ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਫਰਜ਼ੀ ਐਨਕਾਊਂਟਰ : ਸਿਆਸਤ ਅਤੇ ਮੀਡੀਆ ‘ਚ ਆਉਣ ਤੋਂ ਬਾਅਦ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ
ਫਰਜ਼ੀ ਐਨਕਾਊਂਟਰ : ਸਿਆਸਤ ਅਤੇ ਮੀਡੀਆ ‘ਚ ਆਉਣ ਤੋਂ ਬਾਅਦ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ
Page Visitors: 2532

ਫਰਜ਼ੀ ਐਨਕਾਊਂਟਰ : ਸਿਆਸਤ ਅਤੇ ਮੀਡੀਆ ‘ਚ ਆਉਣ ਤੋਂ ਬਾਅਦ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ
ਲੁਧਿਆਣਾ, 4 ਅਕਤੂਬਰ (ਪੰਜਾਬ ਮੇਲ)- ਲੁਧਿਆਣਾ ਦੀ ਆਹਲੂਵਾਲੀਆ ਕਾਲੋਨੀ ‘ਚ ਹੋਏ ਫਰਜ਼ੀ ਐਨਕਾਊਂਟਰ ਦਾ ਮਾਮਲਾ ਸਿਆਸਤ ਅਤੇ ਮੀਡੀਆ ‘ਚ ਆਉਣ ਤੋਂ ਬਾਅਦ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ। ਇਹ ਮਾਮਲਾ ਹੁਣ ਇਕ ਮੁਹਿੰਮ ਬਣ ਗਿਆ ਹੈ ਅਤੇ ਇਸ ਸਬੰਧ ਵਿਚ ਬੀਤੇ ਦਿਨੀਂ ਸਮਰਾਲਾ ਵਿਖੇ ਭਾਰੀ ਇਕੱਠ ਕਰਕੇ ਰੋਸ ਵਜੋਂ ਧਰਨਾ ਲਗਾਇਆ। ਇਸ ਖਬਰ ਰਾਹੀਂ ਮਾਰੇ ਗਏ ਨੌਜਵਾਨਾਂ ਦਾ ਦੂਰ-ਦੂਰ ਤੋਂ ਸਾਥ ਦੇਣ ਆਏ ਲੋਕਾਂ ਦੇ ਨਾਲ-ਨਾਲ ਸੰਗਰੂਰ ਤੋਂ ਪਾਰਲੀਮੈਂਟ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ ਸਨ।
ਉਥੇ ਹੀ ਭਗਵੰਤ ਮਾਨ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਸੀ.ਬੀ.ਆਈ. ਜਾਂਚ ਦੀ ਮੰਗ ਕਰਦਾ ਹੈ। ਪੂਰੇ ਪੰਜਾਬ ਦੇ ਅਮਨ ਪਸੰਦ ਲੋਕ ਪੀੜਤ ਪਰਿਵਾਰ ਦੇ ਨਾਲ ਖੜੇ ਹਨ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਲੋਕਾਂ ਅਤੇ ਇਨਸਾਫ ਪਸੰਦ ਜਥੇਬੰਦੀਆਂ ਨੇ ਸਮਰਾਲਾ ਚੌਂਕ ਵਿਖੇ ਜਾਮ ਲਗਾ ਕੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਕੀਤਾ ਤਾਂ ਜੋ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਦੋਬਾਰਾ ਨਾ ਵਾਪਰੇ।

 
 
 
 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.