ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ
ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ
Page Visitors: 2657

ਮਰ ਗਏ ਮੌਤ ਦੀ ਸਜਾ ਦਵਾੳਣ ਵਾਲੇ
   ਜਾ ਕੋ ਰਾਖੈ ਸਾਈਆਂ ਮਾਰ ਨਾਂ ਸਾਕੈ ਕੋਇ ਦੇ ਮਹਾਨ ਗੁਰਵਾਕ ਅਨੁਸਾਰ ਇਉ ਭੀ ਹੋ ਸਕਦਾਹੈ ਕਿ ਮੌਤ ਦੀ  ਸਜਾ ਕਰਵਾਉਣ ਵਾਲੇ ਮਰ ਜਾਣ ਪਰ ਦੋਸੀ ਬਣਾਇਆ ਨਿਰਦੋਸ ਮਨੁੱਖ ਬੱਚ ਜਾਵੇ `! ਆਉ ਇੱਕ ਸੱਚੀ ਕਹਾਣੀ ਦੀ ਗੱਲ ਕਰੀਏ। ਅਪਰੈਲ 1968 ਵਿੱਚ ਵਿਸਾਖੀ ਤੌਂ ਅਗਲੇ ਦਿਨ ਇੱਕ ਕਤਲ ਹੋਇਆ । ਰਾਜਨੀਤੀ ਨੇ ਖੇਡ ਖੇਡੀ । ਪੁਲਿਸ ਨੇ ਇੱਕ ਕਾਮਰੇਡ ਵਿਧਾਨਕਾਰ ਦੇ ਕਹਿਣ ਤੇ ਫੜ ਲਏ ਚਾਰ ਬੇਗੁਨਾਹ । ਅਸਲ ਕਾਤਲਾਂ ਦਾ ਪਤਾ ਹੋਣ ਦੇ ਬਾਵਜੂਦ ਸਿਆਸੀ ਵਾਧੇ ਘਾਟੇ ਦੇ ਹਿਸਾਬ ਵਿੱਚ ਪੈਦਿਆਂ ਪੁਲਿਸ ਨੂੰ ਸਿਆਸੀ  ਦਬਾਅ ਅਧੀਨ ਲੈ ਕੇ ਕੇਸ ਦਰਜ ਕੀਤਾ ਗਿਆ । ਗੁਰਬਾਣੀ ਅਤੇ ਸਿੱਖੀ ਦੇ ਪਰਚਾਰਕ ਸੰਤ ਨੂੰ ਮੁੱਖ ਦੋਸੀ  ਬਣਾਇਆ ਗਿਆ। ਇਸ ਮਹਾਨ ਮਨੁੱਖ ਨੇ ਬਾਬੇ ਨਾਨਕ ਦੇ ਭਰੋਸੇ ਉਪਰ ਅਦਾਲਤ ਵਿੱਚ ਆਪਣੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਨਾਂ ਹੀ ਆਪਣਾ ਕੋਈ ਵਕੀਲ ਖੜਾ ਕੀਤਾ।
ਪਂਜਾਬ ਵਿਧਾਨ ਸਭਾ ਤੱਕ ਰੌਲਾ ਰੱਪਾ ਅਪੀਲਾਂ ਦਲੀਲਾਂ ਜੋ ਸਭ ਝੂਠੀਆਂ ਸਨ ਦੇ ਕੇ ਕੁੱਝ ਕਾਮਰੇਡ ਵਿਧਾਨਕਾਰਾਂ ਨੇ ਸਿਆਸੀ ਅਤੇ ਸਰਕਾਰੀ ਜੋਰ ਵਰਤਦਿਆਂ ਮੌਤ ਦੀ ਸਜਾ ਕਰਵਾ ਦਿੱਤੀ। ਮੌਤ ਦੀ ਸਜਾ ਦੇਣ ਲਈ ਹਾਈਕੋਰਟ ਤੋਂ ਭੀ ਫੈਸਲਾ ਲੈ ਲਿਆ ਗਿਆ । ਪਰ ਉਸ ਮਹਾਨ ਮਨੁੱਖ ਨੇ ਹਾਈਕੋਰਟ ਵਿੱਚ ਭੀ ਆਪਣਾ ਬਚਾੳ ਕਰਨ ਲਈ ਅਪੀਲ ਦਲੀਲ ਦਾ ਸਹਾਰਾ ਨਾ ਲਿਆ । ਦੁਨਿਆਵੀ ਅਦਾਲਤਾਂ ਦੀ ਉਟ ਲੈਣ ਦੀ ਥਾਂ ਰੱਬ ਦੀ ਅਦਾਲਤ ਤੇ ਭਰੋਸਾ ਰੱਖਿਆ।
ਪੁਲਿਸ ਅਫਸਰਾਂ ਮਿੱਤਰਾਂ ਰਿਸਤੇਦਾਰਾਂ ਦੇ ਸਲਾਹ ਨੁੰ ਨਾਂ ਮੰਨਦਿਆਂ ਸੁਪਰੀਮ ਕੋਰਟ ਵਿੱਚ ਭੀ ਕੇਸ ਕਰਨ ਤੋਂ ਇਨਕਾਰ ਕਰ ਦਿੱਤਾ। ਰਹਿਮ ਦੀ ਅਰਜੀ ਰਾਸਟਰਪਤੀ ਅੱਗੇ ਪਾਉਣ ਤੋਂ ਇਹ ਕਹਿਕੇ ਜਵਾਬ ਦੇ ਦਿੱਤਾ ਕਿ ਜਦ ਮੈਂ ਕਤਲ ਕੀਤਾ ਨਹੀਂ ਫਿਰ ਰਹਿਮ ਕਿਉਂ ਮੰਗਾਂ । ਕਾਮਰੇਡ ਵਿਧਾਨਕਾਰ ਖੁਸ ਸਨ ਕਿ ਹੁਣ ਤਾਂ ਫਾਸੀਂ ਹੋਣ ਹੀ ਵਾਲੀ ਹੈ। ਮੁੱਖ ਮੰਤਰੀ ਭੀ ਕਾਮਰੇਡਾਂ ਦੀ ਹਮਾਇਤ ਵਿੱਚ ਸੀ ਜਿਸ ਨੇ ਜੱਜ ਨੂੰ ਮਜਬੂਰ ਕਰਕੇ ਫੈਸਲਾ ਦਿਵਾਇਆਂ ਸੀ ਅਤੇ ਜੱਜ ਦੇ ਘਰ ਵਾਲੀ ਬਾਅਦ ਵਿੱਚ ਜੇਲ ਵਿੱਚ ਜਾਕੇ ਮਾਫੀ ਮੰਗ ਕੇ ਆਈ ਸੀ । ਕੇਸ ਦੀ ਝੂਠੀ ਕਹਾਣੀ ਘੜਨ ਵਾਲਾ ਐਸ ਐਸ ਪੀ ਵੀ ਬਾਅਦ ਵਿੱਚ ਮਾਫੀ ਮੰਗਣ ਗਿਆਂ ਅਤੇ ਆਪਦੇ ਵੱਲੋਂ ਕੇਸ ਲੜਨ ਦੀ ਮੰਗ ਕੀਤੀ ਸੀ।
ਪੰਜਾਬ ਦੇ ਰਾਜਪਾਲ ਨੁੰ ਜਦ ਇਸ ਕੇਸ ਦਾ ਪਤਾ ਲੱਗਿਆ ਤਦ ਉਹਨਾਂ ਜੇਲ ਅਧਿਕਾਰੀਆਂ ਨੁੰ ਚਾਰ ਖਤ ਲਿਖੇ  ਜਿੰਹਨਾਂ ਵਿੱਚ  ਕਿਹਾ ਕਿ ਪਿਆਰ ਨਾਲ ਸਮਝਾਕੇ ਸੁਪਰੀਮ ਕੋਰਟ ਕੇਸ ਕਰਵਾਉ । ਦੂਸਰੇ  ਖਤ ਵਿੱਚ ਲਿਖਿਆ ਕਿ ਰਹਿਮ ਦੀ ਅਪੀਲ ਕਰਵਾਉ। ਇੱਕ ਖਤ ਵਿੱਚ ਧੱਕੇ ਨਾਲ ਇੰਟੈਰੋਗੇਟ ਕਰਕੇ  ਅਪੀਲ ਕਰਵਾਉਣ ਦੀ ਗੱਲ ਲਿਖੀ ਪਰ ਜੇਲ ਅਧਿਕਾਰੀਆਂ ਕਿਹਾ ਸਜਾਏ ਮੌਤ ਤਾਂ  ਹੋ ਹੀ ਚੁੱਕੀ ਹੈ ਹੋਰ ਧੱਕਾ ਕੀ ਕਰੀਏ। ਆਖਿਰ ਜੇਲ ਅਧਿਕਾਰੀਆਂ ਆਪਣੇ ਵੱਲੋਂ ਰਾਜਪਾਲ ਨੂੰ ਅਰਜੀ ਭੇਜੀ  ਕਿ ਇਹ ਮਨੁੱਖ ਦਿਆਲੂ ਸੁਭਾਅ ਦਾ ਰੱਬ ਤੇ ਭਰੋਸਾ ਰੱਖਣ ਵਾਲਾ ਵਿਅੱਕਤੀ ਹੈ ਜੋ ਦੁਨਿਆਵੀ ਅਦਾਲਤਾਂ ਨੂੰ ਨਹੀਂ ਮੰਨਦਾ ।ਇਹ ਜਿੰਦਗੀ ਦੀ ਭੀਖ ਮੰਗਣਾ ਦੁਨਿਆਵੀ ਲੋਕਾਂ ਤੋਂ  ਰੱਬ ਦੀ ਰਜਾ ਦੇ ਉਲਟ ਸਮਝਦਾ ਹੈ।       
      ਆਖਰ ਵਿੱਚ ਰਾਜਪਾਲ ਪੰਜਾਬ ਨੇ ਆਪਣੀ ਮਰਜੀ ਨਾਲ 2-3-1970 ਨੂੰ ਮੌਤ ਦੀ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ। ਅਜਾਦ ਭਾਰਤ ਵਿੱਚ ਰਾਜਪਾਲ ਦੁਆਰਾ ਬਿਨਾਂ ਕਿਸੇ ਰਹਿਮ ਦੀ ਅਪੀਲ ਦੇ ਮੌਤ ਦੀ ਸਜਾ ਬਦਲਣ ਦਾ ਇੱਕੋ ਇੱਕ ਕੇਸ ਸੀ। ਅੱਜ 45 ਸਾਲ ਦੇ ਇਤਹਾਸ ਨੂੰ ਦੇਖਦਿਆਂ ਜਦ ਪਿਛਾਂਹ ਦੇਖੀਦਾ ਹੈ ਤਦ ਪਤਾ ਚੱਲਦਾ ਹੈ ਕਿ ਸਿਆਸੀ ਲੋਕਾਂ ਦੇ ਇਸਾਰੇ ਤੇ ਝੂਠਾ ਕੇਸ ਤਿਆਰ ਕਰਨ ਵਾਲੇ ਇੰਸਪੈਕਟਰ ਦੀ ਦੋ ਕੁ ਮਹੀਨੇ ਬਾਅਦ ਐਕਸੀਡੈਟ ਵਿੱਚ ਮੌਤ ਹੋ ਗਈ ਸੀ । ਸਿਆਸੀ ਲੋਕਾਂ ਦੁਆਰਾ ਖੜਾ ਕੀਤਾ ਝੂਠੀਆਂ ਦਲੀਲਾਂ ਤਿਆਰ ਕਰਨ ਵਾਲਾ ਵਕੀਲ ਕੇਸ ਦੌਰਾਨ ਅਦਾਲਤ ਵਿੱਚ ਬੇਹੋਸ ਹੋ ਕੇ ਡਿੱਗ ਪਿਆ ਸੀ ਅਤੇ ਕੁਝ ਦਿਨਾਂ ਬਾਅਦ ਮਰ ਗਿਆ । ਤਿੰਨ ਸਾਲਾਂ ਬਾਅਦ ਮੁੱਖ ਮੰਤਰੀ ਦੀ ਭੀ ਜਹਾਜ ਡਿੱਗਣ ਸਮੇਂ ਅੱਗ ਵਿੱਚ ਸੜ ਕੇ ਮੌਤ ਹੋ ਗਈ। ਝੂਠੀਆਂ ਗਵਾਹੀਆਂ ਦੇਣ ਅਤੇ ਦੁਆਉਣ ਵਾਲਾ ਵਿਧਾਨਕਾਰ ਭੀ ਪਛਤਾਉਦਾ ਮਰ ਮੁੱਕ ਗਿਆ। ਨੋਟ ਕਰਨ ਵਾਲੀ ਗੱਲ ਇਹ ਭੀ ਕਿ ਸਿਆਸੀ ਨਫੇ ਨੁਕਸਾਨ ਕਾਰਨ ਝੂਠਾ ਕੇਸ ਤਿਆਰ ਕਰਾਉਣ ਤੋਂ ਬਾਅਦ ਕਦੇ ਚੋਣ ਜਿੱਤ ਭੀ ਨਾਂ ਸਕਿਆ। ਪਰ ਰੱਬੀ ਭੈਅ ਅੰਦਰ ਰਹਿਣ ਵਾਲਾ ਉਹ ਮਹਾਨ ਮਨੁੱਖ ਅੱਜ 90 ਸਾਲ ਦੀ ਉਮਰ ਵਿੱਚ ਚੜਦੀਆਂ ਕਲਾਂ ਵਿੱਚ ਹੈ। ਇਕਾਂਤ ਵਿੱਚ ਰਹਿਣਾ 24ਘੰਟੇ ਬਾਅਦ ਰੋਟੀ ਛਕਣਾਂ  ਹਰ ਸਮਾਂ ਗੁਰਬਾਣੀ ਦਾ ਪਾਠ ਕਰਨਾਂ ਉਸ ਦਾ ਨੇਮ ਹੈ। ਰਿਹਾਅ ਹੋਣ ਤੋਂ ਬਾਅਦ ਘਰ ਜਾਂ ਆਪਣੇ ਪਿੰਡ ਭੀ ਨਹੀਂ ਗਿਆ। ਜਮੀਨ ਉਪਰ ਸੌਣਾਂ  ਬੈਠਣਾਂ ਗਰੀਬ ਦੁਖੀਆਂ ਦਾ ਭਲਾ ਮੰਗਦਿਆਂ ਰਹਿ ਰਹੇ ਇਸ ਮਹਾਨ ਮਨੁੱਖ ਅੱਗੇ ਜਾਦਿਆਂ ਹੀ ਸਿਰ ਆਪਣੇ ਆਪ ਝੁਕ ਜਾਂਦਾ ਹੈ। ਗੁਰੂ ਗਰੰਥ ਜਾਂ ਬਾਬੇ ਨਾਨਕ ਜਾਂ ਰੱਬੀ ਵਿਸਵਾਸ ਸਹਾਰੇ ਕੋਈ ਇਉਂ ਭੀ ਕਰ ਸਕਦਾ ਹੈ ਦੇਖ ਕੇ ਸੁਣ ਕੇ ਹੈਰਾਨ ਹੀ ਹੋ ਸਕਦੇ ਹਾਂ। ਗੁਰਵਾਕ ਹੈ  ਕਿ `ਜਿਸ ਦਾ ਸਾਹਿਬ ਡਾਢਾ ਹੋਇ ਤਿਸ ਕੋ ਮਾਰ ਨਾਂ ਸਾਕੈ ਕੋਇ॥                  
          ਗੁਰਚਰਨ  ਪੱਖੋ ਕਲਾਂ   ਜਿਲਾ ਬਰਨਾਲਾ ਫੋਨ 94177 27245
...........................................................                                                                                                                                                     ਰਾਜਪਾਲ ਦੁਆਰਾ ਰਾਸਟਰਪਤੀ ਨੂੰ ਭੇਜੀ ਗਈ ਚਿੱਠੀ ਦੀ ਇੱਕ ਕਾਪੀ ਜੋ ਪਰੀਵਾਰ ਨੂੰ ਵੀ ਭੇਜੀ ਗਈ ਸੀ 

                                  ਇੰਦਰ ਸਿੰਘ ਪੁੱਤਰ ਗੱਜਨ ਸਿੰਘ ਰਿਹਾਇਸ ਪੱਖੋ ਪੁਲੀਸ ਸਟੇਸਨ ਧਨੌਲਾ ਜਿਲਾ ਸੰਗਰੂਰ
ਉਪਰੋਕਤ ਵਰਣਿਤ ਵਿਅਕਤੀ ਚਾਰ ਹੋਰਾਂ ਕੈਦੀਆਂ  ਨਾਲ ਕੇਸ ਐਫ ਆਈ ਆਰ ਨੰਬਰ 5.4.1968---302/148/149/ ਆਈ ਆਰ ਸੀ ਥਾਣਾਂ ਭੀਖੀ ਜਿਲਾ ਬਠਿੰਡਾਂ ਵਿੱਚ ਸਾਮਲ ਹੈ। ਸੈਸਨ ਜੱਜ ਬਠਿੰਡਾਂ ਵੱਲੋਂ 19-3-69 ਨੂੰ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ ਸਜਾਇ ਮੌਤ ਦਿੱਤੀ ਗਈ ਅਤੇ ਤਿੰਨ ਵਿਅਕਤੀਆਂ ਨੂੰ ਸਹਾਇਕ ਦੋਸੀ ਮੰਨਦਿਆਂ ਉਮਰ ਕੈਦ ਅਤੇ ਲਾਭ ਸਿੰਘ ਪੁੱਤਰ ਸੁਦਾਗਰ ਸਿੰਘ ਨੂੰ ਬਰੀ ਕੀਤਾ ਗਿਆ।
24-12-69 ਨੂੰ ਸਜਾਇ ਮੌਤ ਦੀ ਸਜਾ ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਵੱਲੋਂ ਬਹਾਲ ਰੱਖੀ ਗਈ ਹੈ। ਦੋਸੀ ਇੰਦਰ ਸਿੰਘ ਪੁੱਤਰ ਗੱਜਨ ਸਿੰਘ ਨੂੰ 24-12-69 ਦੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਅਪੀਲ ਕੀਤੀ ਗਈ ਸੀ ਪਰੰਤੂ ਉਸ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ।
ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੁਆਰਾ ਇਸ ਕੇਸ ਤੇ ਵਿਚਾਰ ਕਰਨ ਲਈ ਸਜਾਯਾਫਤਾ  ਰਾਸਟਰਪਤੀ ਨੂੰ ਰਹਿਮ ਦੀ ਅਪੀਲ ਦਾਖਲ ਕਰਨ ਲਈ ਪੁੱਛਿਆ ਗਿਆ ਪਰੰਤੂ ਉਸ ਨੇ ਇਹ ਵੀ ਕਰਨ ਤੋਂ ਇਨਕਾਰ ਕਰ ਦਿੱਤਾ ।ਭਾਵੇਂ ਕਿ ਉਸ ਕੈਦੀ ਨੂੰ ਸਮਝਾਇਆ ਗਿਆ ਕਿ ਇਹ ਰਹਿਮ ਦੀ ਅਰਜੀ ਉਸਦੇ ਫਾਇਦੇ ਲਈ ਹੈ ਪਰੰਤੂ ਇਸ ਸਵਾਲ ਅਤੇ ਇਸ ਤਰਾਂ ਦੇ ਸੁਝਾਵਾਂ ਤੇ  ਵੀ ਉਸਨੇ ਕੋਈ ਉੱਤਰ ਨਹੀਂ ਦਿੱਤਾ।
ਉਸਨੇ ਸਰਕਾਰ ਦੁਆਰਾ ਭੇਜੀ ਜਾਣ ਵਾਲੀ ਰਹਿਮ ਦੀ ਅਪੀਲ ਤੇ ਵੀ ਸੁਝਾਉ ਦੇਣ ਦੇ ਬਾਵਜੂਦ ਵੀ ਇਸ ਚਿੱਠੀ ਤੇ ਅੰਗੂਠਾ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
     ਪੰਜਾਬ ਦੇ ਰਾਜਪਾਲ ਨੇ 2-3-1970 ਨੂੰ ਨੂੰ ਇਹ ਸਜਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਹੈ ਕਿਉਂਕਿ ਦੋਸੀ ਸਾਊ ਸੁਭਾਉ ਦਾ ਵਿਅਕਤੀ ਹੈ ਅਤੇ ਇਸ ਨੇ ਸੈਸਨ ਕੋਰਟ ਅਤੇ ਹਾਈ ਕੋਰਟ ਵਿੱਚ ਆਪਣੇ ਬਚਾਉ ਲਈ ਕੋਈ ਵੀ ਵਕੀਲ ਨਹੀਂ ਖੜਾ ਕੀਤਾ ਸੀ। ਸਭ ਤੋਂ ਵੱਡੀ ਸਜਾ ਸਜਾਇ ਮੌਤ ਦੇਣ ਤੋਂ ਬਾਅਦ ਵੀ ਉਸਨੇ ਆਪਣੇ ਬਚਾਉ ਲਈ ਕੁੱਝ ਨਹੀਂ ਕੀਤਾ।ਇਹ ਕੈਦੀ ਬਹੁਤ ਹੀ ਦਿਆਲੂ ਸੁਭਾਅੁ ਦਾ ਅਤੇ ਬਹੁਤ ਹੀ ਉੱਚੇ ਆਚਰਣ ਵਾਲਾ ਵਿਅਕਤੀ ਹੈ ਜੋ ਰੱਬ ਵਿੱਚ ਵਿਸਵਾਸ ਰੱਖਦਾ ਹੈ। ਦੋਸੀ ਅਨੁਸਾਰ ਉਹ ਇਸ ਕਤਲ ਵਿੱਚ ਸਾਮਲ ਨਹੀਂ ਸੀ ਅਤੇ ਉਸਨੂੰ ਝੂਠਾ ਫਸਾਇਆ ਗਿਆ ਸੀ । ਸੋ ਬਚਾਉ ਲਈ ਮਨੁੱਖਾਂ ਦੁਆਰਾ ਬਣਾਈਆਂ ਅਦਾਲਤਾਂ ਵਿੱਚ ਬੇਨਤੀਆਂ ਕਰਨੀਆਂ ਫਜੂਲ ਸਮਝਦਾ ਹੈ।        ਉਪਰੋਕਤ ਕਾਰਨਾਂ ਕਰਕੇ ਸਜਾਯਾਫਤਾ ਇੰਦਰ ਸਿੰਘ ਪੁੱਤਰ ਗੱਜਨ ਸਿੰਘ  ਦਾ ਕੇਸਨਰਮੀ ਅਤੇ ਹਮਦਰਦੀ ਨਾਲ ਵਿਚਾਰਿਆ ਗਿਆ ਹੈ ਅਤੇ ਇਸਨੂੰ ਮਾਫ ਕਰ ਦੇਣ ਲਈ ਅੱਗੇ ਭੇਜਿਆ ਗਿਆ ਹੈ।
                                                                         ਰਾਜਪਾਲ ਪੰਜਾਬ ਕਾਪਸੇ

                                

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.