ਚਾਹੀਦੀ ਹੈ ਤਾਂ ਕਿ ਹਰਿਆਣੇ ਦੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਚੰਡੀਗੜ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ 1966 ਦੇ ਐਕਟ ਮੁਤਾਬਕ ਚੰਡੀਗੜ• ਵਿੱਚਲੀ ਜਾਇਦਾਦ ਵਿੱਚੋ ਵੀ ਹਰਿਆਣਾ 60-40 ਦੀ ਅਨੁਪਾਤ ਅਨੁਸਾਰ ਹਿੱਸਾ ਦਿੱਤਾ ਜਾਵੇ।
ਆਲ ਇੰਡੀਆ ਗੁਰੂਦੁਆਰਾ ਐਕਟ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ੍ਰ ਝੀਡਾ ਨੇ ਕਿਹਾ ਕਿ ਇਸ ਐਕਟ ਨੂੰ ਪਾਸ ਕਰਾਉਣ ਲਈ ਬਾਦਲ ਸਾਹਿਬ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਕਿ ਇਸ ਵੇਲੇ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੀ ਪੂਰਣ ਬਹੁਮੱਤ ਵਾਲੀ ਸਰਕਾਰ ਹੈ। ਉਹਨਾਂ ਕਿਹਾ ਕਿ ਜੇਕਰ ਇਸ ਐਕਟ ਨੂੰ ਲਾਗੂ ਕਰਾਉਣ ਲਈ ਬਾਦਲ ਸਾਹਿਬ ਮੋਰਚਾ ਲਗਾਉਣ ਤਾਂ ਪਹਿਲਾਂ ਜੱਥਾ ਹਰਿਆਣਾ ਕਮੇਟੀ ਗਿਰਫਤਾਰੀਆ ਲਈ ਲੈ ਕੇ ਜਾਵੇਗੀ।
ਇਸੇ ਤਰਾ ਸ੍ਰ ਝੀਡਾ ਨੇ ਸਹਾਰਨਪੁਰ ਵਿਖੇ ਵਾਪਰੀ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾ ਕੇ ਗੁਰੂਦੁਆਰੇ ਤੇ ਹਮਲਾ ਕਰਨ ਵਾਲਿਆ ਦੀ ਸ਼ਨਾਖਤ ਕੀਤੀ ਜਾਵੇ ਅਤੇ ਪੀੜਤਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਸਮੇਂ ਉਹਨਾਂ ਦੇ ਨਾਲ ਬਾਬਾ ਬਲਜੀਤ ਸਿੰਘ ਦਾਦੂਵਾਲ , ਅਵਤਾਰ ਸਿੰਘ ਚੱਕੂ ਲੁਦਾਨਾਂ, ਜੋਗਾ ਸਿੰਘ ਯੁਮਨਾ ਨਗਰ, ਮਨਜੀਤ ਸਿੰਘ ਡਾਂਗਰ ਸਪੁੱਤਰ ਸ੍ਰ ਹਰਬੰਸ ਸਿੰਘ ਡਾਂਗਰ (ਜਿਹਨਾਂ ਨੇ ਸਭ ਤੋ ਪਹਿਲਾਂ ਹਰਿਆਣਾ ਦੀ ਵੱਖਰੀ ਕਮੇਟੀ ਦੀ ਅਵਾਜ ਬੁਲੰਦ ਕੀਤੀ ਸੀ ) ਤੇ ਕਮੇਟੀ ਦੇ 34 ਦੇ ਕਰੀਬ ਮੈਂਬਰ ਨਾਲ ਸਨ। ਸਭ ਤੋ ਵੱਧ ਚਰਚਾ ਦਾ ਵਿਸ਼ਾ ਹਰਿਆਣਾ ਕਮੇਟੀ ਦੇ ਸੀਨਅਰ ਮੀਤ ਪ੍ਰਧਾਨ ਸ੍ਰ ਦੀਦਾਰ ਸਿੰਘ ਨਲਵੀ ਦੀ ਗੈਰ ਹਾਜਰੀ ਸੀ ਜਿਹੜੀ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਰਹੀ ਸੀ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.