ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
--0={ ਨਾਨਕ ਸ਼ਾਹੀ ਕੈਲੰਡਰ }=0--
--0={ ਨਾਨਕ ਸ਼ਾਹੀ ਕੈਲੰਡਰ }=0--
Page Visitors: 2569

--0={ ਨਾਨਕ ਸ਼ਾਹੀ ਕੈਲੰਡਰ }=0--
ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਬਣਾ ਦਿੱਤਾ,ਸ਼੍ਰੋਮਣੀ ਕਮੇਟੀ ਨੇ ਵੀਚਾਰ ਕਰ, ਪਾਸ ਕਰਵਾ ਦਿੱਤਾ।
ਤਰੀਕਾਂ ਫਿਕਸ ਹੋ ਗਈਆਂ ਸਨ ‘ਗੁਰ-ਪੂਰਬਾਂ ਦੀਆਂ,ਬਾਕੀ ਦੇ ਦਿਨ ਅਤੇ ਦਿਹਾਰਾਂ ਨੂੰ ਵੀ ਸੈਟੱ ਕਰਵਾ ਦਿੱਤਾ।
ਦੋ ਹਜਾਰ ਤਿੰਨ ਦੀ ਵਿਸਾਖੀ ਨੂੰ ਲਾਗੂ ਹੋ ਗਿਆ ਸੀ,ਕਮੇਟੀ ਦੇ ‘ਪ੍ਰਧਾਨ’ ਨੇ ਜਥੇਦਾਰਾਂ ਤੋਂ ਜਾਰੀ ਕਰਵਾ ਦਿੱਤਾ।
ਉਸੇ ਦਿਨ ਤੋਂ ਢਿਡੀਂ ਪੀੜਾਂ ਸ਼ੁਰੂ ਹੋ ਗਈਆਂ ਬਿਪੱਰਾਂ ਦੇ,ਆਪਣੇ ਇਜੈਂਟਾਂ ਨੂੰ ‘ਕੈਲੰਡਰ ਦੇ ਪਿੱਛੇ ਲਗਵਾ ਦਿੱਤਾ।
ਜੋ ਦਸਵੀਆਂ ਤੇ ਪੰਚਮੀਆਂ ਮਨਾਉਂਦੇ ਹਨ,ਉਨ੍ਹਾਂ ਦਾ ‘ਹਲਵਾ-ਮੰਡਾ’ ਕੈਲੰਡਰ ਨੇ ਸੀ ਕਾਫੀ ਬੰਦ ਕਰਵਾ ਦਿੱਤਾ।
ਉਹ ਨਹੀਂ ਚਾਹੁੰਦੇ ਸਿੱਖਾਂ ਦੀ ਸੋਚ ਅਜਾਦ ਹੋਵੇ,ਉਨ੍ਹਾਂ ਸਾਧਾਂ ਦੀਆਂ ‘ਬਰਸੀਆਂ’ ਮਨਾਉਂਣ ਤੇ ਜ਼ੋਰ ਕਗਾ ਦਿੱਤਾ।
ਬਹੁਤੇ ਡੇਰੇਦਾਰ ਜੋ ਬਿਪੱਰਾਂ ਦੇ ਹੀ ਚੇਲੇ ਹਨ,ਉਨ੍ਹਾਂਨੇ ਹੀ ਜ਼ੋਰ ਲਗਾ ਕੇ ਨਾਨਕਸ਼ਾਹੀ ਕੈਲੰਡਰ ਰੱਦ ਕਰਵਾ ਦਿੱਤਾ।
ਜਥੇਦਾਰ ਇਨ੍ਹਾਂ ਦੇ ਸਕੂਲਾਂ ‘ਚ ਹੀ ਪੜ੍ਹੇ ਹਨ,ਤਾਂ ਹੀ ਤਾਂ ਨਾਨਕਸ਼ਾਹੀ’ ਤੇ ਕੈਂਚੀ ਚਲਾ ਕੱਟ-ਵੱਢ ਕਰਵਾ ਦਿੱਤਾ।
ਆਖਿਰ ਨੂੰ ਉਨ੍ਹਾਂ ਦੀਆਂ ਕੁਚਾਲਾਂ ਰੰਗ ਲਿਆਈਆਂ,ਦੋ ਹਜਾਰ ਗਿਆਰਾਂ’ ਨੂੰ ਕੈਲੰਡਰ ਦਾ ਕੱਤਲ ਕਰਵਾ ਦਿੱਤਾ।
ਧੁੰਮਾਂ ਤਾਂ ‘ਹਨੂੰਮਾਨ’ ਹੈ ਹੀ ਆਰ.ਐਸ. ਐਸ.ਦਾ,ਉਸ ਦੀ ਪੂਛ ਨੂੰ ਅੱਗ ਲੱਗਾਕੇ ਕੈਲੰਡਰ ਦੇ ਪਿੱਛੇ ਲੱਗਾ ਦਿੱਤਾ।
ਗੁਰਬਚਨ-ਇੰਸਾਂ’ ਮਕੱੜ’ ਤੇ ‘ਧੁੰਮੇਂ ਦੀ ਜੁੰਡਲੀ ਨੇ,ਨਾਨਕ ਸ਼ਾਹੀ ਕੈਲੰਡਰ ਦਾ ਅਪਣੇ ਵੱਲੋਂ ਭੋਗ ਹੀ ਪਾ ਦਿੱਤਾ।
ਇਹਨੂੰ ਗੁਰਬਚਨ ਨਾ ਕਹੋ ਇਹ ਤਾਂ ‘ਬਾਦਲ-ਬਚਨ ਹੈ,ਜਿਸਨੇ ਬਾਦਲ ਭਗਤੀ ‘ਚ ਸਭ ਨੂੰ ਹੀ ਪਿੱਛੇ ਪਾ ਦਿੱਤਾ।
ਬੇਰਹਿਮੀ ਨਾਲ ਕਤਲ ਕਰਵਾਕੇ ਨਾਨਕ-ਸ਼ਾਹੀ ਕੈਲੰਡਰ ਦਾ,ਧੁੰਮਾਕੜ-ਸ਼ਾਹੀ’ ਨੂੰ ਧੱਕੇ ਨਾਲ ਚਾਲੂ ਕਰਵਾ ਦਿੱਤਾ।
ਨਾ ਇਹ ‘ਨਾਨਕ-ਸ਼ਾਹੀ’ ਕੈਲੰਡਰ ਰਹਿਆ ਨਾ ਇਹ ‘ਬਿਕਰਮੀ’ ਹੀ,ਮਿਲ-ਗੋਭਾ’ ਜਿਹਾ ਕੈਲੰਡਰ ਬਣਾ ਦਿੱਤਾ।
ਨਾਨਕਸ਼ਾਹੀ ਕੈਲੰਡਰ,ਸਿੱਖਾ ਦੀ ਅੱਡਰੀ ਪਛਾਣ ਵਾਲਾ ਛੱਡ,ਭਰਮ-ਜਾਲ ਵਾਲੇ ਨਾਲ ਕੌਮ ‘ਚ ਦੋਫਾੜ ਪਾ ਦਿੱਤਾ।
‘ਸੁਰਿੰਦਰ ਸਿੰਘਾ’ ਆਰ. ਐਸ.ਐਸ. ਤੇ ਬਿੱਪਰਾਂ ਦੇ ਟੁਕੱੜ ਬੋਚਾਂ ਨੇ,ਸਿੱਖ ਪੰਥ ਦਾ ਤਾਂ ਜਲੂਸ ਹੀ ਕਢਵਾ ਦਿੱਤਾ।

ਸ੍ਰ ਸੁਰਿੰਦਰ ਸਿੰਘ 'ਖਾਲਸਾ'
ਮਿਉਦ ਕਲਾਂ {ਫਤਿਹਾਬਾਦ}
ਫੋਨ= 94662 66708,97287 43287,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.