ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਪਹਿਲੀ ਵਾਰ ਜੰਤਕ ਹੋਈਆਂ ਦੂਜੇ ਵਿਸ਼ਵ-ਯੁੱਧ ਦੀਆਂ ਅਣਦੇਖੀਆਂ ਤਸਵੀਰਾਂ
ਪਹਿਲੀ ਵਾਰ ਜੰਤਕ ਹੋਈਆਂ ਦੂਜੇ ਵਿਸ਼ਵ-ਯੁੱਧ ਦੀਆਂ ਅਣਦੇਖੀਆਂ ਤਸਵੀਰਾਂ
Page Visitors: 2648

ਪਹਿਲੀ ਵਾਰ ਜੰਤਕ ਹੋਈਆਂ ਦੂਜੇ ਵਿਸ਼ਵ-ਯੁੱਧ ਦੀਆਂ ਅਣਦੇਖੀਆਂ ਤਸਵੀਰਾਂ
ਅਮਰੀਕਾ, 21 ਅਗਸਤ (ਪੰਜਾਬ ਮੇਲ)- ਪਹਿਲੀ ਵਾਰ ਦੂਜੇ ਵਿਸ਼ਵ ਯੁੱਧ ਦੀਆਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਇਕ ਬ੍ਰਿਟਿਸ਼ ਨਿਊਜ਼ ਸਾਈਟ ਮੁਤਾਬਕ, ਜਨਰਲ ਚਾਰਲਸ ਡੇ ਪਾਮਰ ਨੇ ਪੱਛਮੀ ਮੋਰਚੇ ਦੇ ਨਾਲ ਰਹਿ ਕੇ ਜੰਗ ਵਾਲੇ ਇਲਾਕਿਆਂ ‘ਚ ਇਹ ਤਸਵੀਰਾਂ ਖਿੱਚੀਆਂ ਸਨ।
   ਕਾਫੀ ਸਾਲਾਂ ਤੱਕ ਫਾਇਲਾਂ ‘ਚ ਬੰਦ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪੋਤੇ ਡੈਨੀਅਲ ਪਾਮਰ ਨੇ ਹਾਲ ਹੀ ‘ਚ ਜਨਤਕ ਕੀਤਾ ਹੈ। 20 ਫਰਵਰੀ 1902 ‘ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ‘ਚ ਜਨਰਲ ਪਾਮਰ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਅਮਰੀਕੀ ਮਿਲਟਰੀ ਅਕਾਦਮੀ ਤੋਂ ਤਾਮੀਲ ਹਾਸਿਲ ਕੀਤੀ। ਫਿਰ, 1924 ‘ਚ ਗ੍ਰੈਜੂਏਸ਼ਨ ਦੀ ਡਿਗਰੀ ਲਈ।
ਜਦੋਂ ਦੂਜੀ ਵਿਸ਼ਵ ਜੰਗ ਸ਼ੁਰੂ ਹੋਈ, ਉਸ ਸਮੇਂ ਪਾਮਰ ਬ੍ਰਿਟੇਨ ਦੇ ਅਧੀਨ ਵੈਸਟਇੰਡੀਜ਼ ‘ਚ ਕੰਮ ਕਰਦੇ ਸਨ। ਪਾਮਰ ਮਿਲਟਰੀ ਬੇਸ ਸਥਾਪਿਤ ਕਰਨ ਨੂੰ ਲੈ ਕੇ ਐਂਟੀ ਸਬਮਰੀਨ ਪ੍ਰਾਜੈਕਟਸ ‘ਤੇ ਮਦਦ ਕਰਦੇ ਸਨ। 1939 ਤੋਂ 1945 ਤੱਕ ਚੱਲਣ ਵਾਲੀ ਦੂਜੀ ਵਿਸ਼ਵ ਜੰਗ ‘ਚ ਕਰੀਬ 70 ਦੇਸ਼ਾਂ ਦੀਆਂ ਫੌਜਾਂ ਸ਼ਾਮਿਲ ਹੋਈਆਂ ਸਨ। ਇਸ ਜੰਗ ਵਿਚ ਵੱਖ-ਵੱਖ ਦੇਸ਼ਾਂ ਦੇ ਕਰੀਬ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਸੀ। ਇਕ ਰਿਪੋਰਟ ਮੁਤਾਬਕ, ਇਸ ਜੰਗ ਵਿਚ ਪੰਜ ਤੋਂ ਸੱਤ ਕਰੋੜ ਲੋਕਾਂ ਦੀ ਜਾਨ ਗਈ ਸੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.