ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਜਥੇਦਾਰ ਭਾਈ ਸੁਖਦੇਵ ਸਿੰਘ ਬਬਰ ਨੂੰ ਮੁਖਾਤਬ
ਜਥੇਦਾਰ ਭਾਈ ਸੁਖਦੇਵ ਸਿੰਘ ਬਬਰ ਨੂੰ ਮੁਖਾਤਬ
Page Visitors: 2697

ਜਥੇਦਾਰ ਭਾਈ ਸੁਖਦੇਵ ਸਿੰਘ ਬਬਰ ਨੂੰ ਮੁਖਾਤਬ

ਖਾਲਸਾਈ ਪਹਿਰੇ ਦੀ ਜਾਪੇ ਥੋੜ੍ਹ ਜਹੀ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਤੇਰੇ ਨਾਂ ਤੋਂ ਦਿੱਲੀ ਥਰ ਥਰ ਕੰਬਦੀ ਰਹੀ ਸੀ
ਧਾਂਕ ਤੇਰੀ ਭਾਰਤ ਦੇ ਕੋਨੇ ਕੋਨੇ ਪਈ ਸੀ
ਨਾਮ ਦਾ ਖੰਡਾ ਲੈ ਕੇ ਜਦ ਤੂੰ ਗੜਕ ਰਿਹਾ ਸੀ
ਦਿੱਲੀ ਦਾ ਦਿਲ ਬਿੱਲੀ ਵਾਂਗੂ ਧੜਕ ਰਿਹਾ ਸੀ
ਓਹੀ ਦਿੱਲੀ ਮੁੜ ਮੁੜ ਸਾਡੇ ਗਲ ਨੂੰ ਪਈ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਜ਼ੁਲਮ ਹਾਕਮਾਂ ਦੇ ਅਜੇ ਵੀ ਓਵੇਂ ਜਾਰੀ
ਬਿੱਪਰ ਦੀ ਭਗਵੀਂ ਬਲਾ ਹੋ ਰਹੀ ਏ ਭਾਰੀ
‘ਘਰ ਵਾਪਸੀ’ ‘ਨਸਬੰਦੀ’ ਫੁਰਮਾਨ ਲਗਾਏ
ਮੋਦੀ ਦੇ ਬੁੱਤ ਮੰਦਰਾਂ ਵਿਚ ਉਹਨਾ ਲਿਆ ਟਿਕਾਏ
ਗੁਜਰਾਤ ਕਾਂਡ ਦੇ ਕਾਤਲ ਦੀ ਉਹਨਾ ਆਰਤੀ ਲਈ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਅਨੰਦ ਪੁਰ ਸਾਹਿਬ ਨੂੰ ਵਾਈਟ ਸਿਟੀ ਗਰਦਾਨਣ ਲੱਗੇ
ਖਾਲਸਾਈ ਆਭਾ ਉਹਨਾ ਦੇ ਸਿਰ ਵਿਚ ਵੱਜੇ
ਆਏ ਦਿਨ ਕੋਈ ਨਵਾਂ ਪੁਆੜਾ ਪਾਏ ਬਿੱਪਰ
ਸੀਨੇ ਸਾਡੇ ਚਿਣਗ ਚੁਆਤੀ ਲਾਏ ਬਿੱਪਰ
ਕੁਲ ਭਾਰਤ ਹੀ ਓਸ ਦੀ ਆਖੀ ਪਾਉਂਦਾ ਸਹੀ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਸੁਖਦੇਵ ਸਿੰਘ ਜਿਹਾ ਜਥੇਦਾਰ ਨਹੀਂ ਘਰ ਘਰ ਹੋਣਾਂ
ਨਾਮ ਦੇ ਰੰਗ ਮਜੀਠੇ ਵਿਚ ਉਹ ਰੰਗਿਆ ਸੋਹਣਾ
ਏਸੇ ਨਾਮ ਦੇ ਖੰਡੇ ਨੇ ਸੀ ਮੁਗਲ ਭਜਾਏ
ਇਸ ਦੇ ਚੁੰਡੇ ਨਾ ਫਿਰੰਗੀ ਤਾਬੇ ਆਏ
ਨਾਮ ਦੇ ਬੱਲ ਤੇ ਵਿਰਸਾ ਸਾਡਾ ਸ਼ਾਨਾਂਮਈ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਤੇਰੇ ਦਲ ਦੇ ਨਾਗੋਕੇ ਤੇ ਮਹਿੰਗਾ ਸਿੰਘ ਜੋ
ਸੁਰਖ ਸਲਾਖਾਂ ਬੰਬਾਂ ਨੇ ਜੋ ਦਿੱਤੇ ਸੀ ਕੋਹ
ਦਿਲਾਵਰ ਸਿੰਘ ਜਹੇ ਸੂਰਮੇ ਫੀਤਾ ਫੀਤਾ ਹੋ ਗਏ
ਮੋਹਰੀ ਪਾਲ ਸ਼ਹੀਦਾਂ ਦੀ ਸਭ ਆਣ ਖਲੋ ਗਏ
ਤੇਰੇ ਦਲ ਦੇ ਸੂਰਮਿਆਂ ਸਭ ਝੰਡੀ ਲਈ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਫੌਜਾ ਸਿੰਘ ਦੇ ਵਾਂਗ ਸ਼ੇਰਾ ਤੂੰ ਛਾਤੀ ਠੋਕੀ
ਰਣਜੀਤ ਸਿੰਘ ਨੇ ਨਰਕਧਾਰੀ ਦੀ ਫੱਟੀ ਪੋਚੀ
ਅਠੱਤਰ ਦੇ ਸਾਕੇ ਤੋਂ ਫੇਰ ਚੁਰਾਸੀ ਆਈ
ਸੰਤਾਂ ਨੇ ਜ਼ਾਲਮ ਦੀ ਪਾਈ ਭਾਜੀ ਲਾਹੀ
ਮੁੜ ਹਸਤਾਖਰ ਦੇ ਲਈ ਪੰਥਕ ਖੁਲ੍ਹੀ ਵਹੀ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਬਾਪੂ ਸੂਰਤ ਸਿੰਘ ਦੀ ਹਾਲਤ ਦੇਖ ਓ ਸ਼ੇਰਾ
ਮਗਰ ਓਸ ਦੇ ਖੜ੍ਹਨ ਦਾ ਕੋਈ ਨਾ ਕਰਦਾ ਜੇਰਾ
ਸਜ਼ਾ ਪੁਰੀਆਂ ਕਰ ਗਏ ਸ਼ੇਰ ਨੇ ਜਿਹਲੀਂ ਡੱਕੇ
ਭਾਰਤ ਦੇ ਹਾਕਮ ਦੇ ਹਾਲੇ ਜਾਰੀ ਧੱਕੇ
ਵਧਾਵਾ ਸਿੰਘ ਤੇ ਤਾਰੇ ਲਈ ਹਵਾਰੇ ਝਈ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ

ਆਓ ਖਾਲਸਾ ਜੀ ਅੱਜ ਸਭ ਇਕੱਠੇ ਹੋਈਏ
ਪੰਥ ਦੇ ਬੂਹੇ ਨਾਮ ਬਾਣੀ ਦਾ ਤੇਲ ਵੀ ਚੋਈਏ
ਰਾਜ ਭਾਗ ਸਮਰੱਥ ਗੁਰੂ ਦੇ ਬਲ ਤੇ ਲਈਏ
ਨਾਮ ਤੋਂ ਬਾਹਰਾ ਕੁਝ ਵੀ ਸੁਣੀਏ ਨਾ ਕਹੀਏ
ਰੂਹ ਤੋਂ ਗੱਲ ਜੋ ਆਈ ਉਹ ਹੀ ‘ਢੇਸੀ’ ਕਹੀ ਏ
ਬਬਰਾ ਤੇਰੀ ਪੰਥ ਨੂੰ ਅੱਜ ਲੋੜ ਪਈ ਏ




©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.