ਕਵਿਤਾਵਾਂ
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
Page Visitors: 2663
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਹਿੱਕਾਂ ਚੌੜੀਆਂ ਤਣੀਆਂ ਛਾਤੀਆਂ ਸੀ ਜੋ ਗੱਭਰੂ ਛੈਲ ਛਬੀਲੇ .
..ਫਿਰ ਦੇ ਨੇ ਠੇਕਿਆਂ ਤੇ ਰੁਲਦੇ ਪਏ ਨਸ਼ਿਆਂ ਨੇ ਜੋ ਕੀਲੇ
ਇੱਥੇ ਉਗਦੀ ਸੀ ਤਾਂ ਜਿੰਦਗੀ ਬੀਜ ਮੌਤ ਦਾ ਕਿਸਨੇ ਬੋਇਆਂ ..
.ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਸਿਰ ਚੁੰਨੀਆਂ ਦੇ ਨਾਲ ਸਜਦੇ ਵਿੱਚ ਗੁੱਤਾ ਸੀ ਜੋ ਲੰਮੀਆਂ
ਉਹ ਕਿਧਰ ਗਈਆਂ ਮੁਟਿਆਰਾਂ .ਲੰਬੀਆਂ ਹੇਕਾਂ ਲੈ ਸੀ ਜੰਮੀਆਂ
ਸਿਰ ਕਿੱਥੋਂ ਦਿਸਣੇ ਮੁਟਿਆਰਾਂ ਕੱਜੇ ਇੱਥੇ ਤਨ ਵੀ ਨੰਗਾਂ ਹੋਇਆ
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਕਦੇ ਆਗੂ ਇਸਦੇ ਹੁੰਦੇ ਵਾਰ ਪੁੱਤਰ ਘਰਾਂ ਨੂੰ ਮੁੜਦੇ .
.ਅੱਜ ਪੁੱਤਰਾਂ ਲਈ ਇਸਦੇ ਆਗੂ .ਹਨ ਲੁੱਟਣ ਦੇ ਲਈ ਜੁੜਦੇ
ਕੀ ਸਿਰ ਪੱਖੋ ਵਾਲਿਆਂ ਉੱਚਾ ਹੋਊ ਪਿਐ ਕਰਜਿਆਂ ਨਾਲ ਪਰੋਇਆਂ
ਦੇਖ ਕਬੀਰਾ ਰੋਇਆ ਇਹ ਕੀ ਹੈ ਪੰਜਾਬ ਨੂੰ ਹੋਇਆ
ਡਾ. ਗੁਰਚਰਨ ਸਿੰਘ ਪਖੋਕਲਾਂ