ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ
ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ
Page Visitors: 2574

ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ 

ਆਉ ਸੁਣ ਲਉ ਕਹਾਣੀ  ਮੇਰੇ ਦੇਸ਼ ਦੀ .

.ਜਿੱਥੇ  ਛਿੜ ਪਈ ਹੈ ਘਰ ਘਰ ਗੱਲ ਨਿੱਤ ਨਵੇਂ ਜੇ ਕਲੇਸ਼ ਦੀ 

ਧੋਣ ਦੇ ਉੱਤੇ ਗੋਡਾ ਨਿੱਤ ਦਿਨ ਰੱਖੀ ਜਾਂਦੇ ਆ ...

...ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ

ਬਣ ਕੇ ਬਹਿਜੇ ਆਗੂ ਅੱਜ ਕਲ ਲੋਕਾਂ ਦਾ ਗੁੰਡਾਂ .

.ਕਹਿੰਦਾਂ ਪੱਟ ਲਉ ਚੇਲਿਆ ਨੂੰ ਹਰ ਚੋਬਰ ਜੋ ਮੁਡਾਂ 

ਨਸਿਆਂ ਦੇ ਨਰਕ ਵਿੱਚ ਸਭ ਨੂੰ ਧੱਕੀ ਜਾਂਦੇ ਆ…

. ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ

ਵਿਦਿਆ ਦੇ ਹੁਣ ਨਾਂ ਉੱਤੇ ਖੋਲੀ ਜਾਵਣ ਵਪਾਰਾਂ ਦੇ ਅੱਡੇ.

. ਰੋਜਗਾਰ ਜਦ ਮੰਗਣ ਜਾਵਣ ਖਾਵਣ ਪੁਲਸਾਂ ਤੋਂ ਠੱਡੇ 

ਵਿੱਚ ਫਿਕਰਾਂ ਦੀ ਅੱਗ ਦੇ ਲੋਕ ਤਾਂ ਪੱਕੀ ਜਾਂਦੇ ਆ…

.. ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ

ਲੱਖਾ ਦੇ ਇਕੱਠਾਂ ਵਿੱਚ ਖੜਕੇ ਗੱਪ ਮਾਰਦੇ ਆ…

.. ਗੱਲਾਬਾਤਾਂ ਦੇ ਨਾਲ ਪੂਰੇ ਸੀਨੇ ਠਾਰਦੇ ਆ

ਵਿੱਚ ਦਫਤਰਾਂ ਬਹਿਕੇ ਸਭ ਹੜੱਪੀ ਜਾਂਦੇ ਆ…

.. ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ

ਧਰਮ ਦੇ ਨਾਂ ਤੇ ਗੱਲਾ ਚੰਦਰੇ ਖੂਬ ਸੁਣਾਉਂਦੇ ਆਂ…

.. ਮੰਦਰ ਮਸਜਿਦ ਦੇ ਝਗੜਿਆਂ ਵਿੱਚ ਖੂਬ ਫਸਾਉਂਦੇ ਆ

ਪੱਖੋ ਵਾਲਿਆ ਲੋਕ ਲੜਾਕੇ ਇਹ ਤਾਂ ਹੱਸੀ ਜਾਂਦੇ ਆ…

.. ਦੇਸ਼ ਮੇਰੇ ਦੇ ਨੇਤਾ ਫੱਟੇ ਚੱਕੀ ਜਾਂਦੇ ਆ

ਗੁਰਚਰਨ ਸਿੰਘ ਪਾਖੋਕਲਾਂ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.