ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਗੁਰਬਾਣੀ-ਉਪਦੇਸ਼
ਗੁਰਬਾਣੀ-ਉਪਦੇਸ਼
Page Visitors: 2616

ਗੁਰਬਾਣੀ-ਉਪਦੇਸ਼
ਗੁਰੂ-ਗ੍ਰੰਥ ਸਾਹਿਬ ਦੀ ਬਾਣੀ,ਪੜ੍ਹ-ਸੁਣ ਰੋਜ ਵਿਚਾਰੋ ।
ਜੋ ਜੋ ਸਮਝ ‘ਚ ਆਉਂਦਾ ਜਾਵੇ,ਜੀਵਨ ਦੇ ਵਿੱਚ ਧਾਰੋ ।
ਦੋ ਗੱਲਾਂ ਵੀ ਧਾਰਨ ਦੇ ਨਾਲ,ਜੀਵਨ ਬਦਲ ਹੈ ਜਾਦਾ ।
ਐਵੇਂ ਨਾ ਬਸ ਗੱਡੀਆਂ ਲੱਦਕੇ,ਭਾਰ ਨਾਲ ਹੰਕਾਰੋ ।
ਤੋਤਾ ਰਟਨਾਂ ਦੇ ਨਾਲ ਕੇਵਲ,ਯਾਦ ਪਹਾੜੇ ਹੋਵਣ ।
ਜੀਵਨ ਰੂਪ ਸਵਾਲਾਂ ਖਾਤਿਰ,ਬੁੱਧ ਵਿਵੇਕ ਚਿਤਾਰੋ ।
ਰੱਟੇ ਲਾਵਣ ਨਾਲ ਤੇ ਬੰਦਾ,ਮੰਤਰ ਹੀ ਮੰਨ ਬਹਿੰਦਾ ।
ਗੁਰਬਾਣੀ ਉਪਦੇਸ਼ਾਂ ਨੂੰ ਨਾ,ਗਿਣ-ਮਿਣ ਕਦੇ ਉਚਾਰੋ ।
ਗੁਰ ਬਾਬੇ ਦੇ ਪਾਠ ਸਦਾ ਹੀ,ਸਮਝ ਸਮਝ ਕੇ ਪੜ੍ਹੀਏ ।
ਹਾਸਲ ਹੋਈ ਸਿੱਖਿਆ ਨਾ,ਮੁੜ ਮਨ ਤੋਂ ਕਦੇ ਉਤਾਰੋ ।
ਗੁਰਬਾਣੀ ਨੂੰ ਜੀਵਨ ਦੇ ਵਿੱਚ,ਸਦਾ ਹੀ ਚੱਲਦੀ ਰੱਖਿਓ ।
ਐਵੇਂ ਨਾ ਬਸ ਕਰਮ-ਕਾਂਢ ਕਰ ,ਪਾਕੇ ਭੋਗ ਵਿਸਾਰੋ ।
ਗੁਰਬਾਣੀ ਤਾਂ ਹਰ ਬੰਦੇ ਦੇ,ਜੀਵਨ ਨੂੰ ਰੁਸ਼ਨਾਉਂਦੀ ।
ਪੜ੍ਹ-ਸੁਣ,ਧਾਰਨ ਕਰ,ਬਣ ਬਾਣੀ, ਬਾਣੀ ਹੀ ਪਰਚਾਰੋ ।
(ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ)



©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.