ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕੋਈ ਨਾਂ ਰੋਗ ਸੋਗ ਤੇ ਭੋਗ ਭੈ ਸਿੱਖੀ ਸਫੇ ਅੰਦਰ
ਕੋਈ ਨਾਂ ਰੋਗ ਸੋਗ ਤੇ ਭੋਗ ਭੈ ਸਿੱਖੀ ਸਫੇ ਅੰਦਰ
Page Visitors: 2647

ਕੋਈ ਨਾਂ ਰੋਗ ਸੋਗ ਤੇ ਭੋਗ ਭੈ ਸਿੱਖੀ ਸਫੇ ਅੰਦਰ

ਜੇਕਰ ਸੱਚ ਅਤੇ ਸਿਦਕ ਦਾ ਹੁੰਦਾ ਬੁਲੰਦ ਰੁਤਬਾ
ਮਾਮੂਲੀ ਝੱਖੜਾਂ ਦੇ ਵਿਚ ਕਦੀ ਨਾ ਕਾਫਲਾ ਰੁਕਦਾ

ਕਿਤੇ ਜੇ ਆਪਣੇ ਸਾਏ ਤੋਂ ਨਾਂ ਇਹ ਤੋੜਦੇ ਰਿਸ਼ਤਾ
ਸਰਦਾਰਾਂ ਦਾ ਗੈਰਾਂ ਦੇ ਸਾਹਮਣੇ ਵੀ ਸੀਸ ਨਾ ਝੁਕਦਾ

ਪਨਾਹ ਆਪਣੇ ਘਰਾਂ ਦੇ ਦਰਾਂ ਦੀ ਮਨਫੀ ਜਦੋਂ ਹੋਈ
ਜੁਝਾਰੂ ਦੇਸ ਨੂੰ ਛੱਡ ਕੇ ਫਿਰੇ ਪ੍ਰਦੇਸ ਵਿਚ ਲੁਕਦਾ

ਟੁੱਟ ਗਈ ਸਾਂਝ ਹਰ ਦਿਲ ਦੀ ਤੁਅੱਲਕ ਹੋ ਗਏ ਜ਼ਹਿਰੀ
ਮਜ਼੍ਹਬੀ ਜਾਤਾਂ ਜਮਾਤਾਂ ਦਾ ਅਜੇ ਵੀ ਨਾਗ ਹੈ ਬੁੱਕਦਾ

ਅਸੀਂ ਮਾਲਾ ਤੋਂ ਟੁੱਟ ਕੇ ਬਿਖਰ ਗਏ ਤੇ ਹੋ ਗਏ ਜ਼ਖਮੀ
ਬੜੇ ਆਰਾਮ ਨਾਲ ਦੁਸ਼ਮਣ ਅਸਾਡੇ ਨਮਕ ਹੈ ਭੁੱਕਦਾ

ਕੋਈ ਮੌਸਮ ਸਮਾਜਾਂ ਦਾ ਕਦੀ ਇੱਕ ਸਾਰ ਨਾ ਰਹਿੰਦਾ
ਐਵੇਂ ਹੀ ਨਾਮ ਹੈ ਬਦਨਾਮ ਵਲਾਇਤੀ ਰੁੱਤ ਤੇ ਧੁੱਪ ਦਾ

ਸਦੀਵੀ ਫਤਹਿ ਦਾ ਨੁਸਖਾ ਜੇ ਦਿੱਤਾ ਸਤਗੁਰੂ ਦਿੱਤਾ
ਇਹ ਕੇਵਲ ਨਾਮ ਦਾ ਸੂਰਜ ਹੈ ਚੜ੍ਹਿਆ ਕਦੇ ਨਾ ਛੁਪਦਾ

ਕੋਈ ਨਾਂ ਰੋਗ ਸੋਗ ਤੇ ਭੋਗ ਭੈ ਸਿੱਖੀ ਸਫੇ ਅੰਦਰ
ਮਰ ਗਏ ਲੁੱਟ ਗਏ ਕਹਿ ਕੇ ਸਦਾ ਭਾਸ਼ਣ ਕਿਓਂ ਮੁੱਕਦਾ

ਇਹ ਕੇਵਲ ਅਸੀਂ ਹਾਂ ਕਿ ਧਰਮ ਦੀ ਜੋ ਸੇਲ ਲਾਉਂਦੇ ਹਾਂ
ਜਾਂ ਪ੍ਰਚਾਰ ਛੂਆ ਛਾਤ ਤੇ ਕੁਝ ਜੂਠ ਤੇ ਸੁੱਚ ਦਾ

ਮੀਰਾਂ ਪੀਰਾਂ ਦੇ ਨੇ ਸਭ ਚੋਂਚਲੇ ਤੇ ਸੁਰਖੀਆਂ ਖਬਰਾਂ
ਗਰੀਬਾਂ ਕਿਰਤੀਆਂ ਨੂੰ ਭਲਾ ਦੱਸੋ ਕੌਣ ਹੈ ਪੁੱਛਦਾ

ਚਲੋ ਚੰਗਾ ਹੈ ‘ਢੇਸੀ’ ਨੂੰ ਵਜ੍ਹਾ ਕੁਝ ਸਮਝ ਤਾਂ ਲੱਗੀ
ਗਿਲਾ ਹੋਵੇਗਾ ਸਭ ਕੁਝ ਸਮਝ ਕੇ ਵੀ ਫੇਰ ਜੇ ਉਕੱਦਾ

 Comment:- What about the Mala – Rosary being popularized by the followers of AKJ and other SS Deravaad ?

Gurmit Singh 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.