ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# # ਛੋਪ # #
# # ਛੋਪ # #
Page Visitors: 2582

 #  #  ਛੋਪ  #  #
***
ਹਰ ਰੋਜ਼ ਗਮ ਚਰਖੜੇ ਤੇ
ਬਿਰਹਾ ਦੀ ਪੂਣੀ ,ਚੋਂ
ਤੜਪਦੀ ਤੰਦ ਹੋ ਨਿਪਟਦੀ ਏ
-------ਤੇ ਅੱਜ
ਹਿਜ਼ਰ ਮੇਰੇ ,ਚ
ਤੜਪਾਂ ਪੀਡੀਆਂ ਹੋ ਗਈਆਂ
ਚਿੱਟੀ ਸਫੈਦ ਤੇ ਸੱਚੀ ਪਰੀਤਿ
ਦਾ ਗਲੋਟਾ ਮੈਂ ਬੁਣਿਆਂ ਏ।
ਪਰ ਸ਼ਗਣਾਂ ਨੇ
ਜੱਗ ਦੇ ਉਲਾਂਭੜੇ ਲਾਹ
ਮੇਰੇ ਚੁਗਿਰਦੇ ਕਲਪਦੇ
ਸੱਭੇ ਛੋਪ ਮੁਕਾ ਲਏ ।
-----ਪਰ ਹਾਏ
ਮੇਰਾ ਗਮ ਚਰਖੜਾ
ਅਜੇ ਵੀ ਡੱਠਾ ਏ
ਮੇਰੇ ਸਾਰੇ ਛੋਪ ਅਜੇ ਪਏ ਨੇ
ਤੇ ਭਲਕ ਦੀ ਸਰਘੀ ਨੂੰ
ਬਿਰਹਾ ਭਰਪੂਰ ਗੋਹੜੇ
ਪਏ ਰਹਿਣਗੇ ।
ਤੇ ਕਿਸੇ ਦੀ ਤੜਪ ਦਾ ਤੰਦ
ਪੂਣੀਉਂ ਬਾਹਰ ਨਹੀਂ ਢੁਕਣਾਂ
ਫੰਦੇ ਨਾਜ਼ਕ ਹੋ ਜਾਣਗੇ
ਅਜ਼ਾਦ ਪੰਛੀ
ਗਗਨੰਤਰੀਂ ਚਹਿਕ ਰਿਹਾ ਹੋਵੇਗਾ ।
ਜੋਬਨ ਰੁੱਤੇ ਸੂਰਜ ਨੂੰ
ਕੋਈ ਚਿੱਟੀ ਬਦਲੀ
ਕੱਜ ਨਹੀਂ ਸਕੇਗੀ
ਸਿੱਧੂ ਦੇ ਛੋਪਾਂ ਦੀ ਕਹਾਣੀ
ਮੁਡ਼ ਨਹੀਂ ਦੁਹਰਾਈ ਜਾਏਗੀ ।
ਬਲਦੇਵ ਸਿੰਘ ਸਿੱਧੂ
12.1.2016

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.