ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਉਲਟਾ-ਪੁਲਟਾ !
ਉਲਟਾ-ਪੁਲਟਾ !
Page Visitors: 2564

ਉਲਟਾ-ਪੁਲਟਾ !

ਜਿਓਂਦਿਆਂ ਤੋਂ ਮਰਿਆਂ ਦੀ ਕਦਰ ਵਧਾਵਣੇ ਲਈ,
ਮੂਰਤਾਂ ਨੂੰ ਪੂਜਦੇ ਤੇ ਬੰਦੇ ਝਟਕਾਈ ਜਾਂਦੇ ।

ਬੰਦਾ ਭਾਵੇਂ ਦੁਨੀਆਂ ਤੋਂ ਭੁੱਖ ਨਾਲ ਤੁਰ ਜਾਵੇ,
ਮਰਨ ਤੋਂ ਬਾਅਦ ਏਥੇ ਪਿੱਤਰ ਰਜਾਈ ਜਾਂਦੇ ।

ਘਰ ਦੇ ਬਜੁਰਗਾਂ ਨੂੰ ਪਾਣੀ ਭਾਵੇਂ ਪੁੱਛਦੇ ਨਾ,
ਧਰਮ ਸਥਾਨਾਂ ਉੱਤੇ ਲੰਗਰ ਕਰਾਈ ਜਾਂਦੇ ।

ਨਦੀਆਂ ਨੂੰ ਮਾਤਾ, ਕਦੇ ਦੇਵੀਆਂ ਨੂੰ ਮਾਤਾ ਕਹਿੰਦੇ,
ਕਦੇ-ਕਦੇ ਮਾਤਾ ਪੂਰੇ ਦੇਸ਼ ਨੂੰ ਬਣਾਈ ਜਾਂਦੇ ।।

ਗਿਆਨ ਵਾਲੇ ਯੁੱਗ ਵੀ ਬਿਮਾਰੀ ਨੂੰ ਇਹ ਮਾਤਾ ਕਹਿੰਦੇ,
ਚੇਚਕ ਨੂੰ ਮਾਤਾ ਕਹਿਕੇ ਬੱਚੇ ਨੂੰ ਡਰਾਈ ਜਾਂਦੇ ।

ਆਪਣੀ ਮਾਤਾ ਦੇ ਸਾਹਵੇਂ ਸਿਰ ਭਾਵੇਂ ਝੁਕਦਾ ਨਾ,
ਗਊ ਮਾਤਾ ਆਖ ਸਿਰ ਪਸ਼ੂ ਨੂੰ ਨਿਵਾਈ ਜਾਂਦੇ ।


ਕਿਹੜੀ ਚੀਜ ਪੀਣੀ ਅਤੇ ਕਿਹੜੀ ਚੀਜ ਡੋਲਣੀ ਏ,
ਧਰਮ ਦੇ ਆਗੂ ਪੁੱਠੇ ਪਾਠ ਨੇ ਪੜ੍ਹਾਈ ਜਾਂਦੇ ।

ਪੱਥਰਾਂ ਦੇ ਉੱਤੇ ਸਦਾ ਦੁੱਧ ਨੂੰ ਇਹ ਡੋਲਦੇ ਨੇ,
ਆਖਕੇ ਪਵਿੱਤ ਗਊ ਮੂਤ ਨੇ ਪਿਲਾਈ ਜਾਂਦੇ ।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.