ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਅਕਾਲ ਤਖ਼ਤ ਦੇ ਅਖੌਤੀ ਹੁਕਨਾਮਿਆਂ ਦੀ ਹੋ ਰਹੀ ਹੈ ਸਿਆਸੀ ਤੌਰ ’ਤੇ ਦੁਰਵਰਤੋਂ
ਅਕਾਲ ਤਖ਼ਤ ਦੇ ਅਖੌਤੀ ਹੁਕਨਾਮਿਆਂ ਦੀ ਹੋ ਰਹੀ ਹੈ ਸਿਆਸੀ ਤੌਰ ’ਤੇ ਦੁਰਵਰਤੋਂ
Page Visitors: 2682
ਅਕਾਲ ਤਖ਼ਤ ਦੇ ਅਖੌਤੀ ਹੁਕਨਾਮਿਆਂ ਦੀ ਹੋ ਰਹੀ ਹੈ ਸਿਆਸੀ ਤੌਰ ਤੇ ਦੁਰਵਰਤੋਂ
*ਗਿਆਨੀ ਗੁਰਬਚਨ ਸਿੰਘ ਨੇ ਮੰਨਿਆਂ ਕਿ ਸੋਧਿਆ ਹੋਇਆ ਕੈਲੰਡਰ ਅਸਲ ਵਿੱਚ ਜਿਆਦਾ ਵਿਗੜ ਗਿਆ ਹੈ
*ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਜੇ ਉਹ ਅਕਾਲ ਤਖ਼ਤ ਸਾਹਿਬ ਦੀ ਮਾਨ ਪ੍ਰਤਿਸ਼ਟਾ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਉਹ ਹੁਣ ਤੱਕ ਜਾਰੀ 
ਹੋਏ ਸਾਰੇ ਹੁਕਮਨਾਮੇ ਜਿਹੜੇ ਉਹ ਲਾਗੂ ਨਹੀਂ ਕਰਵਾ ਸਕੇ ਉਹ ਰੱਦ ਕੀਤੇ ਜਾਣ ਤੇ ਅੱਗੇ ਤੋਂ ਗੈਰ ਸਿਧਾਂਤਕ ਹੁਕਮਨਾਮੇ ਜਾਰੀ ਕਰਨ ਤੋਂ ਤੋਬਾ ਕਰਕੇ ਸਿਰਫ   
ਉਨ੍ਹਾਂ ਸਿਧਾਂਤਕ ਮਸਲਿਆਂ ਤੇ ਹੀ ਕੋਈ ਹੁਕਮਨਾਮਾ ਜਾਰੀ ਕਰਨ ਜਿਸ ਸਬੰਧੀ ਸਿੱਖ ਰਹਿਤ ਮਰਿਆਦਾ ਚ ਦਰਜ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮਨਾਮੇ 
ਦੇ ਹੱਕ ਵਿੱਚ ਦੇਣ ਲਈ ਪ੍ਰਮਾਣ ਮੌਜੂਦ ਹੋਣ
ਕਿਰਪਾਲ ਸਿੰਘ ਬਠਿੰਡਾ
ਮੋਬ: 98554 80797
ਕਿਸੇ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਦੇ ਜਥੇਦਾਰ ਦਾ ਸਿੱਖ ਕੌਮ ਵਿੱਚ ਬਹੁਤ ਹੀ ਸਤਿਕਾਰ ਸੀ ਪਰ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ 
ਕਮੇਟੀ ਤੇ ਕਾਬਜ਼ ਧੜੇ ਵੱਲੋਂ ਸਿਆਸੀ ਕਾਰਣਾਂ ਕਰਕੇ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ ਅਤੇ ਜਾਰੀ ਹੋਏ ਹੁਕਨਾਮਿਆਂ ਵਿਚੋਂ ਵੀ 
ਸਿਰਫ ਉਹ ਹੁਕਮਨਾਮੇ ਹੀ ਚੁਣ ਚੁਣ ਕੇ ਲਾਗੂ ਕਰਵਾਉਣ ਤੇ ਜੋਰ ਦਿੱਤਾ ਜਾਂਦਾ ਹੈ ਜਿਹੜੇ ਹਾਕਮ ਧਿਰ ਦੇ ਫਿੱਟ ਬੈਠਦੇ ਹੋਣ ਪਰ ਜਿਹੜੇ ਹੁਕਨਾਮੇ 
ਹਾਕਮ ਧਿਰ ਨੂੰ ਰਾਸ ਨਾ ਆਉਂਦੇ ਹੋਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਜਾਂਦਾ ਹੈਅਕਾਲ ਤਖ਼ਤ ਦੇ ਨਾਮ ਦੀ ਹੋ ਰਹੀ ਦੁਰਵਰਤੋਂ ਕਾਰਣ ਜਿੱਥੇ 
ਹੁਕਮਨਾਮਿਆਂ ਦੀ ਕਿਰਕਰੀ ਹੋ ਰਹੀ ਹੈ ਅਤੇ ਅਕਾਲ ਤਖ਼ਤ ਦੀ ਸੰਸਥਾ ਨੂੰ ਵੀ ਭਾਰੀ ਢਾਹ ਲੱਗ ਰਹੀ ਹੈਜਿਸ ਦਾ ਪ੍ਰਤੱਖ ਸਬੂਤ ਹੈ ਕਿ ਅਕਾਲ ਤਖ਼ਤ 
ਦੀ ਸੰਸਥਾ ਅਤੇ ਇਸ ਦੇ ਜਥੇਦਾਰ ਦੇ ਅਹੁੱਦੇ ਨੂੰ ਖ਼ਤਮ ਕਰਨ ਦੀਆਂ ਆਵਾਜ਼ਾਂ ਉਠ ਰਹੀਆਂ ਹਨਇਹ ਆਵਾਜ਼ ਉਠਾਉਣ ਵਾਲਿਆਂ ਦਾ ਤਰਕ ਹੈ ਕਿ 
ਇਸ ਅਹੁੱਦੇ ਕਾਰਣ ਹੀ ਸਿੱਖ ਰਹਿਤ ਮਰਿਆਦਾ ਤੋਂ ਪੂਰੀ ਤਰ੍ਹਾਂ ਬਾਗੀ ਅਤੇ ਅਨੇਕਾਂ ਹੋਰ ਮਨਮੱਤਾਂ ਕਰਨ ਵਾਲੇ, ਆਰਐੱਸਐੱਸ ਕੋਲ ਵਿਕੇ ਡੇਰੇਦਾਰਾਂ ਦੀਆਂ 
ਵੋਟਾਂ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਗਠਜੋੜ ਕਰਨ ਲਈ ਉਨ੍ਹਾਂ ਦੀਆਂ ਦੋ ਪੰਥ ਵਿਰੋਧੀ ਮੰਗਾਂ ਮੰਨੀਆਂ ਗਈਆਂਉਨ੍ਹਾਂ ਦੀ ਪਹਿਲੀ ਮੰਗ ਸੀ ਕਿ ਨਾਨਕਸ਼ਾਹੀ 
ਕੈਲੰਡਰ ਨੂੰ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਜਾਵੇਦੂਸਰੀ ਮੰਗ ਸੀ ਕਿ ਉਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਉਭਾਰੇ ਜਾ ਰਹੇ 
ਦਸਮ ਗ੍ਰੰਥ ਵਿਰੁੱਧ ਅਵਾਜ਼ ਉਠਾ ਰਹੇ ਸ: ਗੁਰਬਖ਼ਸ਼ ਸਿੰਘ ਕਾਲ਼ਾ ਅਫ਼ਗਾਨਾ, ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ 
 ਜਾਵੇਸਿੱਖ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਪਿੱਠ ਦੇ ਚੁੱਕੇ ਅਕਾਲੀ ਦਲ ਬਾਦਲ ਨੇ ਇਹ ਦੋਵੇਂ ਪੰਥ ਵਿਰੋਧੀ ਕੰਮ ਇੰਨੀ ਕਾਹਲੀ ਵਿੱਚ ਕਰ ਦਿੱਤੇ ਕਿ ਇਸ ਦੇ ਗੁਣ
 ਔਗੁਣਾਂ ਦੀ ਵੀਚਾਰ ਤੱਕ ਨਹੀਂ ਕੀਤੀਪਰ ਜਦੋਂ ਜੋਗਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿਰੁੱਧ ਨਾ ਬਖ਼ਸ਼ਣਯੋਗ ਟਿਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ 
ਤਾਂ ਉਸ ਸਮੇਂ ਆਪਣੀ ਮਜਬੂਰੀ ਕਾਰਣ ਉਸ ਵਿਰੁਧ ਕੇਸ ਵਾਪਸ ਲੈਣ ਲਈ ਉਸ ਨਾਲ ਅੰਦਰਖਾਤੇ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ ਤੇ ਓਸ ਨੂੰ ਖ਼ੁਸ਼ ਕਰਨ 
ਲਈ ਇਸ਼ਤਿਹਾਰ ਵੀ ਦਿੱਤੇ ਜਾ ਰਹੇ ਹਨਦੂਸਰੇ ਪਾਸੇ ਬਹੁਤ ਸਾਰੇ ਹੁਕਮਨਾਮੇ ਅਜਿਹੇ ਹਨ ਜਿਨ੍ਹਾਂ ਦੇ ਲਾਗੂ ਕੀਤੇ ਜਾਣਾ ਪੰਥਕ ਹਿਤਾਂ ਵਿੱਚ ਹੈ ਪਰ ਕਿਉਂਕਿ 
ਉਨ੍ਹਾਂ ਦੇ ਲਾਗੂ ਕੀਤੇ ਜਾਣਾ ਬਾਦਲ ਦਲ ਦੇ ਹਿਤਾਂ ਵਿੱਚ ਨਹੀਂ ਹੈ ਇਸ ਲਈ ਉਹ ਪੂਰੀ ਤਰ੍ਹਾਂ ਵਿਸਾਰ ਦਿੱਤੇ ਗਏ ਹਨ; ਜਿਨ੍ਹਾਂ ਵਿੱਚੋਂ ਕੁਝ ਕੁ ਹੇਠ ਲਿਖੇ ਹਨ:
 1.   13 ਅਪ੍ਰੈਲ 1994 ਨੂੰ ਅਕਾਲ ਤਖ਼ਤ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਦੀ ਵਫ਼ਾਦਾਰੀ ਲਈ ਆਪਣੇ 
ਅਸਤੀਫ਼ੇ ਲਿਖ ਕੇ ਭੇਜਣਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਨੇ ਅਸਤੀਫ਼ੇ ਦੇ ਦਿੱਤੇ ਪਰ ਸ: ਬਾਦਲ ਨੇ ਆਪਣਾ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਜਥੇਦਾਰ 
ਨੂੰ ਚਿੱਠੀ ਲਿਖੀ ਕਿ ਤੁਹਾਡਾ ਹੁਕਨਾਮਾ ਠੀਕ ਨਹੀਂ ਹੈ ਤੇ ਤੁਸੀਂ ਸਾਡੇ ਵਿੱਚ ਦਖ਼ਲ ਨਾ ਦੇਵੋ 2.    2 ਮਈ 1994 ਨੂੰ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਪੰਥਕ ਏਕਤਾ ਕਰਵਾਉਣ ਅਤੇ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਰੇ ਦਲ ਭੰਗ ਕਰਕੇ ਇੱਕ 
ਸਾਂਝੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਥਾਪਨਾ ਕੀਤੀ ਤੇ ਨਾਲ ਹੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜੇ ਗਏ ਕਿ ਉਹ 6 ਮਈ ਨੂੰ ਸ਼੍ਰੀ ਅਕਾਲ 
 ਤਖ਼ਤ  ਸਾਹਿਬ ਤੇ ਪੇਸ਼ ਹੋਵੇਸ: ਬਾਦਲ ਆਪਣੇ ਹਜਾਰਾਂ ਬੁਰਛਾਗਰਦਾਂ ਨੂੰ ਨਾਲ ਲੈ ਕੇ ਪਹੁੰਚਿਆ ਜਿਨ੍ਹਾਂ ਨੇ ਜਥੇਦਾਰ ਮਨਜੀਤ ਸਿੰਘ ਨੂੰ ਨੰਗੀਆਂ ਗਾਲ਼ਾਂ 
ਕੱਢੀਆਂ ਤੇ ਦਰਸ਼ਨੀ ਡਿਊਢੀ ਦੇ ਜਿਸ ਕਮਰੇ ਵਿੱਚ ਉਹ ਆਪਣੀ ਜਾਨ ਬਚਾਉਣ ਲਈ ਛੁਪਿਆ ਸੀ ਉਸ ਦੇ ਦਰਵਾਜ਼ੇ ਨੂੰ ਠੁੱਡੇ ਮਾਰੇ 3.   31 ਦਸੰਬਰ 1998 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਹੁਕਨਾਮਾ ਜਾਰੀ ਕੀਤਾ ਕਿ 300 ਸਾਲਾ ਖ਼ਾਲਸਾ ਸ਼ਤਾਬਦੀ ਨੂੰ
 ਮਿਲ-ਜੁਲ ਕੇ ਮਨਾਉਣ ਲਈ 14 ਅਪ੍ਰੈਲ 1999 ਤੱਕ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਜੀਸ਼ਨ ਜਿਉਂ ਦੀ ਤਿਉਂ ਰੱਖੀ ਜਾਵੇ; ਭਾਵ ਕੋਈ 
 ਤਬਦੀਲੀ ਨਾ ਕੀਤੀ ਜਾਵੇਪਰ ਬਾਦਲ ਦਲ ਨੇ ਇਹ ਹੁਕਮਨਾਮਾ ਮੰਨਣ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੱਦ ਕੇ 15 ਵਿੱਚੋਂ 
10 ਬਾਦਲ ਹਮਾਇਤੀ ਮੈਂਬਰਾਂ ਨੇ ਭਾਈ ਰਣਜੀਤ ਸਿੰਘ ਨੂੰ ਬ੍ਰਖ਼ਾਸਤ ਕਰਨ ਦਾ ਮਤਾ ਪਾਸ ਕਰਕੇ ਉਸ ਨੂੰ ਬੇਇੱਜਤ ਕਰਕੇ ਜਥੇਦਾਰੀ ਤੋਂ ਹਟਾ ਦਿੱਤਾ 4.   29 ਮਾਰਚ 2000 ਨੂੰ ਪੰਜ ਮੁੱਖ ਸੇਵਾਦਾਰਾਂ ਵਲੋਂ ਇੱਕ ਹੁਕਮਨਾਮ ਜਾਰੀ ਕੀਤਾ ਗਿਆ ਜਿਸ ਦੇ ਪਹਿਲੇ ਹਿੱਸੇ ਵਿੱਚ ਗਿਆਨੀ ਪੂਰਨ ਸਿੰਘ ਵੱਲੋਂ ਜਾਰੀ 
ਕੀਤੇ ਸਾਰੇ ਹੁਕਮਨਾਮੇ ਰੱਦ ਕੀਤੇ ਗਏ ਅਤੇ ਦੂਸਰੇ ਹਿੱਸੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਜਲਦੀ ਤੋਂ ਜਲਦੀ 
ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਕਿ 
ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ 
 ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ 
 ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ 
ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ 
ਕਾਇਮ ਰਵ੍ਹੇਬਾਦਲ ਦਲ ਨੇ ਹੁਕਮਨਾਮੇ ਦਾ ਪਹਿਲਾ ਹਿੱਸਾ ਤਾਂ ਤੁਰੰਤ ਮੰਨ ਲਿਆ ਕਿਉਂਕਿ ਇਸ ਨਾਲ ਗਿਆਨੀ ਪੂਰਨ ਸਿੰਘ ਵੱਲੋਂ ਬੀਬੀ ਜੰਗੀਰ ਕੌਰ 
 ਅਤੇ ਉਸ ਦੇ ਹਮਾਇਤੀ ਬਾਕੀ ਮੈਂਬਰ ਨੂੰ ਪੰਥ ਵਿੱਚੋਂ ਛੇਕੇ ਜਾਣ ਵਾਲਾ ਹੁਕਮਨਾਮ ਬੇਅਸਰ ਹੋਣਾ ਸੀ ਪਰ ਦੂਜਾ ਹਿੱਸਾ ਜਿਹੜਾ ਪੰਥਕ ਹਿਤਾਂ ਵਿੱਚ ਸੀ ਉਹ
 ਅੱਜ ਤੱਕ ਨਹੀਂ ਮੰਨਿਆ5.   ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਹੋਰ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’ 6 ਜੂਨ 
 2006 ਨੂੰ ਗਿਆਨੀ ਜੋਗਿੰਦਰ ਸਿੰਘ ਨੇ ਫਿਰ ਹੁਕਮਨਾਮਾ ਜਾਰੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਤਾ ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ 
 ਮਿਲੀ ਹੈ ਇਸ ਕਰਕੇ ਇਸ ਦੇ ਬਰਾਬਰ ਹੋਰ ਕਿਸੇ ਦਾ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾਪਰ ਇਸ ਦੇ ਬਾਵਯੂਦ ਅੱਜ ਵੀ ਦਮਦਮੀ ਟਕਸਾਲ, ਨਿਹੰਗ 
ਜਥੇਬੰਦੀਆਂ, ਪੰਜਾਬ ਤੋਂ ਬਾਹਰ ਦੋ ਤਖ਼ਤਾਂ ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਰਿਹਾ ਹੈ 6.   ਗੁਰੂ ਸਾਹਿਬਾਨ ਅਤੇ ਖ਼ਾਲਸਾ ਪੰਥ ਵਿਰੁੱਧ ਬਾਯਹਾਤ ਬੋਲਣ ਵਾਲੇ ਆਸ਼ੂਤੋਸ਼ ਨੂਰਮਹਿਲੀਏ ਵਿਰੁੱਧ ਹੁਕਮਨਾਮਾ ਜਾਰੀ ਹੋਇਆ ਹੈ ਕਿ ਉਸ ਨਾਲ 
ਸਿੱਖ ਕਿਸੇ ਕਿਸਮ ਦਾ ਸਬੰਧ ਨਾ ਰੱਖਣ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਲੋਂ, ਆਸ਼ੂਤੋਸ਼ ਦੇ ਸਮਾਗਮ ਚ ਜਯੋਤੀ ਪ੍ਰਚੰਡ ਕੀਤੀ ਗਈ, ਜੋ ਕਿ ਸ੍ਰੀ 
ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾਂ ਹੈ 7.  ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰੇ ਜਾਣ ਕਾਰਣ 17 ਮਈ 2007 ਨੂੰ ਹੁਕਮਨਾਮਾ ਜਾਰੀ 
ਹੋਇਆ ਕਿ ਪੰਜਾਬ ਵਿੱਚ ਉਸ ਦੀਆਂ ਨਾਮ ਚਰਚਾਵਾਂ ਨਾ ਹੋਣ ਦਿੱਤੀਆਂ ਜਾਣ ਤੇ ਕੋਈ ਵੀ ਸਿੱਖ ਉਸ ਨਾਲ ਧਾਰਮਕ ਸਮਾਜਕ ਤੇ ਰਾਜਨੀਤਕ ਸਬੰਧ ਨਾ 
 ਰੱਖੇ ਅਤੇ ਉਸ ਦੇ ਪੰਜਾਬ ਵਿੱਚ ਡੇਰੇ ਬੰਦ ਕਰਵਾਉਣ ਲਈ ਕਦਮ ਚੁੱਕੇ ਜਾਣਜਦ ਤੱਕ ਡੇਰਾ ਮੁਖੀ ਵੱਲੋਂ ਬਾਦਲ ਦਲ ਨੂੰ ਵੋਟਾਂ ਦੇਣ ਦਾ ਭਰੋਸਾ ਨਹੀਂ 
ਦਿੱਤਾ ਗਿਆ ਉਸ ਸਮੇਂ ਤੱਕ ਤਾਂ ਇਸ ਹੁਕਮਨਾਮੇ ਤੇ ਖ਼ੂਬ ਅਮਲ ਹੋਇਆ ਪਰ ਜਦੋਂ ਹੀ ਉਸ ਨੇ ਬਾਦਲ ਦਲ ਨੂੰ ਵੋਟਾਂ ਪਵਾਉਣ ਦੀ ਹਾਮੀ ਭਰ ਦਿੱਤੀ ਤਾਂ 
ਸਰਕਾਰੀ ਸਰਪ੍ਰਸਤੀ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾਈਆਂ ਜਾ ਰਹੀਆਂ ਹਨ ਤੇ ਉਸ ਵਿਰੁੱਧ ਅਵਾਜ਼ ਉਠਾਉਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ 
ਵੱਲੋਂ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈਹੋਰ ਤਾਂ ਹੋਰ ਸ: ਰਜਿੰਦਰ ਸਿੰਘ ਸਿੱਧੂ ਵੱਲੋਂ ਉਨ੍ਹਾਂ ਵਿਰੁਧ ਥਾਣਾ ਕੌਤਵਾਲੀ ਬਠਿੰਡਾ ਵਿਖੇ ਧਾਰਾ 
295ਏ/153ਏ/298 ਆਈਪੀਸੀ ਅਧੀਨ ਐੱਫਆਈਆਰ ਨੰ: 262 ਮਿਤੀ 20-5-2007 ਰਾਹੀਂ ਕੇਸ ਦਰਜ਼ ਕਰਵਾਇਆ ਸੀਪਰ ਸਿਰਸਾ ਡੇਰਾ ਦੇ 
 ਪ੍ਰਭਾਵ ਹੇਠ ਵੱਡਾ ਵੋਟ ਬੈਂਕ ਹੋਣ ਕਰਕੇ ਸੂਬਾ ਸਰਕਾਰ ਉਸ ਵਿਰੁੱਧ ਕਾਰਵਾਈ ਟਾਲ ਰਹੀ ਸੀ ਤੇ ਪੌਣੇ ਪੰਜ ਸਾਲ ਤੱਕ ਚਲਾਨ ਹੀ ਪੇਸ਼ ਨਹੀ ਕੀਤਾ ਤੇ 
ਅਖੀਰ ਵੋਟ ਰਾਜਨੀਤੀ ਅਧੀਨ, ਸਿੱਖ ਭਾਵਨਾਵਾਂ ਅਤੇ ਅਕਾਲ ਤਖ਼ਤ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦੇ ਹੋਏ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ 
ਤਿੰਨ ਦਿਨ ਪਹਿਲਾਂ 27 ਜਨਵਰੀ 2012 ਨੂੰ ਬਠਿੰਡਾ ਪੁਲਿਸ ਵਲੋਂ ਇਹ ਕੇਸ ਵਾਪਸ ਲੈਣ ਲਈ ਅਦਾਲਤ ਵਿੱਚ ਅਰਜੀ ਪਾ ਦਿੱਤੀ ਅੱਜ ਸਵੇਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਕਿ 6 ਜੂਨ ਨੂੰ ਟੀਵੀ 84 ’ਤੇ ਦਿੱਤੀ ਇੰਟਰਵਿਊ ਵਿੱਚ ਤਖ਼ਤ 
ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੋਧ ਦੇ ਨਾਮ ਤੇ ਕੈਲੰਡਰ ਵਿਗਾੜਨ ਵਾਲਿਆਂ ਨੂੰ ਆਰ ਐੱਸ ਐੱਸ ਕੋਲ ਵਿਕਾਊ 
ਦੱਸ ਕੇ ਗੰਭੀਰ ਦੋਸ਼ ਲਾਏ ਹਨ ਕਿ ਇਨ੍ਹਾਂ ਨੇ ਸੋਧ ਦੇ ਨਾਮ ਤੇ ਸਿੱਖ ਇਤਿਹਾਸ ਵਿਗਾੜ ਦਿੱਤਾ ਹੈਉਨ੍ਹਾਂ ਨੇ ਕਿਹਾ ਕਿ ਸੋਧੇ ਕੈਲੰਡਰ ਅਨੁਸਾਰ ਗੁਰੂ 
ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਤਾਂ ਹਰ ਸਾਲ 11 ਜੂਨ ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ 
ਪੁਰਬ 12 ਜੂਨ ਨੂੰ ਮਨਾਉਣ ਲਈ ਇਸ਼ਤਿਹਾਰ ਅਤੇ ਬਿਆਨ ਦਿੱਤੇ ਜਾ ਰਹੇ ਹਨਗਿਆਨੀ ਨੰਦਗੜ੍ਹ ਨੇ ਕਿਹਾ ਸਿੱਖ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ 5 ਦਿਨ ਤਸੀਹੇ ਦਿੱਤੇ ਗਏ ਸਨਤਾਂ ਕੀ 11 ਜੂਨ 
ਨੂੰ ਉਨ੍ਹਾਂ ਨੂੰ ਛੱਡ ਦਿੱਤਾ ਕਿ ਜਾਓ ਗੁਰਗੱਦੀ ਦੇ ਆਓਉਨ੍ਹਾਂ ਹੋਰ ਪੁੱਛਿਆ ਕਿ 2011 ਵਿੱਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 5 ਜੂਨ ਅਤੇ 
2012 ਵਿੱਚ 25 ਮਈ ਨੂੰ ਮਨਾਇਆ ਗਿਆ ਸੀ ਤਾਂ ਉਨ੍ਹਾਂ ਦੀ ਸ਼ਹੀਦੀ ਉਪ੍ਰੰਤ 2011 ਵਿੱਚ 6 ਦਿਨ ਅਤੇ 2012 ’17 ਦਿਨ ਪਿੱਛੋਂ ਗੁਰੂ ਹਰਿਗੋਬਿੰਦ 
ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ ਅਤੇ ਇਤਨੇ ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ?
 ਗਿਆਨੀ ਗੁਰਬਚਨ ਸਿੰਘ ਨੇ ਮੰਨਿਆ ਕਿ ਕੁਝ ਦਿਹਾੜੇ ਸੂਰਜੀ ਕੈਲੰਡਰ ਅਤੇ ਕੁਝ ਚੰਦਰ ਕੈਲੰਡਰ ਅਨੁਸਾਰ ਮਨਾਉਣ ਕਰਕੇ ਇਹ ਗਲਤੀ ਹੋਈ ਹੈਪੁੱਛਿਆ ਗਿਆ ਕਿ ਜੇ ਤੁਸੀਂ ਮੰਨ ਰਹੇ ਹੋ ਕਿ ਗਲਤੀ ਹੋਈ ਹੈ ਤਾਂ ਕਿਉਂ ਨਾ ਸੋਧ ਵਾਲੇ ਹੁਕਮਨਾਮੇ ਨੂੰ ਉਸੇ ਤਰ੍ਹਾਂ ਰੱਦ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਗਿਆਨੀ 
ਪੂਰਨ ਸਿੰਘ ਵੱਲੋਂ ਜਾਰੀ ਕੀਤੇ ਗਏ, ਬੀਬੀ ਜੰਗੀਰ ਕੌਰ ਤੇ ਉਨ੍ਹਾਂ ਦੇ ਹੋਰਨਾਂ ਸਾਥੀਆਂ ਨੂੰ ਛੇਕਣ ਵਾਲੇ ਹੁਕਮਨਾਮੇ, ਗਿਆਨੀ ਪੂਰਨ ਸਿੰਘ ਨੂੰ ਅਹੁੱਦੇ ਤੋਂ 
ਹਟਾਉਣ ਉਪ੍ਰੰਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਰੱਦ ਕਰ ਦਿੱਤੇ ਸਨ; ਜਿਸ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੁੰਦੇ ਹੋਏ ਤੁਹਾਡੇ ਵੀ ਦਸਤਖ਼ਤ ਹਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਪੁਰੇਵਾਲ ਵਾਲੇ ਕੈਲੰਡਰ ਵਿੱਚ ਵੀ ਕੁਝ ਖ਼ਾਮੀਆਂ ਸਨ ਜਿਸ ਦੀ ਸੋਧ ਜਰੂਰੀ ਸੀਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਵਿੱਚ 
ਸਿਰਫ ਤਿੰਨ ਖਾਮੀਆਂ ਸਨ- ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀਛੋੜ ਦਿਵਸ ਅਤੇ ਹੋਲਾ ਮਹੱਲਾ, ਜਿਹੜੇ ਉਨ੍ਹਾਂ ਲੋਕਾਂ, ਜਿਨ੍ਹਾਂ ਨੇ ਹੁਣ ਸੋਧ ਦੇ 
ਨਾਮ ਤੇ ਕੈਲੰਡਰ ਵਿਗਾੜ ਦਿੱਤਾ ਹੈ; ਦੇ ਦਬਾਅ ਹੇਠ ਸੂਰਜੀ ਕੈਲੰਡਰ ਅਨੁਸਾਰ ਨਿਸਚਿਤ ਨਹੀਂ ਕੀਤੇ ਜਾ ਸਕੇ ਸਨਲੋੜ ਤਾਂ ਸੀ ਇਨ੍ਹਾਂ ਤਿੰਨ ਦਿਹਾੜਿਆਂ 
ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਿਤ ਕਰਨ ਦੀ; ਪਰ ਜਿਹੜੇ ਲੋਕ ਚਾਰ ਚਾਰ ਗੁਰਪੁਰਬ ਇਕੱਠੇ ਆਉਣ ਦਾ ਨੁਕਸ ਦੱਸ ਰਹੇ ਸਨ ਉਹ ਤਾਂ ਉਨ੍ਹਾਂ 
ਨੂੰ ਅੱਜ ਇਸ ਸੋਧੇ ਕੈਲੰਡਰ ਵਿੱਚ ਵੀ ਇਕੱਠੇ ਆਉਣੇ ਮਨਜੂਰ ਹਨਸੋ ਅਸਲ ਗੱਲ ਕੈਲੰਡਰ ਵਿੱਚ ਸੋਧ ਕਰਨ ਦੀ ਨਹੀਂ ਸਗੋ�          
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.