ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
-0={{{-ਫੁੱਲ-}}}=0-
-0={{{-ਫੁੱਲ-}}}=0-
Page Visitors: 2604

  -0={{{-ਫੁੱਲ-}}}=0-
ਸਸਕਾਰ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਅਸੀਂ,ਚੁਗਣ ਜਾਂਦੇ ਹਾਂ ਕੀਤੇ ‘ਸਸਕਾਰ’ ਦੇ ਫੁੱਲ।
ਭੁੱਲ ਗਿਆ ਏ ਗੁਰਬਾਣੀ’ ਦਾ ਉਪਦੇਸ਼ ਸਾਨੂੰ,ਚੁਗੀ ਜਾਂਦੇ ਹਾਂ ‘ਰਹਿਤ’ ਨੂੰ ਵਿਸਾਰ ਕੇ ਫੁੱਲ।
ਅੰਗੀਠਾ ਫਰੋਲ ਕੁਝ ਹੱਡੀਆਂ ਚੁਣ ਲਈਆਂ,ਫਿਰ ਆਖਦੇ ਹਾਂ ਉਨ੍ਹਾਂ ਨੂੰ ‘ਸਤਿਕਾਰ ਕੇ ਫੁੱਲ।
ਸਿਵਾ ਫਰੋਲਣਾ ‘ਮਨਮਤਿ ਹੈ ਭਾਰੀ,ਫਿਰ ਵੀ ਫਰੋਲੀ ਜਾਂਦੇ ਹਾਂ ਗੁਰਮਤਿ’ ਵਿਸਾਰ ਕੇ ਫੁੱਲ।
ਕਰਮ ਬਿਪੱਰਾਂ ਵਾਲੇ ਨੇ ਫੜ੍ਹ ਲੀਤੇ,ਗੰਗਾਘਾਟ’ ਦੀ ਥਾਂ ਤੇ ਪਤਾਲ ਪੁਰੀ ਵਿਚ ਤਾਰ ਕੇ ਫੁੱਲ।
ਜ਼ਰਾ’ ਇਤਿਹਾਸ ਨੂੰ ਵਾਚਕੇ ਤਾਂ ਵੇਖ ਲਵੋ,ਪਹਿਲੇ ਸ਼ਹੀਦਾਂ ਦੇ ਕੌਣ ਆਇਆ ਤਾਰ ਕੇ ਫੁੱਲ।
ਰਾਵੀ ਦਰਿਆ ਵਿਚ ਹੀ ਗੁੰਮ ਹੋ ਗਏ,ਗੁਰੂ ਅਰਜਨਦੇਵ ਜੀ ਸ਼ਹੀਦਾਂ ਦੇ ਸਿਰਤਾਜ ਦੇ ਫੁੱਲ।
ਅਨੰਦ-ਪੁਰ ਤੇ ਦਿੱਲੀ ਰਾਜ ਵਿਚ ਗਏ ਵੰਡੇ,ਬਲਿਦਾਨ ਤੋਂ ਬਾਅਦ ਨੌਂਵੇਂ ਪਾਤਿਸ਼ਾਹ ਦੇ ਫੁੱਲ।
ਤਿੱਖੇ ਆਰੇ ਨਾਲ ਚੀਰ ਦੋ-ਫਾੜ ਕਰਤੇ,ਗੁਰੂ ਤੋਂ ਕੁਰਬਾਣ ਹੋਣ ਵਾਲੇ ‘ਮਤੀ ਦਾਸ’ ਦੇ ਫੁੱਲ।
ਭਾਈ ਦਿਆਲੇ ਨੂੰ ਦੇਗ ‘ਚ ਉਬਾਲ ਦਿੱਤਾ,ਸਾੜ ਦਿੱਤੇ ਰੂੰ ‘ਚ ਲਪੇਟਕੇ ਸਤੀ ਦਾਸ ਦੇ ਫੁੱਲ।
ਚਮਕੌਰ ਦੇ ਮੈਦਾਨ ‘ਚ ਸਮੇਤ ਸਿੰਘਾਂ ਰਹੇ ਰੁਲਦੇ,ਅਜੀਤ ਸਿੰਘ,ਤੇ ਸਿੰਘ ਜੁਝਾਰ’ ਦੇ ਫੁੱਲ।
ਸਾਹਿਬ ਜ਼ਾਦੇ ਜ਼ੋਰਾਵਰ ਤੇ ਫਤਹਿ ਸਿੰਘ ਦੇ,ਚਿਨੇਂ ਗਏ ਸਰਹਿੰਦ ‘ਖੁਨੀ’ ਦੀਵਾਰ ‘ਚ ਫੁੱਲ।
ਕੁਤੱਬਮਿਨਾਰ ਨੇੜੇ ਦਿੱਲੀ ਵਿਚ ਰੋਲੇ,ਬੰਦਾ ਸਿੰਘ ਦੇ ਸਾਥੀਆਂ ਸਮੇਤ ‘ਅਜੈ’ ਬਾਲ ਦੇ ਫੁੱਲ।
ਮਨੀ ਸਿੰਘ’ ਦੇ ਬੰਦ-ਬੰਦ ਸਨ ਗਏ ਕੱਟੇ,ਕਿਥੋਂ ਲੱਭਨੇ ਸੀ ਜੇ ਪਰਿਵਾਰ ਵਾਲੇ ਭਾਲਦੇ ਫੁੱਲ।
ਕੇਸਾਂ ਪਿੱਛੇ ਜਿਸ ਖੋਪਰ ਉਤਰਵਾ ਦਿੱਤਾ ਸੀ,ਰਹੇ ਰੁਲਦੇ ਉਸ ਦੇ, ਲਾਹੌਰ ਬਾਜ਼ਾਰ ‘ਚ ਫੁੱਲ।
ਵੱਡੇ ਘਲੂਘਾਰੇ ਸਮੇਂ ਕੁੱਪ-ਰਹੀੜੇ ਦੇ ਜੰਗਲਾਂ ‘ਚੋਂ,ਕਿਸ ਨੇ ਚੁਗੇ ਸਨ ਪੈਂਤੀ ਹਜ਼ਾਰ ਦੇ ਫੁੱਲ।
ਜ਼ਾਲਮ ਉਡਵਾਇਰ ਨੂੰ ਜਿਸ ਗੱਡੀ ਚਾੜ੍ਹਿਆ ਸੀ,ਰਹੇ ਕੈਦ ਲੰਡਨ ‘ਚ ਉਸ ਸ੍ਰਦਾਰ ਦੇ ਫੁੱਲ।
ਉਨੀਂ ਸੌ ਸੰਤਾਲੀ ਨੂੰ ਦੇਸ਼ ਦੀ ਵੰਡ ਵੇਲੇ,ਰੁਲੇ ਇਧਰ ਵਾਲਿਆਂ ਦੇ ਤੇ ਬਾਡਰੋਂ ਪਾਰ ਦੇ ਫੁੱਲ।
ਜ਼ਰਾ ਸੋਚੋ ਕਿਸ ਲੈਜਾ ਕੇ ਤਾਰੇ ਇਨ੍ਹਾਂ ਸਾਰਿਆਂ ਦੇ,ਪਤਾਲ ਪੁਰੀ ਜਾਂ ਹਰ-ਦੁਆਰ ‘ਚ ਫੁੱਲ।
ਵਿਚ ਚੌਰਾਸੀ’ ਦੇ ਹਿੰਦ ਦੀ ਸਰਕਾਰ ਨੇ ਵੀ,ਚੁਣ-ਚੁਣ ਕੇ ਰੋਲੇ ਸਨ ਹਰ ਸਰਦਾਰ ਦੇ ਫੁੱਲ।
ਬੇਅੰਤੇ ਬੁੱਚੜ ਦੇ ਭੈੜੇ ਰਾਜ ਸਮੇਂ ਵੀ,ਰੋੜ੍ਹੇ ਪੁਲਿਸ ਨੇ ਵਗਦੀਆਂ ਨਹਿਰਾਂ ਦੇ ਆਬ ‘ਚ ਫੁੱਲ।
ਦਿਲਾਵਰ ਸਿੰਘ ਨੇ ਬੰਬ ਨਾਲ ਉਡਾ ਦਿੱਤੇ,ਸਿੱਖ ਜਵਾਨਾਂ ਦਾ ਮਾਸ ਖਾਣੇ ਗੰਦੇ-ਕਾਗ ਦੇ ਫੁੱਲ।
ਉਸਤੋਂ ਬਾਅਦ ਕੌਮ ਘਾਤਕ ਬਾਦਲ ਜੁੰਡਲੀ ਨੇ,ਮਧੋਲਕੇ ਰੱਖ ਦਿੱਤੇ ਸਿੱਖੀ ਦੇ ਬਾਗ ਦੇ ਫੁੱਲ।
ਸਾਰੀਆਂ ਚੋਣਾਂ ‘ਚ ਵੇਚ ਕੇ ਖਾਈ ਜਾਂਦਾ,ਧਰਮੀ ਫੌਜੀਆਂ ਤੇ ਵਿਧਵਾਵਾਂ ਦੇ ਸੁਹਾਗ ਦੇ ਫੁੱਲ।
ਜੋ ਸਰਕਾਰਾਂ ਲੋਕਾਂ ਨੂੰ ਨਿਆਂ ਨਾ ਦੇਣ,ਚੁਗ ਲੈਂਦੀ ਏ ਪਬਲਿਕ ਐਸੀਆਂ ਸਰਕਾਰਾਂ ਦੇ ਫੁੱਲ।
ਪਤਿਤ ਹੋਇਆਂ ਦੇ ਬੇਸ਼ੱਕ ਚੁਗੀ ਜਾਉ,ਚੁਗਣੇ ਛੱਡ ਦਿਉ ਸਿੰਘਣੀਆਂ ਤੇ ਸਰਦਾਰਾਂ ਦੇ ਫੁੱਲ।
ਸੁਗੰਧੀਆਂ ਵਾਲੇ ਬਾਗਾਂ ਦੇ ਸੋਹਣੇ ਫੁੱਲ ਛਡਕੇ,ਰਾਖ ਫਰੋਲਦੇ ਤੇ ਲਭੱਦੇ ‘ਸ਼ਮਸ਼ਾਨਾਂ ‘ਚ ਫੁੱਲ।
ਮਨਮਤਿ ਉਤੇ ਮਨਮਤਿ ਹਾਂ ਕਰੀ ਜਾਂਦੇ,ਚੁਕੀ ਫਿਰਦੇ ਹਾਂ ਜਦੋਂ ‘ਧਰਮ’ ਅਸਥਾਨਾਂ ਤੇ ਫੁੱਲ।
ਸੁਰਿੰਦਰ ਸਿੰਘਾ’ਢਹੇ ਚੜ੍ਹਕੇ ਬਿਪਰਾਂ ਦੇ,ਅੱਧ ਮਾਰਗੀ,ਘੜਾ ਭੰਨਦੇ ਚੁਗ ਕੇ ਹੋ ਤਾਰਦੇ ਫੁੱਲ।
ਸ; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਫੋਨ=94662.66708,97287.43287,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.