ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਬਾਦਲ ਦੇ ਚਮਚਿਆਂ ਕੋਲ ਤਰਲੇ ਕਰਨ ਨਾਲੋ
ਬਾਦਲ ਦੇ ਚਮਚਿਆਂ ਕੋਲ ਤਰਲੇ ਕਰਨ ਨਾਲੋ
Page Visitors: 2821

ਸਫਾਈਆਂ ਦੇਣ ਨਾਲੋ , ਬਾਦਲ ਦੇ ਚਮਚਿਆਂ ਕੋਲ ਤਰਲੇ ਕਰਨ ਨਾਲੋ "ਸਡਾ ਹੱਕ"ਤੋਂ ਬੈਨ ਹਾਟਾਏਣ ਦੀ ਮੰਗ ਮਜਬੂਤੀ ਨਾਲ ਕਰੋ ਸਿੱਧੂ ਸਾਬ, ਜੋ ਆਪ ਬਾਦਲ ਦੇ ਟੁਕੜਿਆਂ ਤੇ ਪਲਦੇ ਹਨ , ਉਨਾਂ ਕੋਲ ਫਰਿਯਾਦ ਕਰ ਕਰ ਕੇ ਇਸ ਫਿਲਮ ਦੇ ਸੰਦੇਸ਼ ਨੂੰ ਛੋਟਾ ਬਣਾਉਣ ਦੀ ਕੋਈ ਜਰੂਰਤ ਨਹੀ ਹੈ।.
ਇਕ ਫਿਲਮ ਤੇ ਬੈਨ ਨਹੀ ਸਗੋਂ ਬਾਦਲ ਦੇ ਕਾਰਨਾਮਿਆਂ ਅਤੇ ਨੀਯਤ ਅਤੇ ਉਸ ਦੇ ਡਰ ਨੂੰ ਉਜਾਗਰ ਕਰਦਾ ਹੈ। ਸਿੱਖ ਹੋ ਕੇ ਸਿੱਖਾਂ ਦੇ ਹਕ ਨੂੰ ਦਬਾਉਣ ਦਾ ਜੋ ਕਮ ਬਾਦਲਾਂ ਨੇ ਕੀਤਾ ਹੈ ਪੰਜਾਬ ਵਿੱਚ ਉਸ ਦੀ ਕੀਮਤ ਵੀ ਉਸ ਨੂੰ ਸਿਆਸੀ ਨੁਕਸਾਨ ਨਾਲ ਚੁਕਾਣੀ ਪਵੇਗੀ।.
ਇਹ ਫਿਲਮ ਪੰਜਾਬ ਵਿੱਚ ਖੋਲ ਦਿਤੀ ਜਾਵੇਗੀ, ਇਹ ਮੈ ਯਕੀਨ ਨਾਲ ਕਹਿ ਸਕਦਾ ਹਾਂ, ਜੇ ਐਸਾ ਨਾਂ ਹੋਇਆ ਤਾਂ ਇਹ ਬੈਨ ਹੀ ਬਾਦਲਾਂ ਦੀ ਸਿਆਸਤ ਨੂੰ ਬਹੁਤ ਵੱਡਾ ਨੁਕਸਾਨ ਪਹੂੰਚਏਗਾ। ਕਿਉਕਿ ਇਸ ਬੈਨ ਨੇ ਪੰਥੀਕ ਲੋਕਾਂ ਤੋਂ ਅਲਾਵਾ ਪੰਜਾਬ ਦੇ ਫਿਲਮ ਪ੍ਰੇਮੀਆਂ ਅਤੇ ਨੌਜੁਆਨਾਂ ਦੇ ਮਨ ਵਿੱਚ ਵੀ ਬਾਦਲ ਦੇ ਪ੍ਰਤੀ ਨਫਰਤ ਭਰ ਦਿਤੀ ਹੈ।.
ਬਾਦਲ ਵੀ ਇਸ ਫਿਲਮ ਤੇ ਬੈਨ ਲਗਾ ਕੇ ਪਛਤਾ ਰਿਹਾ ਹੋਣਾਂ ਹੈ। ਇਨੇ ਵੱਡੇ ਵਿਰੋਧ ਦੀ ਉਸ ਨੂੰ ਉੱਕਾ ਹੀ ਉੱਮੀਦ ਨਹੀ ਸੀ। ਇਨਾਂ ਨੁਕਸਾਨ ਉਸ ਨੂੰ ਫੀਲਮ ਚਲਣ ਨਾਲ ਨਹੀ ਹੋਣਾਂ ਸੀ, ਜਿਨਾਂ ਨੁਕਸਾਨ ਉਨੇ ਫਿਲਮ ਤੇ ਬੈਨ ਲਗਾ ਕੇ ਕਰ ਲਿਆ ਹੈ।.
ਪੱਪੂ ਜੱਥਦਾਰ ਤੇ ਸਿਆਸੀ ਟੁਕੜ ਬੋਚਾਂ ਕੋਲ ਧੱਕੇ ਖਾਣ ਅਤੇ ਇਸ ਫਿਲਮ ਵਿੱਚ ਕੱਟ ਵਡ੍ਹ ਕਰਨ ਦੀਆਂ ਗੱਲਾਂ ਕਰਨ ਨਾਲੋ। ਸਿਧੂ ਸਾਹਿਬ ਨੂੰ ਮਜਬੂਤੀ ਨਾਲ ਪਬਲਿਕ ਵਿਚ ਜਾ ਕੇ , ਇਕ ਮੁਹਿਮ ਖੜੀ ਕਰਨੀ ਚਾਹੀ ਦੀ ਹੈ।.
Inder jeet Singh Kanpur 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.