ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਲੀਬੀਆ ਦਾ ਦੁਖਾਂਤ
ਲੀਬੀਆ ਦਾ ਦੁਖਾਂਤ
Page Visitors: 2582

  ਲੀਬੀਆ ਦਾ ਦੁਖਾਂਤ

ਖਾਨਾ ਜੰਗੀ ਜਦੋਂ ਵੀ ਲੱਗੀ ਦੇਸ਼ਾਂ ਵਿਚ 
ਇੱਲ੍ਹਾਂ ਆਈਆਂ ਵੱਖੋ ਵੱਖਰੇ ਭੇਸਾਂ ਵਿਚ

ਤਾਨਾਸ਼ਾਹ ਜੇ ਕੋਈ ਹੱਡੀਂ ਬਹਿ ਜਾਵੇ
ਸੀਰੀਆ ਵਰਗਾ ਦੇਸ਼ ਉਜਾੜੇ ਪੈ ਜਾਵੇ

ਆਪੋ ਧਾਪੀ ਪੈ ਜਾਂਦੀ ਹੈ ਸਾਰੇ ਹੀ
ਕੱਟੜਪੰਥੀਆਂ ਨੇ ਸਾਰੇ ਹੀ ਮਾਰੇ ਜੀ

ਇੱਕ ਦੂਜੇ ਦੀ ਛਾਤੀ ਪੰਜਾ ਖੋਭਣ ਉਹ
ਡੁੱਬ ਰਿਹਾਂ ਨੂੰ ਫੜ ਫੜ ਕੇ ਉਹ ਡੋਬਣ ਉਹ

ਪੱਤਣ ‘ਤੇ ਜਾਂ ਦੇਖੀ ਲਾਸ਼ ਸੀ ਬੱਚੇ ਦੀ
ਯੂਰਪ ਦੇ ਲੋਕਾਂ ਦੇ ਹਿਰਦੇ ਮੱਚੇ ਸੀ

ਪਨਾਹਗੀਰਾਂ ਦਾ ਮੁੱਦਾ ਭਖਿਆ ਸਾਡੇ ਵੀ
ਪਿਘਲ ਗਏ ਦਿਲ ਜੋ ਬਹੁਤੇ ਹੀ ਡਾਢੇ ਜੀ

ਡੇਵਡ ਕੈਮਰਨ ਕਹਿੰਦਾ ਕਰਦੇ ਚਾਰਾ ਜੀ
ਸਾਡਾ ਤਾਂ ਪਹਿਲਾਂ ਹੀ ਪੱਲਾ ਭਾਰਾ ਜੀ

ਬਿਲੀਅਨ ਪੌਂਡ ਉਹ ਕਹਿੰਦਾ ਅਸੀਂ ਹਾਂ ਦੇ ਚੁੱਕੇ
ਦੁਖੀਆਂ ਦੇ ਦੁਖ ਰਤੀ ਵੀ ਕਹਿੰਦਾ ਨਾ ਮੁੱਕੇ

ਕੇਵਲ ਜਰਮਨ ਨੇ ਹੀ ਬਾਹਾਂ ਫੜੀਆਂ ਨੇ
ਬਾਕੀ ਯੂਰਪ ਦੀਆਂ ਤਾਂ ਨਬਜ਼ਾਂ ਠਰੀਆ ਨੇ

ਹੰਗਰੀ ਕਹਿੰਦਾ ਮੁਸਲਮਾਨ ਨਾ ਆਵੇ ਜੀ
ਸੁੱਖੀਂ ਲੱਧਾ ਘਰ ਨਾ ਸਾਡਾ ਢਾਵੇ ਜੀ

ਹਾਲੇ ਵੀ ਜਿਹਾਦੀ ਬਾਜ ਨਾ ਆਉਂਦੇ ਨੇ
ਯੂਰਪ ਨੂੰ ਉਹ ਨਿੱਤ ਈ ਬੜਾ ਡਰਾਉਂਦੇ ਨੇ

ਹਮਲੇ ਏਸੇ ਲਈ ਹੁੰਦੇ ਮੁਸਲਮਾਨਾ ਤੇ
ਉਹਨਾ ਭੁਲੇਖੇ ਸਿੱਖਾਂ ਜਏ ਇਨਸਾਨਾਂ ਤੇ

ਚੰਗੀ ਜ਼ਾਤ ਬਣਾਈ ਰੱਬਾ ਬੰਦੇ ਦੀ
ਤੇਰੇ ਨਾਂ ਤੇ ਹੋ ਗਏ ਬੰਦੇ ਗੰਦੇ ਜੀ

ਲੀਬੀਆ ਨੂੰ ਤੂੰ ਤੇਲ ਬਥੇਰਾ ਦੇ ਦਿੱਤਾ
ਜੰਗ ਬਾਜ਼ਾਂ ਦਾ ਤੇਜ਼ ਹੋ ਗਿਆ ਹੈ ਕਿੱਤਾ

ਯੂ ਐਸ, ਯੂ ਕੇ ਮਾਰ ਰਹੇ ਗੁੱਝੀ ਤਾੜੀ
ਥਾਣੇਦਾਰ ਤੇ ਮੁਣਸ਼ੀ ਦੀ ਹੈ ਇਹ ਯਾਰੀ

ਚਿੜੀਆਂ ਮੌਤ ਗੰਵਾਰਾਂ ਹਾਸੇ ਖਿੜਦੇ ਨੇ
ਮੂਰਖ ਲੋਕੀ ਮਜ਼੍ਹਬਾਂ ਦੇ ਨਾਂ ਭਿੜਦੇ ਨੇ

ਪਰ ਜੇ ਥਾਣੇਦਾਰ ਉਹਨਾ ਨੂੰ ਪਾੜੇ ਨਾ
ਜਨੂੰਨੀਆਂ ਤੋਂ ਵੱਧ ਲੋਕ ਹੋਰ ਕੋਈ ਮਾੜੇ ਨਾ

ਦੂਜੇ ਕਾਫਰ ਦਿਸਦੇ ਨੇ ਜਿਹਾਦੀ ਨੂੰ
ਸਬਕ ਤਾਂ ਦੇਣਾਂ ਪਊਗਾ ਏਸ ਫਸਾਦੀ ਨੂੰ

ਨਿੱਤ ਧਮਕੀਆਂ ਦਿੰਦੇ ਅਸੀਂ ਹਾਂ ਅੱਕੇ ਜੀ
ਪਨਾਹਗੀਰਾਂ ਵਿਚ ਬੰਬ ਕਹਿੰਦੇ ਨੇ ਧੱਕੇ ਜੀ

ਕਹਿੰਦੇ ਮੁਸਲਮ ਫੋਬੀਆ ਹੋ ਗਿਆ ਲੋਕਾਂ ਨੂੰ
ਇਹ ਨਹੀਂ ਕਹਿੰਦੇ ਛਾਂਗ ਰਹੇ ਨੇ ਜੋਕਾਂ ਨੂੰ

ਦੀਦਾਵਰਾਂ ਕਮਾਨ ਜੇ ਨਾ ਸੰਭਾਲੀ ਤਾਂ
ਉਹਨਾ ਦੇ ਪੱਲੇ ਰਹਿ ਜਾਣੀ ਕੰਗਾਲੀ ਹਾਂ

ਕੁਝ ਕੁ ਕੱਟੜਪੰਥੀਆਂ ਕਾਰਨ ਸਾਰੇ ਹੀ
ਹੋ ਜਾਂਦੇ ਬਦਨਾਮ ਐਵੇਂ ਵਿਚਾਰੇ ਜੀ

ਬੱਚਿਆਂ ਹੱਥੋਂ ਟੁੱਕਰ ਖੋਹਣਾਂ ਚੰਗਾ ਨਹੀਂ
ਮਗਰਮੱਛ ਦੇ ਹੰਝੂ ਰੋਣਾ ਚੰਗਾ ਨਹੀਂ

ਨਿਤ ਹੀ ਹੁੰਦਾ ਰਹਿੰਦਾ ਹੈ ਤਕਰਾਰ ਜਿਹਾ
ਬੈਂਕਾਂ ਕਾਰਪੋਰੇਟਾਂ ਦਾ ਵਿਓਪਾਰ ਜਿਹਾ

ਮੀਰ ਇਹਨਾ ਦੇ ਸਾਰੇ ਤਾਬਿਆਦਾਰ ਰਹੇ
ਇਹਨਾ ਕਾਰਨ ਹੀ ਲੋਕੀ ਆਵਾਜ਼ਾਰ ਰਹੇ

ਮਾਨਵਤਾ ਨੂੰ ਜਿਊਂਦੇ ਰੱਖਣਾ ਚਾਹੁੰਦੇ ਜੇ
ਬੇਵਜ਼ਾ ਹੀ ਚਿਹਰੇ ਕਿਓਂ ਛੁਪਾਉਂਦੇ ਜੇ

ਥੋੜਾ ਥੋੜਾ ਸਾਰੇ ਚਾਰਾ ਕਰ ਦੇਵੋ
ਜੋ ਵੀ ਬਣਦਾ ਉਹ ਹੀ ਹੱਥ ਤੇ ਧਰ ਦੇਵੋ

ਬੰਦੇ ਨੂੰ ਅਜੇ ਵੰਡ ਕੇ ਖਾਣਾ ਆਇਆ ਨਹੀਂ
ਗੁਰ ਪੀਰਾਂ ਦਾ ਹੁਕਮ ਇਹਨਾ ਨੂੰ ਭਾਇਆ ਨਹੀਂ

ਲੇਖਾ ਤਾਂ ਦੇਣਾ ਹੈ ਤਿਲ ਤਿਲ ਦਾ ਯਾਰੋ
ਐਵੇਂ ਨਾ ਮਾਸੂਮਾਂ ਨੂੰ ਨਿੱਤ ਹੀ ਮਾਰੋ

ਕਰੋ ਪਛਾਣ ਜਨੂੰਨੀ ਲੁਕੀਆਂ ਜੋਕਾਂ ਦੀ
ਤਾਹੀਓਂ ਮੁਕਤੀ ਹੋਣੀ ਸਾਰੇ ਲੋਕਾਂ ਦੀ

ਇੱਕੋ ਜਹੇ ਹੁੰਦੇ ਨੇ ਕੱਟੜ ਆਕੀ ਜੀ
ਇਹਨਾ ਦੀ ਬਿਹਤਰ ਹੈ ਮੰਜੀ ਠਾਕੀ ਜੀ

ਤਾਨਾਸ਼ਾਹਾਂ ਧਨ ਕੁਬੇਰਾਂ ਤੋਂ ਬਚਿਓ
ਇਹਨਾ ਤੇ ਕਿਸੇ ਹਾਲ ਵੀ ਯਾਰੋ ਨਾ ਧਜਿਓ

‘ਢੇਸੀ’ ਕੋਸ਼ਿਸ਼ ਕਰਦਾ ਹੈ ਸੱਚ ਕਹਿਣੇ ਦੀ 
ਅਸੀਸ ਦਿਓ ਏਹਨੂੰ ਨਿਰਲੇਪ ਹੀ ਰਹਿਣੇ ਦੀ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.