ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਫਿਲਮ ‘ਸਾਡਾ ਹੱਕ’ ਪੰਜਾਬ ਦੇ ਦੁਖਾਂਤ ਨੂੰ ਚਿਤਰਣ ਵਿਚ ਰਹੀ ਹੈ ਪੂਰੀ ਤਰ੍ਹਾਂ ਸਫਲ
ਫਿਲਮ ‘ਸਾਡਾ ਹੱਕ’ ਪੰਜਾਬ ਦੇ ਦੁਖਾਂਤ ਨੂੰ ਚਿਤਰਣ ਵਿਚ ਰਹੀ ਹੈ ਪੂਰੀ ਤਰ੍ਹਾਂ ਸਫਲ
Page Visitors: 2642

 

  ਫਿਲਮ ਸਾਡਾ ਹੱਕਪੰਜਾਬ ਦੇ ਦੁਖਾਂਤ ਨੂੰ ਚਿਤਰਣ ਵਿਚ ਰਹੀ ਹੈ ਪੂਰੀ ਤਰ੍ਹਾਂ ਸਫਲ
 ਕਿਰਪਾਲ ਸਿੰਘ ਬਠਿੰਡਾ
ਮੋਬ: 98554 80797
* ਫਿਲਮ ਸਾਡਾ ਹੱਕਪੰਜਾਬ ਦੇ ਮਹੌਲ ਨੂੰ ਤਾਂ ਨਹੀਂ ਵਿਗਾੜੇਗੀ, ਪਰ ਇਸ ਦਾ ਵਿਰੋਧ ਕਰਨ ਵਾਲੇ ਜਰੂਰ ਵਿਗਾੜ ਸਕਦੇ ਹਨ
* ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਇਸ ਦੀ ਮੁੱਖ ਪਾਰਟੀ ਬਾਦਲ ਦਲ ਦੇ ਸਿਧਾਂਤਹੀਣ ਆਗੂ ਇੱਕ ਪਾਸੇ ਤਾਂ ਸਿੱਖਾਂ ਤੇ ਪੰਜਾਬ ਦੀ ਹਰ ਮੰਗ ਦਾ ਵਿਰੋਧ ਕਰਨ ਵਾਲੀ ਭਾਜਪਾ ਦੇ ਭਾਈਵਾਲ ਬਣ ਕੇ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਪੰਜਾਬ ਦੇ ਦੁਖਾਂਤ ਦਾ ਸੱਚ ਪੇਸ਼ ਕਰ ਰਹੀ ਫਿਲਮ ਸਾਡਾ ਹੱਕਤੇ ਪਾਬੰਦੀ ਲਾ ਰਹੇ ਹਨ ਤੇ ਦੂਸਰੇ ਪਾਸੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਧਰਨੇ ਮੁਜ਼ਾਹਰੇ ਕਰਕੇ ਸਿੱਖਾਂ ਦੀ ਹਮਦਰਦ ਹੋਣ ਦਾ ਡਰਾਮਾ ਕਰ ਰਹੇ ਹਨ; ਜਿਸ ਕਾਰਣ ਸਿੱਖ ਦੋਵਾਂ ਪੁੜਾਂ ਵਿੱਚ ਪਿਸ ਰਹੇ ਹਨਜਿਆਦਾ ਤਰ ਭਾਰਤੀ ਫਿਲਮਾਂ ਵਿੱਚ ਵਧ ਰਹੀ ਲੱਚਰਤਾ, ਨੰਗੇਜਪੁਣਾ ਅਤੇ ਲੋਫਰਪੁਣੇ ਨੇ ਮੇਰਾ ਮਨ ਫਿਲਮਾ ਤੋਂ ਕੁਝ ਉਚਾਟ ਹੀ ਕੀਤਾ ਸੀ ਤੇ ਇਹੋ ਕਾਰਣ ਹੈ ਕਿ ਪਿਛਲੇ ਤਕਰੀਬਨ 30-35 ਸਾਲ ਤੋਂ ਮੈਂ ਕੋਈ ਵੀ ਫਿਲਮ ਨਹੀਂ ਵੇਖੀ। 
ਇੱਕ ਧਿਰ ਵੱਲੋਂ ਫਿਲਮ ਸਾਡਾ ਹੱਕਨੂੰ ਸਿਨੇਮਾਂ ਘਰਾਂ ਵਿੱਚ ਫਿਲਮਾਏ ਜਾਣ ਦੇ ਕੀਤੇ ਜਾ ਰਹੇ ਭਾਰੀ ਵਿਰੋਧ ਅਤੇ ਪੰਜਾਬ ਸਰਕਾਰ ਵੱਲੋਂ ਇਸ ਵਿਰੋਧ ਨੂੰ ਬਹਾਨਾ ਬਣਾ ਕੇ ਇਸ ਦੇ ਰਲੀਜ਼ ਹੋਣ ਤੋਂ ਐਣ ਇੱਕ ਦਿਨ ਪਹਿਲਾਂ ਪਾਬੰਦੀ ਲਾਏ ਜਾਣ ਨੇ ਮੇਰੇ ਮਨ ਵਿੱਚ ਇੱਕ ਖ਼ਿਆਲ ਪੈਦਾ ਕੀਤਾ, ਕਿ ਅੱਜ ਕੱਲ੍ਹ ਦੀਆਂ ਫਿਲਮਾਂ ਤੇ ਗਾਇਕਾਂ ਵੱਲੋਂ ਨਿਭਾਏ ਜਾ ਰਹੇ ਰੋਲ, ਸਰਕਾਰ ਦੀਆਂ ਪਾਲਸੀਆਂ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਚ ਪ੍ਰਸ਼ਾਸ਼ਨ ਵੱਲੋਂ ਵਿਖਾਈ ਜਾ ਰਹੀ ਢਿੱਲ ਮੱਠ ਕਾਰਣ ਪੰਜਾਬ ਦੇ ਮਾਹੌਲ ਚ ਤਾਂ ਪਹਿਲਾਂ ਹੀ ਸਿਰੇ ਦਾ ਨਿਘਾਰ ਆ ਚੁੱਕਾ ਹੈਜਿਵੇਂ ਕਿ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਵਿੱਚ ਪੰਜਾਬ ਦਾ ਪਹਿਲਾ ਨੰਬਰ ਹੈ
ਦੇਸ਼ ਦੀ ਧਨ ਦੌਲਤ ਅਤੇ ਇੱਜਤ ਆਬਰੂ ਨੂੰ ਲੁੱਟ ਕੇ ਲਿਜਾ ਰਹੇ ਵਿਦੇਸ਼ੀ ਧਾੜਵੀਆਂ ਦਾ ਭਾਰ ਜਿਸ ਪੰਜਾਬ ਦੇ ਸਿੱਖ ਹੌਲਾ ਕਰਦੇ ਰਹੇ ਤੇ ਕਾਬਲ ਕੰਧਾਰ ਤੇ ਗਜਨੀ ਦੇ ਬਜਾਰਾਂ ਵਿੱਚ ਟਕੇ ਟਕੇ ਚ ਵਿਕਣ ਲਈ ਲਿਜਾਈਆਂ ਜਾ ਰਹੀਆਂ ਨੌਜਵਾਨ ਅਬਲਾ ਔਰਤਾਂ ਨੂੰ ਆਪਣੀ ਜਾਨ ਤਲੀ ਤੇ ਰੱਖਕੇ ਛੁਡਵਾ ਕੇ ਉਨ੍ਹਾਂ ਨੂੰ ਆਪਣੀਆਂ ਧੀਆਂ ਭੈਣਾਂ ਜਾਣ ਕੇ ਇੱਜਤ ਸਤਿਕਾਰ ਨਾਲ ਉਨ੍ਹਾਂ ਦੇ ਘਰ ਪਹੁੰਚਾਉਂਦੇ ਰਹੇ, ਉਸੇ ਪੰਜਾਬ ਚ ਅੱਜ ਆਚਰਨ ਤੇ ਨੈਤਿਕ ਕਦਰਾਂ ਕੀਮਤਾਂ ਇੱਥੋਂ ਤੱਕ ਗਿਰ ਚੁੱਕੀਆਂ ਹਨ ਕਿ ਅੱਜ ਸਾਡੀਆਂ ਆਪਣੀਆਂ ਹੀ ਧੀਆਂ ਭੈਣਾਂ ਦੀ ਇੱਜਤ ਸਾਡੇ ਆਪਣੇ ਹੀ ਦੇਸ਼ ਵਾਸੀਆਂ ਤੇ ਇੱਥੋਂ ਤੱਕ ਕਿ ਗੁਆਂਡੀਆਂ ਪਾਸੋਂ ਵੀ ਮਹਿਫੂਜ਼ ਨਹੀਂ ਹਨਪੰਜ ਸਾਲ ਦੀਆਂ ਬੱਚੀਆਂ ਤੋਂ ਲੈ ਕੇ ਬਜੁਰਗ ਔਰਤਾਂ ਤੱਕ ਹੈਵਾਨ ਬਣੇ ਮਨੁਖਾਂ ਦੀ ਹਵਸ਼ ਦਾ ਸ਼ਿਕਾਰ ਹੋ ਰਹੀਆਂ ਹਨ, ਲੁਟਾਂ ਖੋਹਾਂ ਤੇ ਕਤਲਾਂ ਦੀ ਗਿਣਤੀ ਦਾ ਗਰਾਫ਼ ਦਿਨੋ ਦਿਨ ਵਧ ਰਿਹਾ ਹੈ। 
ਕਾਨੂੰਨ ਵਿਵਸਥਾ ਦੀ ਹਾਲਤ ਇੱਥੋਂ ਤੱਕ ਨਿੱਘਰ ਚੁੱਕੀ ਹੈ ਕਿ ਪਿਛਲੇ ਥੋਹੜੇ ਹੀ ਸਮੇਂ ਵਿੱਚ ਪੰਜਾਬ ਪੁਲਿਸ ਦੇ ਚਾਰ ਥਾਣੇਦਾਰਾਂ ਦਾ ਕਤਲ ਹੋ ਚੁੱਕਾ ਹੈ ਅਤੇ ਇੱਕ ਡੀਆਈਜੀ ਅਧਿਕਾਰੀ ਦੀ ਲੱਤ ਤੋੜੀ ਜਾ ਚੁੱਕੀ ਹੈਇਸ ਖ਼ਿਆਲ ਨੇ ਮੇਰੇ ਮਨ ਚ ਉਤਸੁਕਤਾ ਪੈਦਾ ਕੀਤੀ ਕਿ ਆਖਰ ਵੇਖਿਆ ਜਾਵੇ ਕਿ ਇਸ ਫਿਲਮ ਵਿੱਚ ਐਸਾ ਕੀ ਹੈ ਜਿਸ ਨਾਲ ਪੰਜਾਬ ਦਾ ਅਤਿ ਵਿਗੜਿਆ ਹੋਇਆ ਮਹੌਲ ਹੋਰ ਵਿਗੜ ਜਾਵੇਗਾ
ਹਾਈ ਕੋਰਟ ਦੇ ਫੈਸਲੇ ਉਪ੍ਰੰਤ ਪੰਜਾਬ ਵਿੱਚ ਇਹ ਫਿਲਮ 10 ਮਈ ਨੂੰ ਰੀਲੀਜ਼ ਹੋਈ ਤੇ ਅੱਜ ਆਪਣੀ ਉਮਰ ਦੇ ਪੁਰਾਣੇ ਦੋਸਤ ਡਾ: ਗੁਰਮੇਲ ਸਿੰਘ ਮੌਜੀ, ਪ੍ਰਿੰ: ਰਣਜੀਤ ਸਿੰਘ ਅਤੇ ਨੌਜਵਾਨ ਪਿਆਰਾ ਸਿੰਘ ਨਾਲ ਵੇਖੀ। 
ਇਸ ਫਿਲਮ ਦੀ ਨਾਇਕਾ ਸ਼ਰਨ ਗਿੱਲ ਹੈ ਜਿਸ ਦੀ ਪਾਲਣਾ ਪੋਸ਼ਣਾ ਕਨੇਡਾ ਵਿਚ ਰਹਿ ਰਹੀ ਉਸ ਦੀ ਮਾਸੀ ਨੇ ਕੀਤੀਪੀ.ਐੱਚ.ਡੀ ਕਰਨ ਸਮੇਂ ਉਸ ਨੇ ਆਪਣੀ ਖੋਜ ਦਾ ਵਿਸ਼ਾ ਦੁਨੀਆਂ ਵਿੱਚ ਵਸ ਰਹੀਆਂ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਕਾਰਣ ਵਧ ਰਹੇ ਅਤਿਵਾਦ ਦੇ ਕਾਰਣ ਜਾਨਣ ਨੂੰ ਚੁਣਿਆਇਸ ਖੋਜ ਲਈ ਕੈਨੇਡਾ ਦੀ ਯੂਨੀਵਰਸਿਟੀ ਵੱਲੋਂ ਉਸ ਨੂੰ ਭਾਰਤ ਵਿੱਚ ਭੇਜਣ ਦਾ ਫੈਸਲਾ ਕੀਤਾਜਦ ਉਸ ਦੀ ਮਾਸੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸ਼ਰਨ ਗਿੱਲ ਦੇ ਭਾਰਤ ਜਾਣ ਦਾ ਸਖਤ ਵਿਰੋਧ ਕੀਤਾ ਤੇ ਉਸ ਨੂੰ ਸਲਾਹ ਦਿੱਤੀ ਕਿ ਭਾਰਤ ਦੇ ਜਿਸ ਪੰਜਾਬ ਵਿੱਚ ਤੂੰ ਜਾ ਰਹੀਂ ਹੈ ਉਸ ਦਾ ਮਾਹੌਲ ਅਤਿ ਮਾੜਾ ਹੈ, ਨਿੱਤ ਦਿਹਾੜੇ ਉਥੇ ਮੰਦਭਾਗੀ ਘਟਨਾਵਾਂ ਵਾਪਰਦੀਆਂ ਹਨ ਇਸ ਲਈ ਉਹ ਹਰਗਿਜ਼ ਉਸ ਨੂੰ ਪੰਜਾਬ ਜਾਣ ਦੀ ਇਜਾਜਤ ਨਹੀਂ ਦੇਵੇਗੀ। 
ਪਰ ਸ਼ਰਨ ਗਿੱਲ ਦੇ ਦ੍ਰਿੜ ਇਰਾਦੇ ਤੇ ਫੈਸਲੇ ਅੱਗੇ ਆਖਰ ਉਸ ਦੀ ਮਾਸੀ ਨੂੰ ਝੁਕਣਾ ਪਿਆ ਤੇ ਸ਼ਰਨ ਗਿੱਲ ਚੰਡੀਗੜ੍ਹ ਪਹੁੰਚ ਗਈ ਜਿਥੇ ਉਸ ਨੂੰ ਉਸ ਦੇ ਕਨੇਡਾ ਵਿੱਚ ਪੜ੍ਹੇ ਜਮਾਤੀ ਨੇ ਏਅਰਪੋਰਟ ਤੇ ਰਸੀਵ ਕੀਤਾਪੂਰੀ ਫਿਲਮ ਵਿਚ ਇੱਕ ਇਹ ਹੀ ਭਾਗ ਹੈ ਜਿਸ ਨੂੰ ਕਲਪਨਾਂ ਦਾ ਨਾਮ ਦਿਤਾ ਜਾ ਸਕਦਾ ਹੈ ਜਦ ਕਿ ਬਾਕੀ ਸਾਰੀ ਫਿਲਮ ਸੱਚੀਆਂ ਘਟਨਾਵਾਂ ਤੇ ਅਧਾਰਤ ਹੀ ਜਾਪਦੀ ਹੈ
ਆਪਣੀ ਖੋਜ ਲਈ ਤੱਥ ਇਕੱਠੇ ਕਰਨ ਲਈ ਉਹ ਤਿਹਾੜ ਵਿੱਚ ਨਜ਼ਰਬੰਦ ਕਰਤਾਰ ਸਿੰਘ ਜਿਸ ਦਾ ਫਿਲਮ ਵਿੱਚ ਕਿਰਦਾਰ ਜਗਤਾਰ ਸਿੰਘ ਹਵਾਰਾ ਨਾਲ ਮਿਲਦਾ ਜੁਲਦਾ ਹੈ; ਨਾਲ ਮੁਲਕਾਤ ਕਰਨਾ ਚਾਹੁੰਦੀ ਹੈਪਰ ਜਦੋਂ ਕਰਤਾਰ ਸਿੰਘ ਨਾਲ ਮੁਲਕਾਤ ਕਰਵਾਉਣ ਵਿੱਚ ਮੱਦਦ ਲੈਣ ਲਈ ਉਸ ਦੇ ਵਕੀਲ ਨਾਲ ਸ਼ਰਨ ਗਿੱਲ ਨੇ ਗੱਲ ਕੀਤੀ ਤਾਂ ਉਸ ਨੇ ਸਾਫ਼ ਦੱਸ ਦਿੱਤਾ ਕਿ ਉਸ ਨਾਲ ਸਿਰਫ ਖ਼ੂਨ ਦੇ ਰਿਸ਼ਤੇ ਵਾਲੇ ਹੀ ਮੁਲਾਕਾਤ ਕਰ ਸਕਦੇ ਹਨ ਇਸ ਲਈ ਤੂੰ ਉਸ ਨੂੰ ਨਹੀਂ ਮਿਲ ਸਕਦੀਉਸ ਸਮੇਂ ਕਾਰਤਾਰ ਸਿੰਘ ਦੀ ਭੈਣ ਨੇ ਵਕੀਲ ਦੇ ਕੈਬਿਨ ਚੋਂ ਬਾਹਰ ਆ ਕੇ ਸ਼ਰਨ ਗਿੱਲ ਨੂੰ ਪੁੱਛਿਆ ਕਿ ਕਰਤਾਰ ਸਿੰਘ ਨਾਲ ਉਸ ਦਾ ਕੀ ਸਬੰਧ ਹੈ ਤੇ ਉਹ ਉਸ ਨੂੰ ਕਿਉਂ ਮਿਲਣਾ ਚਾਹੁੰਦੀ ਹੈ? ਤਾਂ ਉਸ ਨੇ ਦੱਸਿਆ ਕਿ ਉਹ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਸਬੰਧੀ ਖੋਜ ਕਰ ਰਹੀ ਹੈ ਇਸ ਲਈ ਕਰਤਾਰ ਸਿੰਘ ਨਾਲ ਮਿਲਣਾ ਜਰੂਰੀ ਹੈਕਰਤਾਰ ਸਿੰਘ ਦੀ ਭੈਣ ਨੇ ਰਾਜਵੰਤ ਸਿੰਘ ਜੋ ਕਿ ਕਰਤਾਰ ਸਿੰਘ ਦੀ ਬੈਰਕ ਵਿੱਚ ਹੀ ਨਜ਼ਰਬੰਦ ਹੈ; ਨਾਲ ਸ਼ਰਨ ਗਿੱਲ ਦੀ ਮੁਲਾਕਾਤ ਦਾ ਪ੍ਰਬੰਧ ਕਰਵਾ ਦਿੱਤਾ ਤੇ ਉਸ ਨੂੰ ਯਕੀਨ ਦਿਵਾਇਆ ਕਿ ਰਾਜਵੰਤ ਸਿੰਘ ਕਰਤਾਰ ਸਿੰਘ ਨਾਲ ਮੁਲਾਕਾਤ ਕਰਵਾ ਦੇਵੇਗਾ। 
ਇਸ ਤਰ੍ਹਾਂ ਕਰਤਾਰ ਸਿੰਘ ਨਾਲ ਹੋਈ ਮੁਲਾਕਤ ਦੌਰਾਨ ਜਦੋਂ ਫਿਲਮ ਦੀ ਨਾਇਕਾ ਨੇ ਨਾਇਕ ਕਰਤਾਰ ਸਿੰਘ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਅਤਿਵਾਦ ਦਾ ਰਾਹ ਕਿਉਂ ਫੜਿਆ ਹੈ ਤੇ ਆਪਣੇ ਦੇਸ਼ ਤੇ ਹਿੰਦੂਆਂ ਦੇ ਖਿਲਾਫ ਕਿਉਂ ਲੜ ਰਹੇ ਹੋ ਤਾਂ ਫਿਲਮ ਦਾ ਹੀਰੋ ਕਰਤਾਰ ਸਿੰਘ ਕਹਿੰਦਾ ਹੈ ਕਿ ਸਾਡੀ ਲੜਾਈ ਨਾ ਦੇਸ਼ ਦੇ ਵਿਰੁੱਧ ਹੈ ਅਤੇ ਨਾ ਹੀ ਕਿਸੇ ਧਾਰਮਕ ਸਮੁਦਾਏ ਜਾਂ ਧਰਮ ਦੇ ਖਿਲਾਫ ਬਲਕਿ ਸਾਡੀ ਲੜਾਈ ਦੇਸ਼ ਦੇ ਨਾਕਸ ਰਾਜ ਪ੍ਰਬੰਧ ਦੇ ਖਿਲਾਫ ਹੈਉਸ ਨੇ ਦੱਸਿਆ ਕਿ ਉਹ ਹਾਕੀ ਦਾ ਇੱਕ ਚੰਗਾ ਖਿਡਾਰੀ ਤੇ ਖੇਤੀ ਦੇ ਕੰਮ ਵਿੱਚ ਦਿਲਚਸਪੀ ਲੈਣ ਵਾਲਾ ਸੀਅਚਾਨਕ ਹੀ ਇੱਕ ਖਾੜਕੂ ਨੂੰ ਆਪਣੇ ਮੋਟਰ ਸਾਈਕਲ ਤੇ ਲਿਫਟ ਦੇ ਬੈਠਾ ਤਾਂ ਝੱਟ ਉਸ ਦੇ ਘਰ ਪੁਲਿਸ ਨੇ ਰੇਡ ਮਾਰੀ ਜਿਸ ਦੇ ਡਰ ਕਾਰਣ ਉਹ ਘਰੋਂ ਦੌੜ ਗਿਆਪੁਲਿਸ ਨੇ ਦਿਲ ਦੇ ਮਰੀਜ਼ ਉਸ ਦੇ ਪਿਤਾ ਤੇ ਉਸ ਦੀ ਮੱਦਦ ਵਿੱਚ ਆਏ ਚਾਚੇ ਨਾਲ ਇਤਨੀ ਬਦਤਮੀਜੀ ਕੀਤੀ ਕਿ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਮਰ ਗਿਆ
ਇਸ ਘਟਨਾ ਨੇ ਕਰਤਾਰ ਸਿੰਘ ਤੇ ਗਹਿਰਾ ਅਸਰ ਪਾਇਆ ਤੇ ਉਹ ਪੁਲਿਸ ਦੇ ਡਰ ਦਾ ਮਾਰਾ ਹਮੇਸ਼ਾਂ ਲਈ ਰੂਪੋਸ਼ ਹੋ ਗਿਆ ਤੇ ਖਾੜਕੂ ਲਹਿਰ ਵਿੱਚ ਸ਼ਾਮਲ ਹੋ ਗਿਆਕਰਤਾਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਸਿੱਖਾਂ ਦੀ ਪਛਾਣ ਖਤਮ ਕਰਨਾ ਚਾਹੁੰਦੀ ਹੈ ਤੇ ਜ਼ਬਰੀ ਉਨ੍ਹਾਂ ਤੇ ਹਿੰਦੂ ਕਾਨੂੰਨ ਠੋਸਿਆ ਜਾ ਰਿਹਾ ਹੈਪੰਜਾਬ ਨਾਲ ਹਰ ਤਰ੍ਹਾਂ ਬੇਇਨਸਾਫੀ ਕੀਤੀ ਜਾਂਦੀ ਹੈ ਤੇ ਇਸ ਦੇ ਦਰਿਆਵਾਂ ਦਾ ਪਾਣੀ ਜ਼ਬਰੀ ਗੁਆਂਢੀ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ     
       ਹਰਿਆਣਾ ਨੂੰ ਪਾਣੀ ਦੇਣ ਲਈ ਬਣਾਈ ਜਾ ਰਹੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਰੋਧ ਕਰਨ ਲਈ ਅਕਾਲੀ ਦਲ ਨੇ ਮੋਰਚਾ ਲਾਇਆ ਤਾਂ ਪੰਜਾਬ ਦੀ ਇਸ ਜਾਇਜ਼ ਮੰਗ ਮੰਨਣ ਦੀ ਥਾਂ ਮੋਰਚੇ ਨੂੰ ਦਬਾਉਣ ਲਈ ਸਿੱਖਾਂ ਤੇ ਸਰਕਾਰੀ ਤਸ਼ੱਦਦ ਕੀਤਾਇੱਥੋਂ ਤੱਕ ਕਿ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲਾ ਕਰਕੇ ਅਣਗਿਣਤ ਬੇਗੁਨਾਹ ਸਿੱਖ, ਬਜੁਰਗ, ਔਰਤਾਂ ਤੇ ਬੱਚੇ ਕਤਲ ਕਰ ਦਿੱਤੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਵੀ ਪ੍ਰਵਾਰ ਨੂੰ ਨਹੀਂ ਦਿੱਤੀਆਂ ਗਈਆਂਉਸ ਉਪ੍ਰੰਤ ਹਜਾਰਾਂ ਬੇਗੁਨਾਂਹ ਸਿੱਖ ਨੌਜਵਾਨ ਘਰਾਂ ਵਿੱਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਕੇ ਨਹਿਰਾਂ ਵਿੱਚ ਰੋੜ ਦਿੱਤੇ ਜਾਂਦੇ ਸਨ ਜਾਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਾੜ ਦਿੱਤੀਆਂ ਜਾਂਦੀਆਂ ਸਨ। 
ਸਤਵੰਤ ਸਿੰਘ ਤਲਵਾੜ (ਅਸਲ ਵਿੱਚ ਭਾਈ ਜਸਵੰਤ ਸਿੰਘ ਖਾਲੜਾ) ਨੇ ਪੁਲਿਸ ਵੱਲੋਂ ਸਾੜੀਆਂ ਗਈ ਹਜਾਰਾਂ ਉਨ੍ਹਾਂ ਬੇਪਛਾਣ ਲਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸੂਚੀ ਉਚ ਅਦਾਲਤ ਨੂੰ ਪੇਸ਼ ਕੀਤੀ ਤੇ ਮੰਗ ਕੀਤੀ ਕਿ ਘੱਟ ਤੋਂ ਘੱਟ ਪੀੜਤ ਪ੍ਰਵਾਰਾਂ ਨੂੰ ਇਹ ਤਾਂ ਦੱਸ ਦੇਣ ਕੇ ਉਨ੍ਹਾਂ ਦਾ ਬੰਦਾ ਮਾਰਿਆ ਗਿਆ ਹੈ ਤਾਂ ਕਿ ਉਸ ਦੀ ਘਰ ਆਉਣ ਦੀ ਉਡੀਕ ਛੱਡ ਕੇ ਉਹ ਸਬਰ ਕਰ ਲੈਣਸਿਰਫ ਇਸ ਦੋਸ਼ ਬਦਲੇ ਤਲਵਾੜ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ   
     ਕਰਤਾਰ ਸਿੰਘ ਨੇ ਸ਼ਰਨ ਗਿੱਲ ਨੂੰ ਦੱਸਿਆ ਕਿ ਉਹ ਸਿੱਖਾਂ ਦੀ ਕੁੜੀ ਹੈ ਇਸ ਲਈ ਸਿੱਖ ਇਤਿਹਾਸ ਪੜ੍ਹ ਕੇ ਵੇਖੇ ਕਿ ਸਿੱਖ ਕਦੀ ਵੀ ਅਤਿਵਾਦੀ ਨਹੀਂ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਹਮੇਸ਼ਾਂ ਅਤਿਵਾਦੀ ਬਣਾ ਕੇ ਪੇਸ਼ ਕੀਤਾ ਹੈਉਨ੍ਹਾਂ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਾਂ ਨੇ ਹਮੇਸ਼ਾਂ ਸ਼ਾਂਤਮਈ ਰਹਿ ਕੇ ਜੁਲਮ ਵਿਰੁੱਧ ਆਵਾਜ਼ ਉਠਾਈ ਪਰ ਕੋਈ ਅਪੀਲ ਦਲੀਲ ਨਾ ਸੁਣੇ ਜਾਣ ਉਪ੍ਰੰਤ ਸਾਰੇ ਹੀਲੇ ਵਸੀਲੇ ਖਤਮ ਹੋਣ ਪਿਛੋਂ ਹਥਿਆਰਵੰਦ ਹੋ ਕੇ ਜੁਲਮ ਦਾ ਟਾਕਰਾ ਕੀਤਾ
        ਕਰਤਾਰ ਸਿੰਘ ਨਾਲ ਮੁਲਾਕਾਤ ਉਪ੍ਰੰਤ ਸ਼ਰਨ ਗਿੱਲ ਪੁਲਿਸ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਪੀੜਤ ਪ੍ਰਵਾਰਾਂ ਨੂੰ ਮਿਲੀ ਤੇ ਉਨ੍ਹਾਂ ਦੀਆਂ ਦਰਦਨਾਕ ਕਹਾਣੀਆਂ ਦੀ ਵੀਡੀਓ ਰੀਕਾਰਡਿੰਡ ਕੀਤੀਇਸੇ ਦੌਰਾਨ ਉਸ ਦਾ ਬੌਆਇ ਫਰੈਂਡ, ਜਿਹੜਾ ਕਿ ਵਧੀਕੀਆਂ ਕਰਨ ਚ ਬਦਨਾਮ ਪੁਲਿਸ ਅਫਸਰ ਜਸਪਾਲ ਸਿੰਘ ਰੰਧਾਵਾ ਦਾ ਹੀ ਇਕਲੌਤਾ ਪੁੱਤਰ ਸੀ, ਸ਼ਰਨ ਗਿੱਲ ਨੂੰ ਆਪਣੀ ਮੰਮੀ ਨਾਲ ਮਿਲਾਉਣ ਲਈ ਆਪਣੇ ਘਰ ਲੈ ਗਿਆਆਲੀਸ਼ਾਨ ਡਰਾਇੰਗ ਰੂਮ ਵਿੱਚ ਬਿਠਾ ਕੇ ਜਦ ਉਹ ਆਪਣੀ ਮੰਮੀ ਨੂੰ ਬੁਲਾਉਣ ਲਈ ਗਿਆ ਤਾਂ ਅਚਾਨਕ ਸ਼ਰਨ ਗਿੱਲ ਦੀ ਨਜ਼ਰ ਜਸਪਾਲ ਸਿੰਘ ਰੰਧਾਵਾ ਡੀਆਈਜੀ ਦੀ ਫੋਟੋ ਤੇ ਪਈ ਤਾਂ ਉਸ ਨੂੰ ਉਥੇ ਬੈਠਣਾ ਮੁਸ਼ਕਲ ਜਾਪਿਆ ਤੇ ਬਗੈਰ ਦੱਸਿਆਂ ਹੀ ਉਥੋਂ ਖਿਸਕ ਗਈ ਅਤੇ ਆਪਣੇ ਬੌਆਇ ਫਰੈਂਡ ਦਾ ਫ਼ੋਨ ਤੱਕ ਨਾ ਸੁਣਿਆ। 
ਬਾਅਦ ਵਿੱਚ ਦੋਵਾਂ ਦੇ ਮਿਲਣ ਉਪ੍ਰੰਤ ਲੜਕੇ ਨੇ ਉਨ੍ਹਾਂ ਦੀ ਕੀਤੀ ਇਸ ਬੇਇਜਤੀ ਦਾ ਕਾਰਣ ਪੁੱਛਿਆ ਤਾਂ ਸ਼ਰਨ ਗਿੱਲ ਨੇ ਇਸ ਨੂੰ ਟਾਲਦਿਆਂ ਡਰਾਇੰਗ ਰੂਮ ਚ ਜੇਪੀਐੱਸ ਰੰਧਾਵਾ ਦੀ ਲੱਗੀ ਫੋਟੋ ਦਾ ਹਵਾਲਾ ਦੇ ਕੇ ਪੁੱਛਿਆ ਕਿ ਉਸ ਦਾ ਤੁਹਾਡੇ ਨਾਲ ਕੀ ਸਬੰਧ ਹੈ? ਲੜਕੇ ਨੇ ਬੜੇ ਮਾਣ ਨਾਲ ਦੱਸਿਆ ਕਿ ਉਹ ਉਸ ਦੇ ਪਿਤਾ ਜੀ ਹਨਜਦ ਇਹ ਪੁੱਛਿਆ ਕਿ ਤੁਸੀਂ ਉਸ ਬਾਰੇ ਕੀ ਜਾਣਦੇ ਹੋ ਤਾਂ ਉਸ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਇੱਕ ਬਹੁਤ ਹੀ ਬਹਾਦੁਰ ਅਫਸਰ ਹਨ ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜਦਿਆਂ ਅਤਿਵਾਦ ਦਾ ਸਫਾਇਆ ਕੀਤਾ; ਇਸੇ ਕਾਰਣ ਸਰਕਾਰ ਨੇ ਉਸ ਨੂੰ ਏਐੱਸਆਈ ਤੋਂ ਡੀਆਈਜੀ ਰੈਂਕ ਤੱਕ ਤਰੱਕੀ ਦਿੱਤੀ। 
ਸ਼ਰਨ ਗਿੱਲ ਨੇ ਆਪਣੀ ਖੋਜ ਦੌਰਾਨ, ਰੋ ਕੁਰਲਾਅ ਕੇ ਆਪਣੇ ਦੁਖੜੇ ਸੁਣਾ ਰਹੇ ਪੀੜਤ ਪ੍ਰਵਾਰਾਂ ਦੀਆਂ ਰੀਕਾਰਡ ਕੀਤੀਆਂ ਵੀਡੀਓ ਉਸ ਨੂੰ ਵਿਖਾ ਕੇ ਦੱਸਿਆ ਕਿ ਤੇਰਾ ਪਿਤਾ ਕੇਵਲ ਇੱਕ ਬਹਾਦਰ ਅਫਸਰ ਹੀ ਨਹੀਂ ਹੈ ਬਲਕਿ ਇੱਕ ਜ਼ਾਲਮ ਅਫਸਰ ਵੀ ਹੈ ਜਿਸ ਨੇ ਸਰਕਾਰ ਤੋਂ ਤਰੱਕੀਆਂ ਲੈਣ ਲਈ ਬਹੁਤ ਸਾਰੇ ਨਿਰਦੋਸ਼ਾਂ ਦਾ ਕਤਲ ਵੀ ਕੀਤਾ ਤੇ ਉਨ੍ਹਾਂ ਦੀਆਂ ਜਾਇਦਾਦਾਂ ਹੜੱਪ ਕੀਤੀਆਂ ਹਨਸਾਰੇ ਸਬੂਤ ਵੇਖਣ ਉਪ੍ਰੰਤ ਉਹ ਲੜਕਾ ਵੀ ਆਪਣੇ ਪਿਤਾ ਵੱਲੋਂ ਕੀਤੇ ਜੁਲਮਾਂ ਨਾਲ ਨਫਰਤ ਕਰਨ ਲੱਗ ਪਿਆ ਤੇ ਇਸ ਦੀ ਹੋਰ ਸਚਾਈ ਜਾਨਣ ਲਈ ਸ਼ਰਨ ਗਿੱਲ ਵੱਲੋਂ ਕੀਤੀ ਜਾ ਰਹੀ ਖੋਜ ਲਈ ਪੀੜਤ ਪ੍ਰਵਾਰਾਂ ਨੂੰ ਮਿਲਣ ਸਮੇਂ ਉਸ ਦਾ ਸਾਥ ਦੇਣਾਂ ਸ਼ੁਰੂ ਕਰ ਦਿੱਤਾ

ਇਸ ਦੌਰਾਨ ਉਸ ਨੇ ਵੇਖਿਆ ਕਿ ਕਿਸ ਤਰ੍ਹਾਂ ਖਾੜਕੂ ਸਿੰਘਾਂ ਨੂੰ ਸਿਰਫ ਇੱਕ ਦਿਨ ਰੋਟੀ ਖਵਾਉਣ ਦੇ ਦੋਸ਼ ਹੇਠ ਪੁਲਿਸ ਵੱਲੋਂ ਪ੍ਰਵਾਰ ਤੇ ਤਸ਼ੱਦਦ ਢਾਹਿਆ ਜਾਂਦਾ ਸੀਇੱਥੋਂ ਤੱਕ ਕਿ ਖਾੜਕੂਆਂ ਦੇ ਨਾ ਪਤੇ ਦੱਸਣ ਤੋਂ ਅਸਮਰਥਾ ਜ਼ਾਹਰ ਕਰਨ ਵਾਲਿਆਂ ਦੇ ਝੂਠੇ ਮੁਕਾਬਲੇ ਬਣਾ ਦਿੱਤੇ ਜਾਂਦੇ ਸਨ ਤੇ ਉਨ੍ਹਾਂ ਦੀਆਂ ਔਰਤਾਂ ਨਾਲ ਪ੍ਰਵਾਰਕ ਮੈਬਰਾਂ ਦੇ ਸਾਹਮਣੇ ਬਲਾਤਕਾਰ ਕੀਤੇ ਜਾਂਦੇ ਸਨਅਜਿਹਾ ਹਾਲ ਵੇਖਣ ਕਾਰਣ ਕਈ ਪੁਲਿਸੀਆਂ ਦੀ ਜ਼ਮੀਰ ਵੀ ਜਾਗ ਪਈ ਤੇ ਉਹ ਖਾੜਕੂਆਂ ਨਾਲ ਜਾ ਰਲੇਸਿਪਾਹੀ ਜੋਰਾਵਰ ਸਿੰਘ ਤੇ ਰਾਜਵੰਤ ਸਿੰਘ (ਅਸਲ ਵਿੱਚ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ) ਦਾ ਵੀ ਆਪਣੇ ਅੱਖੀਂ ਅਜਿਹੀ ਇੱਕ ਘਟਨਾ ਵੇਖ ਕੇ ਹੀ ਖ਼ੂਨ ਖੌਲ਼ਿਆ ਤੇ ਉਹ ਖਾੜਕੂਆਂ ਨਾਲ ਮਿਲ ਗਏ
ਇਹ ਜੋਰਾਵਰ ਸਿੰਘ ਤੇ ਰਾਜਵੰਤ ਸਿੰਘ ਹੀ ਸਨ ਜਿਨ੍ਹਾਂ ਨੇ ਕਰਤਾਰ ਸਿੰਘ ਆਦਿਕ ਨਾਲ ਮਿਲ ਕੇ, ਸਿੱਖ ਸੰਘਰਸ਼ ਨੂੰ ਦਬਾਉਣ ਲਈ ਪੁਲਿਸ ਨੂੰ ਖੁਲ੍ਹੀਆਂ ਛੁੱਟੀਆਂ ਦੇਣ ਵਾਲੇ ਗ੍ਰਹਿ ਮੰਤਰੀ (ਅਸਲ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ) ਨੂੰ ਇੱਕ ਮਨੁੱਖੀ ਬੰਬ ਧਮਾਕੇ ਵਿੱਚ ਉਡਾ ਦਿੱਤਾ ਸੀ
ਗ੍ਰਹਿ ਮੰਤਰੀ ਦੇ ਕਤਲ ਕੇਸ ਵਿੱਚ ਨਜ਼ਰਬੰਦ ਕਰਤਾਰ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਜੇਲ੍ਹ ਬ੍ਰੇਕ ਅਤੇ ਅਦਾਲਤ ਵਿੱਚ ਪੇਸ਼ੀ ਭੁਗਤਨ ਸਮੇਂ ਇੱਕ ਕੱਟੜਵਾਦੀ ਹਿੰਦੂ ਜਥੇਬੰਦੀ ਦੇ ਕਾਰਕੁਨ ਵੱਲੋਂ ਕਰਤਾਰ ਸਿੰਘ ਤੇ ਕੀਤੇ ਹਮਲੇ ਦੌਰਾਨ, ਹਮਲਾਵਰ ਦੇ ਮੂੰਹ ਤੇ ਕਰਤਾਰ ਸਿੰਘ ਵੱਲੋਂ ਟਿਕਾਏ ਗਏ ਜ਼ਬਰਦਸਤ ਥੱਪੜ ਦਾ ਸੀਨ ਵੀ ਫਿਲਮ ਵਿੱਚ ਬਾਖ਼ੂਬੀ ਫਿਲਮਾਇਆ ਗਿਆ ਹੈ
ਸਾਰੀ ਜਾਣਕਾਰੀ ਲੈਣ ਉਪ੍ਰੰਤ ਸ਼ਰਨ ਗਿੱਲ ਤੇ ਉਸ ਦਾ ਬੌਆਇ ਫ੍ਰੈਂਡ ਦੁਬਾਰਾ ਕਰਤਾਰ ਸਿੰਘ ਨਾਲ ਮੁਲਾਕਾਤ ਕਰਨ ਗਏ ਤੇ ਸ਼ਰਨ ਗਿੱਲ ਨੇ ਆਪਣੇ ਬੁਆਇ ਫ੍ਰੈਂਡ ਦੀ ਜਾਣਪਛਾਣ ਕਰਵਾਈ ਤਾਂ ਕਰਤਾਰ ਸਿੰਘ ਨੇ ਉਸ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਇਹ ਸੈਂਕੜੇ ਘਰ ਉਜਾੜਨ ਵਾਲੇ ਉਸ ਜਾਲਮ ਪੁਲਿਸ ਅਫਸਰ ਜੇਪੀਐੱਸ ਰੰਧਾਵੇ ਦਾ ਗੰਦਾ ਖ਼ੂਨ ਹੈਸ਼ਰਨ ਗਿੱਲ ਨੇ ਕਿਹਾ ਬੇਸ਼ੱਕ ਇਹ ਉਸ ਰੰਧਾਵੇ ਦਾ ਹੀ ਪੁੱਤਰ ਹੈ ਪਰ ਹੁਣ ਇਹ ਆਪਣੇ ਪਿਤਾ ਦੀ ਬਹਾਦਰੀ ਤੇ ਮਾਣ ਕਰਨ ਦੀ ਥਾਂ ਉਸ ਦੇ ਕੀਤੇ ਤੇ ਸ਼ਰਮਿੰਦਾ ਹੈ ਤੇ ਉਸ (ਸ਼ਰਨ ਗਿੱਲ) ਵੱਲੋਂ ਕੀਤੀ ਜਾ ਰਹੀ ਖੋਜ ਲਈ ਸਬੂਤ ਇਕੱਠੇ ਕਰਨ ਲਈ ਹਰ ਪੀੜਤ ਦੇ ਘਰ ਜਾਣ ਸਮੇਂ ਉਸ ਦਾ ਸਾਥ ਦਿੰਦਾ ਹੈ
ਰੰਧਾਵੇ ਦੇ ਪੁੱਤਰ ਨੇ ਕਰਤਾਰ ਸਿੰਘ ਤੇ ਸਵਾਲ ਕੀਤਾ ਕਿ ਗ੍ਰਹਿ ਮੰਤਰੀ ਦੇ ਕਤਲ ਸਮੇਂ ਉਸ ਨਾਲ ਮਾਰੇ ਗਏ ਨਿਰਦੋਸ਼ ਵਿਅਕਤੀਆਂ ਦੇ ਕਤਲਾਂ ਲਈ ਕੀ ਤੁਸੀਂ ਕਸੂਰਵਾਰ ਨਹੀਂ ਹੋ? ਕਰਤਾਰ ਸਿੰਘ ਨੇ ਮੰਨਿਆਂ ਕਿ ਗ੍ਰਹਿ ਮੰਤਰੀ ਤੇ ਹੋਏ ਕਾਤਲਾਨਾ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ ਵਿਅਕਤੀਆਂ ਦਾ ਉਨ੍ਹਾਂ ਬੇਹੱਦ ਅਫਸੋਸ ਹੈ ਪਰ ਪੁਲਿਸ ਨੂੰ ਖੁਲ੍ਹੀਆਂ ਛੁੱਟੀਆਂ ਦੇਣ ਵਾਲੇ ਗ੍ਰਹਿ ਮੰਤਰੀ ਦੇ ਕਤਲ ਪਿੱਛੋਂ ਪੰਜਾਬ ਵਿੱਚ ਨਿਰਦੋਸ਼ਾਂ ਦੇ ਹਰ ਰੋਜ਼ ਹੋ ਰਹੇ ਕਤਲਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪੈ ਗਈ ਹੈ; ਇਸ ਲਈ ਗ੍ਰਹਿ ਮੰਤਰੀ ਨੂੰ ਮਾਰਨਾ ਜਰੂਰੀ ਸੀਕਰਤਾਰ ਸਿੰਘ ਨੇ ਇਹ ਵੀ ਮੰਨਿਆਂ ਕਿ ਖਾੜਕੂਆਂ ਵਿੱਚ ਕਈ ਗਲਤ ਅਨਸਰਾਂ ਦੀ ਘੁਸਪੈਠ ਹੋ ਗਈ ਸੀ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਘੁਸਪੈਠ ਰੰਧਾਵੇ ਵਰਗੇ ਪੁਲਿਸ ਅਫਸਰ ਨੇ ਖਾੜਕੂ ਲਹਿਰ ਨੂੰ ਬਦਨਾਮ ਕਰਨ ਵਾਸਤੇ ਹੀ ਕਰਵਾਈ ਸੀਉਨ੍ਹਾਂ ਦੇ ਗਲਤ ਕਾਰਨਾਮਿਆਂ ਸਦਕੇ ਹੀ ਖਾੜਕੂ ਬਦਨਾਮ ਹੋਏ ਜਿਸ ਕਾਰਣ ਜਿਹੜੇ ਲੋਕ ਉਨ੍ਹਾਂ ਦੀ ਰੋਟੀ ਪਾਣੀ ਦੀ ਸੇਵਾ ਕਰਦੇ ਰਹੇ ਸਨ ਤੇ ਉਨ੍ਹਾਂ ਦਾ ਅਥਾਹ ਸਤਿਕਾਰ ਕਰਦੇ ਸਨ ਉਨ੍ਹਾਂ ਨੇ ਹੀ ਪੁਲਿਸ ਨਾਲ ਮਿਲ ਕੇ ਖਾੜਕੂ ਸਿੰਘਾਂ ਦਾ ਸਫਾਇਆ ਕਰਵਾਇਆ
ਇਸੇ ਦੌਰਾਨ ਕਰਤਾਰ ਸਿੰਘ ਦੀ ਮੁਲਕਾਤ ਕਰਨ ਦੇ ਦੋਸ਼ ਵਿੱਚ ਸ਼ਰਨ ਗਿੱਲ ਨੂੰ ਵੀ ਪੁਲਿਸ ਦੀ ਸਖਤ ਪੁੱਛਗਿੱਛ ਦਾ ਸਾਹਮਣਾਂ ਕਰਨਾ ਪਿਆਉਸ ਤੋਂ ਇੱਕ ਖਾੜਕੂ ਬੀਬੀ ਜਸਵੀਰ ਕੌਰ ਅਤੇ ਕਰਤਾਰ ਸਿੰਘ ਨਾਲ ਉਸ ਦੇ ਸਬੰਧਾਂ ਬਾਰੇ ਜਾਣਕਾਰੀ ਲੈਣ ਲਈ ਭਾਰੀ ਪੁਲਿਸ ਤਸ਼ੱਦਦ ਸਹਿਣਾ ਪਿਆ
ਉਸ ਦਾ ਹਾਲਚਾਲ ਪੁੱਛਣ ਲਈ ਉਸ ਦੀ ਮਾਸੀ ਦੇ ਆਏ ਫ਼ੋਨ ਦੌਰਾਣ ਜਦ ਸ਼ਰਨ ਗਿੱਲ ਨੇ ਆਪਣੀ ਮਾਸੀ ਤੋਂ ਜਸਵੀਰ ਕੌਰ ਬਾਰੇ ਪੁੱਛਿਆ ਕਿ ਉਹ ਕੌਣ ਹੈ ਜਿਸ ਸਬੰਧੀ ਪੁਲਿਸ ਵਾਰ ਵਾਰ ਪੁੱਛ ਰਹੀ ਸੀ ਤੇ ਮੇਰੇ ਤੇ ਇਹ ਇਲਜ਼ਾਮ ਲਾਉਂਦੇ ਸਨ ਕਿ ਮੈਂ ਉਸ ਜਸਵੀਰ ਕੌਰ ਦੀ ਧੀ ਹਾਂ ਜਿਸ ਨੇ ਆਪਣਾ ਰਹਿੰਦਾ ਮਿਸ਼ਨ ਪੂਰਾ ਕਰਨ ਲਈ ਤੈਨੂੰ (ਸ਼ਰਨ ਗਿੱਲ) ਨੂੰ ਇੰਡੀਆ ਭੇਜਿਆ ਹੈ
ਮਾਸੀ ਮਨਜੀਤ ਕੌਰ ਨੇ ਰੋਂਦੀ ਹੋਈ ਨੇ ਦੱਸਿਆ ਕਿ ਇਹ ਕਾਰਣ ਸੀ ਕਿ ਮੈਂ ਤੈਨੂੰ ਇੰਡੀਆ ਜਾਣ ਤੋਂ ਰੋਕ ਰਹੀ ਸੀਉਸ ਨੇ ਦੱਸਿਆ ਕਿ ਜਸਵੀਰ ਕੌਰ ਹੀ ਤੇਰੀ ਅਭਾਗੀ ਮਾਂ ਹੈ ਜਿਸ ਦੀ ਥਾਣੇ ਵਿੱਚ, ਭਾਰੀ ਤਸ਼ੱਦਦ ਕਰਨ ਉਪ੍ਰੰਤ ਬੰਨ੍ਹ ਕੇ ਲਟਕਾਏ ਉਸ ਦੇ ਪਤੀ ਦੇ ਸਾਹਮਣੇ ਬੇਪਤੀ ਕੀਤੀ ਗਈ ਸੀ ਜਿਸ ਨੂੰ ਨਾ ਸਹਾਰਦੇ ਹੋਏ ਖੂਹ ਵਿੱਚ ਛਾਲ ਮਾਰ ਕੇ ਮਰ ਗਈ ਸੀ ਤੇ ਤੇਰੇ ਪਿਤਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਖਤਮ ਕਰ ਦਿਤਾ ਗਿਆ ਸੀਤੂੰ ਉਸ ਸਮੇਂ ਸਿਰਫ ਚਾਰ ਸਾਲ ਦੀ ਸੀ ਜਦੋਂ ਅਨਾਥ ਹੋ ਗਈ ਸੀ ਤੇ ਮੈਂ ਤੈਨੂੰ ਕਨੇਡਾ ਲਿਆ ਕਿ ਪਾਲ਼ਿਆ ਸੀਮੈਂ ਨਹੀਂ ਸੀ ਚਾਹੁੰਦੀ ਕਿ ਤੈਨੂੰ ਇਹ ਸਭ ਕੁਝ ਦੱਸ ਕੇ ਤੈਨੂੰ ਮਾਨਸਕ ਪੀੜਾ ਵਿੱਚ ਪਾਇਆ ਜਾਵੇਹੁਣ ਜਿਤਨਾ ਛੇਤੀ ਹੋ ਸਕੇ ਤੂੰ ਵਾਪਸ ਕਨੇਡਾ ਆ ਜਾਹਇਸ ਤੋਂ ਪਹਿਲਾਂ ਸ਼ਰਨ ਗਿੱਲ ਆਪਣੇ ਮਾਤਾ ਪਿਤਾ ਦੀ ਹੋਣੀ ਤੋਂ ਬਿਲਕੁਲ ਅਣਜਾਣ ਸੀਇਹ ਜਾਨਣ ਪਿੱਛੋਂ ਵੀ ਸ਼ਰਨ ਗਿੱਲ ਦ੍ਰਿੜ ਸੀ ਕਿ ਕਿਤਨਾ ਵੀ ਕਸ਼ਟ ਝਲਣਾ ਪਏ ਉਹ ਸੱਚ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਆਪਣੀ ਖੋਜ ਜਾਰੀ ਰੱਖੇਗੀ
ਸੋ ਸਾਰੀ ਫਿਲਮ ਵਿੱਚ ਇੱਕ ਵੀ ਐਸੀ ਘਟਨਾ ਨਹੀਂ ਹੈ ਜਿਸ ਨਾਲ ਹਿੰਦੂ ਸਿੱਖਾਂ ਵਿਚਕਾਰ ਨਫ਼ਰਤ ਪੈਦਾ ਹੁੰਦੀ ਹੋਵੇ ਜਾਂ ਇਹ ਸਿੱਧ ਹੁੰਦਾ ਹੋਵੇ ਕਿ ਸਿੱਖ ਦੇਸ਼ ਵਿਰੁੱਧ ਲੜ ਰਹੇ ਹਨਸਾਰੀ ਫਿਲਮ ਇਹ ਸੰਦੇਸ਼ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ ਕਿ ਸਿੱਖ ਹਿੰਦੂਆਂ ਜਾਂ ਦੇਸ਼ ਵਿਰੁਧ ਲੜ ਰਹੇ ਹਨ ਸਗੋਂ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਦੇ ਉਸ ਪ੍ਰਬੰਧ ਵਿਰੁਧ ਹੈ ਜਿਸ ਦੇ ਪੰਜਾਬ ਅਤੇ ਸਿੱਖਾਂ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਨੇ ਇਹ ਸਾਰੇ ਹਾਲਾਤ ਵਿਗਾੜੇ ਹਨ
ਫਿਲਮ ਸਾਡਾ ਹੱਕਵੇਖਣ ਉਪ੍ਰੰਤ ਅਸੀਂ ਇਸ ਸਿੱਟੇ ਤੇ ਪਹੁੰਚੇ ਕਿ ਇਹ ਫਿਲਮ ਦਾ ਸਿਨੇਮੇ ਘਰਾਂ ਵਿੱਚ ਪ੍ਰਦਰਸ਼ਨ ਪੰਜਾਬ ਦੇ ਮਹੌਲ ਨੂੰ ਤਾਂ ਨਹੀਂ ਵਿਗਾੜੇਗਾ ਪਰ ਇਸ ਦਾ ਵਿਰੋਧ ਕਰਨ ਵਾਲੇ ਜਰੂਰ ਵਿਗਾੜ ਸਕਦੇ ਹਨ
ਇਹ ਫਿਲਮ ਵੇਖ ਕੇ ਆਏ ਕਈ ਨੌਜਵਾਨ ਜਿਨ੍ਹਾਂ ਵਿੱਚ ਪਿਆਰਾ ਸਿੰਘ, ਲਵਦੀਪ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਚੰਦੜ ਆਦਿਕ, ਜਿਨ੍ਹਾਂ ਦਾ ਜਨਮ ਤਕਰੀਬਨ ਇਸ ਕਾਲ਼ੇ ਦੌਰ ਤੋਂ ਬਾਅਦ ਦਾ ਹੈ ਜਾਂ ਉਨ੍ਹਾਂ ਨੇ ਬਾਅਦ ਵਿੱਚ ਸੁਰਤ ਸੰਭਾਲੀ ਹੈ; ਦੇ ਪ੍ਰਤੀਕਰਮ ਜਾਨਣੇ ਚਾਹੇ ਤਾਂ ਉਨ੍ਹਾਂ ਦੱਸਿਆ ਕਿ ਇਹ ਫਿਲਮ ਇੱਕ ਚੰਗਾ ਸੰਦੇਸ਼ ਦਿੰਦੀ ਹੈ ਤੇ ਉਸ ਸਚਾਈ ਨੂੰ ਪ੍ਰਗਟ ਕਰ ਰਹੀ ਹੈ ਜਿਹੜੀ ਕਿ ਹੁਣ ਤੱਕ ਆਮ ਲੋਕਾਂ ਤੋਂ ਛੁਪਾ ਕੇ ਰਖੀ ਜਾਂਦੀ ਸੀ ਤੇ ਸਿੱਖਾਂ ਨੂੰ ਖ਼ਾਹ ਮਖਾਹ ਹੀ ਬਦਨਾਮ ਕੀਤਾ ਜਾ ਰਿਹਾ ਸੀ
ਸਭ ਦਾ ਵੀਚਾਰ ਸੀ ਕਿ ਪੰਜਾਬ ਦੇ ਹਰ ਹਿੰਦੂ ਸਿੱਖ ਸਮੇਤ ਪੁਲਿਸ ਅਫਸਰਾਂ ਤੇ ਰਾਜਨੀਤਕ ਆਗੂਆਂ ਨੂੰ ਸਿਰਫ ਇਹ ਫਿਲਮ ਵੇਖਣੀ ਹੀ ਨਹੀਂ ਚਾਹਦੀ ਬਲਕਿ ਹਰ ਸ਼ਹਿਰ ਵਿੱਚ ਇਸ ਫਿਲਮ ਤੇ ਸੈਮੀਨਾਰ ਕਰਵਾ ਕੇ ਬੀਤੇ ਦੀਆਂ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਤਾ ਕਿ ਕਦੀ ਵੀ ਪੰਜਾਬ ਦਾ ਮਾਹੌਲ ਨਾ ਵਿਗੜੇ
ਇਨ੍ਹਾਂ ਵਿੱਚ ਇੱਕ ਸੰਦੀਪ ਸਿੰਘ, ਜੋ ਕਿ ਸਿਰੋਂ ਮੋਨਾ ਸੀ, ਨੇ ਕਿਹਾ ਕਿ ਇਹ ਫਿਲਮ ਵੇਖ ਕੇ ਉਨ੍ਹਾਂ ਨੇ ਮਨ ਬਣਾਇਆ ਹੈ ਕਿ ਉਹ ਕੇਸ ਰੱਖ ਕੇ ਪੂਰਨ ਗੁਰਸਿੱਖ ਬਣੇਗਾ ਉਸ ਨੂੰ ਸ਼ਾਬਸ਼ ਦਿੰਦੇ ਹੋਏ ਇਸ ਲੇਖਕ ਨੇ ਉਥੇ ਮੌਜੂਦ ਸਾਰੇ ਨੌਜਵਾਨਾਂ ਨੂੰ ਸੁਝਾਉ ਦਿੱਤਾ ਕਿ ਕੇਸ ਰੱਖਣ ਦੇ ਨਾਲ ਨਾਲ ਸਿੱਖ ਇਤਿਹਾਸ ਤੇ ਗੁਰਬਾਣੀ ਪੜ੍ਹਨ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਸਿੱਖੀ ਸਿਧਾਂਤ ਨੂੰ ਸਮਝਿਆ ਜਾ ਸਕੇਇਹ ਸਿੱਖੀ ਸਿਧਾਂਤ ਹੀ ਜਿਹੜਾ ਹਰ ਪ੍ਰਾਣੀ ਵਿੱਚ ਅਕਾਲ ਪੁਰਖ ਦੀ ਹੋਂਦ ਮਹਿਸੂਸ ਕਰਦਾ ਹੋਇਆ ਨਾ ਕਿਸੇ ਤੇ ਜੁਲਮ ਕਰਦਾ ਹੈ ਨਾਂ ਆਪਣੇ ਸਾਹਮਣੇ ਕਿਸੇ ਮਜ਼ਲੂਮ ਤੇ ਜੁਲਮ ਹੁੰਦਾ ਵੇਖ ਸਕਦਾ ਹੈ ਤੇ ਨਾ ਹੀ ਆਪਣੇ ਤੇ ਜੁਲਮ ਸਹਿ ਸਕਦਾ ਹੈ
ਪਰ ਰਾਜਨੀਤਕ ਲੋਕ ਵੋਟ ਰਾਜਨੀਤੀ ਦੌਰਾਨ ਹਮੇਸ਼ਾਂ ਧਰਮ ਅਤੇ ਜਾਤ ਪਾਤ ਦੇ ਅਧਾਰ ਤੇ ਵੰਡੀਆਂ ਪਾ ਕੇ ਰਖਦੇ ਹਨ ਤੇ ਇੱਕ ਪਾਸੇ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਘੱਟ ਗਿਣਤੀ ਕੌਮ ਤੇ ਤਸ਼ੱਸਦ ਕਰਦੇ ਹਨ ਤੇ ਦੂਸਰੇ ਪਾਸੇ ਕੁਝ ਪਾਰਟੀਆਂ ਘੱਟ ਗਿਣਤੀ ਦੇ ਹੱਕ ਵਿੱਚ ਨਾਹਰਾ ਮਾਰ ਕੇ ਉਨ੍ਹਾਂ ਦੀ ਹਮਦਰਦੀ ਪ੍ਰਾਪਤ ਕਰਦੀਆਂ ਹਨਇਹ ਨੀਤੀਆਂ ਹੀ ਘੱਟ ਗਿਣਤੀਆਂ ਨਾਲ ਬੇਇਨਸਾਫੀ ਦਾ ਮੁੱਖ ਕਾਰਣ ਹਨ
ਸਿੱਖਾਂ ਦੀ ਤ੍ਰਾਸਦੀ ਇਸ ਤੋਂ ਵੀ ਵੱਧ ਇਹ ਹੈ ਕਿ ਇਸ ਦੀ ਮੁਖ ਪਾਰਟੀ ਬਾਦਲ ਦਲ ਸਿਧਾਂਤਹੀਣ ਆਗੂ ਇੱਕ ਪਾਸੇ ਤਾਂ ਸਿੱਖਾਂ ਤੇ ਪੰਜਾਬ ਦੀ ਹਰ ਮੰਗ ਦਾ ਵਿਰੋਧ ਕਰਨ ਵਾਲੀ ਭਾਜਪਾ ਦਾ ਭਾਈਵਾਲ ਬਣ ਕੇ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਪੰਜਾਬ ਦੇ ਦੁਖਾਂਤ ਦੀ ਸੱਚ ਪੇਸ਼ ਕਰ ਰਹੀ ਫਿਲਮ ਸਾਡਾ ਹੱਕਤੇ ਪਾਬੰਦੀ ਲਾ ਰਹੇ ਹਨ ਤੇ ਦੂਸਰੇ ਪਾਸੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਧਰਨੇ ਮੁਜ਼ਾਹਰੇ ਕਰਕੇ ਸਿੱਖਾਂ ਦੀ ਹਮਦਰਦ ਹੋਣ ਦਾ ਡਰਾਮਾ ਕਰ ਰਿਹਾ ਹੈ ਜਿਸ ਕਾਰਣ ਸਿੱਖ ਦੋਵਾਂ ਪੁੜਾਂ ਵਿੱਚ ਪਿਸ ਰਹੇ ਹਨ
ਪੰਜਾਬ ਵਿੱਚ ਇਸ ਫਿਲਮ ਤੇ ਪਾਬੰਦੀ ਲਾਉਣ ਵਾਲੀ ਸਰਕਾਰ ਚ ਮੁੱਖ ਭਾਈਵਾਲ ਪਾਰਟੀ ਅਕਾਲੀ ਦਲ ਵੀ ਇਸ ਫਿਲਮ ਵਿੱਚ ਦਿੱਤੇ ਗਏ ਸੰਦੇਸ਼ ਵਾਲੇ ਦੋਸ਼ ਲਾਉਣ ਵਿੱਚ ਹਮੇਸ਼ਾਂ ਮੋਹਰੀ ਰਹਿੰਦਾ ਹੈਇਸ ਦੇ ਬਾਵਯੂਦ ਇਸ ਫਿਲਮ ਤੇ ਪਾਬੰਦੀ ਲਾਉਣੀ ਸਿੱਧ ਕਰਦਾ ਹੈ ਕਿ ਸ: ਬਾਦਲ ਹਮੇਸ਼ਾਂ ਦੋਗਲਾ ਕਿਰਦਾਰ ਨਿਭਾਉਂਦੇ ਹਨਇੱਕ ਪਾਸੇ ਤਾਂ ਉਹ ਦਿੱਲੀ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਵਿਰੋਧ ਵਿੱਚ ਜੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਦੂਸਰੇ ਪਾਸੇ ਦਿੱਲੀ ਕਤਲੇਆਮ ਦੇ ਮੁਖ ਕਾਰਣ ਪੰਜਾਬ ਦੇ ਹਾਲਾਤਾਂ ਦਾ ਸੱਚ ਸਾਹਮਣੇ ਲਿਆਉਣ ਵਾਲੀ ਫਿਲਮ ਤੇ ਪਾਬੰਦੀ ਲਾ ਰਹੇ ਹਨ ਤੇ ਜਿਨ੍ਹਾਂ ਪੁਲਿਸ ਅਫਸਰਾਂ ਦੇ ਜੁਲਮਾਂ ਨੇ ਪੰਜਾਬ ਦੇ ਸਿੱਖਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਉਨ੍ਹਾਂ ਨੂੰ ਕੇਸਾਂ ਵਿੱਚੋਂ ਬਰੀ ਕਰਵਾਉਣ ਲਈ ਪੰਜਾਬ ਸਰਕਾਰ ਦੇ ਸਾਰੇ ਸਾਧਨ ਵਰਤੇ ਹਨ
ਕੇਂਦਰ ਸਰਕਾਰ, ਕਾਂਗਰਸ ਤੇ ਭਾਜਪਾ ਆਦਿ ਮੁਖ ਰਾਜਨੀਤਕ ਪਾਰਟੀਆਂ ਤਾਂ ਦੋਸ਼ੀ ਹੈ ਹੀ ਹਨ ਬਾਦਲ ਵਰਗੇ ਮੁੱਖ ਆਗੂਆਂ ਵੱਲੋਂ ਨਿਭਾਏ ਜਾ ਰਹੇ ਇਸ ਦੋਹਰੇ ਕਿਰਦਾਰ ਕਰਕੇ ਹੀ ਸਿੱਖਾਂ ਨੂੰ ਕਿਧਰੇ ਇਨਸਾਫ ਨਹੀਂ ਮਿਲ ਰਿਹਾਕਿਉਂਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਖਾਵੇ ਮਾਤਰ ਜਾਇਜ ਰੋਸ ਪ੍ਰਦਰਸ਼ਨ ਤੇ ਧਰਨੇ ਮੁਜਾਹਰੇ ਇੱਕ ਸਿਆਸੀ ਸਟੰਟ ਬਣ ਕੇ ਰਹਿ ਜਾਂਦੇ ਹਨ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.