ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਪੰਥਕ ਏਕਤਾ ਦੇ ਨਾਮ ’ਤੇ (ਕੁ)ਸੋਧੇ ਕੈਲੰਡਰ ’ਚ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਵਿਗਾੜੀਆਂ
ਪੰਥਕ ਏਕਤਾ ਦੇ ਨਾਮ ’ਤੇ (ਕੁ)ਸੋਧੇ ਕੈਲੰਡਰ ’ਚ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਵਿਗਾੜੀਆਂ
Page Visitors: 2626

 ਪੰਥਕ ਏਕਤਾ ਦੇ ਨਾਮ ਤੇ (ਕੁ)ਸੋਧੇ ਕੈਲੰਡਰ ਚ ਇਤਿਹਾਸਕ ਦਿਹਾੜਿਆਂ
ਦੀਆਂ ਤਾਰੀਖਾਂ ਵਿਗਾੜੀਆਂ
ਕਿਰਪਾਲ ਸਿੰਘ ਬਠਿੰਡਾ ਮੋਬ: 98554 80797
ਹੈਰਾਨੀ ਹੈ ਕਿ ਸਮਾਜ ਦਾ ਸੁਧਾਰ ਕਰਨ ਦਾ ਦਾਅਵਾ ਕਰਨ ਵਾਲੇ ਸੰਤਾਂ ਨੇ ਆਪਣਾ ਹੀ ਵੱਖਰਾ ਸੰਤ ਸਮਾਜ ਭਾਵ ਸੰਤ ਯੂਨੀਅਨ ਬਣਾ ਲਈ ਹੈ ਤੇ ਬਾਬਾ ਸੁਖਚੈਨ ਸਿੰਘ ਵਾਂਗ ਕੋਈ ਵੀ ਗੁਰਮਤਿ ਦਾ ਸਿਧਾਂਤ ਚੰਗੀ ਤਰ੍ਹਾਂ ਸਮਝਣ ਦੇ ਬਾਵਯੂਦ ਵੀ ਕੋਈ ਐਸੀ ਗੱਲ ਕਰਨ ਨੂੰ ਤਿਅਰ ਨਹੀਂ, ਜਿਹੜੀ ਉਨ੍ਹਾਂ ਦੀ ਆਪਣੀ ਯੂਨੀਅਨ ਦੇ ਕਿਸੇ ਮੈਂਬਰ ਦੇ ਵਿਰੋਧ ਵਿੱਚ ਜਾਂਦੀ ਹੋਵੇ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ; ਸੁਣਨ ਉਪ੍ਰੰਤ ਅੱਜ ਦੇ ਕਥਾਵਾਚਕ ਭਾਈ ਸੁਖਚੈਨ ਸਿੰਘ ਧਰਮਪੁਰਾ ਵਾਲੇ ਨਾਲ ਉਨ੍ਹਾਂ ਦੇ ਫ਼ੋਨ ਨੰ: 98151 26212 ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਚੇਤਾ ਕਰਵਾਇਆ ਕਿ ਬੀਤੀ 18 ਅਪ੍ਰੈਲ ਨੂੰ ਤੁਹਾਡੇ ਵੱਲੋਂ ਕੀਤੀ ਕਥਾ ਸੁਣਨ ਉਪ੍ਰੰਤ ਤੁਹਾਡੇ ਨਾਲ ਗੱਲ ਹੋਈ ਸੀ ਕਿ ਗੁਰਬਾਣੀ ਵਿੱਚ ਜਾਤ ਪਾਤ ਦਾ ਭਰਵਾਂ ਖੰਡਨ ਕੀਤੇ ਜਾਣ ਦੇ ਬਾਵਯੂਦ ਸੰਤ ਸਮਾਜ ਦੇ ਕਈ ਮੁੱਖ ਆਗੂ ਗੁਰਦੁਆਰਿਆਂ ਵਿੱਚ ਜਾਤੀ ਵਿਤਕਰਾ ਕਰ ਰਹੇ ਹਨ; ਜੋ ਕਿ ਪੰਥ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਰਹੇ ਹਨਤੁਹਾਡੇ ਵੱਲੋਂ ਇਸ ਖ਼ਿਆਲ ਨਾਲ ਪੂਰਨ ਸਹਿਮਤੀ ਜਿਤਾਉਣ ਪਿੱਛੋਂ ਤੁਹਾਨੂੰ ਬੇਨਤੀ ਕੀਤੀ ਗਈ ਸੀ ਕਿ ਗੁਰਬਾਣੀ ਚੋਂ ਮਿਸਾਲਾਂ ਦੇ ਕੇ ਸਿੱਖੀ ਵਿੱਚ ਜਾਤ ਪਾਤ ਦੇ ਸਥਾਨ ਦੇ ਗੁਰਮਤਿ ਸਿਧਾਂਤ ਨੂੰ ਸਪਸ਼ਟ ਕਰਨ ਵਾਲਿਆਂ ਨੂੰ ਤਾਂ ਸੰਤ ਸਮਾਜ ਦੇ ਆਗੂ ਮਿਸ਼ਨਰੀ ਤੇ ਨਿੰਦਕ ਕਹਿ ਕੇ ਭੰਡਦੇ ਹਨਇਸ ਲਈ ਜੇ ਤੁਸੀਂ ਇੱਸ ਪੱਖ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਸਿੱਖੀ ਵਿੱਚ ਜਾਤ ਵਿਵਸਥਾ ਅਤੇ ਸਮਾਜ ਚ ਇਸ ਦੇ ਨੁਕਸਾਨ ਸਬੰਧੀ ਚਾਨਣਾ ਪਾ ਦੇਵੋ ਤਾਂ ਹੋ ਸਕਦਾ ਹੈ ਕਿ ਜਾਤੀ ਵਿਤਕਰਾ ਕਰਨ ਵਾਲੇ ਡੇਰੇਦਾਰਾਂ ਲਈ ਗੁਰਮਤਿ ਦੇ ਸਿਧਾਂਤ ਨੂੰ ਸਮਝਣਾਂ ਕੁਝ ਸੁਖਾਲਾ ਹੋ ਜਾਵੇਤੁਸੀਂ ਉਸ ਸਮੇਂ ਵਾਅਦਾ ਕੀਤਾ ਸੀ ਕਿ ਦਿੱਲੀ ਕਮੇਟੀ ਨਾਲ ਗੱਲ ਕਰਕੇ ਦੁਬਾਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟਾਈਮ ਲਵੋਗੇ ਤੇ ਉਸ ਸਮੇਂ ਇਸ ਪੱਖਤੇ ਵਿਸਥਾਰ ਨਾਲ ਚਾਨਣਾਂ ਪਾਵੋਗੇਪਰ ਹੁਣ ਤੁਸੀਂ 1 ਤੇ 2 ਮਈ ਨੂੰ ਲਗਾਤਾਰ ਦੋ ਦਿਨ ਕਥਾ ਕੀਤੀ ਹੈ ਪਰ ਜਾਤ ਪਾਤ ਸਬੰਧੀ ਇਸ਼ਾਰੇ ਮਾਤਰ ਵੀ ਗੱਲ ਨਹੀਂ ਕੀਤੀ
ਬਾਬਾ ਸੁਖਚੈਨ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਅੱਜ ਚੇਤਾ ਸੀ, ਪਰ ਗੁਰੂ ਅਰਜੁਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਗੁਰੂ ਸਾਹਿਬ ਜੀ ਦੇ ਜੀਵਨ ਕੁਝ ਸਬੰਧੀ ਬੋਲਣਾਂ ਪਿਆ ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਟਾਈਮ ਕਦੋਂ ਨਿਕਲ ਗਿਆ
ਬਾਬਾ ਸੁਖਚੈਨ ਸਿੰਘ ਨੂੰ ਕਿਹਾ ਗਿਆ ਕਿ ਹਾਂ ਤੁਹਾਡੇ ਨਾਲ ਦੂਸਰੀ ਗੱਲ ਇਸ ਸਬੰਧੀ ਵੀ ਕਰਨੀ ਹੈਪ੍ਰੋ. ਕਰਤਾਰ ਸਿੰਘ ਐਮ.ਏ. ਦੀ ਕਿਤਾਬ 'ਸਿੱਖ ਇਤਿਹਾਸ ਭਾਗ 1' ਜੋ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ ਹੋਈ ਹੈ ਉਸ ਵਿਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 19 ਵੈਸਾਖ, ਵੈਸਾਖ ਵਦੀ 7 ਸੰਮਤ 1620 ਬਿਕ੍ਰਮੀ ਦਿਨ ਵੀਰਵਾਰ, 15 ਅਪ੍ਰੈਲ 1563 ਦਰਜ ਹੈਹੋਰ ਵੀ ਬਹੁਤੇ ਵਿਦਵਾਨ ਇਸੇ ਤਾਰੀਖ ਨਾਲ ਹੀ ਸਹਿਮਤ ਹਨਭਾਈ ਸੁਖਚੈਨ ਸਿੰਘ ਨੇ ਕਿਹਾ ਮੈਂ ਤਾਂ ਇਹੀ ਬੋਲਿਆ ਸੀ
ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਲਿਆ ਤਾਂ ਠੀਕ ਸੀ ਪਰ ਅੱਜ ਨਾਂ ਤਾਂ 19 ਵੈਸਾਖ ਹੈ ਤੇ ਨਾ ਹੀ ਵੈਸਾਖ ਵਦੀ 7 ਹੈਫਿਰ ਇਹ ਪ੍ਰਕਾਸ਼ ਦਿਹਾੜਾ ਸਹੀ ਤਰੀਖ ਨੂੰ ਬੀਤੇ ਕੱਲ੍ਹ ਕਿਉਂ ਨਹੀਂ ਮਨਾਇਆ ਗਿਆ? 14 ਮਾਰਚ 2013 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ (ਕੁ)ਸੋਧੇ ਕੈਲੰਡਰ ਵਿਚ ਇਹ ਦਿਹਾੜਾ 2 ਮਈ ਦਾ ਦਰਜ ਹੈ ਜਿਸ ਮੁਤਾਬਕ ਇਹ 20 ਵੈਸਾਖ ਅਤੇ ਵੈਸਾਖ ਵਦੀ 8 ਬਣਦਾ ਹੈਭਾਵ ਇਸ (ਕੁ)ਸੋਧੇ ਕੈਲੰਡਰ ਚ ਨਾ ਤਾਂ ਇਹ ਦਿਹਾੜਾ ਚੰਦਰਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਵੈਸਾਖ ਸੁਦੀ 7 ਨੂੰ ਮਨਾਇਆ ਜਾ ਰਿਹਾ ਹੈ ਅਤੇ ਨਾ ਹੀ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ 19 ਵੈਸਾਖ ਨੂੰਅਜੇਹਾ ਕਿਉਂ? ਉਹ ਸੰਤ ਸਮਾਜ ਅਤੇ ਦੋ ਤਖ਼ਤਾਂ ਦੇ ਜਥੇਦਾਰ ਜਿਹੜੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਦਲੀਲ ਦੇ ਇਹ ਰੌਲਾ ਪਾਉਂਦੇ ਆ ਰਹੇ ਹਨ ਕਿ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀਂ ਹੈ) ਹੁਣ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ ਤੋਂ ਬਦਲ ਕੇ 20 ਵੈਸਾਖ ਕਰਨ ਤੇ ਚੁੱਪ ਕਿਉਂ ਹਨ? ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 19 ਵੈਸਾਖ ਸਦਾ ਵਾਸਤੇ ਹੀ 2 ਮਈ ਨੂੰ ਆਉਂਦਾ ਹੈਇਹ ਸੁਣ ਕੇ ਭਾਈ ਸੁਖਚੈਨ ਸਿੰਘ ਜੀ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਇਸ ਸਬੰਧੀ ਬੈਠ ਕੇ ਗੱਲ ਕਰਾਂਗੇਜਦੋਂ ਦੁਬਾਰਾ ਫ਼ੋਨ ਮਿਲਾਇਆ ਗਿਆ ਤਾਂ ਪਹਿਲੀ ਵਾਰ ਤਾਂ ਉਨ੍ਹਾਂ ਚੁੱਕਿਆ ਨਹੀਂ ਪਰ ਦੂਜੀ ਵਾਰ ਕੀਤੇ ਫ਼ੋਨ ਨੂੰ ਸੁਣਨ ਉਪ੍ਰੰਤ ਉਨ੍ਹਾਂ ਕਿਹਾ ਉਹ ਹੁਣ ਕਿਸੇ ਮੀਟਿੰਗ ਵਿੱਚ ਬੈਠੇ ਹਨ ਘੰਟਾ ਕੁ ਠਹਿਰ ਕੇ ਗੱਲ ਕਰਨਾ
ਤਕਰੀਬਨ ਪੌਣੇ ਦੋ ਘੰਟੇ ਬਾਅਦ ਦੁਬਾਰਾ ਫ਼ੋਨ ਕਰ ਕੇ ਉਨ੍ਹਾਂ ਤੋਂ ਫਿਰ ਪੁੱਛਿਆ ਕਿ ਇਹ ਕਿਹੜੀ ਮਰਯਾਦਾ ਹੈ ਕਿ (ਕੁ)ਸੋਧੇ ਕੈਲੰਡਰ ਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਦਿਹਾੜਾ ਤਾਂ ਨਾਨਕਸ਼ਾਹੀ ਸੂਰਜੀ ਕੈਲੰਡਰ ਮੁਤਾਬਕ ਹੈ ਜਿਸ ਦੇ ਸਾਲ ਦੇ 365.2425 ਦਿਨ ਹਨ ਪਰ ਸ਼ਹੀਦੀ ਦਿਹਾੜਾ ਬਿਕ੍ਰਮੀ ਚੰਦਰ-ਸੂਰਜੀ ਕੈਲੰਡਰ ਮੁਤਾਬਕ ਹੈ, ਜਿਸ ਦੇ ਸਾਲ ਦੇ 354.37 ਦਿਨ ਹਨਦੂਜੇ, ਤੀਜੇ, ਚੌਥੇ, ਛੇਵੇਂ, ਸਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬਾਨਾਂ ਨਾਲ ਸੰਬੰਧਤ ਸਾਰੇ ਹੀ ਦਿਹਾੜੇ ਨਾਨਕਸ਼ਾਹੀ ਸੂਰਜੀ ਕੈਲੰਡਰ ਮੁਤਾਬਕ ਹਨਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 2013 ਵਿਚ 12 ਜੂਨ, 2014 ਵਿੱਚ 1 ਜੂਨ, 2015 ਵਿੱਚ 22 ਮਈ, ਅਤੇ 2016 ਵਿੱਚ 8 ਜੂਨ, 2017 ਵਿੱਚ 29 ਮਈ ਨੂੰ ਆਵੇਗਾਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ 11 ਜੂਨ ਨੂੰ ਆਵੇਗਾ2012 ਵਿੱਚ ਜੇਠ ਸੁਦੀ 4 ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਾਂ 24 ਮਈ ਨੂੰ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਗਿਆ ਸੀ; ਤਾਂ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ 24 ਮਈ ਨੂੰ ਸ਼ਹੀਦ ਹੋ ਗਏ ਸਨ, 18 ਦਿਨਾਂ ਪਿੱਛੋਂ 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਕਿਸ ਨੇ ਦਿੱਤੀ ਸੀ? ਅਤੇ 24 ਮਈ ਤੋਂ 11 ਜੂਨ ਦੇ ਦਰਮਿਆਨ 18 ਦਿਨ ਲਈ ਗੁਰਗੱਦੀ ਤੇ ਕੌਣ ਵਿਰਾਜਮਾਨ ਸੀ? ਅਜੇਹੀ ਹੀ ਸਥਿਤੀ 2014, 15, 16 ਅਤੇ 17 ਵਿੱਚ ਵੀ ਹੋਵੇਗੀਕੀ ਇਸ ਸੋਧ ਨਾਲ ਭੰਬਲਭੂਸੇ ਨਹੀਂ ਪਏ? ਭਾਈ ਸੁਖਚੈਨ ਸਿੰਘ ਜੀ ਸਹਿਮਤ ਹੋਏ ਕਿ ਹਾਂ ਭੰਬਲਭੂਸੇ ਵਧੇ ਹਨਇਸ ਬਾਅਦ ਉਨ੍ਹਾਂ ਨਾਲ ਹੋਏ ਸਵਾਲ ਜਵਾਬ ਹੇਠ ਲਿਖੇ ਅਨੁਸਾਰ ਹਨ:
ਸਵਾਲ: ਜੇ ਤੁਸੀਂ ਮੰਨ ਰਹੇ ਹੋ ਕਿ ਭੰਬਲਭੂਸੇ ਵਧੇ ਹਨ ਤਾਂ ਹੁਣ ਹੀ ਸੋਧ ਵਾਪਸ ਲੈਣ ਦੀ ਸਿਫ਼ਾਰਸ਼ ਕਰ ਦੇਵੋ
ਬਾਬਾ ਸੁਖਚੈਨ ਸਿੰਘ: ਅਸੀਂ ਤਾਂ ਕਿਹਾ ਸੀ ਪੁਰਾਣਾ ਕੈਲੰਡਰ ਹੀ ਲਾਗੂ ਕਰ ਦੇਵੋ

ਸਵਾਲ: ਕਿਹੜੇ ਪੁਰਾਣੇ ਦੀ ਗੱਲ ਕਰ ਰਹੇ ਹੋ? 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਜਾਂ ਉਸ ਤੋਂ ਪਹਿਲਾਂ ਵਾਲੇ ਬਿਕ੍ਰਮੀ ਕੈਲੰਡਰ ਦੀ?
ਬਾਬਾ ਸੁਖਚੈਨ ਸਿੰਘ: 2003 ਵਾਲਾ ਕੈਲੰਡਰ ਤਾਂ ਬਹੁਤ ਹੀ ਗਲਤ ਹੈਉਹ ਤਾਂ ਪੁਰੇਵਾਲ ਨੇ ਗੋਰਿਆਂ ਦੇ ਕੈਲੰਡਰ ਦੀ ਨਕਲ ਮਾਰੀ ਹੈ
ਸਵਾਲ: ਕੀ ਤੁਹਾਨੂੰ ਪਤਾ ਹੈ ਕਿ ਮੌਸਮੀ ਸਾਲ ਦੀ ਲੰਬਾਈ ਕਿੰਨੀ ਹੈ? ਗੋਰਿਆਂ ਦੇ ਕੈਲੰਡਰ ਦੇ ਸਾਲ ਦੀ ਲੰਬਾਈ ਕਿੰਨੀ ਹੈ? ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਕਿੰਨੀ ਤੇ ਬਿਕ੍ਰਮੀ ਚੰਦਰ ਕੈਲੰਡਰ ਸਾਲ ਦੀ ਲੰਬਾਈ ਕਿੰਨੀ ਹੈ?
ਬਾਬਾ ਸੁਖਚੈਨ ਸਿੰਘ: ਪਤਾ ਤਾਂ ਸਭ ਕੁਝ ਹੈ, ਪਰ ਇਹ ਸਾਰਾ ਕੁਝ ਟੈਲੀਫ਼ੋਨ ਤੇ ਨਹੀਂ ਦੱਸਿਆ ਜਾ ਸਕਦਾਤੁਸੀਂ ਸਾਡੇ ਕੋਲ ਆਓ ਸਭ ਕੁਝ ਦੱਸ ਦਿੱਤਾ ਜਾਵੇਗਾ
ਸਵਾਲ: ਜੇ ਤੁਸੀਂ ਫ਼ੋਨ ਤੇ ਨਹੀਂ ਦੱਸ ਸਕਦੇ ਤਾਂ ਸੁਣ ਲਓ ਕਿ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਤੁਸੀਂ ਗੋਰਿਆਂ ਦਾ ਕੈਲੰਡਰ ਦੱਸ ਰਹੇ ਹੋ; ਮੌਸਮੀ ਸਾਲ ਦੀ ਲੰਬਾਈ ਤੋਂ ਸਿਰਫ 26 ਸੈਕੰਡ ਵੱਧ ਹੈ ਤੇ ਇਹ 3300 ਸਾਲਾਂ ਵਿੱਚ ਮੌਸਮੀ ਸਾਲ ਤੋਂ ਸਿਰਫ ਇੱਕ ਦਿਨ ਅੱਗੇ ਹੁੰਦਾ ਹੈਸੂਰਜੀ ਬਿਕ੍ਰਮੀ ਕੈਲੰਡਰ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ 20 ਮਿੰਟ ਵੱਧ ਹੈ ਤੇ ਇਹ 72 ਸਾਲਾਂ ਵਿੱਚ ਇੱਕ ਦਿਨ ਅੱਗੇ ਹੋ ਜਾਂਦਾ ਹੈਜਦੋਂ ਕਿ ਚੰਦਰ ਸਾਲ ਜਿਸ ਨਾਲ ਤੁਸੀਂ ਗੁਰਪੁਰਬ ਮਨਾਉਣ ਨੂੰ ਤਰਜੀਹ ਦੇ ਰਹੇ ਹੋ ਇਹ ਸੂਰਜੀ ਕੈਲੰਡਰ ਦੇ ਸਾਲ ਨਾਲੋਂ 11 ਦਿਨ ਛੋਟਾ ਹੋਣ ਕਰਕੇ ਇੱਕ ਸਾਲ ਵਿੱਚ ਹੀ 11 ਦਿਨ ਅਤੇ ਦੋ ਸਾਲਾਂ ਵਿੱਚ 22 ਦਿਨ ਪਿੱਛੇ ਹੋ ਜਾਂਦਾ ਹੈ
ਬਾਬਾ ਸੁਖਚੈਨ ਸਿੰਘ: ਗੋਰਿਆਂ ਦੇ ਕਲੰਡਰ ਵਿੱਚ ਤਾਂ ਇੰਨਾਂ ਭੂਬਲਭੂਸਾ ਹੈ ਕਿ ਕਿਸੇ ਸਾਲ ਫਰਵਰੀ ਮਹੀਨੇ ਦੇ 28 ਦਿਨ ਹੁੰਦੇ ਹਨ ਤੇ ਕਿਸੇ ਸਾਲ 29 ਹੋ ਜਾਂਦੇ ਹਨਸਭ ਤੋਂ ਵਧੀਆ ਉਹ ਕੈਲੰਡਰ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਸਮੇਂ ਲਾਗੂ ਸੀ
ਸਵਾਲ: ਗੋਰਿਆਂ ਦੇ ਕੈਲੰਡਰ ਦਾ ਤਾਂ ਸਭ ਨੂੰ ਪਤਾ ਹੈ ਕਿ ਜਿਹੜਾ ਸਾਲ 4 ’ਤੇ ਵੰਡਿਆ ਜਾਵੇ, ਜਿਵੇਂ ਕਿ 2004, 2008, 2012 ਆਦਿ ਸਾਲ ਲੀਪ ਦੇ ਹੁੰਦੇ ਹਨ ਜਿਸ ਵਿੱਚ ਫਰਵਰੀ ਦੇ 29 ਦਿਨ ਹੋ ਜਾਂਦੇ ਹਨ ਜਦੋਂ ਕਿ ਬਾਕੀ ਦੇ ਸਾਲਾਂ ਵਿੱਚ 28 ਦਿਨ ਹੁੰਦੇਪਰ ਜਿਸ ਕੈਲੰਡਰ ਨੂੰ ਤੁਸੀਂ ਵਧੀਆ ਦੱਸ ਰਹੇ ਹੋ ਉਸ ਵਿੱਚ ਕਈ ਸਾਲਾਂ ਵਿੱਚ ਮਹੀਨੇ ਹੀ 12 ਦੀ ਵਜਾਏ 13 ਹੋ ਜਾਂਦੇ ਹਨਕਈ ਵਾਰ ਇੱਕ ਹੀ ਦਿਨ ਨੂੰ ਦੋ ਤਿੱਥਾਂ ਆ ਜਾਂਦੀਆਂ ਹਨ ਤੇ ਕਦੀ ਦੋ ਦਿਨਾਂ ਵਿੱਚ ਇੱਕ ਹੀ ਤਿੱਥ ਆ ਜਾਂਦੀ ਹੈ, ਜਿਵੇਂ ਕਿ ਅਗਲੇ ਹੀ ਹਫਤੇ 9-10 ਮਈ/ 27-28 ਵੈਸਾਖ ਦੋਵੇਂ ਦਿਨ ਹੀ ਮੱਸਿਆ ਹੈਕੀ ਤੁਸੀਂ ਸਕਦੇ ਹੋ ਕਿ ਆਉਣ ਵਾਲੇ ਕਿਹੜੇ ਕਿਹੜੇ ਸਾਲ 13-13 ਮਹੀਨੇ ਦੇ ਹੋਣਗੇ ਤੇ ਕਿਉਂ? ਕੀ ਤੁਸੀਂ ਦੱਸ ਸਕਦੇ ਹੋ ਕਿ ਆਉਣ ਵਾਲੀਆਂ ਕਿਹੜੀਆਂ ਕਿਹੜੀਆਂ ਦੋ ਤਰੀਖਾਂ ਨੂੰ ਇਸ ਮੱਸਿਆ ਵਾਂਗ ਇੱਕੋ ਹੀ ਤਿੱਥ ਹੋਵੇਗੀ? ਅਤੇ ਕਿਹੜੇ ਕਿਹੜੇ ਇੱਕੋ ਦਿਨ ਦੋ ਦੋ ਤਿਥਾਂ ਆਉਣਗੀਆਂ ਤੇ ਅਜੇਹਾ ਕਿਉਂ ਹੋ ਰਿਹਾ ਹੈ? ਜੇ ਤੁਸੀਂ ਇਸ ਗੋਰਖ ਧੰਦੇ ਨੂੰ ਸਮਝ ਸਕਦੇ ਹੋ ਤਾਂ ਤੁਹਾਡੇ ਲਈ ਫਰਵਰੀ ਮਹੀਨੇ ਦੇ 28 ਜਾਂ 29 ਦਿਨ ਸਮਝ ਵਿੱਚ ਕਿਉਂ ਨਹੀਂ ਆ ਸਕਦੇ? ਪਰ ਜਿਸ ਬੰਦੇ ਨੂੰ ਫਰਵਰੀ ਦੇ 28 ਜਾਂ 29 ਦਿਨਾਂ ਦੀ ਸਮਝ ਨਹੀਂ ਆ ਸਕਦੀ ਉਸ ਨੂੰ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੇ ਗੋਰਖ਼ ਧੰਦੇ ਦੀ ਸਮਝ ਕਿਥੋਂ ਪੈ ਜਾਵੇਗੀ? ਸਮਝ ਤੁਹਾਨੂੰ ਵੀ ਨਹੀਂ ਹੈ, ਪਰ ਤੁਹਾਨੂੰ ਮੱਥਾ ਮਾਰਨ ਦੀ ਲੋੜ ਨਹੀਂ ਤੇ ਐਵੇਂ ਹੀ ਬ੍ਰਾਹਮਣ ਵੱਲੋਂ ਬਣਾਈ ਜੰਤਰੀ ਨੂੰ ਹੀ ਸਭ ਤੋਂ ਸ਼ੁੱਧ ਦੱਸਣ ਦੀ ਰੱਟ ਲਾ ਰਹੇ ਹੋ? ਦੱਸੋ ਪੁਰੇਵਾਲ ਵੱਲੋਂ ਬਣਾਏ ਨਾਨਕਸ਼ਾਹੀ ਕੈਲੰਡਰ ਵਿੱਚ ਕੀ ਨੁਕਸ ਸੀਉਸ ਵਿੱਚ ਇਤਿਹਾਸ ਮੁਤਾਬਕ ਤਰੀਖਾਂ ਹਮੇਸ਼ਾਂ ਵਾਸਤੇ ਪੱਕੀਆਂ ਤਾਂ ਕਰ ਦਿੱਤੀਆਂ ਸਨਜਿਵੇਂ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਵੈਸਾਖ ਹਮੇਸ਼ਾਂ ਲਈ 2 ਮਈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਮੇਸ਼ਾਂ ਲਈ 23 ਪੋਹ ਨੂੰ ਹੀ ਆਵੇਗਾਇਸੇ ਤਰ੍ਹਾਂ ਬਾਕੀ ਦੇ ਦਿਨ ਪੱਕੇ ਕਰ ਦਿੱਤੇ ਸਨ

ਬਾਬਾ ਸੁਖਚੈਨ ਸਿੰਘ: ਪੁਰੇਵਾਲ ਨੇ 23 ਪੋਹ ਵੀ ਗਲਤ ਤੈਅ ਕੀਤੀ ਹੈ ਕਿਉਂਕਿ 23 ਪੋਹ ਓਸ ਕੈਲੰਡਰ ਦੀ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਸਮੇਂ ਲਾਗੂ ਸੀਪਰ ਪੁਰੇਵਾਲ ਨੇ ਹੁਣ ਜਿਹੜੀ 23 ਪੋਹ ਬਣਾਈ ਹੈ ਉਹ ਅਸਲ ਵਿੱਚ 24 ਪੋਹ ਹੈਉਸ ਨੇ 24 ਪੋਹ ਨੂੰ ਹੀ 23 ਪੋਹ ਬਣਾ ਦਿੱਤਾ

ਸਵਾਲ: ਕੀ ਤੁਹਾਨੂੰ ਪਤਾ ਹੈ ਕਿ ਜਿਸ ਨੂੰ ਤੁਸੀਂ ਸਭ ਤੋਂ ਸ਼ੁੱਧ ਕੈਲੰਡਰ ਦੱਸ ਰਹੇ ਹੋ ਉਸ ਵਿੱਚ ਹਮੇਸ਼ਾਂ ਹੀ ਤਰੀਖਾਂ ਬਦਲਦੀਆਂ ਰਹਿਣਗੀਆਂ? ਕੀ ਤੁਹਾਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੈਸਾਖੀ 27 ਮਾਰਚ ਨੂੰ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 29-30 ਮਾਰਚ ਨੂੰ ਸੀਬਿਕ੍ਰਮੀ ਸੰਮਤ 1753 ਵਿੱਚ 9 ਅਪ੍ਰੈਲ ਹੋ ਗਈ ਸੀ; ਹੁਣ 13-14 ਅਪ੍ਰੈਲ ਨੂੰ ਆ ਰਹੀ ਹੈ ਅਤੇ 2199 ਤੱਕ 16 ਅਪ੍ਰੈਲ ਹੋ ਜਾਵੇਗੀਪੁਰੇਵਾਲ ਨੇ ਹਮੇਸ਼ਾਂ ਲਈ 14 ਅਪ੍ਰੈਲ ਪੱਕੀ ਕਰ ਦਿੱਤੀ ਸੀ ਤਾਂ ਤੁਹਾਨੂੰ ਉਸ ਵਿੱਚ ਕੀ ਨੁਕਸ ਦਿੱਸਿਆ?
ਬਾਬਾ ਸੁਖਚੈਨ ਸਿੰਘ: ਪੁਰੇਵਾਲ ਨੇ ਦੋ ਦੋ ਸੰਗਰਾਂਦਾਂ ਬਣਾ ਦਿੱਤੀਆਂ ਸਨ
ਸਵਾਲ: ਨਾਨਕਸ਼ਾਹੀ ਕੈਲੰਡਰ ਵਿੱਚ ਕਿਧਰੇ ਵੀ ਦੋ ਸੰਗਰਾਂਦਾਂ ਨਹੀਂ ਹਨਉਸ ਨੇ ਸੰਗ੍ਰਾਂਦ ਦੀ ਥਾਂ ਇਸ ਨੂੰ ਮਹੀਨੇ ਦੀ ਅਰੰਭਤਾ ਲਿਖਿਆ ਹੈ ਤੇ ਹਮੇਸ਼ਾਂ ਲਈ ਹਰ ਮਹੀਨੇ ਦੀਆਂ ਨਿਸਚਿਤ ਤਰੀਖਾਂ ਨੂੰ ਹੀ ਆਉਣਗੀਆਂਕੀ ਤੁਹਾਨੂੰ ਪਤਾ ਹੈ ਕਿ ਨਾਨਕਸ਼ਾਹੀ ਦੀਆਂ ਕੁਝ ਸੰਗ੍ਰਾਂਦਾਂ ਬਿਕ੍ਰਮੀ ਸੰਮਤ ਦੀ ਤਰੀਖਾਂ ਨਾਲ ਨਾ ਮਿਲਣ ਨੂੰ ਤਾਂ ਤੁਸੀਂ ਦੋ ਸੰਗ੍ਰਾਂਦਾਂ ਬਣਾਈਆਂ ਦੱਸ ਰਹੇ ਹੋ ਪਰ ਜਿਸ ਬਿਕ੍ਰਮੀ ਕੈਲੰਡਰ ਨੂੰ ਮੁੱਖ ਰੱਖ ਕੇ ਤੁਸੀਂ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਇਆ ਹੈ ਉਹ ਖੁਦ ਹੀ ਦੋ ਦੋ ਸੰਗ੍ਰਾਂਦਾਂ ਬਣਾ ਰਿਹਾ ਹੈ ਜਿਹੜੀਆਂ ਤੁਹਾਨੂ ਪ੍ਰਵਾਨ ਹਨਕੀ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਸੂਰਜੀ ਸਿਧਾਂਤ ਲਾਗੂ ਸੀ ਅਤੇ ਦੱਖਣੀ ਭਾਰਤ ਵਿੱਚ ਅੱਜ ਵੀ ਲਾਗੂ ਹੈਪਰ ਨਵੰਬਰ 1964 ’ਚ ਅੰਮ੍ਰਿਤਸਰ ਵਿਖੇ ਹਿੰਦੂ ਵਿਦਵਾਨਾਂ ਨੇ ਬੈਠ ਕੇ ਸੋਧ ਕੀਤੀ ਤੇ ਸਾਲ ਦੀ ਲੰਬਾਈ 365.25875 ਤੋਂ ਘਟਾ ਕੇ 365.25636 ਦਿਨ ਕਰ ਦਿਤੀਜਿਸ ਨਾਲ ਜਿੱਥੇ ਪਹਿਲਾਂ 60 ਸਾਲਾਂ ਵਿੱਚ ਬਿਕ੍ਰਮੀ ਸਾਲ ਮੌਸਮੀ ਸਾਲ ਤੋਂ ਇੱਕ ਦਿਨ ਅੱਗੇ ਲੰਘ ਜਾਂਦਾ ਸੀ ਉਥੇ ਹੁਣ 72 ਸਾਲਾਂ ਵਿੱਚ ਇੱਕ ਦਿਨ ਅੱਗੇ ਹੁੰਦਾ ਹੈਪੰਜਾਬ ਸਮੇਤ ਉਤਰੀ ਭਾਰਤ ਵਿੱਚ ਇਹ ਕੈਲੰਡਰ ਲਾਗੂ ਹੈ ਜਿਸ ਨੂੰ ਦ੍ਰਿੱਕ ਗਣਿਤ ਸਿਧਾਂਤ ਕਹਿੰਦੇ ਹਨਦੱਖਣੀ ਭਾਰਤ ਦੇ ਪੰਡਿਤਾਂ ਨੇ ਇਸ ਸੋਧ ਨੂੰ ਪ੍ਰਵਾਨ ਨਹੀਂ ਕੀਤਾ ਤੇ ਉਥੇ ਅੱਜ ਵੀ ਸੂਰਜੀ ਸਿਧਾਂਤ ਲਾਗੂ ਹੈ
ਸੋ ਦੱਖਣੀ ਤੇ ਉਤਰੀ ਭਾਰਤ ਦੇ ਕੈਲੰਡਰ ਵਿੱਚ ਵੀ 4-5 ਸੰਗ੍ਰਾਂਦਾ ਆਪਸ ਵਿੱਚ ਇੱਕ ਦਿਨ ਦੇ ਫਰਕ ਨਾਲ ਆਉਂਦੀਆਂ ਹਨਤੁਸੀਂ ਉਸ ਬਿਕ੍ਰਮੀ ਕੈਲੰਡਰ ਨਾਲ ਮੇਲ ਕਰਨ ਲਈ ਨਾਨਕਸ਼ਾਹੀ ਕੈਲੰਗਰ ਵਿਗਾੜ ਦਿੱਤਾ ਜਿਹੜਾ ਹਿੰਦੂ ਵਿਦਵਾਨਾਂ ਵੱਲੋਂ 1964 ਵਿੱਚ ਸੋਧਿਆ ਗਿਆ ਹੈਜੇ ਤੁਹਾਨੂੰ 1964 ’ਚ ਹਿੰਦੂ ਵਿਦਵਾਨਾਂ ਵੱਲੋਂ ਸੋਧਿਆ ਗਿਆ ਪਰ ਦੋ ਦੋ ਸੰਗ੍ਰਾਂਦਾਂ ਬਣਾਉਣ ਵਾਲਾ ਉਹ ਕੈਲੰਡਰ ਪ੍ਰਵਾਨ ਹੈ ਜਿਹੜਾ ਗੁਰੂ ਕਾਲ ਵਿੱਚ ਪ੍ਰਚੱਲਤ ਨਹੀਂ ਸੀ ਤਾਂ 2003 ’ਚ ਸਿੱਖ ਵਿਦਵਾਨਾਂ ਵੱਲੋਂ ਸੋਧਿਆ ਗਿਆ ਕੈਲੰਡਰ ਕਿਉਂ ਪ੍ਰਵਾਨ ਨਹੀਂ? ਜਿਹੜਾ ਕਿ ਹੁਣ ਤੱਕ ਬਣੇ ਸਭ ਕੈਲੰਡਰ ਨਾਲੋਂ ਮੌਸਮੀ ਸਾਲ ਦੇ ਵੱਧ ਨਜ਼ਦੀਕ ਹੈ, ਭਾਵ ਸਿਰਫ 26 ਸੈਕੰਡ ਵੱਡਾ ਹੈਜੇ ਤੁਸੀਂ ਕੋਈ ਐਸਾ ਕੈਲੰਡਰ ਬਣਾ ਸਕਦੇ ਹੋ ਜਿਸ ਦੇ ਸਾਲ ਦੀ ਲੰਬਾਈ ਦਾ ਮੌਸਮੀ ਸਾਲ ਦੀ ਲੰਬਾਈ ਨਾਲੋਂ ਫਰਕ 26 ਸੈਕੰਡ ਤੋਂ ਵੀ ਘਟ ਜਾਵੇ ਤੇ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜਿਆਂ ਦੀ ਤਰੀਖਾਂ ਹਮੇਸ਼ਾਂ ਲਈ ਪੱਕੀਆਂ ਹੋ ਜਾਣ ਤਾਂ ਇਸ ਸੋਧ ਦਾ ਕੋਈ ਵੀ ਵਿਰੋਧ ਨਹੀਂ ਕਰੇਗਾ ਤੇ ਤੁਹਾਡਾ ਧੰਨਵਾਦ ਕੀਤਾ ਜਾਵੇਗਾ
ਪਰ ਮੈਂ ਨਾ ਮਾਨੂੰਦੀ ਰੱਟ ਲਾਉਣ ਵਾਲੇ ਬਾਬਾ ਜੀ ਕਹਿਣ ਲੱਗੇ ਮੈਂ ਹੁਣ ਮੀਟਿੰਗ ਵਿੱਚ ਬੈਠਾ ਹਾਂ ਏਨੀਆਂ ਗੱਲਾਂ ਫ਼ੋਨ ਤੇ ਨਹੀਂ ਹੋ ਸਕਦੀਆਂ ਤੁਸੀਂ ਕਦੀ ਆ ਕੇ ਸਾਡੇ ਕੋਲ ਬੈਠੋ ਤਾਂ ਸਭ ਕੁਝ ਦੱਸ ਦਿੱਤਾ ਜਾਵੇਗਾ
ਚਲੋ ਕਈ ਵਾਰ ਬੰਦਾ ਫ਼ੋਨ ਤੇ ਤੁਰੰਤ ਜਵਾਬ ਨਹੀਂ ਵੀ ਦੇ ਸਕਦਾ ਇਸ ਲਈ ਕੈਲੰਡਰ ਸੋਧਣ ਵਾਲੀ ਦੋ ਮੈਂਬਰੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਮੱਕੜ, ਭਾਈ ਹਰਨਾਮ ਸਿੰਘ ਧੁੰਮਾ, ਇਸ ਨੂੰ ਪ੍ਰਵਾਨਗੀ ਦੇਣ ਵਾਲੀ ਕਾਰਜਕਾਰੀ ਕਮੇਟੀ ਅਤੇ ਪੰਜੇ ਜਥੇਦਾਰਾਂ ਸਮੇਤ ਸੋਧਾਂ ਦੇ ਹੱਕ ਵਿੱਚ ਬੋਲਣ ਵਾਲੇ ਸੰਤ ਸਮਾਜ ਤੇ ਹੋਰ ਵਿਦਵਾਨਾਂ ਵਿੱਚੋਂ ਜੇ ਹੁਣ ਵੀ ਕੋਈ ਸੋਚ ਵੀਚਾਰ ਕੇ ਮੇਰੇ ਉਕਤ ਸਵਾਲਾਂ ਦੇ ਕਿਸੇ ਪਾਸ ਜਵਾਬ ਦੇ ਸਕਦਾ ਹੈ ਤਾਂ ਉਹ ਜਵਾਬ ਦੇ ਕੇ ਪੰਥ ਵਿੱਚ ਪੈ ਰਹੀਆਂ ਦੁਬਿਧਾਵਾਂ ਨੂੰ ਘਟਾਉਣ ਵਿੱਚ ਮੱਦਦ ਕਰੇਪਰ ਜੇ ਕਿਸੇ ਕੋਲ ਜਵਾਬ ਨਹੀਂ ਹੈ ਤਾਂ ਸਾਰਾ ਦਿਨ ਝੂਠ ਬੋਲ ਕੇ ਇਨ੍ਹਾਂ (ਕੁ)ਸੋਧਾਂ ਦਾ ਜਾਇਜ਼ ਵਿਰੋਧ ਕਰਨ ਵਾਲਿਆਂ ਨੂੰ ਨਿੰਦਣ ਦੀ ਕੁਚੇਸਟਾ ਦਾ ਤਿਆਗ ਕਰਕੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੇ ਉਸ ਸਮੇਂ ਸੰਤ ਸਮਾਜ ਦੇ ਦਬਾਅ ਹੇਠ ਤਿੰਨ ਗੁਰਪੁਰਬ- ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀ ਛੋੜ ਦ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.