ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਤਣਿਆ ਸੀ ਪੰਥ ਤੇਰਾ ਪੈ ਗਈ ਜੋ ਝੋਲ ਦੇਖੀਂ
ਤਣਿਆ ਸੀ ਪੰਥ ਤੇਰਾ ਪੈ ਗਈ ਜੋ ਝੋਲ ਦੇਖੀਂ
Page Visitors: 2560

ਤਣਿਆ ਸੀ ਪੰਥ ਤੇਰਾ, ਪੈ ਗਈ ਜੋ ਝੋਲ ਦੇਖੀਂ

ਤੋਲੇ ਗਏ ਤੋਲ ਦੇਖੀਂ
ਬੋਲੇ ਗਏ ਬੋਲ ਦੇਖੀਂ

ਸੰਸਾਰ ਗ਼ਮਜ਼ਦਾ ਹੈ
ਐਵੇਂ ਨਾ ਫੋਲ ਦੇਖੀਂ

ਚੰਡਿਆਂ ਹੀ ਝੰਡ ਹੁੰਦੀ
ਜੁੱਸਾ ਨਾ ਸੋਹਲ ਦੇਖੀਂ

ਕਰਤੇ ਨੂੰ ਦੋਸ਼ ਦੇਵੇਂ
ਕੀਤੇ ਕਲੋਲ ਦੇਖੀਂ

ਮਸਾਂ ਹੀ ਮੋਤੀ ਬਣਦੇ
ਘੋਗੇ ਜਾਂ ਖੋਲ ਦੇਖੀਂ

ਜੰਨਤ ਜਹੰਨਮਾਂ ਨੂੰ
ਹਿਰਦਾ ਫਰੋਲ ਦੇਖੀਂ

ਤਣਿਆ ਸੀ ਪੰਥ ਤੇਰਾ
ਪੈ ਗਈ ਜੋ ਝੋਲ ਦੇਖੀਂ

ਸੱਚ ਸਾਬਤੀ ਸਫਾਈ
ਹੋਵਣ ਮਧੋਲ ਦੇਖੀਂ

ਖੌਰੂ ਖਵਾਰੀਆਂ ਨੇ
ਢੋਲਾਂ ਦੇ ਪੋਲ ਦੇਖੀਂ

ਤੇਰੇ ਦੀਨ ਤੇ ਦੁਨੀ ਹੈ
ਮਾਰੀਂ ਨਾ ਰੋਲ ਦੇਖੀਂ

ਸਿੱਕ ਰਾਜ ਦੀ ਹਮੇਸ਼ਾਂ
ਭਗੌਤੀ, ਭੂਗੋਲ ਦੇਖੀਂ

ਟੰਗਾਂ ਦਾ ਦੋਸ਼ ਹੈ ਜੇ
ਧਰਤੀ ਅਡੋਲ ਦੇਖੀਂ

ਪੰਥੀ ਕਹਾਂਵਦੇ ਜੋ
ਕਰਦੇ ਕਬੋਲ ਦੇਖੀਂ

ਮੱਥਾ ਕੀ ਮੂਰਖਾਂ ਨਾ
‘ਢੇਸੀ’ ਅਬੋਲ ਦੇਖੀਂ


Kulwant Singh Dhesi
kulwantsinghdhesi@hotmail.com
07854 136 413
ਮੰਗਵਾਰ 3 ਮਈ 16
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.