ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਗੁਰਬਾਣੀ ਦਾ ਲਿਖਤੀ ਸਵਰੂਪ ਬਦਲਣ ਦਾ ਅਧਿਕਾਰ ਕਿਸਨੇ ਦਿੱਤਾ ਹੈ ?
ਗੁਰਬਾਣੀ ਦਾ ਲਿਖਤੀ ਸਵਰੂਪ ਬਦਲਣ ਦਾ ਅਧਿਕਾਰ ਕਿਸਨੇ ਦਿੱਤਾ ਹੈ ?
Page Visitors: 2537

ਗੁਰਬਾਣੀ ਦਾ ਲਿਖਤੀ ਸਵਰੂਪ ਬਦਲਣ ਦਾ ਅਧਿਕਾਰ ਕਿਸਨੇ ਦਿੱਤਾ ਹੈ ?
ਪਾਠਕ ਸੱਜਣ ਧਿਆਨ ਦੇਣ !
(੧) ਕੀ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਥਾਂ ਇਹ ਵਾਧੂ ਵਿਰਾਮ (Unauthorized Punctuation) ਚਿੰਨ ਲੱਗੇ ਹਨ ਜਿਸ ਥਾਂ ਲਗਾਏ ਜਾ ਰਹੇ ਹਨ ?
(੨) ਕੀ ਗੁਰੂ ਜੀ ਨੇ ਕਿਸੇ ਨੂੰ ਗੁਰਬਾਣੀ ਲਿਖਤ ਬਦਲ ਕੇ ਇੰਝ 
("ਮਾਧਵੇ ! ਕਿਆ ਕਹੀਐ ? ਭ੍ਰਮ ਐਸਾ॥ਜੈਸਾ ਮਾਨੀਐ, ਹੋਇ ਨ ਤੈਸਾ॥ਰਹਾਉ॥")  ਲਿਖਣ ਦਾ ਆਦੇਸ਼ ਦਿੱਤਾ ਹੈ ?
( See Link:- http://gurparsad.com/?page_id=1007 )
(੩) ਕੀ ਗੁਰੂ ਜੀ ਨੇ ਮੂਲਮੰਤਰ ਦਾ ਲਿਖਤੀ ਸਵਰੂਪ ਇੰਝ ਬਦਲਣ 
(ੴ ਸਤਿ ਨਾਮੁ , ਕਰਤਾ-ਪੁਰਖੁ,  ਨਿਰਭਉ,  ਨਿਰਵੈਰੁ,  ਅਕਾਲ-ਮੂਰਤਿ, ਅਜੂਨੀ,  ਸੈਭੰ, ਗੁਰ-ਪ੍ਰਸਾਦਿ॥) 
ਦਾ ਅਧਿਕਾਰ ਕਿਸੇ ਨੂੰ  ਦਿੱਤਾ ਹੈ?
( See Link:-   http://gurparsad.com/?page_id=1623# )
ਜੇ ਕਰ ਨਹੀਂ ਤਾਂ ਇਸ ਪ੍ਰਕਾਰ ਮੂਲ ਗੁਰਬਾਣੀ ਲਿਖਤ ਨੂੰ ਬਦਲਣ ਦਾ ਠੇਕਾ (Contract) ਕਿਸ ਤੋਂ ਕਿਸ ਲਈ ਲਿਆ ਗਿਆ ਹੈ ? ਐਸੀ ਸੋਚ ਦਾ ਦੂਸਰਾ  ਨਾਮ ਕੀ ਹੈ ? 
ਹਉਮੈ ਦੀਰਘ ਰੋਗ ਹੈ ( ਗੁਰੂ ਗ੍ਰੰਥ ਸਾਹਿਬ ਜੀ )
ਪਾਠਕ ਸੱਜਣੋਂ ! ਇਸ ਵਿਸ਼ੇ ਨੂੰ ਚੁੱਕਣ ਪੁਰ ਮੇਰੇ ਤੇ ਨਿਜੀ ਕਟਾਕਸ਼ ਕੀਤੇ ਗਏ ਹਨ ਜਿਨ੍ਹਾਂ ਤੋਂ ਮੈਂ ਵਿਚਲਿਤ ਨਹੀਂ। ਸਬੰਧਤ ਸੱਜਣ ਜੀ ਨੂੰ ਖ਼ਤ ਲਿਖਿਆ ਹੈ ਕਿ  ਨੈਤਿਕਤਾ  ਦੇ ਤਕਾਜ਼ੇ ਅਨੁਸਾਰ ਮੈਨੂੰ ਜਵਾਬ ਦੇਣ ਦਾ ਮੌਕਾ ਦੇਣ। ਆਸ ਹੈ ਇਤਨੀ ਕੁ ਗਲ ਤਾਂ ਗੁਰਮਤਿ ਤੋਂ ਸਿੱਖੀ ਹੋਵੇਗੀ ਕਿ ਜਵਾਬ ਦੇਣ ਦਾ ਮੌਕਾ
ਦੇਣਾ ਚਾਹੀਦਾ ਹੈ।
ਹਰਦੇਵ ਸਿੰਘ,ਜੰਮੂ-੦3.੦2.2015
………………………………………………………………….
Can we alter/modify Gurbani ?
 While reproducing any Shabd from the Guru Granth Sahib at pages 1 to 1429 up to Mundavani, we should never alter/modify any word.
 However, while explaining meaning, guidance could be provided, how to spell and what it means within its context.
 Gurmit Singh
 5-2-2015
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.