ਕਵਿਤਾਵਾਂ
- = ਸਰਬੱਤ ਖਾਲਸਾ = -
Page Visitors: 2543
- = ਸਰਬੱਤ ਖਾਲਸਾ = -
ਪੰਜ ਲੱਖ ਦਾ ਸੀ ਚੱਬੇ ਇਕੱਠ ਹੋਇਆ, ਰੋਹ ਸੰਗਤਾਂ ਦਾ ਸੀ ਬੜਾ ਪ੍ਰਚੰਡ ਯਾਰੋ।
ਲੋਕੀਂ ਆਏ ਸੀ ਦੋ ਟੁੱਕ ਫ਼ੈਸਲੇ ਲਈ, ਵੇਚ ‘ਤੀ ਕੌਮ ਲੀਡਰਾਂ ਭਾੜੇ-ਭੰਗ ਯਾਰੋ।
ਬਾਂਦਰ ਵੰਡ ਕਰ ਲਈ ਜਥੇਦਾਰੀਆਂ ਦੀ, ਕੌਮੀ ਮਸਲਿਆਂ ਨੂੰ ਦੇ ਦਿਤੀ ਕੰਡ ਯਾਰੋ।
ਆਮ ਸਿੱਖ ਦਿੰਦਾ ਸਦਾ ਕੁਰਬਾਨੀਆਂ ਜੀ, ਬਣਦੇ ਰਹੇ ਲੀਡਰ ਹਮੇਸ਼ਾ ਭੰਡ ਯਾਰੋ।
ਚੂਹੇ ਵਾਂਗ ਜੋ ਦੁਬਕੇ ਸੀ ਵਿਚ ਖੁੱਡਾਂ, ਮੂਰਖਾਂ ਕਰ ਕੇ ਉਹ ਪਾਂਵਦੇ ਹੁਣ ਡੰਡ ਯਾਰੋ।
ਨਿਰਮਲ ਸਿੰਘ ਕੰਧਾਲਵੀ