ਕਵਿਤਾਵਾਂ
- * ਬੰਦੇ ਦੀ ਬੰਦਗ਼ੀ * -
Page Visitors: 2607
- * ਬੰਦੇ ਦੀ ਬੰਦਗ਼ੀ * -
ਵਾਦੀ ਏ ਸ਼ਾਦਾਬ ਵਿਚ ਸਿੱਖੀ ਸਿਦਕ ਦੇ ਨਾਲ
ਮਜਰੂਹ ਸਨ ਸਰਫਰੋਸ਼ ਪਰ ਸ਼ਿਕਸਤਾ ਨਹੀਂ
ਕੁੱਵਤੇ ਸ਼ਮਸ਼ੀਰ ਦੀ ਆਬੋ ਤਾਬ ਬਾਕੀ ਸੀ
ਭਾਣੇ ਨੂੰ ਮਿੱਠਾ ਮੰਨਣ ਦੀ ਤਰਕੀਬ ਹੋ ਗਈ
ਜ਼ਾਲਮ ਦਾ ਹਰ ਫਰੇਬ ਬੇ ਸੀਸ ਹੋ ਗਿਆ
ਇਕ ਮੁਨਤਜ਼ਰ ਤਾਮੀਰ ਦੀ ਤਕਮੀਲ ਹੋ ਗਈ
ਜੋ ਉੱਠ ਗਏ ਸੀ ਸਿਰ ਉਹ ਸਰ ਨਾ ਹੋ ਸਕੇ
ਗੁਰਮਤਿ ਹਰ ਤਕਲੀਫ ਦੀ ਤਦਬੀਰ ਹੋ ਗਈ
ਦਿੱਲੀ ਦੀ ਧਰਤ ਬੈਠੀ ਬੰਦੇ ਦੀ ਬੰਦਗ਼ੀ
ਜ਼ੁਲਮ ਦੇ ਮੁਸਤਕਬਿਲ ਲਈ ਜ਼ੰਜੀਰ ਹੋ ਗਈ
ਹਰਦੇਵ ਸਿੰਘ, ਜੰਮੂ
ਵਾਦੀ ਏ ਸ਼ਾਦਾਬ=ਹਰਾ ਜਿਹਾ ਪਹਾੜੀ ਇਲਾਕਾ, ਮਜਰੂਹ= ਜ਼ਖ਼ਮੀ , ਸ਼ਿਕਸਤਾ ਨਹੀ= ਨਾ ਹਾਰੇ ਹੋਏ, ਤਕਮੀਲ= ਪੁਰਾ ਹੋ ਜਾਣਾ, ਸਰ ਨਾ ਹੋ ਸਕੇ=ਜਿੱਤੇ ਨਾ ਜਾ ਸਕੇ, ਮਸਤਕਬਿਲ=ਭਵਿੱਖ