ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਮੀਣਿਆਂ ਦੇ ਗੁਰਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ
ਮੀਣਿਆਂ ਦੇ ਗੁਰਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ
Page Visitors: 2572

ਮੀਣਿਆਂ ਦੇ ਗੁਰਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ
ਪ੍ਰਚਾਰਕ,ਲੇਖਕ ਅਤੇ ਧਿਰ ਕਹਿੰਦੇ ਹਨ ਕਿ ਅਸੀਂ ਪ੍ਰਚਾਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਨੂੰ ਵਰਤਣਾ ਹੈ!ਬਹੁਤ ਚੰਗਾ ਕਥਨ ਹੈ, ਪਰ ਜੇਕਰ ਇਹ, ਕਹਿਣ ਵਾਲਿਆਂ ਦੀ ਆਪਣੀ ਕਰਨੀ ਵਿਚ ਉਤਰਜਾਏ ਤਾਂ! ਇਸਲਈ ਜ਼ਰੂਰੀ ਹੈ ਕਿ ਸਿੱਖਾਂ ਨੂੰ ਕਸਵਟੀ ਤੇ ਪਰਖਦੇ ਰਹਿਣ ਵਾਲੇ ਅੱਜਦੇ ਪ੍ਰਚਾਰਕਾਂ ਅਤੇ ਲੇਖਕਾਂ ਨੂੰ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ  ਮੁੱਡਲੀ ਕਸਵਟੀ ਤੇ ਪਰਖਿਆ ਜਾਏ ।
ਮੈਂ ਤਾਂ ਇਕ ਕਸਵਟੀ ਨੂੰ ਸਭ ਤੋਂ ਪਹਿਲਾਂ ਕਰਕੇ ਮੰਨਦਾ ਹਾਂ । ਉਹ ਕਸਵਟੀ ਹੈ ਗੁਰੂ ਗ੍ਰੰਥ ਜੀ ਦੀ ਗੁਰਤਾ ਪਦਵੀ ਅਤੇ ਪ੍ਰਮਾਣਿਕਤਾ ਬਾਰੇ ਕਿਸੇ ਪ੍ਰਚਾਰਕ, ਲੇਖਕ ਅਤੇ ਧਿਰ ਦੇ ਵਿਚਾਰ । ਜੇਕਰ ਕੋਈ ਪ੍ਰਚਾਰਕ ਲੇਖਕ ਜਾਂ ਧਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਉਸਦੀ ਬਾਣੀ ਦੀ ਪ੍ਰਮਾਣਿਕਤਾ ਬਾਰੇ ਕਿੰਤੂ ਕਰਦਾ ਜਾਂ ਕਿੰਤੂਆਂ ਵਿਚ ਆਪਣਾ ਯੋਗਦਾਨ ਪਾਉਂਦਾ ਹੈ ਤਾਂ ਉਸ ਪ੍ਰਚਾਰਕ,ਲੇਖਕ ਜਾਂ ਧਿਰ ਵਿਚ ਇਸ ਪੱਖੋਂ ਭਾਰੀ ਖੌਟ ਹੈ ,ਜੋ ਕਿ ਕਿਸੇ ਵੀ ਹੋਰ ਖੋਟ ਨਾਲੋਂ ਜ਼ਿਆਦਾ ਬੁਰਾ ਹੈ ।
ਕਿਸੇ ਵੱਲੋਂ ਅਗਿਆਨਤਾ ਵੱਸ ਗਲਤੀ ਹੋ ਸਕਦੀ ਹੈ, ਪਰ ਜੇਕਰ ਐਸਾ ਕਰਨ ਵਾਲੇ ਸੱਜਣ ਐਸਾ ਕਰਨ ਤੋਂ ਨਹੀਂ ਹੱਟਦੇ ਤਾਂ ਉਹ,ਇਸ ਪੱਖੋਂ, ਮੀਣੇ ਜਾਂ ਮੀਣਿਆਂ ਦੇ ਗੁਰਗੇ ਹਨ ।  
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਮੀਣਿਆਂ ਬਾਰੇ ਵਿਸ਼ੇਸ਼ ਹਿਦਾਅਤਾਂ ਹਨ । ਤਾਂਹੀ ਕੁੱਝ ਗੁਰਗਿਆਂ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿਰੌਧ ਵਿਚ ਵੀ ਖੜਾ ਕੀਤਾ ਗਿਆ ਹੈ ।
ਅੱਜ ਮੀਣਿਆਂ ਨੇ ਪੰਥ ਵਿਚ ਆਪਣੇ ਗੁਰਗੇ ਖੜੇ ਕਰਕੇ ਵਾਪਸੀ ਕੀਤੀ ਹੈ ! ਭਾਈ ਕਾਹਨ ਸਿੰਘ ਨਾਭਾ ਨੇ  ਸੇ ਗੁਰਗਿਆਂ ਦੇ ਅਰਥ ਭੇੜੀਏ ਦੀ ਤਰਾਂ ਦਾਉ ਲਾਉਣ ਵਾਲੇ ਕੀਤੇ ਹਨ !
ਕੋਈ ਗ਼ੈਰ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਸਰੋਤ ਦਾ ਸਿੱਟਾ ਕਹੇ ਤਾਂ ਫ਼ਸਾਦ ਖੜਾ ਹੋ ਜਾਏ । ਪਰ ਜੇਕਰ ਸਿੱਖ ਅਖਵਾਉਂਦੇ ਪ੍ਰਚਾਰਕ ਅਤੇ ਲੇਖਕ ਮੀਣਿਆਂ ਦੇ ਗੁਰਗੇ ਬਣ ਐਸਾ ਕਰਨ ਲੱਗ ਜਾਣ ਤਾਂ ਗ਼ੈਰਸਿੱਖ ਨੂੰ ਸਾਹਮਣੇ ਆਉਂਣ ਦੀ ਲੋੜ ਹੀ ਕੀ ਹੈ ? ਉਹ ਕਿਉਂ ਆਪਣਾ ਸਮਾਂ ਬਰਬਾਦ ਕਰੇ ?
ਭਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਨ,ਜਾਂ ਜਾਣਬੂਝ ਕੇ ਕਿੰਤੂਆਂ ਵਿਚ ਸਹਿਯੇਗ ਪਾਉਂਣ ਵਾਲਾ ਪ੍ਰਚਾਰਕ/ਲੇਖਕ,ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਪੁਰਾ ਉਤਰਸਕਦਾ ਹੈ ? ਨਿਰਸੰਦੇਹ ਨਹੀਂ !
ਨਾਮ,ਚੋਧਰਾਹਟ,ਧੜੇਬਾਜ਼ੀ ਅਤੇ ਪੈਸੇ ਦੀ ਭੁੱਖ ਵਿਚ ਲਿੱਪਤ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨਾ ਪੰਥ ਅਤੇ ਸਮੁੱਚੀ ਮਨੁੱਖਤਾ ਨਾਲ ਸਭੋਂ ਵੱਡਾ ਧ੍ਰੋਹ ਹੈ।
ਜਿਹੜੇ ਸੱਜਣ ਕਦੇ ਅਗਿਆਨਤਾ ਵੱਸ ਮੀਣਿਆਂ ਦਾ ਪੱਖ ਪੁਰਦੇ ਰਹੇ ਜਾਂ ਪੁਰ ਰਹੇ ਹਨ, ਉਨਾਂ ਪਾਸ ਬੇਨਤੀ   ਹੈ ਕਿ ਉਹ ਪਾਠਕਾਂ ਤੋਂ ਮਾਫ਼ੀ ਮੰਗਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਹਿਲੀ ਮੁੱਡਲੀ ਕਸਵਟੀ ਤੇ ਪੁਰਾ ਉਤਰਣ ਦੀ ਸੁਹਿਰਦਤਾ ਦਾ ਸਬੂਤ ਦੇਂਣ । ਨਹੀਂ ਤਾਂ ਇਤਹਾਸ ਉਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਐਸੇ ਲੋਗ'ਮੀਣਿਆਂ ਦੇ ਗੁਰਗੇ'ਕਰਕੇ ਜਾਣੇ ਜਾਣਗੇ !
ਨਾਮ,ਚੋਧਰਾਹਟ,ਧੜੇਬਾਜ਼ੀ ਅਤੇ ਪੈਸੇ ਦੀ ਭੁੱਖ ਵਿਚ ਲਿੱਪਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨਾ ਪੰਥ ਅਤੇ ਸਮੁੱਚੀ ਮਨੁੱਖਤਾ ਨਾਲ ਸਭੋਂ ਵੱਡਾ ਧ੍ਰੋਹ ਹੈ।
ਹਰਦੇਵ ਸਿੰਘ,ਜੰਮੂ-੧੨.੦੫.੨੦੧੪
Note, I know some websites, which claim to be commited towards Guru Granth sahib, will not publish above Article , so readers can also read this article on my Blog-
www.hardevsinghjammu.blogspot.com

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.