ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# ਸਿੱਖ ਸੋਚ !! #
# ਸਿੱਖ ਸੋਚ !! #
Page Visitors: 2592

# ਸਿੱਖ ਸੋਚ !! #
ਭਲਾ ਸਰਬੱਤ ਵਾਲਾ ਸੋਚਦੀ ਸੀ ਸੋਚ ਜਿਹੜੀ,
ਸੋਚੇ ਅੱਜ ਆਪ ਕਿੰਝ ਬਚਣਾ ਖੁਆਰੀ ਤੋਂ ।

ਵਰਗਾਂ ਦੀ ਘੜੀ ਮਰਿਆਦਾ ਕੋਲੋਂ ਬਾਗੀ ਹੋਕੇ,
ਲੁੱਟ-ਕੁੱਟ ਵਾਲੀ ਲੀਕ ਲੀਡਰਾਂ ਦੀ ਮਾਰੀ ਤੋਂ ।

ਪੰਥ-ਪੰਥ ਆਖਕੇ ਵੀ ਪੰਥ ਦੇ ਵਿਰੁੱਧ ਰਹਿੰਦੀ,
ਰਹਿੰਦੀ ਬੇ-ਧਿਆਨੀ ਰਾਜਨੀਤੀ ਦੀ ਮਕਾਰੀ ਤੋਂ ।

ਏਕਤਾ ਦੇ ਨਾਮ ਉੱਤੇ ਰੈਲੀਆਂ ‘ਚ ਪੁੱਜ ਜਾਂਦੀ,
ਭਾਵੇਂ ਪਛਤਾਉਂਦੀ ਪਿੱਛੋਂ ਉੱਥੇ ਹੋਈ ਖੁਆਰੀ ਤੋਂ ।

ਵਾਰ-ਵਾਰ ਥੋਖਾ ਖਾਕੇ ਹਰ ਵਾਰ ਭੁੱਲ ਜਾਂਦੀ,
ਝੱਟ ਪਿੱਛੇ ਲੱਗ ਜਾਂਦੀ ਥੋੜਾ ਪੁਚਕਾਰੀ ਤੋਂ ।

ਸਿੱਖ ਸੋਚ ਕਦੇ ਕੁਰਬਾਨੀ ਤੋਂ ਨਾ ਪਿੱਛੇ ਰਹਿੰਦੀ,
ਲੀਡਰ ਨਾ ਰਹਿੰਦੇ ਪਿੱਛੇ ਕਦੇ ਵੀ ਗਦਾਰੀ ਤੋਂ ।

ਭਾਵੇਂ ਨਹੀਂ ਜਾਗੀ ਪਰ ਅੰਗੜਾਈ ਲੈ ਰਹੀ ਏ,
ਮਜਹਬੀ ਜਨੂਨ ਵਾਲੀ ਨੀਤੀ ਦੀ ਖੁਮਾਰੀ ਤੋਂ ।

ਬੰਦਿਆਂ ਨੂੰ ਛੱਡਕੇ ਵਿਚਾਰ ਜਦੋਂ ਆਗੂ ਬਣੇ,
ਬੇਗਮਪੁਰੇ ਦੀ ਕਿਹੜਾ ਰੋਕਲੂ ਉਸਾਰੀ ਤੋਂ ।।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.