ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਹੱਕ-ਸੱਚ-ਇੰਨਸਾਫ ਸਦਾ ਲਈ ਦਬਦੇ ਨਾ
ਹੱਕ-ਸੱਚ-ਇੰਨਸਾਫ ਸਦਾ ਲਈ ਦਬਦੇ ਨਾ
Page Visitors: 2590

ਹੱਕ-ਸੱਚ-ਇੰਨਸਾਫ ਸਦਾ ਲਈ ਦਬਦੇ ਨਾ

ਜੇਲ ਬਦਲਕੇ ਆਏ ਹੋਏ ਉਸ ਵੀਰ ਦੀ ,
ਕਰੀਏ ਗੱਲ ਜਦ ‘ਭੁੱਲਰ’ ਦੀ ਤਸਵੀਰ ਦੀ ।

ਉਸਦੀ ਗੁੰਮ-ਸੁੰਮ ਫੋਟੋ ਨੂੰ ਤੱਕ ਲਗਦਾ ਹੈ,
ਗੂੜ ਸਮਾਧੀ ਕੁਦਰਤ ਨਾਲ ਫਕੀਰ ਦੀ ।

ਉਸਦੀ ਫੋਟੋ ਦੇ ਵਿੱਚ ਫੋਟੋ ਦਿਸਦੀ ਹੈ,
ਨਿੱਤ ਮੁਹਿੰਮਾਂ ਝੇਲ ਰਹੀ ਤਕਦੀਰ ਦੀ ।

ਬੇ-ਦੋਸ਼ੇ ਨੇ ਲੱਖ ਤਸੀਹੇ ਝੱਲੇ ਨੇ,
ਗੁੜਤੀ ਏ ਗੁਰੂ ਅਰਜਨ ਦੀ ਤਾਸੀਰ ਦੀ ।

ਇਸ਼ਕ ਅਣਖ ਦੇ ਰਸਤੇ ਨੂੰ ਪਰਵਾਹ ਨਾਹੀਂ,
ਸ਼ੁਕਨੀ-ਕੈਦੋਂ-ਬਿੱਟੇ ਜਿਹੇ ਲੰਗੜੀਰ ਦੀ ।

ਬੇ-ਦੋਸ਼ੇ ਨੇ ਲੱਖਾਂ ਜਿੱਥੇ ਜੇਲਾਂ ਵਿੱਚ,
ਕਰੀਏ ਗੱਲ ਕੀ ਹਾਕਮ ਦੀ ਜਮੀਰ ਦੀ ।

ਹੱਕ-ਸੱਚ-ਇੰਨਸਾਫ ਸਦਾ ਲਈ ਦਬਦੇ ਨਾ,
ਟੁਟਣੀ ਆਖਿਰ ਝੂਠ ਕੜੀ ਜੰਜੀਰ ਦੀ ।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.