ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
= # ਆਜਾਦੀ !! # =
= # ਆਜਾਦੀ !! # =
Page Visitors: 2552

 = # ਆਜਾਦੀ !! # =

ਆਜਾਦ ਫਿਜਾ ਲਈ ਤੜਪ ਰਿਹਾ ਮਨ,
ਓਥੇ ਝੁਕਦਾ ਹੈ ।

ਗੈਰਤ-ਮੰਦ ਜਦ ਬਾਗੀ ਹੋ ਕੋਈ,
ਝੰਡਾ ਚੁੱਕਦਾ ਹੈ ।

ਲੱਖ ਸਮਝਾਵਣ ਲੋਕ ਕਿ ਆਖਿਰ,
ਵਿੱਚ ਸੜ ਜਾਵੇਂਗਾ ।

ਬਲਦੀ ਸ਼ਮਾ ਨੂੰ ਤੱਕਕੇ ਕਦ,
ਪਰਵਾਨਾ ਰੁਕਦਾ ਹੈ ।

ਭੇਡਾਂ ਤਾਂ ਇੱਜੜ ਵਿੱਚ ‘ ਮੈਂ ’ ਤੋਂ,
ਉੱਪਰ ਉੱਠਣ ਨਾ ।

ਆਜਾਦੀ ਨਾਲ ਸ਼ੇਰ ਇਕੱਲਾ,
ਰਹਿੰਦਾ ਬੁਕਦਾ ਹੈ ।

ਜਿਸਦੀ ਸੋਚ ਗੁਲਾਮ ਓਸਨੂੰ,
ਲੋੜ ਨਹੀਂ ਕੜੀਆਂ ਦੀ ।

ਕੱਚੇ ਧਾਗੇ ਬੱਧਾ ਉਹ ਤਾਂ,
ਰਹਿੰਦਾ ਘੁੱਕਦਾ ਹੈ ।

ਅਣਖ ਨਾਲ ਤੇ ਰੁੱਖੀ-ਸੁੱਕੀ,
ਜੀਵਨ ਬਣ ਜਾਂਦੀ ।

ਬੇ-ਇੱਜਤ ਦੀ ਚੂਰੀ ਦੇ ਨਾਲ,
ਅੰਦਰ ਸੁੱਕਦਾ ਹੈ ।

ਆੜ ਏਕਤਾ ਵਾਲੀ ਦੇ ਨਾਲ,
ਬੰਦਾ ਛਲਿਆ ਜੋ ।

ਜਨਮ-ਜਨਮ ਦੇ ਘੜੇ ਕਰਮ ਦੇ,
ਥੱਲੇ ਛੁੱਪਦਾ ਹੈ ।

ਰਾਜਨੀਤੀ ਤੇ ਮਜ਼ਹਬ ਜਦ ਵੀ,
ਜਹਿਰੀ ਹੋ ਜਾਂਦੇ ।

ਆਖਿਰ ਅੱਕਿਆ ਬੰਦਾ ,
ਮਾਰ ਖੰਘੂਰਾ ਥੁੱਕਦਾ ਹੈ ।


ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

 



©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.