ਕਵਿਤਾਵਾਂ
* = ਭੇਖੀ # *
Page Visitors: 2623
* = ਭੇਖੀ # *
ਰੀਤ ਅਜਬ ਹੈ ਦੇਖੀ
ਭੇਖਾਂ ਵਿਚ ਬੈਠੇ ਭੇਖੀ
ਕੋਈ ਕਰ ਕੇ ਲੁੱਟਦਾ ਭੇਖੀ
ਕੋਈ ਛੱਡ ਕੇ ਲੁੱਟਦਾ ਭੇਖੀ
ਨੰਗ਼ੇ ਤਨ ਬੈਠੇ ਭੇਖੀ
ਬਸਤਰ ਵਿਚ ਬੈਠੇ ਭੇਖੀ
ਸਿਆਹ ਵਿਚ ਬੈਠੇ ਭੇਖੀ
ਚਿੱਟਿਆਂ ਵਿਚ ਬੈਠੇ ਭੇਖੀ
ਪੇਂਟਾਂ ਵਿਚ ਚਲਦੇ ਭੇਖੀ
ਜੀਨਾਂ ਵਿਚ ਲੱਭਦੇ ਭੇਖੀ
ਖੁੱਲੇ ਵਿਚ ਬੈਠੇ ਭੇਖੀ
ਪਰਦੇ ਵਿਚ ਬੈਠੇ ਭੇਖੀ
ਵਹਿਮਾਂ ਦੇ ਅੰਦਰ ਭੇਖੀ
ਵਹਿਮਾਂ ਦੇ ਬਾਹਰ ਭੇਖੀ
ਭਰਮਾਂ ਨੂੰ ਕਰਦੇ ਭੇਖੀ
ਭਰਮਾਂ ਨੂੰ ਨਿੰਦਦੇ ਭੇਖੀ
ਕਦੇ ਭੇਖ ਦਿਖਾਏ ਭੇਖੀ
ਕਦੇ ਭੇਖ ਛੁਪਾਏ ਭੇਖੀ
ਭੇਖਾਂ ਦੀਆਂ ਬਹੁਤਿਆਂ ਸ਼ਕਲਾਂ
ਹਰ ਸ਼ਕਲ ਵਿਚ ਆਏ ਭੇਖੀ
ਬਹੂ ਭੇਖ ਬਣਾਏ ਭੇਖੀ
ਇਹ ਮਤ ਬਾਬੇ ਨੇ ਦਿੱਤੀ
ਭੇਖ ਭਾਵ ਦਾ ਭੇਦ ਹੈ
ਗੁਰਮਤਿ ਤੇ ਪਰਖੋ ਭੇਖੀ
ਹਰਦੇਵ ਸਿੰਘ, ਜੰਮੂ