ਕਵਿਤਾਵਾਂ
ਲਾਗੂ ਕਰਨਾ ਜੇ ਕੈਲੰਡਰ ਲੈਣਾਂ ਪੈਣਾਂ ਪਹਿਲਾ ਨੰਬਰ
Page Visitors: 2571
ਲਾਗੂ ਕਰਨਾ ਜੇ ਕੈਲੰਡਰ ਲੈਣਾਂ ਪੈਣਾਂ ਪਹਿਲਾ ਨੰਬਰ
ਪੰਥ ਰਿਹਾ ਤਾਂ ਗ੍ਰੰਥ ਰਹੇਗਾ ਜੋ ਸਾਡਾ ਹੈ ਪੀਰ ਪੈਗੰਬਰ
ਲੋਕੀ ਤਾਂ ਇਹ ਵੀ ਨਾਂ ਜਾਨਣ ਆਜ਼ਾਦ ਨਹੀਂ ਸਾਡਾ ਹਰੀਮੰਦਰ
ਦੇਖਿਓ ਨਾ ਉਜਾੜਾ ਹੋ ਜਾਏ ਧਰਤੀ ਸਾਡੀ ਹੋ ਰਹੀ ਬੰਜਰ
ਖਾਦਾਂ ਟੀਕੇ ਅਤੇ ਦਵਾਈਆਂ ਜ਼ਹਿਰੀ ਵੀ ਹੈ ਹੋਇਆ ਅੰਬਰ
ਵਰਣ ਵੰਡ ਜੇਕਰ ਨਾ ਛੱਡੀ ਹੋ ਜਾਵਾਂਗੇ ਪੱਕੇ ਰੰਘੜ
ਮਨ ਜਿੱਤਾਂਗੇ ਜੱਗ ਜਿੱਤਾਂਗੇ ਛੱਡ ਦੇ ਸਾਰੇ ਕੂੜ ਅਡੰਬਰ
ਚੌਧਰਪੁਣੇ ਦੀ ਪੂਛ ਲਗਾ ਕੇ ਬੰਦਾ ਮੁੜਕੇ ਹੋ ਗਿਆ ਬੰਦਰ
ਜਨਤਾ ਦੇ ਸੇਵਕ ਚਾਹੀਦੇ ਪੱਲੇ ਪੈ ਗਏ ਨਿਰੇ ਪਤੰਦਰ
ਗੋਰਿਆਂ ਸੀ ਗੁਲਾਮੀ ਦਿੱਤੀ ਜ਼ੈਲਦਾਰ ਤੇ ਘੜਕੇ ਲੰਬੜ
ਰਾਜ ਭਾਗ ਤੇ ਕਾਬਜ ਨੇ ਜੋ ਉਹ ਚਾਹੀਦੇ ਜਿਹਲਾਂ ਅੰਦਰ
ਹਾਲੇ ਵੀ ਤਾਂ ਦਿਲ ਵਿਚ ਰਹਿੰਦਾ ਮਸਾਂ ਹੀ ਛੱਡਿਆ ਸੀ ਜਲੰਧਰ
ਜੇ ਕਿਧਰੇ ਅਸੀਂ ਕੱਠੇ ਹੁੰਦੇ ਸਾਡਾ ਹੁੰਦਾ ਪਹਿਲਾ ਨੰਬਰ
‘ਢੇਸੀ’ ਟੋਲੇ ਪੱਖੀ ਹੋ ਕੇ ਹੋ ਨਾਂ ਜਾਵੀਂ ਤੂੰ ਵੀ ਖੰਘਰ