ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਬੇ-ਅਦਬੀ ਦੀ ਪੀੜ !!! !
ਬੇ-ਅਦਬੀ ਦੀ ਪੀੜ !!! !
Page Visitors: 2558

ਬੇ-ਅਦਬੀ ਦੀ ਪੀੜ !!! !

ਗੁਰੂ ਗ੍ਰੰਥ ਜੀ ਨੂੰ ਜਿਹੜਾ,
ਮੰਨੇ ਨਾ ਸਰਬ-ਉੱਚ  ।
ਬਾਹਰੀ ਸਤਿਕਾਰ ਉਹਦਾ,
ਝੱਟ ਹੈ ਜਾਂ ਬਿੰਦ ਹੈ ।

ਕੌਮੀ ਲੋੜ ਵੇਲੇ ਜਿਹੜਾ,
ਕੌਮ ਨਾਲ ਖੜਦਾ ਨਾ ।
ਬਾਹਰੋਂ ਜਿੰਦਾ ਦਿਖੇ ਪਰ,
ਬੰਦਾ ਨਿਰਜਿੰਦ ਹੈ ।

ਹੱਕ-ਇਨਸਾਫ ਦੀ ਥਾਂ,
ਡਾਂਗ ਫੇਰ ਪਰਜਾ ਤੇ ।
ਕੁਰਸੀ ਟਿਕਾਵੇ ਜਿਹੜਾ,
ਕੱਲ-ਯੁੱਗੀ ਕਿੰਗ ਹੈ ।

ਇਹੋ ਜਿਹੇ ਦੋਗਲੇ ਨੂੰ,
ਸਿੱਖ ਕਿੱਦਾਂ ਜਾਣੇ ਕੋਈ ।
ਮੂੰਹ ‘ਚ ‘ਆਕਾਲ’ ਜਿਹਦੇ,
ਢਿੱਡੋਂ ‘ਜੈ-ਹਿੰਦ’ ਹੈ ।

ਪਿਤਾ ਵਾਲੇ ਕੇਸ ਪੁੱਟ,
ਰੂੜੀ ਤੇ ਖਿਲਾਰੇ ਕੋਈ ।
ਸੇਕ ਵੀ ਨਾ ਲੱਗੇ ਜਿਹਨੂੰ,
ਦੱਸੋ ਪੁੱਤ ਕਿੰਝ ਹੈ ।

ਗੁਰੂ ਪਿਤਾ ਵਾਲੀ ਜੋ,
ਬੇ-ਅਦਬੀ ਨੇ ਪੀੜਿਆ ਨਾ ।
ਸਿੰਘਾਂ ਵਾਲਾ ਭੇਖ ਦੇਖ,
ਸਮਝੋ ਨਾ ਸਿੰਘ ਹੈ ।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.