ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
84 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਪਰਿਵਾਰ ਅਜੇ ਵੀ ਉਡੀਕਦੇ ਨੇ ਇੰਸਾਫ
84 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਪਰਿਵਾਰ ਅਜੇ ਵੀ ਉਡੀਕਦੇ ਨੇ ਇੰਸਾਫ
Page Visitors: 2627

84 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਪਰਿਵਾਰ ਅਜੇ ਵੀ ਉਡੀਕਦੇ ਨੇ ਇੰਸਾਫ
ਨਵੀਂ ਦਿੱਲੀ, 15 ਨਵੰਬਰ (ਪੰਜਾਬ ਮੇਲ)-1984 ਦੇ ਕਤਲੇਆਮ ‘ਚ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੁਆਉਣ ਅਤੇ ਇਸ ਲਈ ਵਿਸ਼ੇਸ਼ ਪੜਤਾਲੀਆ ਏਜੰਸੀ ਦੀ ਸਥਾਪਨਾ ਦੀ ਮੰਗ ਕਰਦਿਆਂ ਰਾਜਧਾਨੀ ਦੇ ਕੁਝ ਬੁੱਧੀਜੀਵੀਆਂ ਨੇ ਦੰਗਿਆਂ ‘ਚ ਜਾਨਾਂ ਗੁਆਉਣ ਵਾਲਿਆਂ ਨੂੰ ²ਸ਼ਰਧਾਂਜਲੀ ਭੇਟ ਕੀਤੀ | ਸਿੱਖ ਸਮੱਸਿਆਵਾਂ ਅਤੇ ਵਿਸ਼ੇਸ਼ ਕਰ ’84 ਦੇ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ‘ਚ ਲੱਗੀ ਸੰਸਥਾ ਸਿੱਖ ਫੋਰਮ ਨੇ ’84 ਦੇ ਦੰਗਿਆਂ ਦੇ 30 ਵਰ੍ਹੇ ਹੋਣ ‘ਤੇ ਇਕ ਵਿਚਾਰ ਚਰਚਾ ਕਰਵਾਈ | ਚਰਚਾ ‘ਚ ਹਿੱਸਾ ਲੈਣ ਵਾਲਿਆਂ ‘ਚ ਸੀਨੀਅਰ ਐਡਵੋਕੇਟ ਐਚ. ਐਸ. ਫੂਲਕਾ, ਲੇਖਕ ਡਾ: ਮਹੀਪ ਸਿੰਘ, ਪੀ. ਯੂੂ. ਸੀ. ਐਲ. ਦੇ ਪ੍ਰਧਾਨ ਐਨ. ਡੀ. ਪੰਚੋਲੀ ਅਤੇ ਪੱਤਰਕਾਰ ਹਰਤੋਸ਼ ਬੱਲ ਸ਼ਾਮਿਲ ਸਨ | ਫੂਲਕਾ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਦੰਗਿਆਂ ਨਾਲ ਸੰਬੰਧਿਤ 237 ਬੰਦ ਪਏ ਕੇਸਾਂ ਨੂੰ ਮੁੜ ਖੋਲ੍ਹਣ ਅਤੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦੁਆਉਣ ਦੀ ਮੰਗ ਕੀਤੀ | 3 ਦਹਾਕਿਆਂ ਤੋਂ ਸਰਕਾਰ ਦੇ ਢਿੱਲੇ ਰਵੱਈਏ ‘ਤੇ ਚਿੰਤਾ ਪ੍ਰਗਟ ਕਰਦਿਆਂ ਡਾ: ਮਹੀਪ ਸਿੰਘ ਨੇ ਕਿਹਾ ਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕਿੰਨੇ ਕਮਿਸ਼ਨ ਅਤੇ ਕਮੇਟੀਆਂ ਬਣੀਆਂ ਹਨ, ਪਰ ਇਹ ਸਭ ਅੱਖਾਂ ‘ਚ ਘੱਟਾ ਪਾਉਣ ਦੀ ਹੀ ਕਵਾਇਦ ਨਜ਼ਰ ਆਉਂਦੀ ਹੈ, ਕਿਉਂਕਿ ਕਾਰਵਾਈ ਦੇ ਨਾਂਅ ‘ਤੇ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਨਵੀਂ ਸਰਕਾਰ ਵੱਲੋਂ ਪੀੜਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦੇ ਭਰੋਸੇ ‘ਤੇ ਸੰਤੋਸ਼ ਪ੍ਰਗਟ ਕਰਦਿਆਂ ਪੈਨਲ ਮੈਂਬਰਾਂ ਨੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਨੂੰ ਹੋਰ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ | ਪੱਤਰਕਾਰ ਬੱਲ ਨੇ ਸਰਕਾਰ ਦੇ ਨਾਲ-ਨਾਲ ਸਿੱਖ ਭਾਈਚਾਰੇ ਨੂੰ ਵੀ ਇਕੱਠੇ ਇਕ ਮੰਚ ‘ਤੇ ਆ ਕੇ ਪੀੜਤ ਪਰਿਵਾਰਾਂ ਲਈ ਕੁਝ ਕਰਨ ਲਈ ਕਿਹਾ | ਫੋਰਮ ਦੇ ਪ੍ਰਧਾਨ ਜਨਰਲ ਐਮ. ਐਸ. ਚੱਢਾ ਨੇ ਉਸ ਵੇਲੇ ਮੀਡੀਆ ਦੀ ਭੂਮਿਕਾ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮੀਡੀਆ ਸਰਗਰਮ ਹੁੰਦਾ ਤਾਂ ਇੰਨਾ ਨੁਕਸਾਨ ਨਾ ਹੁੰਦਾ | ਪੈਨਲ ਮੈਂਬਰ ਨੇ ਬਾਦਲ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਨਵੀਂ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਕੋਈ ਕਦਮ ਨਹੀਂ ਚੁੱਕਦੀ ਤਾਂ ਬਾਦਲ ਸਰਕਾਰ ਉਸ ਤੋਂ ਆਪਣਾ ਸਮਰਥਨ ਵਾਪਸ ਲੈ ਲਏ | ਇਸ ਮੌਕੇ ‘ਤੇ ਕਤਲੇਆਮ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਕ ਯਾਦਗਾਰ ਪੁਸਤਕ ਦੀ ਵੀ ਘੁੰਡ ਚੁਕਾਈ ਕੀਤੀ | ‘Never 5ver We 6orget our Martyrs’’ ਕਿਤਾਬ ‘ਚ ’84 ਦੇ ਦੰਗਿਆਂ ਨਾਲ ਸੰਬੰਧਿਤ ਕੁਝ ਲੇਖਾਂ ਤੋਂ ਇਲਾਵਾ, ਉਸ ਵੇਲੇ ਦੀਆਂ ਤਸਵੀਰਾਂ ਅਤੇ ਮਿ੍ਤਕਾਂ ਦੇ ਨਾਂਅ ਦਰਜ ਹਨ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.