ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਵਾਰ ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਵਾਰ ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ
Page Visitors: 3159

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਵਾਰ ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ 
ਬਚਿੱਤਰ ਨਾਟਕ ਦੀ ਰਚਨਾ ਨੂੰ ਕਿਸੇ ਵੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਮੰਨਿਆ ਜਾ ਸਕਦਾ ਪਰ ਅਫਸੋਸ ਕਿ ਇਸੇ ਦੇ ਅਧਾਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਵਾਰ ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ

 

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਨਾ ਸਮਝਣ ਵਾਲੇ ਬਹੁਤ ਸਾਰੇ ਸਿੱਖ ਪ੍ਰਚਾਰਕ ਅਤੇ ਸੰਪਰਦਾਵਾਂ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਤਮ ਕਥਾ ਦੱਸਦੇ ਹਨ , ਜਿਸ ਵਿੱਚ ਉਨ੍ਹਾਂ ਆਪਣੇ ਪਿਛਲੇ ਜਨਮ ਦਾ ਬਿਰਤਾਂਤ ਖੋਲ੍ਹ ਕੇ ਲਿਖਿਆ ਹੈਬਚਿੱਤਰ ਨਾਟਕ ਨੂੰ ਉਹ ਇਸ ਕਦਰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰ੍ਰਮਾਣਿਕ ਰਚਨਾ ਮੰਨਦੇ ਹਨ ਕਿ ਇਸ ਦੇ ਅਧਾਰ 'ਤੇ ਹੀ ਉਸ ਤ੍ਰਿਆ ਚਰਿੱਤਰ ਅਤੇ ਹਕਾਇਤਾਂ ਵਰਗੀ ਅਸ਼ਲੀਲ ਰਚਨਾ, ਚਉਬੀਸ ਅਉਤਾਰ ਵਰਗੀ ਰਚਨਾ ਜਿਹੜੀ ਕਿ ਨਿਰੰਕਾਰ ਵਾਹਿਗੁਰੂ ਨਾਲੋਂ ਤੋੜ ਕੇ ਬਹੁ ਅਵਤਾਰਵਾਦ ਨਾਲ ਜੋੜਨ ਦੀ ਪ੍ਰੇਰਣਾ ਦੇਣ ਵਾਲੀ ਹੈ ਅਤੇ ਚੰਡੀ ਚਰਿੱਤਰ ਵਰਗੀ ਦੇਵੀ ਪੂਜਕ ਰਚਨਾ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਨ ਦਾ ਯਤਨ ਕਰਦੇ ਹਨ
ਉਨ੍ਹਾ ਦਾ ਕਹਿਣਾ ਹੈ ਕਿ ਅਖੌਤੀ ਦਸਮ ਗਰੰਥ 'ਚ ਉਪ੍ਰੋਕਤ ਸਾਰੀਆਂ ਹੀ ਰਚਨਾਵਾਂ ਦੀ ਲਿਖਣ ਸ਼ੈਲੀ, ਭਾਸ਼ਾ ਅਤੇ ਛੰਦ ਬੰਦੀ ਇੱਕ ਸਾਰ ਹੋਣ ਕਰਕੇ ਇੱਕੇ ਵਿਅਕਤੀ ਦੀ ਹੋ ਸਕਦੀ ਹੈ, ਇਸ ਲਈ ਜੇਕਰ ਬਚਿੱਤਰ ਨਾਟਕ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਸਾਰੀ ਦੀ ਸਾਰੀ ਰਚਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈਬਹੁਤ ਸਾਰੇ ਤਾਂ ਬਚਿੱਤਰ ਨਾਟਕ ਦੀ ਰਚਨਾ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਰਚਨਾ ਤੋਂ ਵੀ ਉਪਰ ਮੰਨਣ ਤੱਕ ਜਾਂਦੇ ਹਨ, ਇਸੇ ਲਈ ਗੁਰਪੁਰਬਾਂ ਮੌਕੇ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤਾਂ ਸਾਰੇ ਹੀ ਰਾਗੀ ਬਚਿੱਤਰ ਨਾਟਕ 'ਚੋਂ ਹੀ ਕੀਰਤਨ ਕਰਦੇ ਹਨ ਅਤੇ ਕਥਾ ਵਾਚਕ, ਢਾਡੀ ਪ੍ਰਚਾਰਕ ਆਦਿ ਵੀ ਆਪਣੇ ਭਾਸ਼ਣ ਦਾ ਅਧਾਰ ਇਸੇ ਰਚਨਾ ਨੂੰ ਬਣਾਉਂਦੇ ਹਨ
ਆਉ ਜਰਾ ਵੀਚਾਰ ਕੇ ਵੇਖੀਏ ਕਿ ਗੁਰਪੁਰਬ ਮੌਕੇ ਇਹ ਆਮ ਪੜ੍ਹੀ ਜਾਂਦੀ ਰਚਨਾ ਗੁਰਮਤਿ ਨਾਲ ਕਿਤਨੀ ਕੁ ਮੇਲ ਖਾਂਦੀ ਹੈਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ ੫ ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਦੌਰਾਨ ਤਾਂ ਹੋਰ ਵੀ ਘੋਰ ਮਨਮਤਿ ਹੁੰਦੀ ਹੈ, ਕਿਉਂਕਿ ਇਸ ਦੌਰਾਨ ਜੋ ਕਥਾ ਕੀਰਤਨ ਜਾਂ ਗੁਰ ਇਤਿਹਾਸ ਸੁਣਾਇਆ ਜਾਂਦਾ ਹੈ, ਉਹ ਨਵੇਂ ਆਏ ਜਗਿਆਸੂ ਨੂੰ ਤਾਂ ਮਨਮਤਿ ਅਤੇ ਕਰਮਕਾਂਡਾਂ 'ਚ ਪੱਕਾ ਯਕੀਨ ਕਰਵਾਉਣ 'ਚ ਸਹਾਈ ਹੁੰਦਾ ਹੀ ਹੈ, ਸਗੋਂ ਜਿਨ੍ਹਾਂ ਗੁਰਸਿੱਖਾਂ ਨੂੰ ਗੁਰਬਾਣੀ ਦੀ ਥੋੜ੍ਹੀ ਬਹੁਤ ਸੂਝ ਹੈ, ਉਨ੍ਹਾਂ 'ਚ ਦੁਬਿਧਾ ਪੈਦਾ ਕਰਨ ਦਾ ਕਾਰਨ ਵੀ ਬਣ ਰਿਹਾ ਹੈ
ਇਸ ਦਿਹਾੜੇ 'ਤੇ ਪਿੰਡ ਦੇ ਛੋਟੇ ਗੁਰਦੁਆਰੇ ਤੋਂ ਲੈ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਪਟਨਾ ਸਾਹਿਬ, ਜੋਤੀ ਜੋਤ ਸਮਾਉਣ ਦਾ ਅਸਥਾਨ ਹਜ਼ੂਰ ਸਾਹਿਬ ਅਤੇ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਤੋਂ ਜੋ ਕੀਰਤਨ ਹੁੰਦਾ ਹੈ, ਉਹ ਜਾਗਤ ਜੋਤ ਜੁੱਗੋ ਜੁੱਗ ਅਟੱਲ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ 'ਚੋਂ ਨਹੀ ਸਗੋਂ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਬਚਿੱਤਰ ਨਾਟਕ ਦੀ ਉਸ ਵਚਿੱਤਰ ਰਚਨਾ 'ਚੋਂ ਹੋ ਰਿਹਾ ਹੁੰਦਾ ਹੈ, ਜਿਸ ਦਾ ਭਾਵ ਅਰਥ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਣ ਦੀ ਥਾਂ ਇਸ ਦੇ ਪੂਰੀ ਤਰ੍ਹਾਂ ਵਿਰੋਧ 'ਚ ਹੁੰਦਾ ਹੈਸੋ, ਥੋੜ੍ਹੀ ਬਹੁਤੀ ਸੂਝ ਰੱਖਣ ਵਾਲੇ ਗੁਰਸਿੱਖ ਇਸ ਦੁਬਿਧਾ 'ਚ ਫਸ ਜਾਂਦੇ ਹਨ ਕਿ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ੁਦ ਹੀ ਜੋਤੀ ਜੋਤ ਸਮਾਉਣ ਵੇਲੇ
(
''ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨੀਓ ਗਰੰਥ'' ਅਨੁਸਾਰ)
ਸਾਰੇ ਸਿੱਖਾਂ ਨੂੰ
, ਜਿਸ ਗਰੰਥ ਨੂੰ ਗੁਰੂ ਮੰਨਣ ਦਾ ਹੁਕਮ ਕਰ ਗਏ ਸਨ, ਉਸ ਦੀ ਬਾਣੀ ਠੀਕ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਧੱਕੇ ਨਾਲ ਜੋੜੀ ਗਈ ਬਚਿੱਤਰ ਨਾਟਕ ਦੀ ਉਹ ਆਤਮ ਕਥਾ, ਜਿਸ ਦਾ ਉਹ ਕੀਰਤਨ ਸੁਣ ਰਹੇ ਹਨ, ਉਹ ਸੱਚੀ ਹੈਹਰ ਸਾਲ ਹਰ ਗੁਰਦੁਆਰੇ 'ਚੋਂ ਹਰ ਕੀਰਤਨੀਏ ਦੇ ਮੂੰਹੋਂ ਜੋ ਕੀਰਤਨ ਸੁਣਿਆ ਜਾ ਰਿਹਾ ਹੈ, ਉਹ ਸੱਚਾ ਹੈਆਮ ਤੌਰ 'ਤੇ ਹੋ ਰਿਹਾ ਕੀਰਤਨ ਇਸ ਤਰ੍ਹਾਂ ਹੈ :-
ਅਬ ਮੈ ਅਪਨੀ ਕਥਾ ਬਖਾਨੋਤਪ ਸਾਧਤ ਜਿਹ ਬਿਧਿ ਮੋਹਿ ਆਨੋਹੇਮਕੁੰਟ ਪਰਬਤ ਹੈ ਜਹਾਂਸਪਤ ਸ੍ਰਿੰਗ ਸੋਭਤਿ ਹੈ ਤਹਾਂਸਪਤ ਸਿੰਰਗ ਤਿਹ ਨਾਮੁ ਕਹਾਵਾਪੰਡੁ ਰਾਜ ਜਹ ਜੋਗ ਕਮਾਵਾਤਹ ਹਮ ਅਧਿਕ ਤਪੱਸਿਆ ਸਾਧੀਮਹਾਕਾਲ ਕਾਲਿਕਾ ਅਰਾਧੀਇਹ ਬਿਧਿ ਕਰਤ ਤਪੱਸਿਆ ਭਯੋਦਵੈ ਤੇ ਏਕ ਰੂਪ ਹਵੈ ਗਯੋਤਾਤ ਮਾਤ ਮੁਰ ਅਲਖ ਅਰਾਧਾਬਹੁ ਬਿਧਿ ਜੋਗ ਸਾਧਨਾ ਸਾਧਾ
ਅਰਥ : (ਇਸ ਅਖੌਤੀ ਬਚਿੱਤਰ ਨਾਟਕ, ਜਿਸ ਦਾ ਲੇਖਕ ਅਸੀਂ ਬੇਸਮਝੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝ ਰੱਖਿਆ ਹੈ, ਉਹ ਕਹਿ ਰਹੇ ਹਨ) ਹੁਣ ਮੈਂ ਆਪਣੀ ਵਾਰਤਾ ਦੱਸਦਾ ਹਾਂ, ਜਿਸ ਤਰ੍ਹਾਂ ਮੈਨੂੰ ਤਪ ਕਰਦਿਆਂ ਨੂੰ ਏਥੇ ਲਿਆਂਦਾ ਗਿਆ ਹੈਜਿੱਥੇ ਹੇਕਮੁੰਟ ਪਰਬਤ ਹੈ, ਉੱਥੇ ਸਪਤ ਸ੍ਰਿੰਗ ਪਹਾੜ ਸੋਭਦਾ ਹੈਜਿੱਥੇ ਪੰਡੂ ਰਾਜੇ ਨੇ ਯੋਗ ਕਮਾਇਆ ਸੀ, ਉਸ ਦਾ ਨਾਮ ਸਪਤ ਸ੍ਰਿੰਗ ਕਿਹਾ ਜਾਂਦਾ ਹੈ, ਉੱਥੇ ਅਸਾਂ ਵੀ ਬਹੁਤ ਤਪੱਸਿਆ ਕੀਤੀ, ਮਹਾਂਕਾਲ ਦੀ ਕਾਲਿਕਾ ਸ਼ਕਤੀ ਦੀ ਅਰਾਧਨਾ ਕੀਤੀਮੈਂ ਤਪੱਸਿਆ ਕਰਦਿਆਂ ਇਸ ਤਰ੍ਹਾ ਹੋ ਗਿਆ ਕਿ ਦੋਹਾਂ ਤੋਂ ਇੱਕ ਰੂਪ ਹੋ ਗਿਆਮੇਰੇ ਮਾਤਾ ਪਿਤਾ ਨੇ ਅਲੱਖ ਰੂਪ ਦੀ ਅਰਾਧਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ 
ਉਪ੍ਰੋਕਤ ਕੀਰਤਨ ਸੁਣ ਕੇ ਭਾਵੇਂ ਸ਼ਰਧਾਲੂ ਸੰਗਤ ਝੂਮਣ ਲੱਗ ਪੈਂਦੀ ਹੈ ਪਰ ਸਿਧਾਂਤਕ ਤੌਰ 'ਤੇ ਇਹ ਗੁਰੂ ਗਰੰਥ ਜੀ ਦੀ ਬਾਣੀ ਦੇ ਸਿਧਾਂਤ ਦੀ ਖੰਡਨਾ ਕਰਦੀ ਹੈ ਕਿਉਂਕਿ ਇਸ ਬਚਿੱਤਰ ਨਾਟਕ ਨੂੰ ਅਧਾਰ ਮੰਨ ਕੇ ਜਿਸ ਹੇਮਕੁੰਟ ਨੂੰ ਦਸਮੇਸ਼ ਪਿਤਾ ਜੀ ਦਾ ਤਪ ਅਸਥਾਨ ਮੰਨ ਕੇ ਅੱਜ ਸਿੱਖ ਕੌਮ ਨੇ ਵੱਡਾ ਤੀਰਥ ਬਣਾ ਲਿਆ ਹੈ, ਉਹ ਸੈਂਕੜੇ ਫੁੱਟ ਮੋਟੀ ਬਰਫ਼ ਦੀ ਤਹਿ ਨਾਲ ਢਕੀਆਂ ਪਹਾੜੀਆਂ ਕਈ ਮੀਲਾਂ 'ਚ ਫੈਲੀਆਂ ਹੋਈਆਂ ਹਨ, ਜਿੱਥੇ ਖਾਣ ਪੀਣ ਦੇ ਪਦਾਰਥ ਮਿਲਣੇ ਵੀ ਅਸੰਭਵ ਹਨ, ਸਾਰਾ ਸਾਲ ਹੱਡ ਭੰਨਵੀਂ ਠੰਡ ਪੈਂਦੀ ਹੈ, ਜਿਸ ਕਾਰਨ ਉੱਥੇ ਲਗਾਤਾਰ ਇੱਕ ਮਹੀਨਾ ਟਿਕੇ ਰਹਿਣਾ ਵੀ ਜਾਨ ਲਈ ਖਤਰਾ ਬਣ ਖਲੋਂਦਾ ਹੈ, ਉਸ ਥਾਂ 'ਤੇ ਤਪ ਸਾਧਨ ਦਾ ਅਰਥ ਹੈ, ਸਰੀਰ ਨੂੰ ਬਰਫ਼ ਵਿੱਚ ਗਾਲ਼ ਲੈਣ ਦਾ ਹਠ ਕਰਮਸਰੀਰ ਦਾ ਨਾਸ਼ ਕਰਨ ਵਾਲੇ ਅਜਿਹੇ ਹੱਠ ਕਰਮਾਂ ਬਾਰੇ ਗੁਰਬਾਣੀ ਦਾ ਫੁਰਮਾਨ ਇਸ ਪ੍ਰਕਾਰ ਹੈ :
ਤਨੁ ਹੈਮੰਚਲਿ ਗਾਲੀਐ, ਭੀ ਮਨ ਤੇ ਰੋਗ ਨ ਜਾਇਹਰਿ ਨਾਮੈ ਤੁਲਿ ਨ ਪੁਜਈ, ਸਭ ਡਿਠੀ ਠੋਕਿ ਵਜਾਇ॥ (ਪੰਨਾ : ੬੨) 
ਅਰਥ : ਜੇ ਸਰੀਰ ਨੂੰ ਹਿਮਾਲਾ ਪਰਬਤ ਦੀ ਬਰਫ਼ 'ਚ ਗਾਲ਼ ਦਿੱਤਾ ਜਾਏ, ਤਾਂ ਵੀ ਮਨ ਵਿੱਚੋਂ (ਹਉਮੈਂ ਆਦਿਕ) ਰੋਗ ਦੂਰ ਨਹੀ ਹੁੰਦਾ। (ਅਜਿਹੇ ਕਰਮਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦੇ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ ਪੁੱਜ ਸਕਦਾ
ਅਨਿਕ ਬਰਖ ਕੀਏ ਜਪ ਤਾਪਾਗਵਨੁ ਕੀਆ ਧਰਤੀ ਭਰਮਾਤਾਇਕੁ ਖਿਨੁ ਹਿਰਦੈ ਸਾਂਤਿ ਨਾ ਆਵੈ, ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ॥ (ਪੰਨਾ ੯੮) 
ਅਰਥ : ਅਨੇਕਾ ਸਾਲ ਜਪ ਤਪ ਕੀਤੇ, ਸਾਰੀ ਧਰਤੀ 'ਤੇ ਗਵਨ ਕਰਦਾ ਭਟਕਦਾ ਰਿਹਾ ਪਰ ਇਨ੍ਹਾਂ ਕਰਮਕਾਂਡਾਂ ਕਾਰਨ ਇੱਕ ਛਿਨ ਮਾਤਰ ਵੀ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਪਰ ਜੋਗ ਸਾਧਨਾ 'ਚ ਉਰਝਿਆ ਜੋਗੀ ਕਰਮਕਾਂਡਾਂ ਵਲ ਹੀ ਵਾਰ ਵਾਰ ਭਟਕਦਾ ਹੈ
ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤਾਂ ਇੱਕ ਪਾਸੇ ਰਹੀ ਸਗੋਂ ਦਸਵੇਂ ਪਾਤਸ਼ਾਹ ਦੀ (ਸਮਝੀ ਜਾ ਰਹੀ) ਆਪਣੀ ਬਾਣੀ ਜੋ ਅਕਾਲ ਉਸਤਤਿ ਦੇ ਸਿਰਲੇਖ ਹੇਠ ਦਰਜ਼ ਹੈ ਅਤੇ ਜਿਸ ਨੂੰ ਗੁਰਮਤਿ ਅਨੁਸਾਰੀ ਹੋਣ ਕਰਕੇ ਪੰਥ ਦਾ ਵੱਡਾ ਹਿੱਸਾ ਵੀ ਗੁਰੂ ਕ੍ਰਿਤ ਮੰਨਦਾ ਹੈ, ਵੀ ਅਜਿਹੇ ਤਪ ਸਾਧਨਾਂ ਦਾ ਵਿਰੋਧ ਕਰਦੀ ਹੈ:-
"
ਤਾਪ ਕੇ ਸਹੇ ਤੇ, ਜੋ ਪਾਈਐ ਅਤਾਪ ਨਾਥ, ਤਾਪਨਾ ਅਨੇਕ ਤਨ ਘਾਇਲ ਸਹਤ ਹੈਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ, ਪੂਦਨਾ ਸਦੀਵ ਤੂਹੀ ਤੂਹੀ ਉਚਰਤ ਹੈ॥ (ਕਬਿਤ ਅਕਾਲ ਉਸਤਤਿ) 
ਅਰਥ : ਜੇਕਰ ਤਪ ਸਾਧਨਾ ਦੇ ਦੁੱਖ ਸਹਿਣ ਨਾਲ ਅਤਾਪ ਨਾਥ (ਪ੍ਰਭੂ) ਦੀ ਪ੍ਰਾਪਤੀ ਹੋ ਸਕਦੀ ਹੋਵੇ ਤਾ ਜਖ਼ਮੀ ਸਰੀਰ ਤਾਂ ਅਨੇਕਾਂ ਹੀ ਦੁੱਖ ਸਹਿ ਰਿਹਾ ਹੈਜੇਕਰ ਜਾਪ ਕਰਨ ਦੇ ਨਾਲ ਉਸ ਅਜਪਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੋਵੇ ਤਾਂ ਪੂਦਨਾ ਪੰਛੀ ਤਾਂ ਹਮੇਸ਼ਾਂ ਹੀ ਤੂੰਹੀ ਤੂੰਹੀ ਉਚਾਰਦਾ ਹੈ੮੪
ਗੁਰਬਾਣੀ ਅਤੇ ਦਸਮੇਸ਼ ਪਿਤਾ ਜੀ ਦੇ ਆਪਣੇ ਵੀਚਾਰ ਵੀ ਹੇਮਕੁੰਟ ਵਾਲੀ ਥਾਂ 'ਤੇ ਅਨੇਕਾਂ ਵਰਸ਼ ਤਪ ਸਾਧਨਾ ਕਰਨ ਦੀ ਕਹਾਣੀ ਦੇ ਬਿਲਕੁਲ ਵਿਰੋਧੀ ਭਾਵ 'ਚ ਹਨ, ਇਸ ਲਈ ਇਹ ਮੰਨਣਯੋਗ ਨਹੀਂ ਹੈ ਕਿ ਅਜਿਹੇ ਪਾਵਨ ਸ਼ਬਦਾਂ ਦੇ ਰਚੇਤਾ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਪਾਵਨ ਸਰੂਪ ਨੇ ਹਿਮਾਲਿਆ ਦੀਆਂ ਬਰਫ਼ਾਂ ਵਿੱਚ ਸਰੀਰ ਨੂੰ ਗਾਲ਼ ਦੇਣ ਵਾਲੀ ਠੰਡ ਵਿੱਚ ਪ੍ਰਮਾਤਮਾ ਦੇ ਮਿਲਾਪ ਲਈ ਘੋਰ ਤਪੱਸਿਆ ਵਾਲਾ ਹਠ ਕਰਮ ਕੀਤਾ ਹੋਵੇਕਠਿਨ ਤਪੱਸਿਆ ਨਾਲ ਦਸਮੇਸ਼ ਜੀ ਨੂੰ ਜੋੜਨ ਵਾਲੇ ਅਸੀਂ, ਕੀ ਸਤਿਗੁਰੂ ਨੂੰ ਮੁੜ, ਬੇਤਾਲੇ ਅਥਵਾ ਸਾਕਤ ਤਾਂ ਨਹੀਂ ਕਹਿ ਰਹੇ ਹੁੰਦੇ? ਕਿਸੇ ਪ੍ਰਕਾਰ ਦੇ ਜਪ ਤਪ ਨੂੰ ਫੋਕਟ ਸਮਝਣ ਦਾ ਉਪਦੇਸ਼ ਦੇਣ ਵਾਲੇ ਮਹਾਨ ਗੁਰੂ ਜੀ ਨੂੰ ਹੀ, ਜਪਾਂ ਤਪਾਂ ਨਾਲ ਅਥਵਾ ਯੋਗ ਸਾਧਨਾ ਨਾਲ ਜੋੜਨ ਵਾਲੀ ਗੱਲ ਕਰਨ ਵਾਲੇ, ਕੀ ਅਸੀ ਸਾਰੇ ਇਹ ਦੋਸ਼ ਲਾ ਰਹੇ ਹਾਂ ਕਿ
''ਅਵਰ ਉਪਦੇਸੈ ਆਪ ਨਾ ਕਰੈਆਵਤ ਜਾਵਤ ਜਨਮੈ ਮਰੈ
॥ (੨੬੯)
'ਤੇ ਗੁਰੂ ਸਾਹਿਬ ਖ਼ੁਦ ਹੀ ਆਪ ਅਮਲ ਨਹੀਂ ਕਰ ਰਹੇਬਚਿੱਤਰ ਨਾਟਕ ਦੀ ਰਚਨਾ ਨੇ ਤਾਂ ਕਰਨ ਕਾਰਣ, ਸਰਬ ਸਮਰੱਥ ਪ੍ਰਮਾਤਮਾ ਨੂੰ ਹੀ ਬੜਾ ਬੇਵੱਸ ਹੋਇਆ ਦਰਸਾਇਆ ਹੈ ਜਦੋਂ ਤਪ ਸਾਧ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਰਹੇ ਦਰਸਾਇਆ ਗਿਆ ਹੈ ਕਿ :
ਜਬ ਪਹਿਲੇ ਹਮ ਸ੍ਰਿਸਟ ਬਨਾਈਦੱਈਤ ਰਚੇ ਦੁਸਟ ਦੁਖ ਦਾਈਤੇ ਭੁਜ ਬਲ ਬਵਰੇ ਹਵੈ ਗਏਪੂਜਤ ਪਰਮ ਪੁਰਖ ਰਹਿ ਗਏ
ਅਰਥ : (ਬੇਵੱਸ ਹੋਇਆ) ਪ੍ਰਮਾਤਮਾ ਤਪ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਿਆ ਕਿ ਜਦੋ ਪਹਿਲੇ ਅਸੀ ਸ਼੍ਰਿਸ਼ਟੀ ਬਣਾਈ ਤਾ ਦੁਖਦਾਈ, ਦੁਸ਼ਟ ਦੈਤ ਵੀ ਬਣਾ ਦਿੱਤੇ, ਉਹ ਕਮਲੇ ਬੇਅਕਲ ਆਪਣੇ ਬਾਹੂ ਬਲ ਦੇ ਹੰਕਾਰ ਦੇ ਕਾਰਨ ਪਾਗਲ ਹੋ ਗਏਪਰਮ ਪੁਰਖ (ਭਾਵ ਮੈਨੂੰ ਪ੍ਰਭੂ) ਨੂੰ ਪੂਜਣਾ ਹੀ ਭੁੱਲ ਗਏ
ਤੇ ਹਮ ਤਮਕਿ ਤਨਿਕ ਮੋ ਖਾਪੇਤਿਨ ਕੀ ਠਾਉਰ ਦੇਵਤੇ ਥਾਪੇਤੇ ਭੀ ਬਲ ਪੂਜਾ ਉਰਝਾਏਆਪਨ ਹੀ ਪਰਮੇਸ਼ੁਰ ਕਹਾਏ
ਉਨ੍ਹਾਂ ਦੀ ਇਸ ਮੂਰਖਤਾਈ 'ਤੇ ਅਸੀ ਕਰੋਧਵਾਨ ਹੋ ਕੇ ਉਹ ਝੱਟ ਹੀ ਖਪਾ ਦਿੱਤੇ ਅਤੇ ਉਨ੍ਹਾਂ ਦੀ ਥਾਂ ਦੇਵਤੇ ਬਣਾ ਦਿੱਤੇ ਪਰ ਉਹ ਵੀ ਸ਼ਕਤੀ ਦੀ ਪੂਜਾ 'ਚ ਉਰਝ ਗਏ ਅਤੇ ਆਪਣੇ ਆਪ ਨੂੰ ਪ੍ਰਮੇਸ਼ਰ ਕਹਾਉਣ ਲੱਗ ਪਏ
ਮਹਾਦੇਵ ਅਚੁਤ ਕਹਵਾਯੋਬਿਸਨ ਆਪ ਹੀ ਕੋ ਠਹਰਾਯੋਬ੍ਰਹਮਾ ਆਪ ਪਾਰਬ੍ਰਹਮ ਬਖਾਨਾਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ
ਅਰਥ : ਸ਼ਿਵ ਆਪਣੇ ਆਪ ਨੂੰ ਹੀ ਅਮਰ ਅਖਵਾਉਣ ਲੱਗਾਬਿਸ਼ਨ ਬਣਾਇਆ ਤਾਂ ਆਪਣੇ ਆਪ ਨੂੰ ਹੀ ਕਰਤਾ ਧਰਤਾ ਮੰਨ ਬੈਠਾਬ੍ਰਹਮਾ ਨੇ ਆਪਣੇ ਆਪ ਨੂੰ ਪਾਰਬ੍ਰਹਮ ਆਖਿਆ ਅਤੇ ਇਸ ਤਰ੍ਹਾਂ ਕਿਸੇ ਨੇ ਵੀ ਪ੍ਰਭੂ ਨੂੰ ਪ੍ਰਭੂ ਕਰਕੇ ਨਾ ਮੰਨਿਆ
ਤਬ ਸਾਖੀ ਪ੍ਰਭ ਅਸਟ ਬਨਾਏਸਾਖ ਨਮਿਤ ਦੇਬੇ ਠਹਿਰਾਏਤੇ ਕਹੈ, ਕਰੋ ਹਮਾਰੀ ਪੂਜਾਹਮ ਬਿਨ ਅਵਰੁ ਨ ਠਾਕੁਰੁ ਦੂਜਾ
ਅਰਥ : ਫਿਰ ਪ੍ਰਭੂ ਨੇ ਅੱਠ ਸਾਖੀ (ਗਵਾਹ) ਬਣਾਏ ਅਤੇ ਉਨ੍ਹਾਂ ਨੂੰ ਜੀਵਾਂ ਦੇ ਕੀਤੇ ਕਰਮਾਂ ਦੀ ਗਵਾਹੀ ਦੇਣ ਵਾਸਤੇ ਕਾਇਮ ਕੀਤਾਪਰ ਉਹ ਕਹਿਣ ਲੱਗੇ (ਹੇ ਜਗਤ ਦੇ ਲੋਕੋ! ਜੇ ਸੁੱਖ ਚਾਹੁੰਦੇ ਹੋ, ਤਾਂ) ਸਾਡੀ ਹੀ ਪੂਜਾ ਕਰੋ, (ਕਿਉਂਕਿ) ਸਾਥੋਂ ਬਿਨਾਂ ਹੋਰ ਕੋਈ ਪ੍ਰਮੇਸ਼ਰ ਨਹੀਂ ਹੈ
ਇਸ ਤਰ੍ਹਾਂ ਬਚਿੱਤਰ ਨਾਟਕ, (ਜਿਸ ਨੂੰ ਸਾਜਿਸ਼ਕਾਰਾਂ ਨੇ ਆਪਣੀ ਸਾਜਿਸ਼ ਅਧੀਨ ਅਤੇ ਸਿੱਖਾਂ ਨੇ ਆਪਣੀ ਅਗਿਆਨਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਛਲੇ ਜਨਮ ਦੀ ਆਤਮ ਕਥਾ ਦਾ ਲਿਖਾਰੀ ਮੰਨ ਲਿਆ ਹੈ) ਦੇ ਲਿਖਾਰੀ ਨੇ ਉਸ ਅਭੁੱਲ ਪ੍ਰਮਾਤਮਾ (ਭੁੱਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ॥ (ਪੰਨਾ ੬੭) ਦੀ ਸਥਿੱਤੀ ਅਜਿਹੀ ਬਣਾ ਦਿੱਤੀ ਹੈ ਕਿ ਜਿਸ ਨੂੰ ਵੀ ਉਹ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣ ਅਤੇ ਆਪਣਾ ਨਾਮ ਜਪਾਉਣ ਲਈ ਭੇਜਦਾ, ਉਹੀ ਪ੍ਰਭੂ ਤੋਂ ਆਕੀ ਹੋ ਬੈਠਾ ਅਤੇ ਆਪਣਾ ਨਾਮ ਜਪਾਉਣ ਲੱਗ ਪਿਆਭਾਵ ਪ੍ਰਮਾਤਮਾ ਤੋਂ ਹਰ ਵਾਰੀ ਗਲਤੀ ਹੀ ਹੁੰਦੀ ਰਹੀਬਚਿੱਤਰ ਨਾਟਕ ਦਾ ਲਿਖਾਰੀ ਅੱਗੇ ਜਾ ਕੇ ਲਿਖਦਾ ਹੈ ਕਿ :
ਪੁਨਿ ਹਰਿ ਰਾਮਾਨੰਦ ਕੋ ਕਰਾਭੇਸ ਬੈਰਾਗੀ ਕੋ ਜਿਨ ਧਰਾਕੰਠੀ ਕੰਠਿ ਕਾਠ ਕੀ ਡਾਰੀਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ੨੫
ਫਿਰ ਪ੍ਰਮਾਤਮਾ ਨੇ ਰਾਮਾ ਨੰਦ ਨੂੰ ਪੈਦਾ ਕੀਤਾ, ਜਿਸ ਨੇ ਬੈਰਾਗੀ ਭੇਖ ਧਾਰਨ ਕੀਤਾ ਤੇ ਗਲ਼ੇ ਵਿੱਚ ਕਾਠ ਦੀ ਕੰਠੀ ਪਾ ਲਈ ਪਰ ਪ੍ਰਭੂ ਦੀ ਕ੍ਰਿਆ ਦਾ ਕੋਈ ਵਿਚਾਰ ਨਾ ਕੀਤਾ
ਜੇ ਪ੍ਰਭੁ ਪਰਮ ਪੁਰਖ ਉਪਜਾਏਤਿਨ ਤਿਨ ਅਪਨੇ ਰਾਹ ਚਲਾਏਮਹਾ ਦੀਨ ਤਬ ਪ੍ਰਭ ਉਪਰਾਜਾਅਰਬ ਦੇਸ ਕੋ ਕੀਨੋ ਰਾਜਾ੨੬ਤਿਨ ਭੀ ਏਕ ਪੰਥ ਉਪਰਾਜਾਲਿੰਗ ਬਿਨਾ ਕੀਨੇ ਸਭ ਰਾਜਾਸਭ ਤੇ ਅਪਨਾ ਨਾਮ ਜਪਾਯੋਸਤਿਨਾਮੁ ਕਾਹੂ ਨ ਦ੍ਰਿੜਾਯੋ੨੭
ਪ੍ਰਭੂ ਨੇ ਜਿਹੜੇ ਵੀ 'ਪਰਮ ਪੁਰਖ' (ਸੁਧਾਰਕ ਮਹਾਤਮਾ) ਪੈਦਾ ਕੀਤੇ ਸਨ, ਉਨ੍ਹਾਂ ਸਭਨਾ ਆਪਣੇ ਆਪਣੇ ਮਜ਼ਹਬ ਤੋਰ ਲਏਪ੍ਰਭੂ ਨੇ ਫਿਰ (ਮਹਾਂਦੀਨ) ਮੁਹੰਮਦ ਸਾਹਿਬ ਜੀ ਨੂੰ ਪੈਦਾ ਕੀਤਾ, (ਜਿਸ ਨੂੰ) ਅਰਬ ਦੇਸ ਦਾ ਰਾਜਾ ਬਣਾਇਆ੨੬ਉਸ ਨੇ ਵੀ ਇੱਕ ਮਜ੍ਹਬ ਤੋਰ ਦਿੱਤਾ (ਅਤੇ ਆਪਣੇ) ਸਾਰੇ ਪੈਰੋਕਾਰਾਂ ਨੂੰ ਲਿੰਗ ਤੋਂ ਬਿਨਾ ਬਣਾ ਦਿੱਤਾ ਹੈ (ਅਰਥਾਤ ਉਸ ਨੇ ਆਪਣੇ ਸ਼ਰਧਾਲੂਆਂ ਨੂੰ ਸੁੰਨਤੀ ਬਣਾ ਦਿੱਤਾ)ਸਭਨਾਂ ਤੋਂ ਆਪਣਾ ਨਾਮ ਜਪਾਇਆ (ਇਸ ਤਰ੍ਹਾਂ) ਕਿਸੇ ਨੇ ਵੀ ਸਤਿਨਾਮ ਦਾ ਉਪਦੇਸ਼ ਨਹੀਂ ਦਿੱਤਾ੨੭
ਸਭ ਅਪਨੀ ਅਪਨੀ ਉਰਝਾਨਾਪਾਰਬ੍ਰਹਮ ਕਾਹੂੰ ਨ ਪਛਾਨਾਤਪ ਸਾਧਤ ਹਰਿ ਮੋਹਿ ਬੁਲਾਯੋਇਮ ਕਹਿ ਕੈ ਇਹ ਲੋਕ ਪਠਾਯੋ੨੮

ਸਾਰੇ ਆਪੋ ਆਪਣੀ (ਪ੍ਰਭਤਾ) ਵਿੱਚ ਫਸੇ ਹੋਏ ਹਨ, ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਛਾਣਿਆਮੈਨੂੰ (ਗੁਰੂ ਗੋਬਿੰਦ ਸਿੰਘ ਨੂੰ) ਤੱਪ ਕਰਦੇ ਨੂੰ ਹਰੀ ਨੇ ਬੁਲਾਇਆ ਅਤੇ ਇਸ ਤਰ੍ਹਾਂ ਕਹਿ ਕੇ (ਮੈਨੂੰ) ਇਸ ਜਗਤ ਵਿੱਚ ਭੇਜਿਆ੨੮ 
ਭਾਵ : ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਭੂ ਨੇ ਇਸ ਲੋਕ ਵਿੱਚ ਭੇਜ ਦਿੱਤਾ ਤਾਂ ਕਿ ਉਹ ਉਸ ਪ੍ਰਭੂ ਦਾ ਨਾਮ ਜਪਾਏ
ਹੁਣ ਜੇ ਇਸ ਬਚਿੱਤਰ ਕਥਾ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਵੇਗਾ ਕਿ ਪਹਿਲੇ ਨੌ ਗੁਰੂ ਸਾਹਿਬਾਨ ਨੇ ਵੀ ਪ੍ਰਭੂ ਦਾ ਨਾਮ ਨਹੀਂ ਸੀ ਜਪਾਇਆਰਾਮਾਨੰਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਦਰਜ਼ ਕਰਵਾਈ ਹੈ, ਬਚਿੱਤਰ ਨਾਟਕ ਅਨੁਸਾਰ ਉਹ ਵੀ ਬੈਰਾਗੀ ਭੇਸ ਦਾ ਪ੍ਰਚਾਰ ਹੀ ਕਰਦੇ ਰਹੇ ਅਤੇ ਉਨ੍ਹਾ ਵੀ ਪ੍ਰਭੂ ਦਾ ਨਾਮ ਨਹੀਂ ਜਪਾਇਆਫਿਰ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਗੁਰੂਗ੍ਰੰਥ ਸਾਹਿਬ 'ਚ ਦਰਜ਼ ਕਿਉਂ ਕੀਤੀ? ਪ੍ਰਭੂ ਦੇ ਭੇਜੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਬਾਣੀ ਨੂੰ ਉਸੇ ਗਰੰਥ ਸਾਹਿਬ 'ਚ ਕਿਉਂ ਰਹਿਣ ਦਿੱਤਾ, ਜਿਸ ਨੂੰ ਉਨ੍ਹਾਂ ਬਾਅਦ 'ਚ ਗੁਰੂ ਮੰਨਣ ਦਾ ਹੁਕਮ ਦਿੱਤਾ? ਫਿਰ ਮੁਹੰਮਦ ਸਾਹਿਬ ਨੇ ਤਾਂ ਆਪਣਾ ਨਾਮ ਨਹੀਂ ਜਪਾਇਆ, ਉਨ੍ਹਾਂ ਨੇ ਤਾਂ ਇੱਕ ਅੱਲਾ ਦਾ ਹੀ ਨਾਮ ਜਪਾਇਆ ਹੈਸੋ, ਇਸ ਕਥਾ ਦੀ ਵਿਚਾਰ ਕੀਤਿਆਂ ਮਲੂਮ ਹੁੰਦਾ ਹੈ ਕਿ ਇਹ ਉਪ੍ਰੋਕਤ ਬਚਿੱਤਰ ਕਥਾ ਜਿਸ ਦਾ ਕੀਰਤਨ ਗੁਰਪੁਰਬ ਸਮੇਂ ਬੜਾ ਝੂਮ ਝੂਮ ਕੇ ਕੀਤਾ ਜਾ ਰਿਹਾ ਹੁੰਦਾ ਹੈ, ਇਹ ਸਭ ਮਨਘੜਤ ਅਤੇ ਝੂਠੀ ਹੈਇਸ ਤੋਂ ਇਲਾਵਾ ਜੇ ਇਸ ਕਥਾ ਨੂੰ ਪਿੱਛਲੇ ਜਨਮ ਦੀ ਕਹਿ ਕੇ ਮੰਨ ਵੀ ਲਿਆ ਜਾਵੇ ਤਾਂ ਵੀ ਗੁਰੂ ਨਾਲ ਸਿੱਖ ਦਾ ਸਬੰਧ ਉਸ ਸਮੇਂ ਤੋਂ ਹੈ, ਜਦੋਂ ਉਨ੍ਹਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਨਾ ਕਿ ਪਹਿਲੇ ਜਨਮ ਨਾਲਜਿਸ ਤਰ੍ਹਾਂ ਗੁਰੂ ਅੰਗਦ ਜੀ, ਗੁਰੂ ਨਾਨਕ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਦੇਵੀ ਪੂਜਕ ਸਨ, ਇਸੇ ਤਰ੍ਹਾਂ ਗੁਰੂ ਅਮਰ ਦਾਸ ਜੀ, ਗੁਰੂ ਅੰਗਦ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਗੰਗਾ ਦੇ ਪੁਜਾਰੀ ਸਨ ਪਰ ਸਿੱਖਾਂ ਦਾ ਉਨ੍ਹਾਂ ਦੀ ਪਹਿਲੀ ਜਿੰਦਗੀ ਜਾਂ ਕਰਮ ਕਾਂਡਾਂ ਨਾਲ ਕੋਈ ਸਬੰਧ ਨਹੀਂ ਹੈ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਵੀ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ
ਅੱਗੇ ਜਾ ਕੇ ਪੁੱਤਰ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮਤਿ ਵਿਰੋਧੀ ਕਰਮ ਕਰਦੇ ਵਿਖਾ ਦਿੱਤਾ ਹੈ:-
ਮੁਰ ਪਿਤ ਪੂਰਬ ਕੀਯਸਿ ਪਯਾਨਾਭਾਂਤਿ ਭਾਂਤਿ ਦੇ ਤੀਰਥ ਨ੍ਹਾਨਾਜਬ ਹੀ ਜਾਤ ਤ੍ਰਿਬੇਣੀ ਭਏਪੁੰਨ ਦਾਨ ਦਿਨ ਕਰਤ ਬਿਤਏਤਹੀ ਪ੍ਰਕਾਸ਼ ਹਮਾਰਾ ਭਯੋਪਟਨਾ ਸਹਰ ਬਿਖੈ ਭਵ ਲਯੋ॥... 
ਅਰਥ : (ਜਦੋ) ਮੇਰੇ ਪਿਤਾ (ਸ਼੍ਰੀ ਗੁਰੂ ਤੇਗ ਬਹਾਦਰ ਜੀ) ਨੇ ਪੂਰਬ ਵਲ ਜਾਣਾ ਕੀਤਾ ਅਤੇ ਭਾਂਤ ਭਾਂਤ ਦੇ ਤੀਰਥਾਂ 'ਤੇ ਇਸ਼ਨਾਨ ਕੀਤੇ , ਜਦੋਂ ਇਸੇ ਤਰ੍ਹਾਂ ਕਰਦੇ (ਤ੍ਰਿਬੇਣੀ) ਪ੍ਰਯਾਗਰਾਜ ਪੁੱਜੇ ਸਨ ਅਤੇ ਦਾਨ ਪੁੰਨ ਕਰਦਿਆਂ ਕਈ ਦਿਨ ਬਿਤਾ ਦਿੱਤੇ ਤਾਂ ਜਾ ਕੇ ਪਟਨਾ ਸਾਹਿਬ ਵਿਖੇ ਸਾਡਾ (ਗੁਰੂ ਗੋਬਿੰਦ ਸਿੰਘ ਜੀ ਦਾ) ਪ੍ਰਕਾਸ਼ ਹੋਇਆ
ਤੀਰਥਾਂ ਦੇ ਇਸ਼ਨਾਨ ਅਤੇ ਪੁੰਨ ਦਾਨ ਕਰਨ ਨੂੰ ਹੀ ਪੁੰਨ ਕਰਮ ਸਮਝਣ ਵਾਲਿਆ ਲਈ ਗੁਰੂ ਗਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ, ਜਪੁਜੀ ਸਾਹਿਬ ਵਿੱਚੋਂ ਹੀ ਇਸ ਉਪਦੇਸ਼ ਨੂੰ ਵੀ ਸਮਝਣਾ ਚਾਹੀਦਾ ਹੈ : ''ਤੀਰਥ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ ਕਿ ਨਾਇ ਕਰੀ॥"
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਹੋਰ ਪ੍ਰਮਾਣ ਹਨ :
ਤੀਰਥ ਨਾਇ ਅਰੁ ਧਰਨੀ ਭ੍ਰਮਤਾ, ਆਗੈ ਠਾਉਰ ਨਾ ਪਾਵੈਊਹਾ ਕਾਮਿ ਨ ਆਵੈ ਇਹ ਬਿਧਿ, ਓਹੁ ਲੋਗਨ ਹੀ ਪਤੀਆਵੈ॥ (ਪੰਨਾ: ੨੧੬)
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ, ਹੋਰੁ ਵਧੇਰੇ ਹਉਮੈ ਮਲੁ ਲਾਵਣਿਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.