ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਤੇਰੇ ਵਰਗੇ ਨੰਗ ਪਾਲੀਏ ਹੋਰ ਬਥੇਰੇ ਵਸਦੇ ਨੇ
ਤੇਰੇ ਵਰਗੇ ਨੰਗ ਪਾਲੀਏ ਹੋਰ ਬਥੇਰੇ ਵਸਦੇ ਨੇ
Page Visitors: 2700

ਤੇਰੇ ਵਰਗੇ ਨੰਗ ਪਾਲੀਏ ਹੋਰ ਬਥੇਰੇ ਵਸਦੇ ਨੇ 

ਹਰ ਰਿਸਤੇ ਨੂੰ ਮਿਣਦੀ ਦੁਨੀਆ
ਦੋਲਤ ਦੇ ਪੈਮਾਨੇ ਨਾਲ
ਨੰਹੁ ਮਾਸ ਤੇ ਲਹੂ ਨਾ 
ਹੁਣ ਕੋਈ ਬਹੁਤਾ ਮਤਲਬ ਰੱਖਦੇ ਨੇ

ਮਾੜੇ ਦੇ ਨਾਲ ਨੇੜੇ ਦੀ ਵੀ
ਰਿਸਤੇਦਾਰੀ ਲੁਕੋ ਲੈਂਦੇ
ਤਕੜੇ ਦੇ ਨਾਲ ਦੂਰ ਦਾ ਨਾਤਾ
ਢੋਲ ਵਜਾ ਕੇ ਦਸਦੇ ਨੇ

ਤਕੜੇ ਦੇ ਕੁੱਤੇ ਦੀ ਲੱਤ ਟੁੱਟ ਜਾਵੇ
ਪਿੰਡ ਰੋਂਦਾ ਹੈ
ਅੱਖਾਂ ਨੂੰ ਥੁੱਕ ਲਾਕੇ
ਉਸ ਨੰੂ ਵਗਦੇ ਹੰਝੂ ਦੱਸਦੇ ਨੇ

ਮਾੜੇ ਦੇ ਤਾਂ ਮਰਦੇ ਦੇ
ਕੋਈ ਮੰੂਹ ਵਿੱਚ ਪਾਣੀ ਪਾਉਂਦਾ ਨਹੀਂ
ਵੇਖ ਨਿਕਲਦੀ ਜਾਨ ਓਸ ਦੀ
ਪਾਸੇ ਵੱਟ ਵੱਟ ਨੱਸਦੇ ਨੇ

ਤਕੜੇ ਦੀ ਧੀ ਉੱਧਲੀ ਨੂੰ
ਫੈਸ਼ਨ ਦੀ ਚਾਦਰ ਢੱਕ ਲੈਂਦੀ
ਮਾੜੇ ਦੀ ਧੀ ਕਾਲਜ ਜਾਂਦੀ 
ਨੂੰ ਵੀ ਤਾਅਨੇ ਕਸਦੇ ਨੇ

ਤਕੜੇ ਦੀ ਤੀਵੀਂ ਨੂੰ
ਹਰ ਕੋਈ ਆਖ ਬੁਲਾਵੇ ਬੀਬੀ ਜੀ
ਮਾੜੇ ਦੀ ਨੂੰ ਛੋਟੇ ਵੱਡੇ
ਸਾਰੇ ਭਾਬੀ ਦੱਸਦੇ ਨੇ

ਡੁੱਬਦਾ ਸੂਰਜ ਵੇਖਕੇ 
ਸਾਰਾ ਪਿੱਡ ਬੂਹੇ ਢੋ ਲੈਂਦਾ ਏ
ਚੜ੍ਹਦੇ ਨੂੰ ਇਹ ਨਿਮ ਨਿਮ ਕੇ
ਸਿਜਦੇ ਕਰਦੇ ਨਾ ਥੱਕਦੇ ਨੇ

ਏਥੇ ਲੋਕੀਂ ਭਰੀਆਂ ਜੇਬਾਂ ਨੰੂ
ਕਹਿੰਦੇ "ਜੀ ਆਇਆੰ ਨੰੂ"
ਤੇਰੇ ਵਰਗੇ ਨੰਗ ਪਾਲੀਏ 
ਹੋਰ ਬਥੇਰੇ ਵਸਦੇ ਨੇ 

      ਸਤਨਾਮ ਪਾਲੀਆ
      9501635200


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.