ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
- * ਤਿੰਨ ਪਾਸੇ !!! * -
- * ਤਿੰਨ ਪਾਸੇ !!! * -
Page Visitors: 2633

- * ਤਿੰਨ ਪਾਸੇ !!! * -

ਇੱਕ ਪਾਸੇ ਤੇ ਸਿੱਖ ਗੁਰੂ ਦੇ,
ਸਿਦਕ ਨਿਭਾਉਣਾ ਸੋਚ ਰਹੇ ਨੇ ।

ਸਬਰ-ਜਬਰ ਦੀ ਜੰਗ ਦੇ ਅੰਦਰ,
ਸਬਰ ਵਿਖਾਉਣਾ ਸੋਚ ਰਹੇ ਨੇ ।

ਜੈਤੋਂ, ਨਨਕਾਣੇ ਦੀ ਨੀਤੀ,
ਮੁੜ ਦੁਹਰਾਉਣਾ ਸੋਚ ਰਹੇ ਨੇ ।

ਜਾਲਿਮ ਦਾ ਸੰਸਾਰ ਸਾਹਮਣੇ,
ਚਿਹਰਾ ਲਿਆਉਣਾ ਸੋਚ ਰਹੇ ਨੇ ! !


        ਦੂਜੇ ਪਾਸੇ ਜਾਲਿਮ ਸ਼ਾਸ਼ਕ,
        ਜੁਲਮ ਘਿਨਾਉਣਾ ਸੋਚ ਰਹੇ ਨੇ ।

        ਸ਼ਾਂਤ ਚਲ ਰਹੀ ਰੋਸ ਲਹਿਰ ਦਾ,
        ਰੁਖ ਪਲਟਾਉਣਾ ਸੋਚ ਰਹੇ ਨੇ ।

         ਬਦਲੇ ਵਾਲੀ ਲਹਿਰ ਬਣਾਕੇ,
         ਲਾਂਬੂ ਲਾਉਣਾ ਸੋਚ ਰਹੇ ਨੇ ।

         ਸਹਿਕ ਰਹੇ ਪੰਜਾਬ ਨੂੰ ਉਹ ਤਾਂ,
         ਲਾਸ਼ ਬਨਾਉਣਾ ਸੋਚ ਰਹੇ ਨੇ ! !

ਤੀਜੇ ਪਾਸੇ ਡੇਰਿਆਂ ਵਾਲੇ,
ਸੱਚ ਛੁਪਾਉਣਾ ਸੋਚ ਰਹੇ ਨੇ ।

ਦਰਦ-ਪਰੁੰਨੀਆਂ ਭਾਵਨਾਵਾਂ ਨੂੰ,
ਕੈਸ਼ ਕਰਾਉਣਾ ਸੋਚ ਰਹੇ ਨੇ ।

ਸੰਗਤ ਵਾਲੇ ਜੋਸ਼ ਨੂੰ ਆਪਣੇ,
ਖਾਤੇ ਪਾਉਣਾ ਸੋਚ ਰਹੇ ਨੇ ।

ਜਾਗਣ ਲੱਗੀ ਸਿੱਖ ਸੋਚ ਨੂੰ,
ਕਿੰਝ ਸਲਾਉਣਾ ਸੋਚ ਰਹੇ ਨੇ ! !

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ )

 







©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.