ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅੱਥ ਜਿਉਣਵਾਲ ਕਥਿਯਤੇ ॥ ਉਕਤ ਬਿਲਾਸ ਜਿਉਣਵਾਲਾ ॥
ਅੱਥ ਜਿਉਣਵਾਲ ਕਥਿਯਤੇ ॥ ਉਕਤ ਬਿਲਾਸ ਜਿਉਣਵਾਲਾ ॥
Page Visitors: 2972

 

 ਅੱਥ ਜਿਉਣਵਾਲ ਕਥਿਯਤੇ ਉਕਤ ਬਿਲਾਸ ਜਿਉਣਵਾਲਾ
ਇੰਦਰਜੀਤ ਸਿੰਘ ਕਾਹਨਪੁਰੀ ਜੀ ਤੁਹਾਡੇ ਤੇ ਅੱਜ ਵਾਰ ਤਾਂ ਨਹੀਂ ਸੀ ਕਰਨਾ ਪਰ ਤੁਹਾਨੂੰ ਮਿਰਚਾਂ ਲੜਦੀਆਂ ਹੀ ਰਹਿੰਦੀਆਂ ਹਨ ਇਸ ਕਰਕੇ ਹੁਣ ਦਸਮ ਗ੍ਰੰਥ ਵਾਲਾ ਫਾਰਮੂਲਾ ਵਰਤਦੇ ਹਾਂ:-
ਸਿਸ ਕੀ ਗੁਦਾ ਗੋਖਰੂ ਦੀਆ ਤਾਂ ਤੇ ਅਧਿਕ ਦੁਖਤ ਤਹਿ ਦੀਆਤੁਹਾਨੂੰ ਸੁਆਦ ਭੱਖੜੇ ਦਾ ਕੰਡਾ ਚੁਭਣ ਨਾਲ ਹੀ ਆਉਣਾ ਹੈ।  ਕਿਉਂਕਿ ਭੱਖੜੇ ਦੇ ਕੰਡੇ ਦੇ ਚਾਰੇ ਪਾਸੀਂ ਕੰਡੇ ਹੀ ਹੁੰਦੇ ਹਨ ਤੇ ਫਿਰ ਉਸ ਦੀ ਪੀੜ ਤੋਂ ਕਿਸੇ ਵੀ ਹਾਲਤ ਵਿਚ ਬੱਚਿਆ ਨਹੀਂ ਜਾ ਸਕਦਾਕਿਸੇ ਦਾ ਕਿੱਤਾ ਉਸ ਵਕਤ ਪਰਖੀ ਦਾ ਹੈ ਜਾਂ ਪੁੱਛੀਦਾ ਹੈ ਜਦੋਂ ਰਿਸ਼ਤਾ ਕਰਨਾ ਹੋਵੇਪਰ ਹੁਣ ਮੇਰੀ ਉਮਰ ਤਾਂ ਲੰਘ ਚੁੱਕੀ ਹੈਹੁਣ ਤੁਹਾਨੂੰ ਡਰਾਈਵਰ ਨਾਲ ਪੰਗਾ ਲੈਣ ਦੀ ਕੀ ਲੋੜ ਪੈ ਗਈ?
ਜਿਸ ਰਹਿਤ ਮਰਯਾਦਾ ਦੀ ਤੁਸੀਂ ਤੇ ਤੁਹਾਡਾ ਸਾਹਿਬ ਦੁਹਾਈ ਦਿੰਦੇ ਹੋ ਇਸ ਰਹਿਤ ਮਰਯਾਦਾ ਨੇ ਹੀ ਤਾਂ ਸਿੱਖੀ ਦੇ ਵਿਹੜੇ ਵਿਚ ਕੰਡੇ ਬੀਜੇ ਹਨਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ 8 ਤੇ ਸਿੱਖ ਦੀ ਤਾਰੀਫ, “ ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ੍ਰੀ ਗੁਰੂ ਨਾਨਾਕ ਦੇਵ ਜੀ ਤੋਂ ਲੈ ਕੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ
ਤੁਹਾਨੂੰ ਕੁੱਝ ਸਵਾਲ:-
1.       ਤੁਸੀਂ ਤੇ ਤੁਹਾਡਾ ਸਾਹਿਬ ਹਾਲੇ ਵੀ ਇਸ ਰਹਿਤ ਮਰਯਾਦਾ ਦੀ ਦੁਹਾਈ ਦੇ ਰਹੇ ਹੋ, ਬਹੁਤ ਹੀ ਮਾੜੀ ਗੱਲ ਹੈਪਰ ਇਸ ਦੀ ਤੁਹਾਨੂੰ ਸਮਝ ਵੀ ਨਹੀਂ ਪੈ ਸਕਦੀ ਕਿਉਂਕਿ ਤੁਹਾਡੀ ਸਿੱਖੀ ਤਾਂ ਘੁੰਮਦੀ ਹੀ ਤੁਹਾਡੀ ਗਿਆਰਵੀਂ ਪਾਤਸ਼ਾਹੀ ਦੇ ਦੁਆਲੇ  ਹੈਇਕ ਪਾਸੇ ਤੁਹਾਡਾ ਸਾਹਿਬ ਦਸਮ ਗ੍ਰੰਥ ਨੂੰ, ਕੁੱਝ ਕੁ ਹਿਸੇ ਨੂੰ ਛੱਡ ਕੇ, ਸਟੇਜਾਂ ਤੋਂ ਬੋਲ ਬੋਲ ਕੇ ਰੱਦ ਕਰ ਰਿਹਾ ਹੈ ਦੂਜੇ ਪਾਸੇ ਤੁਸੀਂ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਦੀ ਦੁਹਾਈ ਪਾ ਰਹੇ ਹੋਇੰਦਰਜੀਤ ਸਿੰਘ ਜੀ! ਕੀ ਤੁਹਾਡਾ ਦਿਮਾਗ ਟਿਕਾਣੇ ਹੈ?
2.       ਜੇ ਇਹ ਰਹਿਤ ਮਰਯਾਦਾ ਠੀਕ ਹੈ ਤਾਂ ਇਹ ਦੱਸਣਾ ਕਿ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੀ ਬਾਣੀ ਕਿਹੜੀ ਗੀਤਾ ਵਿਚ ਦਰਜ਼ ਹੈ?
3.       ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਅੰਮ੍ਰਿਤਬਣਾਇਆ ਜਾ ਸਕਦਾ ਹੈ?
4.       ਜੇ ਤੁਹਾਡਾ ਜਵਾਬ ਹਾਂ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੁੰ ਪੜ੍ਹਿਆ ਹੀ ਨਹੀਂਇਸ ਕਰਕੇ ਲਫਜ਼, ‘ਅੰਮ੍ਰਿਤ’  ਗਲਤ ਹੈ ਜਾਂ ਠੀਕ ਜਵਾਬ ਲਿਖ ਭੇਜਣਾ?
5.       ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ਜਵਾਬ ਨੂੰ ਆਪਣੇ ਕੋਲੋਂ ਹੀ ਸਪੱਸ਼ਟੀਕਰਨ ਬਣਾ ਲਿਆਅਕਾਲ ਤਖਤੀਆਂ ਨੇ ਘੱਗਾ ਜੀ ਤੋਂ ਸਪੱਸ਼ਟੀਕਰਨ ਮੰਗਿਆ ਸੀ ਤੇ ਉਨ੍ਹਾ ਨੂੰ ਘੱਗਾ ਜੀ ਨੇ ਆਪਣਾ ਝੱਗਾ ਚੁੱਕ ਕੇ ਵਿਖਾ ਦਿੱਤਾ।  ਤੁਸੀਂ ਕਿਹੜੇ ਅਕਾਲ ਤਖਤ ਦੇ ਜੱਥੇਦਾਰ ਹੋ ਕਿ ਤੁਹਾਨੂੰ ਉਹ ਸਪੱਸ਼ਟੀਕਰਨ ਦੇਣ? ਪ੍ਰੋ. ਇੰਦਰ ਸਿੰਘ ਘੱਗਾ ਜੀ ਵਰਗੇ ਬੇਮਿਸਾਲ ਤੇ ਨਿਧੜਕ ਯੋਦੇ ਤਾਂ ਤੁਹਾਨੂੰ ਕਿਸੇ ਬਾਗ ਦੀ ਮੂਲੀ ਵੀ ਨਹੀਂ ਸਮਝਦੇ ਤੇ ਤੁਸੀਂ ਆਪਣੇ ਆਪ ਹੀ ਵੈਂਗਣ/ਬੈਂਗਣ ਬਣ ਬੈਠੇ ਹੋਬੇਗੁਣੇ ਲੋਕੋ! ਗਿਆਰਵੀਂ ਪਾਤਸ਼ਾਹੀ ਦੇ ਪੈਰ ਚੁੰਮ ਚੁੰਮ ਕੇ ਜਾਂ ਧੋ ਧੋ ਕੇ ਪੀਣ ਨਾਲ ਸਿਆਣੇ ਨਹੀਂ ਬਣਿਆ ਜਾ ਸਕਦਾਇਸ ਵਾਸਤੇ ਗਿਆਨ ਪ੍ਰਾਪਤ ਕਰਨ ਦੀ ਲੋੜ ਹੈਇਹ ਰਹਿਤ ਮਰਯਾਦਾ ਭਾਈ ਵੀਰ ਸਿੰਘ ਅਤੇ ਮਜੀਠੀਏ ਸਰਕਾਰੀ ਸਰਦਾਰਾਂ ਦੀ ਸਰਪ੍ਰਸਤੀ ਹੇਠ ਤਿਆਰ ਕੀਤੀ ਗਈ ਸੀ ਇਸ ਕਰਕੇ ਹੀ ਇਸ ਛੋਟੇ ਜਿਹੇ ਕਿਤਾਬਚੇ ਨੂੰ ਵਿਦਵਾਨਾਂ ਨੇ ਪਾਸ ਨਹੀਂ ਕੀਤਾਇਸ ਨੁਕਤੇ ਤੇ  ਭਿੰਡਰਾਂ ਟਕਸਾਲ ਜੱਥਾ ਚੌਕ ਮਹਿਤਾ ਵਾਲੇ ਠੀਕ ਹੀ ਦੁਹਾਈ ਪਾਉਂਦੇ ਹਨ ਕਿ ਇਹ ਮਰਯਾਦਾ ਖਰੜਾਹੈ
ਜੇਕਰ ਇਹ ਰਹਿਤ ਮਰਯਾਦਾ ਵਾਕਿਆ ਹੀ ਚੰਗੀ ਹੈ, ਮੰਨਣ ਯੋਗ ਹੈ, ਆਪਣੇ ਆਪ ਵਿਚ ਇਕ ਨਮੂੰਨਾ ਹੈ ਤਾਂ ਫਿਰ ਸਿੱਖੀ ਕਿੱਧਰ ਗਈ? ਇਸ ਰਹਿਤ ਮਰਯਾਦਾ ਦੇ ਹੁੰਦਿਆਂ ਹੁੰਦਿਆਂ ਦਸਮ ਗ੍ਰੰਥ ਦਾ ਰੌਲਾ ਕਿਉਂ ਪੈ ਗਿਆ? ਇਸ ਰਹਿਤ ਮਰਯਾਦਾ ਦੇ ਹੁੰਦਿਆਂ ਹੁੰਦਿਆਂ ਵੱਗਾਂ ਦੇ ਵੱਗ ਸਾਧ ਕਿਵੇਂ ਪੈਦਾ ਹੋ ਗਏ? ਇਸ ਰਹਿਤ ਮਰਯਾਦਾ ਦੇ ਹੁੰਦਿਆ ਹੁੰਦਿਆਂ ਪੰਜਾਬ ਵਿਚ ਨਸ਼ਿਆਂ ਦੇ ਦਰਿਆ ਕਿਵੇਂ ਵਗ ਤੁਰੇ? ਜਦੋਂ ਤੁਹਾਡੀ ਗਿਆਰਵੀਂ ਪਾਤਸ਼ਾਹੀ ਤਖਤ ਤੇ ਬੈਠੀ ਸੀ ਤਾਂ ਇਹ ਮਰਯਾਦਾ ਲਾਗੂ ਕਿਉਂ ਨਹੀਂ ਕੀਤੀ ਗਈ?

- ਗੁਰਚਰਨ ਸਿੰਘ ਜਿਉਣਵਾਲਾ

ਮੇਰੇ ਪਿੰਡ ਅੱਜ ਬਿਜਲੀ ਨਹੀਂ ਤੇ ਕੋਇਲਿਆਂ ਵਾਲੀ ਪਰਿਸ ਗਰਮ ਕਰਕੇ ਲੋਕਾਂ ਦੇ ਕਛਿਹਰੇ ਪਰਿਸ ਕਰਨ ਲੱਗਿਆ ਹਾਂ ਕਈਆਂ ਦੇ ਕਛਿਹਰਿਆਂ ਨੂੰ ਸੇਕ ਜਰੂਰ ਲੱਗੇਗਾਖਿਮਾ ਦਾ ਜਾਚੁਕ ਹਾਂ

ਕਈ ਤਾਂ, ਜਿਵੇਂ ਤੱਤ ਗੁਰਮਤਿ ਪ੍ਰੀਵਾਰ ਵਾਲੇ ਹਰਦੇਵ ਸਿੰਘ ਜੰਮੂ ਵਾਂਗੂ ਬਿਮਾਰ ਹਨ, ਲੰਗੜੇ-ਲੂਲੇ ਹਨ, ਅਪਾਹਜ ਹਨ ਤੁਰ ਫਿਰ ਨਹੀਂ ਸਕਦੇ ਤੇ ਬੰਦ ਕਮਰੇ ਵਿਚ ਬੈਠੇ ਹੀ ਇੰਟਰਨੈਟ ਤੇ ਦਿਲ ਦੀ ਭੜਾਸ ਕੱਢਣ ਜੋਗਰੇ ਹਨਉਨ੍ਹਾਂ ਨੂੰ ਹੋਰ ਕੋਈ ਕੰਮ ਵੀ ਨਹੀਂ ਤੇ ਬਸ ਹਰ ਇਕ ਦੇ,“ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈਵਾਂਗੂ ਹਰ ਵਕਤ ਮੁੱਖ ਸਲਾਹਰਕਾਰ ਆਪੇ ਨਿਯੁਕਤ ਹੋ ਜਾਂਦੇ ਹਨਗੁਰੁ ਪਿਆਰਿਓ! ਸਾਥੋਂ ਕਿਸੇ ਤੋਂ ਪ੍ਰੋ. ਸਰਬਜੀਤ ਸਿੰਘ ਧੂੰਦੇ ਨੇ ਕੋਈ ਸਲਾਹ ਨਹੀਂ ਮੰਗੀ ਤੇ ਅਸੀਂ ਸਾਰੇ ਹੀ ਉਸਦੇ ਸਲਾਹਕਾਰ ਨਿਯੁਕਤ ਹੋ ਗਏਜਿਨ੍ਹੀ ਦਵਾਈ ਅਸੀਂ ਪ੍ਰੋ. ਧੂੰਦਾ ਜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿਤੇ ਜੇ ਓਹ ਪੀ ਜਾਂਦਾ ਤਾਂ ਜਰੂਰ ਮਰ ਜਾਂਦਾ
- ਗੁਰਚਰਨ ਸਿੰਘ ਜਿਉਣਵਾਲਾ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.