ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
- * ਅਜੋਕਾ ਪੰਜਾਬ * -
- * ਅਜੋਕਾ ਪੰਜਾਬ * -
Page Visitors: 2643

- * ਅਜੋਕਾ ਪੰਜਾਬ * -

“ਗੁਰੂਆਂ ਦੇ ਨਾਂ ਤੇ ਵਸਦਾ ਹੈ”,ਕਵੀਆਂ ਦਾ ਇਹ ਵਿਚਾਰ ਏ ।
ਸੁਣਿਆ ਸੀ ਹਰ ਹਮਲਾਵਰ ਲਈ,ਰਿਹਾ ਬਣਦਾ ਇਹ ਤਲਵਾਰ ਏ ।

ਗੈਰਾਂ ਦੀ ਇੱਜਤ ਖਾਤਿਰ ਵੀ, ਸੀ ਸੀਸ ਤਲੀ ਤੇ ਧਰ ਲੈਂਦਾ ।
ਅੱਜ ਘਰ ਦੀ ਇਜੱਤ ਰਾਖੀ ਲਈ, ਇਹ ਹੋਇਆ ਪਿਆ ਲਾਚਾਰ ਏ ।

ਕਦੇ ਉੱਚ ਕਿਰਦਾਰ ਦੀ ਖਾਤਿਰ ਇਹ,ਜੀਵਨ ਦੀ ਬਾਜੀ ਲਾਉਂਦਾ ਸੀ,
ਅੱਜ ਜੀਵਨ ਦੇ ਆਦਰਸ਼ਾਂ ਨੂੰ, ਨਸ਼ਿਆਂ ਤੋਂ ਦਿੱਤਾ ਵਾਰ ਏ ।

ਹਵਸਾਂ ਦੀ ਲਤ ਨੂੰ ਪੂਰਨ ਲਈ, ਚੋਰੀ ਤੇ ਸੀਨਾ-ਜੋਰੀ ਤੋਂ ।
ਕੋਈ ਬੰਦਾ ਵੀ ਮਹਿਫੂਜ ਨਹੀਂ, ਅੱਜਕਲ ਇਹ ਬਹੁਤ ਬਿਮਾਰ ਏ ।

ਅਬਦਾਲੀ ਤੋਂ ਛੁਡਵਾਉਂਦਾ ਸੀ ਨਾਰਾਂ , ਅੱਜ ਖੁਦ ਅਬਦਾਲੀ ਬਣਿਆਂ ਏ। 
ਕਿੰਝ ਕਹੀਏ ਮੱਸੇ ਰੰਘੜ ਲਈ, ਕੋਈ ‘ਸੁੱਖਾ’ ਫੇਰ ਤਿਆਰ ਏ ।

ਇਹਨੂੰ ਗੁਰੂਆਂ ਨੇ ਉਪਦੇਸ਼ ਦਿੱਤੇ, ਜੀਵਨ ਨੂੰ ਸਵਰਗ ਬਨਾਵਣ ਦੇ ।
ਇਸ ਗਿਆਨ ਸੇਲ ਤੇ ਲਾ ਦਿੱਤਾ, ਖੁਦ ਮੰਨਣ ਤੋਂ ਇਨਕਾਰ ਏ ।

ਭਾਵੇਂ ਬੱਸਾਂ ਅੰਦਰ ਲਿਖਿਆ ਨਹੀਂ,ਪਰ ਤਾਂ ਵੀ ਇੰਝ ਹੀ ਲਗਦਾ ਹੈ ।
“ਹੁਣ ਸਵਾਰੀ ਆਪਣੀ ਇੱਜਤ ਦੀ,ਖੁਦ ਆਪੇ ਜਿਮੇਵਾਰ ਏ” ।।।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.