ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਸੁਣਨੀ ਕਿਸ ਦੁਹਾਈ ਅਸਾਂ ਦੀ...?
ਸੁਣਨੀ ਕਿਸ ਦੁਹਾਈ ਅਸਾਂ ਦੀ...?
Page Visitors: 2529

ਸੁਣਨੀ ਕਿਸ ਦੁਹਾਈ ਅਸਾਂ ਦੀ...?

ਕਿੱਥੇ ਹੋਊ ਸੁਣਵਾਈ ਅਸਾਂ ਦੀ?
ਜਵਾਨੀ ਮਾਰ ਮਕਾਈ ਅਸਾਂ ਦੀ...

ਉਮਰ ਕੈਦ ਉਮਰਾਂ ਤੋਂ ਲੰਬੀ,
ਕਦ ਹੋਊ ਰਿਹਾਈ ਅਸਾਂ ਦੀ...?

ਬੋਲੀ ਸਰਕਾਰ, ਕਾਨੂੰਨ ਹੈ ਅੰਨਾ,
ਸੁਣਨੀ ਕਿਸ ਦੁਹਾਈ ਅਸਾਂ ਦੀ...?

ਭੁੱਖਾ ਢਿੱਡ ਵੀ ਪਿਆ ਤੜਫਦਾ,
ਤੇ ਰੂਹ ਵੀ ਬੜੀ ਤਿਹਾਈ ਅਸਾਂ ਦੀ...

ਕੈਦੀ ਪੁੱਤ ਦਾ ਸੁਪਨਾ ਨਾ ਆਵੇ,
ਅੱਖ ਵੀ ਤਾਂ ਪਥਰਾਈ ਅਸਾਂ ਦੀ...

ਇਧਰੋ ਓਧਰ ਤੇ ਓਧਰੋਂ ਏਧਰ,
ਹੋਈ ਬੜੀ ਭਕਾਈ ਅਸਾਂ ਦੀ...

ਸਾਡਾ ਕਾਤਲ ਬਰੀ ਹੈ ਹੋਇਆ,
ਝੂਠੀ ਪਈ ਗਵਾਹੀ ਅਸਾਂ ਦੀ...

ਅਸੀਂ ਤਾਂ ਬਣਦੇ ਹੱਕ ਮੰਗੇ ਸੀ,
ਨਾ ਕੋਈ ਹੋਰ ਲੜਾਈ ਅਸਾਂ ਦੀ...

ਓਹਨਾਂ ਆਂਦਰਾਂ ਪਾੜ ਕੇ ਸੁੱਟੀ,
ਤਾਂਵੀ ਲਾਸ਼ ਤਰ ਆਈ ਅਸਾਂ ਦੀ...

ਸੀਨੇ ਵਿੱਚ ਦਿਲ ਸੀ, ਪੱਥਰ ਨਹੀਂ,
ਤਾਂਹੀ ਅੱਖ ਭਰ ਆਈ ਅਸਾਂ ਦੀ...

ਹਮਦਰਦੀ ਹੋਣਾ ਕਤਲ ਬਰਾਬਰ,
ਆਸ ਵੀ ਤਾਂ ਹਥਿਆਈ ਅਸਾਂ ਦੀ...

ਸਾਹ ਵੀ ਫਿਰ ਕਿੱਦਾਂ ਲੈਂਦੇ? ਜਦ
ਗਰਦਨ ਆਣ ਦਬਾਈ ਅਸਾਂ ਦੀ...

ਠੇਕੇਦਾਰ ਮਾਨਵਤਾ ਦੇ ਚੁੱਪ ਬੈਠੇ,
ਕਿਸੇ ਬਾਤ ਨਾ ਪਾਈ ਅਸਾਂ ਦੀ...

ਪੁਲਸੀਆ ਗਸ਼ਤਾਂ ਤੇਜ ਨੇ ਹੋਈਆਂ,
ਸੰਧੂ ਜਾਨ ਫਿਰੇ ਘਬਰਾਈ ਅਸਾਂ ਦੀ...

ਜੁਗਰਾਜ ਸਿੰਘ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.