ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
Page Visitors: 2698

              ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
ਬਾਬਾ ਕਬੀਰ ਜੀ ਫੁਰਮਾਂਉਦੇ ਹਨ ,  ਬੂਰੀ ਮਾਂ (ਮਤਿ) ਵਾਲੇ ਸਾਕਤ ਦੇ ਸੰਗ ਨਾਲੋ ਮੈਨੂੰ ਇਕ ਕੂਕਰ ਦਾ ਸੰਗ ਜਿਆਦਾ ਚੰਗਾ ਹੈ, ਕਿਉਕਿ ਇਕ ਕੂਕਰ ਤਾਂ ਫੇਰ ਵੀ ਅਪਣੇ ਮਾਲਿਕ ਦੀ ਵਡਿਆਈ ਸੁਣਦਾ,  ਭਾਵ:  ਉਸਦਾ ਵਫਾਦਾਰ ਹੂੰਦਾ  ਹੈ , ਲੇਕਿਨ ਇਕ ਸਾਕਤ ਮਤੀਆ ਤਾਂ  ਉਸ ਮਾਲਿਕ ਨੂੰ ਵਿਸਾਰ ਕੇ ਪਾਪ ਹੀ ਇਕੱਠੇ ਕਰਦਾ ਫਿਰਦਾ ਹੈ।
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥ਅੰਕ 1367
ਮੈਂ ਵੀ ਅੱਜ ਇਹ ਨਿਸ਼ਚਾ ਦ੍ਰਿੜ ਕਰਦਾ ਹਾਂ ਕਿ ਜਾਗਰੂਕ ਅਖਵਾਉਣ ਵਾਲੇ ਉਨਾਂ ਸਾਕਤ ਮੱਤੀਆਂ  ਨਾਲ ਅਪਣਾਂ ਨਾਤਾ ਹਮੇਸ਼ਾਂ ਹਮੇਸ਼ਾਂ ਲਈ ਤੋੜ ਲਵਾਂ , ਜੋ ਮੇਰੇ ਗੁਰੂ ਤੋਂ ਹੀ ਬੇਮੁਖ ਹੋ ਚੁਕੇ ਹਨ। ਜਾਗਰੂਕ ਤਬਕੇ ਦੇ ਮੂਹ ਤੇ ਕਾਲਿਖ ਲਿੰਬਣ ਵਾਲੇ ਐਸੈ ਅਖੌਤੀ ਵਿਦਵਾਨਾਂ  ਨਾਲ ਮੈਂ ਹਮੇਸ਼ਾਂ ਹਮੇਸ਼ਾਂ ਲਈ ਅਪਣੇ ਸੰਬੰਧ ਤੋੜ ਰਿਹਾ ਹਾਂ,  ਜੋ ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਹੋਣ, ਸਿੱਖੀ ਸਿਧਾਤਾਂ ਦੀ ਨਵੀ ਨਵੀ ਵਿਆਖਿਆ ਨਿੱਤ ਗੜ੍ਹਦੇ ਅਤੇ ਸਿੱਖੀ ਦੇ ਮੁਡਲੇ ਅਸੂਲਾਂ ਨੂੰ ਰੱਦ ਕਰਦੇ ਹੋਣ,  ਜੋ ਅਪਣੇ ਬਚਿਆਂ ਦੇ ਆਨੰਦ ਕਾਰਜ ਵਿੱਚ ਗੁਰੂ ਦੀ ਹਜੂਰੀ ਨੂੰ ਵੀ ਜਰੂਰੀ ਨਹੀ ਸਮਝਦੇ, ਜਿਨਾਂ ਦਾ ਸ਼ਬਦ ਗੁਰੂ ਪ੍ਰਤੀ ਕੋਈ ਅਦਬ ਨਹੀ , ਕੋਈ ਸਤਕਾਰ ਨਹੀ। ਮੈਂ ਐਸੇ ਸਾਕਤ ਮਤੀਆਂ , ਉਨਾਂ ਦੇ ਰਿਸ਼ਤੇਦਾਰਾਂ ਅਤੇ ਉਨਾਂ ਨਾਲ ਸੰਬੰਧ ਰੱਖਣ ਵਾਲਿਆ ਨਾਲ  ਅੱਜ ਤੋ ਕੋਈ ਸਾਂਝ ਨਹੀ ਰੱਖਾਂਗਾ।
ਮੇਰਾ ਭਾਈ ਅਤੇ ਮਿਤੱਰ ਤਾਂ ਉਹ ਹੀ ਹੋ ਸਕਦਾ ਹੈ , ਜੋ ਮੇਰੇ ਗੁਰੂ ਦੀ ਗਲ ਕਰੇ , ਪੰਥ ਦੀ ਚੜ੍ਹਦੀਕਲਾ ਲਈ ਅਪਣੇ ਮਨ ਵਿੱਚ ਇਕ ਦਰਦ ਵਸਾਈ ਬੈਠਾ ਹੋਵੇ। ਜੋ  ਉਸ ਪ੍ਰਭੂ ਦੀ ਦਿਤੀ ਹੋਈ ਮਤਿ ਨਾਲ ਮੈਨੂੰ ਜੋੜੇ, ਉਹ ਹੀ ਮੇਰਾ ਮਿਤੱਰ ਹੋ ਸਕਦਾ ਹੈ॥
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥ ਅੰਕ 298
ਉਨਾਂ ਸਾਕਤਾਂ ਨੂੰ ਮੇਰੇ ਵਰਗੇ ਕੂਕਰ ਦੇ ਸੰਬੰਧ ਤੋੜ ਦੇਂਣ ਨਾਲ  ਕੋਈ ਫਰਕ ਨਹੀ ਪੈਣਾਂ, ਲੇਕਿਨ ਮੈਂ ਇਹੋ ਜਹੇ ਲੋਕਾਂ ਨਾਲ ਸਾਂਝ ਕਰਕੇ ਅਪਣੇ ਜਮੀਰ ਤੋਂ ਤਾਂ ਨਹੀ ਡਿਗਾਂ ਗਾ।ਮੈਂ ਕਿਸੇ ਨੂੰ ਕੋਈ ਜਵਾਬ ਦੇਹ ਨਹੀ ਹਾਂ , ਲੇਕਿਨ ਅਪਣੀ ਜਮੀਰ ਨੂੰ ਹਮੇਸ਼ਾ ਜਵਾਬ ਦੇਹ ਰਹਿੰਦਾ ਹਾਂ ।ਅਪਣੇ ਗੁਰੂ ਦੇ ਅਦਬ ਅਤੇ ਸਤਕਾਰ ਨਾਲ ਇਕ ਰੱਬੀ ਖੇੜੇ ਅਤੇ ਖੁਸ਼ੀ ਨੂੰ ਮੈਂ ਹਮੇਸ਼ਾਂ ਮਹਿਸੂਸ ਕੀਤਾ ਹੈ  । ਇਹ ਖੁਸ਼ੀ ਅਤੇ ਖੇੜਾ ਬਹੁਤ ਖੁਸ਼ਨਸੀਬਾਂ ਨੂੰ ਗੁਰੂ ਬਖਸ਼ਿਸ਼ ਨਾਲ ਹਾਸਿਲ ਹੂੰਦਾ ਹੈ।
ਮੈਨੂੰ ਇਹੋ ਜਹੇ ਸਮਾਜ ਅਤੇ ਤਬਕੇ ਦੀ ਜਰੂਰ ਹੀ ਨਹੀ ਹੈ, ਜੋ ਆਪ ਗੁਰੂ ਤੋਂ ਬੇਮੁਖ ਹੋਵੇ ਅਤੇ ਦੂਜਿਆ ਨੂੰ ਵੀ ਗੁਰੂ ਤੋਂ ਦੂਰ ਕਰੇ ।ਜੋ ਪੰਥ ਦੀ ਚੜ੍ਹਦੀਕਲਾ ਦੀ ਬਜਾਇ ਪੱਗ ਪੱਗ ਤੇ ਨਵੇਂ ਨਵੇਂ ਭੰਬਲਭੂਸੇ  ਖੜੇ ਕਰਦਾ ਹੋਵੇ। ਇਹੋ ਜਹੀਆਂ  ਰੀਤਾਂ ਨੂੰ ਅਪਨਾਉਦਾ ਹੋਵੇ  , ਜਿਸ ਨਾਲ ਮੇਰਾ ਪਿਆਰਾ ਗੁਰੂ ਹੀ ਮੇਰੇ ਤੋਂ ਦੂਰ ਹੂੰਦਾ ਹੋਵੇ। ਇਹੋ ਜਹੇ ਸਾਕਤ ਮਤੀਆਂ ਨਾਲ ਮੇਰਾ ਕੀ ਵਾਸਤਾ ?
ਸਾਕਤ ਕੀ ਐਸੀ ਹੈ ਰੀਤਿ ॥ ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥
ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥ਅੰਕ 195
ਇਹ ਇਕ ਸਿੱਖ ਲਈ ਗੁਰਮਤਿ ਦੇ  ਕੁਝ ਮੁਡਲੇ ਅਸੂਲ ਹਨ, ਜਿਨਾਂ ਨੂੰ ਸ਼ਾਇਦ ਮੈਂ ਭੁਲਾ ਬੈਠਾ ਸੀ। ਉਸ ਸਮਰਥ ਗੁਰੂ ਨੇ ਮੈਨੂੰ ਚੇਤੇ ਦੁਆ ਕੇ ਫਿਰ ਮੇਰੇ ਤੇ ਰਹਿਮਤਾਂ ਦੀ ਬਾਰਿਸ਼  ਕੀਤੀ ਹੈ। ਮੈਂ ਉਸ ਗੁਰੂ  ਕੋਲੋਂ  ਹਮੇਸ਼ਾਂ ਦੀ ਤਰ੍ਹਾਂ ਸੁਮਤਿ ਮੰਗਦਾ ਹਾਂ , ਅਤੇ ਨਾਲ ਹੀ ਐਸੈ ਸਾਕਤ ਮਤੀਆਂ ਤੋਂ ਦੂਰ ਰੱਖਣ ਦੀ  ਜੋਦੜੀ ਵੀ ਕਰਦਾ ਹਾਂ , ਜੋ ਆਪ ਤਾਂ ਗੁਰੂ ਤੋਂ ਬੇਮੁਖ ਹਣ ਅਤੇ ਦੂਜਿਆਂ ਨੂੰ ਵੀ ਬੇਮੁਖ ਕਰਦੇ ਹਨ।
  ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.