ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਭ੍ਰਿਸ਼ਟ ਹਾਕਮ ਸਬੰਧੀ
ਭ੍ਰਿਸ਼ਟ ਹਾਕਮ ਸਬੰਧੀ
Page Visitors: 2529

ਭ੍ਰਿਸ਼ਟ ਹਾਕਮ ਸਬੰਧੀ 

ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ 

ਸੱਚ ਤੇ ਇਨਸਾਫ ਤੈਨੂੰ ਰਿੜਕਨਾਂ 

ਪਰਦੇ ‘ਤੇ ਬੇਸ਼ਕ ਮਨਾਂ ਨੂੰ ਮੋਹ ਲਵੇਂ

ਪਰ ਕਿਓਂ ਖੁਦਗਰਜ਼ ਸੀਮਾਂ ਤੇ ਰਹੇ

ਕਾਸ਼ ਐਸਾ ਹੋਵੇ ਨਾਂ ਤੇਰਾ ਸੁਭਾਅ...... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ

ਮੱਥੇ ਭਾਵੇਂ ਤਿਲਕ, ਗਲ ਕਿਰਪਾਨ ਹੈ

ਚੋਰੀ ਠੱਗੀ ਵਾਲਾ ਤਾਂ ਹੈਵਾਨ ਹੈ

ਰੱਬ ਦੇ ਨਾਂ ਤੇ ਹੀ ਸਹੀ ਕੁਝ ਸ਼ਰਮ ਖਾ..... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ 

ਦੇਸ਼ ਨੂੰ ਲੁੱਟ ਕੇ ਨੇ ਜਿਹੜੇ ਖਾ ਰਹੇ

ਰੀਤ ਨੇ ਹੈਵਾਨੀਅਤ ਦੀ ਪਾ ਰਹੇ

ਲਾਲੂ ਜਾਂ ਰਾਜੀਵ ਹੋਵੇ ਜਾਂ ਜਇਆ...... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ.

ਦੇਖ ਇੱਕ ਰੋਟੀ ਲਈ ਬੱਚੇ ਤਰਸਦੇ

ਚੋਰ ਰਿਸ਼ਵਤ ਖੋਰ ਨੇ ਸਭ ਹਵਸ ਦੇ

ਅੰਨ੍ਹੇ ਮੋਹ ਵਿਚ ਚੁੱਲ੍ਹੇ ਮਘਦੇ ਨਾ ਬੁਝਾ.... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ

ਕੁਦਰਤੀ ਰਹਿਮਤ ਹੈ ਭਾਰਤ ਦੇਸ਼ ਤੇ

ਪਰ ਇਹਦੇ ਉਤਪਾਦ ਨੂੰ ਜੋ ਵੇਚਦੇ

ਕਾਲੀ ਮੰਡੀ, ਕਾਲੇ ਦਿਲ ਫੈਲੀ ਵਬਾ.... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ 

ਸਵਿਸ ਬੈਂਕਾਂ ਤੋਂ ਕਦੇ ਪੁੱਛੇਂ ਹਿਸਾਬ

ਫਿਰ ਪਤਾ ਲੱਗੂ ਕਿ ਕੀ ਸੱਚ ਹੈ ਜਨਾਬ

ਕਿਰਤੀਆਂ ਦੇ ਮੂੰਹੋਂ ਕਿਓਂ ਖੋਂਹਨੈ ਗਿਰਾਹ...... ਹਾਕਮਾਂ ਤੂੰ ਕਾਹਦੇ ਲਈ ਰੋਨੈਂ ਪਿਐਂ

ਧਰਮ ‘ਤੇ ਇਤਹਾਸ ਪਿੱਛੇ ਨਿੱਝ ਹੈ

ਸੂਬੇ ਦਰ ਸੂਬੇ ‘ਚ ਏਹੋ ਬਿੱਜ ਹੈ

ਨਿੱਝ ਨੂੰ ਹਟਾ, ਸਾਂਝਾ ਬਣਾ ਤੇ ਜੂਝ ਜਾ.... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ

‘ਢੇਸੀ’ ਦੀ ਕਿਸਮਤ ਦੇ ਵਿਚ ਪ੍ਰਵਾਸ ਹੈ

ਛੱਡ ਕੇ ਰਣ ਜਾਣ ਦਾ ਅਹਿਸਾਸ ਹੈ

ਚੰਗਾ ਹੈ ਕਿ ਕਹਿੰਦਾ ਨਹੀਂ ਜਾਣੇ ਬਲਾ..... ਹਾਕਮਾਂ ਤੂੰ ਦੇਖ ਕੀ ਕਰਨੈਂ ਪਿਐਂ

2nd October 2014 

ਤਾਮਿਲਨਾਡੂ ਦੀ ਮੁਖ ਮੰਤ੍ਰੀ ਜੈ ਲਲਿਤਾ ਨੂੰ ਕੁਰੱਪਸ਼ਨ ਸਬੰਧੀ ਚਾਰ ਸਾਲ ਦੀ ਕੈਦ ਅਤੇ ਸੌ ਕਰੋੜ ਰੁਪਏ ਦਾ ਜੁਰਮਾਨਾਂ ਹੋਣ ਤੇ........

ਕੁਲਵੰਤ ਸਿੰਘ ਢੇਸੀ  


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.